ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 17-18
ਨਿਮਰ ਆਦਮੀ ਸਿਖਲਾਈ ਅਤੇ ਜ਼ਿੰਮੇਵਾਰੀਆਂ ਦਿੰਦੇ ਹਨ
ਤਜਰਬੇਕਾਰ ਭਰਾ ਨੌਜਵਾਨ ਭਰਾਵਾਂ ਨੂੰ ਸਿਖਲਾਈ ਅਤੇ ਜ਼ਿੰਮੇਵਾਰੀਆਂ ਦੇ ਕੇ ਨਿਮਰਤਾ, ਪਿਆਰ ਤੇ ਸਮਝਦਾਰੀ ਦਿਖਾਉਂਦੇ ਹਨ। ਕਿਵੇਂ?
ਉਨ੍ਹਾਂ ਭਰਾਵਾਂ ਨੂੰ ਚੁਣੋ ਜੋ ਹੋਰ ਜ਼ਿੰਮੇਵਾਰੀਆਂ ਲੈਣ ਲਈ ਤਿਆਰ ਹੋਣ
ਸਾਫ਼-ਸਾਫ਼ ਦੱਸੋ ਕਿ ਕੋਈ ਕੰਮ ਪੂਰਾ ਕਰਨ ਲਈ ਉਨ੍ਹਾਂ ਨੂੰ ਕੀ ਕਰਨ ਦੀ ਲੋੜ ਹੈ
ਕੰਮ ਪੂਰਾ ਕਰਨ ਲਈ ਪੈਸੇ, ਸਾਧਨ ਜਾਂ ਹੋਰ ਲੋੜੀਂਦੀ ਮਦਦ ਦਿਓ
ਸਮੇਂ-ਸਮੇਂ ʼਤੇ ਭਰਾ ਨੂੰ ਪੁੱਛਦੇ ਰਹੋ ਕਿ ਕੰਮ ਕਿੱਦਾਂ ਚੱਲ ਰਿਹਾ ਹੈ ਤੇ ਦੱਸੋ ਕਿ ਤੁਹਾਨੂੰ ਉਸ ਦੀ ਕਾਬਲੀਅਤ ʼਤੇ ਭਰੋਸਾ ਹੈ
ਆਪਣੇ ਤੋਂ ਪੁੱਛੋ, ‘ਮੈਂ ਦੂਜਿਆਂ ਨੂੰ ਕਿਹੜੀਆਂ ਜ਼ਿੰਮੇਵਾਰੀਆਂ ਦੇ ਸਕਦਾ ਹਾਂ?’