ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਸਤੰਬਰ ਸਫ਼ਾ 7
  • ਕੀ ਤੁਸੀਂ ਆਪਣਾ ਸਮਾਂ ਤੇ ਤਾਕਤ ਲਾ ਸਕਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਆਪਣਾ ਸਮਾਂ ਤੇ ਤਾਕਤ ਲਾ ਸਕਦੇ ਹੋ?
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਭਗਤੀ ਨਾਲ ਜੁੜੀਆਂ ਇਮਾਰਤਾਂ ਦੀ ਉਸਾਰੀ ਕਰਨ ਵਿਚ ਹਿੱਸਾ ਲਓ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਕਿੰਗਡਮ ਹਾਲਾਂ ਦੀ ਉਸਾਰੀ ਪਵਿੱਤਰ ਭਗਤੀ ਦਾ ਅਹਿਮ ਹਿੱਸਾ ਹੈ
    ਸਾਡੀ ਰਾਜ ਸੇਵਕਾਈ—2006
  • ਰਾਜ ਗ੍ਰਹਿ ਉਸਾਰੀ ਦੀ ਲੋੜ ਨੂੰ ਪੂਰਾ ਕਰਨਾ
    ਸਾਡੀ ਰਾਜ ਸੇਵਕਾਈ—1997
  • ਉਹ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਦੀ ਸੇਵਾ ਕਰਦੇ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਸਤੰਬਰ ਸਫ਼ਾ 7

ਸਾਡੀ ਮਸੀਹੀ ਜ਼ਿੰਦਗੀ

ਕੀ ਤੁਸੀਂ ਆਪਣਾ ਸਮਾਂ ਤੇ ਤਾਕਤ ਲਾ ਸਕਦੇ ਹੋ?

ਇਕ ਭਰਾ ਉਸਾਰੀ ਦੇ ਪ੍ਰਾਜੈਕਟ ਵਿਚ ਲੋਹੇ ਦੇ ਪਾਈਪ ਨੂੰ ਕੱਟਦਿਆਂ ਮੁਸਕਰਾਉਂਦਾ ਹੋਇਆ।

ਯਸਾਯਾਹ ਦੀ ਭਵਿੱਖਬਾਣੀ ਅਨੁਸਾਰ ਅਸੀਂ ਯਹੋਵਾਹ ਦੇ ਸੰਗਠਨ ਦੇ ਧਰਤੀ ਉਤਲੇ ਹਿੱਸੇ ਵਿਚ ਸ਼ਾਨਦਾਰ ਵਾਧਾ ਹੁੰਦਾ ਦੇਖ ਰਹੇ ਹਾਂ। (ਯਸਾ 54:2) ਇਸ ਵਾਧੇ ਕਰਕੇ ਨਵੇਂ ਕਿੰਗਡਮ ਹਾਲ, ਅਸੈਂਬਲੀ ਹਾਲ ਅਤੇ ਸ਼ਾਖ਼ਾ ਦਫ਼ਤਰ ਬਣਾਉਣ ਦੀ ਲੋੜ ਹੈ। ਫਿਰ ਇਨ੍ਹਾਂ ਇਮਾਰਤਾਂ ਦੀ ਸਾਂਭ-ਸੰਭਾਲ ਕਰਨ ਅਤੇ ਬਾਅਦ ਵਿਚ ਕੁਝ ਇਮਾਰਤਾਂ ਦੀ ਮੁਰੰਮਤ ਕਰਨ ਦੀ ਵੀ ਲੋੜ ਪੈਂਦੀ ਹੈ। ਇਸ ਕਾਰਨ ਯਹੋਵਾਹ ਨੂੰ ਆਪਣਾ ਸਮਾਂ ਤੇ ਤਾਕਤ ਦੇਣ ਦੇ ਸਾਨੂੰ ਕਿਹੜੇ ਮੌਕੇ ਮਿਲਦੇ ਹਨ?

  • ਜਦੋਂ ਕਿੰਗਡਮ ਹਾਲ ਨੂੰ ਸਾਫ਼ ਕਰਨ ਦੀ ਵਾਰੀ ਸਾਡੇ ਗਰੁੱਪ ਦੀ ਹੁੰਦੀ ਹੈ, ਤਾਂ ਅਸੀਂ ਸਫ਼ਾਈ ਕਰਨ ਵਿਚ ਹਿੱਸਾ ਪਾ ਸਕਦੇ ਹਾਂ

  • ਅਸੀਂ ਆਪਣੇ ਕਿੰਗਡਮ ਹਾਲ ਦੀ ਸਾਂਭ-ਸੰਭਾਲ ਕਰਨ ਬਾਰੇ ਸਿਖਲਾਈ ਲੈਣ ਲਈ ਅੱਗੇ ਆ ਸਕਦੇ ਹਾਂ

  • ਅਸੀਂ ਸਥਾਨਕ ਡੀਜ਼ਾਈਨ/ਉਸਾਰੀ ਦਾ ਫਾਰਮ (Local Design/Construction Application [DC-50]) ਭਰ ਸਕਦੇ ਹਾਂ ਤਾਂਕਿ ਅਸੀਂ ਕਦੇ-ਕਦੇ ਉਸਾਰੀ ਤੇ ਮੁਰੰਮਤ ਦੇ ਕੰਮਾਂ ਵਿਚ ਹਿੱਸਾ ਲੈ ਸਕੀਏ ਜੋ ਸਾਡੇ ਘਰ ਤੋਂ ਦੂਰ ਨਹੀਂ ਹਨ

  • ਅਸੀਂ ਵਾਲੰਟੀਅਰ ਪ੍ਰੋਗ੍ਰਾਮ ਦਾ ਫਾਰਮ (Application for Volunteer Program [A-19]) ਭਰ ਸਕਦੇ ਹਾਂ ਅਤੇ ਇਕ ਜਾਂ ਜ਼ਿਆਦਾ ਹਫ਼ਤਿਆਂ ਲਈ ਬੈਥਲ ਜਾਂ ਬ੍ਰਾਂਚ ਦੀ ਕਿਸੇ ਹੋਰ ਇਮਾਰਤ ਵਿਚ ਜਾ ਕੇ ਬ੍ਰਾਂਚ ਦੀ ਨਿਗਰਾਨੀ ਅਧੀਨ ਆਉਂਦੇ ਇਲਾਕਿਆਂ ਵਿਚ ਮਦਦ ਕਰ ਸਕਦੇ ਹਾਂ

ਇਕ ਨਵੇਂ ਉਸਾਰੀ ਪ੍ਰਾਜੈਕਟ ਦੀ ਤਿਆਰੀ ਨਾਂ ਦੀ ਵੀਡੀਓ ਦਾ ਕੁਝ ਹਿੱਸਾ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • 2014 ਤੋਂ ਕਿੰਨੀਆਂ ਕੁ ਜ਼ਿਆਦਾ ਵੀਡੀਓ ਬਣਾਉਣ ਦੀ ਲੋੜ ਪਈ ਹੈ?

  • ਜ਼ਿਆਦਾ ਤੋਂ ਜ਼ਿਆਦਾ ਵੀਡੀਓ ਬਣਾਉਣ ਲਈ ਕਿਹੜੇ ਪ੍ਰਾਜੈਕਟ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਇਹ ਕਿੰਨੇ ਸਮੇਂ ਵਿਚ ਪੂਰਾ ਹੋਵੇਗਾ?

  • ਇਸ ਪ੍ਰਾਜੈਕਟ ਵਿਚ ਵਲੰਟੀਅਰ ਕਿਵੇਂ ਮਦਦ ਕਰ ਸਕਦੇ ਹਨ?

  • ਜੇ ਅਸੀਂ ਰਾਮਾਪੋ ਵਿਚ ਉਸਾਰੀ ਦੇ ਕੰਮ ਵਿਚ ਮਦਦ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਕਿਉਂ ਅਰਜ਼ੀ (DC-50) ਭਰਨੀ ਅਤੇ ਆਪਣੇ ਘਰ ਦੇ ਨੇੜੇ ਉਸਾਰੀ ਦੇ ਕੰਮਾਂ ਵਿਚ ਮਦਦ ਕਰਨੀ ਚਾਹੀਦੀ ਹੈ?

  • ਇਸ ਗੱਲ ਦਾ ਕੀ ਸਬੂਤ ਹੈ ਕਿ ਯਹੋਵਾਹ ਇਸ ਪ੍ਰਾਜੈਕਟ ਲਈ ਸੇਧ ਦੇ ਰਿਹਾ ਹੈ?

  • ਅਸੀਂ ਇਸ ਪ੍ਰਾਜੈਕਟ ਵਿਚ ਯੋਗਦਾਨ ਕਿਵੇਂ ਪਾ ਸਕਦੇ ਹਾਂ, ਭਾਵੇਂ ਕਿ ਇਸ ਪ੍ਰਾਜੈਕਟ ਵਿਚ ਅਸੀਂ ਖ਼ੁਦ ਹਿੱਸਾ ਨਹੀਂ ਲੈ ਸਕਦੇ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ