ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 37-38
ਡੇਰੇ ਦੀਆਂ ਜਗਵੇਦੀਆਂ ਅਤੇ ਸੱਚੀ ਭਗਤੀ ਵਿਚ ਉਨ੍ਹਾਂ ਦੀ ਭੂਮਿਕਾ
ਡੇਰੇ ਦੀਆਂ ਜਗਵੇਦੀਆਂ ਯਹੋਵਾਹ ਦੀਆਂ ਹਿਦਾਇਤਾਂ ਮੁਤਾਬਕ ਬਣਾਈਆਂ ਗਈਆਂ ਸਨ ਅਤੇ ਇਨ੍ਹਾਂ ਦੀ ਖ਼ਾਸ ਮਹੱਤਤਾ ਸੀ।
ਧੁਖਦੇ ਮਹੀਨ ਧੂਪ ਦੀ ਤਰ੍ਹਾਂ ਯਹੋਵਾਹ ਦੇ ਸੇਵਕਾਂ ਦੀਆਂ ਪ੍ਰਾਰਥਨਾਵਾਂ ਉਸ ਦੇ ਦਿਲ ਨੂੰ ਖ਼ੁਸ਼ ਕਰਦੀਆਂ ਹਨ
ਯਹੋਵਾਹ ਹੋਮ ਬਲ਼ੀ ਦੀ ਜਗਵੇਦੀ ਉੱਤੇ ਚੜ੍ਹਾਈਆਂ ਜਾਂਦੀਆਂ ਬਲ਼ੀਆਂ ਨੂੰ ਮਨਜ਼ੂਰ ਕਰਦਾ ਸੀ। ਜਗਵੇਦੀ ਪਵਿੱਤਰ ਥਾਂ ਦੇ ਸਾਮ੍ਹਣੇ ਰੱਖੀ ਹੁੰਦੀ ਸੀ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੀ ਮਨਜ਼ੂਰੀ ਪਾਉਣ ਲਈ ਸਾਨੂੰ ਯਿਸੂ ਦੀ ਕੁਰਬਾਨੀ ਉੱਤੇ ਨਿਹਚਾ ਕਰਨ ਦੀ ਲੋੜ ਹੈ।—ਯੂਹੰ 3:16-18; ਇਬ 10:5-10
ਅਸੀਂ ਪਰਮੇਸ਼ੁਰ ਅੱਗੇ ਆਪਣੀਆਂ ਪ੍ਰਾਰਥਨਾਵਾਂ ਨੂੰ ਧੂਪ ਵਾਂਗ ਕਿਵੇਂ ਤਿਆਰ ਕਰ ਸਕਦੇ ਹਾਂ?—ਜ਼ਬੂ 141:2