ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb21 ਮਾਰਚ ਸਫ਼ਾ 5
  • ਕੀ ਤੁਸੀਂ ਮੈਮੋਰੀਅਲ ਦੀਆਂ ਤਿਆਰੀਆਂ ਕਰ ਰਹੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਮੈਮੋਰੀਅਲ ਦੀਆਂ ਤਿਆਰੀਆਂ ਕਰ ਰਹੇ ਹੋ?
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਮਿਲਦੀ-ਜੁਲਦੀ ਜਾਣਕਾਰੀ
  • ਮੈਂ ਕਿਨ੍ਹਾਂ ਨੂੰ ਸੱਦਾ ਦੇਵਾਂਗਾ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮੈਮੋਰੀਅਲ ਮਨਾਉਣ ਦੇ ਤੁਹਾਡੇ ਜਤਨਾਂ ʼਤੇ ਯਹੋਵਾਹ ਦੀ ਬਰਕਤ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ”
    ਸਾਡੀ ਰਾਜ ਸੇਵਕਾਈ—2007
  • “ਇਸ ਤਰ੍ਹਾਂ ਕਰਦੇ ਰਹੋ”
    ਸਾਡੀ ਰਾਜ ਸੇਵਕਾਈ—2012
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
mwb21 ਮਾਰਚ ਸਫ਼ਾ 5
ਪਤਰਸ ਅਤੇ ਯੂਹੰਨਾ ਮੇਜ਼ ’ਤੇ ਰੋਟੀ ਤੇ ਦਾਖਰਸ ਰੱਖਦੇ ਹੋਏ।

ਪਤਰਸ ਅਤੇ ਯੂਹੰਨਾ ਇਕ ਚੁਬਾਰੇ ਵਿਚ 33 ਈਸਵੀ ਨੂੰ ਪਸਾਹ ਦੇ ਤਿਉਹਾਰ ਦੀ ਤਿਆਰੀ ਕਰਦੇ ਹੋਏ

ਸਾਡੀ ਮਸੀਹੀ ਜ਼ਿੰਦਗੀ

ਕੀ ਤੁਸੀਂ ਮੈਮੋਰੀਅਲ ਦੀਆਂ ਤਿਆਰੀਆਂ ਕਰ ਰਹੇ ਹੋ?

ਯਿਸੂ ਦਾ ਆਖ਼ਰੀ ਪਸਾਹ ਦਾ ਤਿਉਹਾਰ ਬਹੁਤ ਅਹਿਮ ਸੀ। ਉਸ ਦੀ ਮੌਤ ਜਲਦੀ ਹੋਣ ਵਾਲੀ ਸੀ। ਇਸ ਕਰਕੇ ਉਸ ਨੇ ਆਪਣੇ ਰਸੂਲਾਂ ਨਾਲ ਪਸਾਹ ਦਾ ਤਿਉਹਾਰ ਮਨਾਉਣ ਅਤੇ ਹਰ ਸਾਲ ਮਨਾਈ ਜਾਣ ਵਾਲੀ ਇਕ ਨਵੀਂ ਰੀਤ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਿਸ ਨੂੰ ਪ੍ਰਭੂ ਦਾ ਭੋਜਨ ਕਿਹਾ ਜਾਂਦਾ ਹੈ। ਇਸ ਲਈ ਉਸ ਨੇ ਪਤਰਸ ਤੇ ਯੂਹੰਨਾ ਨੂੰ ਕਮਰੇ ਦਾ ਪ੍ਰਬੰਧ ਕਰਨ ਲਈ ਭੇਜਿਆ। (ਲੂਕਾ 22:7-13; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।) ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ 27 ਮਾਰਚ ਨੂੰ ਹੋਣ ਵਾਲੇ ਮੈਮੋਰੀਅਲ ਦੀ ਤਿਆਰੀ ਕਰਨ ਦੀ ਲੋੜ ਹੈ। ਮੰਡਲੀਆਂ ਨੇ ਭਾਸ਼ਣਕਾਰ, ਰੋਟੀ ਤੇ ਦਾਖਰਸ ਅਤੇ ਹੋਰ ਚੀਜ਼ਾਂ ਦਾ ਪ੍ਰਬੰਧ ਕਰ ਲਿਆ ਹੈ। ਪਰ ਸਾਡੇ ਵਿੱਚੋਂ ਹਰ ਜਣਾ ਮੈਮੋਰੀਅਲ ਦੀ ਤਿਆਰੀ ਕਿਵੇਂ ਕਰ ਸਕਦਾ ਹੈ?

ਆਪਣਾ ਦਿਲ ਤਿਆਰ ਕਰੋ। ਮੈਮੋਰੀਅਲ ਬਾਈਬਲ ਰੀਡਿੰਗ ਕਰੋ ਅਤੇ ਉਸ ʼਤੇ ਸੋਚ-ਵਿਚਾਰ ਕਰੋ। ਤੁਸੀਂ ਇਹ ਸ਼ਡਿਉਲ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਤੋਂ ਦੇਖ ਸਕਦੇ ਹੋ। ਤੁਸੀਂ ਇਹ ਸ਼ਡਿਉਲ ਪਰਮੇਸ਼ੁਰ ਦੇ ਬਚਨ ਦੀ ਖੋਜਬੀਨ ਕਰੋ ਦੇ 16ਵੇਂ ਪਾਠ ਵਿਚ ਵੀ ਦੇਖ ਸਕਦੇ ਹੋ। (ਅਪ੍ਰੈਲ 2020 ਦੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਵੀ ਦੇਖੋ।) ਪਰਿਵਾਰ ਆਪਣੀ ਪਰਿਵਾਰਕ ਸਟੱਡੀ ਦੌਰਾਨ ਯਿਸੂ ਦੀ ਕੁਰਬਾਨੀ ਦੀ ਅਹਿਮੀਅਤ ʼਤੇ ਸੋਚ-ਵਿਚਾਰ ਕਰਨ ਲਈ ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਤੋਂ ਜਾਣਕਾਰੀ ਲੈ ਸਕਦੇ ਹਨ।

ਇਕ ਪਰਿਵਾਰ ਆਪਣੀ ਪਰਿਵਾਰਕ ਸਟੱਡੀ ਦੌਰਾਨ ਮੈਮੋਰੀਅਲ ਬਾਰੇ ਗੱਲਬਾਤ ਕਰਦਾ ਹੋਇਆ।

ਦੂਜਿਆਂ ਨੂੰ ਸੱਦਾ ਦਿਓ। ਸੱਦਾ-ਪੱਤਰ ਵੰਡਣ ਦੀ ਮੁਹਿੰਮ ਵਿਚ ਪੂਰੀ ਤਰ੍ਹਾਂ ਹਿੱਸਾ ਲਓ। ਸੋਚੋ ਕਿ ਤੁਸੀਂ ਕਿਨ੍ਹਾਂ ਨੂੰ ਸੱਦਾ ਦੇ ਸਕਦੇ ਹੋ, ਜਿਵੇਂ ਰਿਟਰਨ ਵਿਜ਼ਿਟਾਂ, ਬੰਦ ਹੋਈਆਂ ਬਾਈਬਲ ਸਟੱਡੀਆਂ, ਜਾਣ-ਪਛਾਣ ਵਾਲਿਆਂ ਅਤੇ ਰਿਸ਼ਤੇਦਾਰਾਂ ਨੂੰ। ਬਜ਼ੁਰਗਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਸੱਚਾਈ ਵਿਚ ਢਿੱਲੇ ਪੈ ਚੁੱਕੇ ਲੋਕਾਂ ਨੂੰ ਸੱਦਾ ਦੇਣ। ਯਾਦ ਰੱਖੋ, ਜੇ ਕੋਈ ਵਿਅਕਤੀ ਤੁਹਾਡੇ ਇਲਾਕੇ ਵਿਚ ਨਹੀਂ ਰਹਿੰਦਾ, ਤਾਂ ਤੁਸੀਂ jw.org/pa ਦੇ ਮੁੱਖ ਪੰਨੇ ʼਤੇ “ਸਾਡੇ ਬਾਰੇ” ʼਤੇ ਜਾਓ ਅਤੇ ਫਿਰ “ਯਿਸੂ ਦੀ ਮੌਤ ਦੀ ਯਾਦਗਾਰ” ʼਤੇ ਕਲਿੱਕ ਕਰ ਕੇ ਦੇਖੋ ਕਿ ਜਿੱਥੇ ਉਹ ਵਿਅਕਤੀ ਰਹਿੰਦਾ ਹੈ, ਉੱਥੇ ਕਿੰਨੇ ਵਜੇ ਤੇ ਕਿਸ ਜਗ੍ਹਾ ਮੈਮੋਰੀਅਲ ਮਨਾਇਆ ਜਾਵੇਗਾ।

ਦੋ ਬਜ਼ੁਰਗ ਸੱਚਾਈ ਵਿਚ ਠੰਢੇ ਪੈ ਚੁੱਕੇ ਭਰਾ ਨੂੰ ਮੈਮੋਰੀਅਲ ਦਾ ਸੱਦਾ-ਪੱਤਰ ਦਿੰਦੇ ਹੋਏ।

ਅਸੀਂ ਤਿਆਰੀ ਕਰਨ ਲਈ ਹੋਰ ਕੀ ਕਰ ਸਕਦੇ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ