“ਇਸ ਤਰ੍ਹਾਂ ਕਰਦੇ ਰਹੋ”
ਮੈਮੋਰੀਅਲ 5 ਅਪ੍ਰੈਲ ਨੂੰ ਮਨਾਇਆ ਜਾਵੇਗਾ
1. ਮੈਮੋਰੀਅਲ ਮਨਾਉਣਾ ਇੰਨਾ ਜ਼ਰੂਰੀ ਕਿਉਂ ਹੈ?
1 “ਮੇਰੀ ਯਾਦ ਵਿਚ ਇਸ ਤਰ੍ਹਾਂ ਕਰਦੇ ਰਹੋ।” (ਲੂਕਾ 22:19) ਇਹ ਸ਼ਬਦ ਕਹਿ ਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੀ ਮੌਤ ਦੀ ਯਾਦਗਾਰ ਮਨਾਉਣ ਦਾ ਹੁਕਮ ਦਿੱਤਾ। ਯਿਸੂ ਦੀ ਕੁਰਬਾਨੀ ਸਦਕਾ ਬਹੁਤ ਕੁਝ ਮੁਮਕਿਨ ਹੋਇਆ ਹੈ। ਇਸ ਕਰਕੇ ਮਸੀਹੀਆਂ ਲਈ ਮੈਮੋਰੀਅਲ ਦਾ ਦਿਨ ਸਾਲ ਦਾ ਬਹੁਤ ਅਹਿਮ ਦਿਨ ਹੁੰਦਾ ਹੈ। ਜਿੱਦਾਂ-ਜਿੱਦਾਂ 5 ਅਪ੍ਰੈਲ ਨੇੜੇ ਆ ਰਿਹਾ ਹੈ, ਅਸੀਂ ਯਹੋਵਾਹ ਲਈ ਦਿਲੋਂ ਸ਼ੁਕਰਗੁਜ਼ਾਰੀ ਕਿਵੇਂ ਦਿਖਾ ਸਕਦੇ ਹਾਂ?—ਕੁਲੁ. 3:15.
2. ਸਟੱਡੀ ਅਤੇ ਮਨਨ ਕਰ ਕੇ ਅਸੀਂ ਮੈਮੋਰੀਅਲ ਲਈ ਆਪਣੀ ਕਦਰਦਾਨੀ ਕਿੱਦਾਂ ਦਿਖਾ ਸਕਦੇ ਹਾਂ?
2 ਤਿਆਰੀ ਕਰੋ: ਆਮ ਤੌਰ ਤੇ ਅਸੀਂ ਅਹਿਮ ਮੌਕਿਆਂ ਲਈ ਖੂਬ ਤਿਆਰੀਆਂ ਕਰਦੇ ਹਾਂ। ਅਸੀਂ ਪਰਿਵਾਰ ਦੇ ਤੌਰ ਤੇ ਯਿਸੂ ਦੇ ਧਰਤੀ ʼਤੇ ਆਖ਼ਰੀ ਦਿਨਾਂ ਦੀਆਂ ਘਟਨਾਵਾਂ ਬਾਰੇ ਸਟੱਡੀ ਅਤੇ ਉਨ੍ਹਾਂ ʼਤੇ ਮਨਨ ਕਰ ਕੇ ਮੈਮੋਰੀਅਲ ਮਨਾਉਣ ਲਈ ਆਪਣੇ ਮਨ ਤਿਆਰ ਕਰ ਸਕਦੇ ਹਾਂ। (ਅਜ਼. 7:10) ਮੈਮੋਰੀਅਲ ਸੰਬੰਧੀ ਕੁਝ ਹਵਾਲਿਆਂ ਦੀ ਲਿਸਟ ਕਲੰਡਰ ਅਤੇ ਹਰ ਰੋਜ਼ ਬਾਈਬਲ ਦੀ ਜਾਂਚ ਕਰੋ ਪੁਸਤਿਕਾ ਵਿਚ ਦਿੱਤੀ ਗਈ ਹੈ। ਜ਼ਿਆਦਾਤਰ ਹਵਾਲਿਆਂ ਦੀ ਲਿਸਟ ਅਤੇ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਕਿਤਾਬ ਦੇ ਢੁਕਵੇਂ ਅਧਿਆਇ ਜਨਵਰੀ-ਮਾਰਚ 2012 ਦੇ ਪਹਿਰਾਬੁਰਜ ਦੇ 17-18 ਸਫ਼ਿਆਂ ʼਤੇ ਦਿੱਤੇ ਗਏ ਹਨ।
3. ਅਸੀਂ ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾ ਕੇ ਮੈਮੋਰੀਅਲ ਲਈ ਆਪਣੀ ਕਦਰਦਾਨੀ ਕਿੱਦਾਂ ਦਿਖਾ ਸਕਦੇ ਹਾਂ?
3 ਪ੍ਰਚਾਰ ਕਰੋ: ਅਸੀਂ ਪ੍ਰਚਾਰ ਵਿਚ ਵਧ-ਚੜ੍ਹ ਕੇ ਹਿੱਸਾ ਲੈ ਕੇ ਵੀ ਆਪਣੀ ਕਦਰਦਾਨੀ ਦਿਖਾ ਸਕਦੇ ਹਾਂ। (ਲੂਕਾ 6:45) ਦੁਨੀਆਂ ਭਰ ਵਿਚ ਲੋਕਾਂ ਨੂੰ ਮੈਮੋਰੀਅਲ ਲਈ ਸੱਦਾ ਦੇਣ ਦੀ ਮੁਹਿੰਮ ਸ਼ਨੀਵਾਰ 17 ਮਾਰਚ ਨੂੰ ਸ਼ੁਰੂ ਹੋਵੇਗੀ। ਕੀ ਤੁਸੀਂ ਪ੍ਰਚਾਰ ਵਿਚ ਜ਼ਿਆਦਾ ਸਮਾਂ ਬਿਤਾਉਣ ਲਈ, ਸ਼ਾਇਦ ਔਗਜ਼ੀਲਰੀ ਪਾਇਨੀਅਰਿੰਗ ਕਰਨ ਲਈ ਆਪਣੇ ਕੰਮਾਂ-ਕਾਰਾਂ ਵਿਚ ਕੁਝ ਫੇਰ-ਬਦਲ ਕਰ ਸਕਦੇ ਹੋ? ਕਿਉਂ ਨਾ ਆਪਣੀ ਅਗਲੀ ਪਰਿਵਾਰਕ ਸਟੱਡੀ ਵਿਚ ਇਸ ਬਾਰੇ ਗੱਲ ਕਰੋ?
4. ਮੈਮੋਰੀਅਲ ਮਨਾ ਕੇ ਸਾਨੂੰ ਕੀ ਲਾਭ ਹੋ ਸਕਦੇ ਹਨ?
4 ਹਰ ਸਾਲ ਮੈਮੋਰੀਅਲ ਮਨਾ ਕੇ ਸਾਨੂੰ ਕਿੰਨਾ ਲਾਭ ਹੁੰਦਾ ਹੈ! ਜਿਉਂ-ਜਿਉਂ ਅਸੀਂ ਗੌਰ ਕਰਦੇ ਹਾਂ ਕਿ ਯਹੋਵਾਹ ਨੇ ਸਾਡੇ ਲਈ ਆਪਣੇ ਇਕਲੌਤੇ ਪੁੱਤਰ ਦੀ ਕੁਰਬਾਨੀ ਦੇ ਕੇ ਕਿੰਨੀ ਖੁੱਲ੍ਹ-ਦਿਲੀ ਦਿਖਾਈ ਹੈ, ਤਾਂ ਸਾਡੀ ਖ਼ੁਸ਼ੀ ਅਤੇ ਪਰਮੇਸ਼ੁਰ ਲਈ ਪਿਆਰ ਵਧਦਾ ਹੈ। (ਯੂਹੰ. 3:16; 1 ਯੂਹੰ. 4:9, 10) ਇਸ ਤੋਂ ਪ੍ਰੇਰਣਾ ਮਿਲਦੀ ਹੈ ਕਿ ਸਾਨੂੰ ਸਿਰਫ਼ ਆਪਣੇ ਲਈ ਨਹੀਂ ਜੀਉਣਾ ਚਾਹੀਦਾ। (2 ਕੁਰਿੰ. 5:14, 15) ਇਸ ਦੇ ਨਾਲ-ਨਾਲ ਅਸੀਂ ਦੂਜਿਆਂ ਅੱਗੇ ਯਹੋਵਾਹ ਦੀ ਵਡਿਆਈ ਕਰਨ ਲਈ ਵੀ ਪ੍ਰੇਰੇ ਜਾਂਦੇ ਹਾਂ। (ਜ਼ਬੂ. 102:19-21) ਵਾਕਈ ਯਹੋਵਾਹ ਦੇ ਸ਼ੁਕਰਗੁਜ਼ਾਰ ਸੇਵਕਾਂ ਵਜੋਂ ਅਸੀਂ ‘ਪ੍ਰਭੂ ਦੀ ਮੌਤ ਦਾ ਐਲਾਨ ਕਰਨ’ ਲਈ 5 ਅਪ੍ਰੈਲ ਨੂੰ ਉਤਸੁਕਤਾ ਨਾਲ ਮੈਮੋਰੀਅਲ ਮਨਾਉਣ ਦੇ ਮੌਕੇ ਦੀ ਉਡੀਕ ਕਰ ਰਹੇ ਹਾਂ।—1 ਕੁਰਿੰ. 11:26.