ਸਾਡੀ ਮਸੀਹੀ ਜ਼ਿੰਦਗੀ
ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਪ੍ਰਚਾਰ ਵਿਚ ਵਰਤੋ
ਅਸੀਂ ਕਿੰਨੇ ਹੀ ਖ਼ੁਸ਼ ਹਾਂ ਕਿ ਹੁਣ ਸਾਡੇ ਕੋਲ ਬਾਈਬਲ ਸਟੱਡੀ ਕਰਾਉਣ ਲਈ ਇਕ ਨਵਾਂ ਬਰੋਸ਼ਰ ਤੇ ਕਿਤਾਬ ਹੈ! ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਚੇਲੇ ਬਣਾਉਣ ਦੀਆਂ ਸਾਡੀਆਂ ਕੋਸ਼ਿਸ਼ਾਂ ʼਤੇ ਬਰਕਤ ਪਾਵੇ। (ਮੱਤੀ 28:18-20; 1 ਕੁਰਿੰ 3:6-9) ਅਸੀਂ ਇਨ੍ਹਾਂ ਨਵੇਂ ਪ੍ਰਕਾਸ਼ਨਾਂ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਾਂ?
ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਵਿਚ ਸਿਖਾਉਣ ਦਾ ਨਵਾਂ ਤਰੀਕਾ ਦੱਸਿਆ ਗਿਆ ਹੈ ਜਿਸ ਨਾਲ ਵਿਦਿਆਰਥੀ ਨੂੰ ਚਰਚਾ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਬਾਈਬਲ ਸਟੱਡੀ ਦੀ ਤਿਆਰੀ ਕਰਦੇ ਵੇਲੇ ਅਤੇ ਸਟੱਡੀ ਕਰਾਉਂਦੇ ਵੇਲੇ ਅੱਗੇ ਦੱਸੀਆਂ ਗੱਲਾਂ ਮੁਤਾਬਕ ਚੱਲੋ।a
- ਪਾਠ ਨੂੰ ਪੜ੍ਹੋ ਅਤੇ ਸਵਾਲਾਂ ʼਤੇ ਚਰਚਾ ਕਰੋ 
- “ਪੜ੍ਹੋ” ਵਾਲੀਆਂ ਆਇਤਾਂ ਨੂੰ ਪੜ੍ਹੋ ਅਤੇ ਵਿਦਿਆਰਥੀ ਦੀ ਇਹ ਸਮਝਣ ਵਿਚ ਮਦਦ ਕਰੋ ਕਿ ਉਹ ਇਨ੍ਹਾਂ ਆਇਤਾਂ ਨੂੰ ਕਿਵੇਂ ਲਾਗੂ ਕਰ ਸਕਦਾ ਹੈ 
- ਵੀਡੀਓ ਦਿਖਾਓ ਅਤੇ ਦਿੱਤੇ ਗਏ ਸਵਾਲਾਂ ʼਤੇ ਚਰਚਾ ਕਰੋ 
- ਇੱਕੋ ਵਾਰ ਵਿਚ ਇਕ ਪਾਠ ʼਤੇ ਚਰਚਾ ਕਰਨ ਦੀ ਕੋਸ਼ਿਸ਼ ਕਰੋ 
ਪ੍ਰਚਾਰ ਕਰਦੇ ਵੇਲੇ ਵਿਅਕਤੀ ਨੂੰ ਪਹਿਲਾਂ ਬਰੋਸ਼ਰ ਦਿਓ ਅਤੇ ਦੇਖੋ ਕਿ ਉਸ ਨੂੰ ਦਿਲਚਸਪੀ ਹੈ ਕਿ ਨਹੀਂ। (“ਪਹਿਲੀ ਮੁਲਾਕਾਤ ਵਿਚ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਬਰੋਸ਼ਰ ਕਿਵੇਂ ਪੇਸ਼ ਕਰੀਏ” ਨਾਂ ਦੀ ਡੱਬੀ ਦੇਖੋ।) ਜੇ ਬਰੋਸ਼ਰ ਤੋਂ ਸਟੱਡੀ ਖ਼ਤਮ ਹੋ ਜਾਵੇ ਅਤੇ ਵਿਦਿਆਰਥੀ ਹੋਰ ਸਿੱਖਣਾ ਚਾਹੇ, ਤਾਂ ਤੁਸੀਂ ਉਸ ਨੂੰ ਕਿਤਾਬ ਦਿਓ ਅਤੇ ਚੌਥੇ ਪਾਠ ਤੋਂ ਸਟੱਡੀ ਸ਼ੁਰੂ ਕਰੋ। ਜੇ ਤੁਸੀਂ ਪਹਿਲਾਂ ਹੀ ਕਿਸੇ ਨੂੰ ਬਾਈਬਲ ਕੀ ਸਿਖਾਉਂਦੀ ਹੈ? ਜਾਂ ਪਰਮੇਸ਼ੁਰ ਨਾਲ ਪਿਆਰ ਬਰਕਰਾਰ ਰੱਖੋ ਕਿਤਾਬ ਤੋਂ ਸਟੱਡੀ ਕਰਾ ਰਹੇ ਹੋ, ਤਾਂ ਉਸ ਕਿਤਾਬ ਤੋਂ ਸਟੱਡੀ ਬੰਦ ਕਰਾ ਕੇ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਤੋਂ ਸਟੱਡੀ ਸ਼ੁਰੂ ਕਰੋ। ਤੁਸੀਂ ਆਪ ਇਹ ਫ਼ੈਸਲਾ ਕਰ ਸਕਦੇ ਹੋ ਕਿ ਕਿਹੜੇ ਪਾਠ ਤੋਂ ਸਟੱਡੀ ਸ਼ੁਰੂ ਕਰਨੀ ਵਧੀਆ ਹੋਵੇਗੀ।
ਆਓ ਬਾਈਬਲ ਤੋਂ ਸਿੱਖੀਏ ਨਾਂ ਦੀ ਵੀਡੀਓ ਦਿਖਾਓ ਅਤੇ ਫਿਰ ਹੇਠਾਂ ਦਿੱਤੇ ਸਵਾਲ ਪੁੱਛੋ:
- ਵਿਦਿਆਰਥੀ ਨਵੀਂ ਕਿਤਾਬ ਤੋਂ ਕੀ ਸਿੱਖਣਗੇ? 
- ਤੁਹਾਨੂੰ ਆਪਣੇ ਨਵੇਂ ਵਿਦਿਆਰਥੀਆਂ ਨੂੰ ਇਹ ਵੀਡੀਓ ਕਿਉਂ ਦਿਖਾਉਣੀ ਚਾਹੀਦੀ ਹੈ? 
- ਤੁਹਾਨੂੰ ਆਪਣੇ ਵਿਦਿਆਰਥੀਆਂ ਨੂੰ ਹੌਲੀ-ਹੌਲੀ ਕਿਹੜੇ ਟੀਚੇ ਹਾਸਲ ਕਰਨ ਦੀ ਹੱਲਾਸ਼ੇਰੀ ਦੇਣੀ ਚਾਹੀਦੀ ਹੈ?—“ਹਰ ਭਾਗ ਦੀਆਂ ਮੁੱਖ ਗੱਲਾਂ ਅਤੇ ਟੀਚੇ” ਨਾਂ ਦਾ ਚਾਰਟ ਦੇਖੋ। 
a ਨੋਟ: ਜੇ ਤੁਸੀਂ ਚਾਹੋ, ਤਾਂ ਤੁਸੀਂ “ਇਹ ਵੀ ਦੇਖੋ” ਭਾਗ ʼਤੇ ਵਿਦਿਆਰਥੀ ਨਾਲ ਚਰਚਾ ਕਰ ਸਕਦੇ ਹੋ ਜਾਂ ਇਸ ਨੂੰ ਛੱਡ ਸਕਦੇ ਹੋ। ਪਰ ਸਟੱਡੀ ਦੀ ਤਿਆਰੀ ਕਰਦਿਆਂ ਤੁਸੀਂ ਇਸ ਭਾਗ ਨੂੰ ਜ਼ਰੂਰ ਪੜ੍ਹੋ ਅਤੇ ਹਰ ਵੀਡੀਓ ਜ਼ਰੂਰ ਦੇਖੋ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੀ ਗੱਲ ਦਾ ਵਿਦਿਆਰਥੀ ʼਤੇ ਵਧੀਆ ਅਸਰ ਪਵੇਗਾ ਅਤੇ ਤੁਸੀਂ ਉਸ ਦੀ ਮਦਦ ਕਰ ਪਾਓਗੇ। ਫ਼ੋਨ ਜਾਂ ਟੈਬਲੇਟ ਵਿਚ ਵੀਡੀਓ ਅਤੇ ਹੋਰ ਜਾਣਕਾਰੀ ਦੇ ਲਿੰਕ ਦਿੱਤੇ ਗਏ ਹਨ।
| ਹਰ ਭਾਗ ਦੀਆਂ ਮੁੱਖ ਗੱਲਾਂ ਅਤੇ ਟੀਚੇ | |||
|---|---|---|---|
| ਪਾਠ | ਮੁੱਖ ਗੱਲਾਂ | ਵਿਦਿਆਰਥੀ ਦੇ ਟੀਚੇ | |
| 01-12 | ਦੇਖੋ ਕਿ ਬਾਈਬਲ ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ ਅਤੇ ਤੁਸੀਂ ਇਸ ਦੇ ਲਿਖਾਰੀ ਨੂੰ ਕਿਵੇਂ ਜਾਣ ਸਕਦੇ ਹੋ | ਵਿਦਿਆਰਥੀ ਨੂੰ ਬਾਈਬਲ ਪੜ੍ਹਨ, ਸਟੱਡੀ ਦੀ ਤਿਆਰੀ ਕਰਨ ਅਤੇ ਸਭਾਵਾਂ ਵਿਚ ਹਾਜ਼ਰ ਹੋਣ ਦੀ ਹੱਲਾਸ਼ੇਰੀ ਦਿਓ | |
| 13-33 | ਜਾਣੋ ਕਿ ਪਰਮੇਸ਼ੁਰ ਨੇ ਸਾਡੇ ਲਈ ਕੀ-ਕੀ ਕੀਤਾ ਹੈ ਅਤੇ ਉਸ ਨੂੰ ਕਿਸ ਤਰ੍ਹਾਂ ਦੀ ਭਗਤੀ ਪਸੰਦ ਹੈ | ਵਿਦਿਆਰਥੀ ਨੂੰ ਸਿੱਖੀਆਂ ਗੱਲਾਂ ਦੂਸਰਿਆਂ ਨੂੰ ਦੱਸਣ ਅਤੇ ਪ੍ਰਚਾਰਕ ਬਣਨ ਲਈ ਪ੍ਰੇਰਿਤ ਕਰੋ | |
| 34-47 | ਜਾਣੋ ਕਿ ਪਰਮੇਸ਼ੁਰ ਸਾਡੇ ਤੋਂ ਕੀ ਚਾਹੁੰਦਾ ਹੈ | ਵਿਦਿਆਰਥੀ ਨੂੰ ਪ੍ਰੇਰਿਤ ਕਰੋ ਕਿ ਉਹ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰੇ ਅਤੇ ਬਪਤਿਸਮਾ ਲਵੇ | |
| 48-60 | ਜਾਣੋ ਕਿ ਅਸੀਂ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਕਿਵੇਂ ਬਣੇ ਰਹਿ ਸਕਦੇ ਹਾਂ | ਵਿਦਿਆਰਥੀ ਨੂੰ ਸਿਖਾਓ ਕਿ ਉਹ ਸਹੀ-ਗ਼ਲਤ ਵਿਚ ਫ਼ਰਕ ਕਿਵੇਂ ਕਰ ਸਕਦਾ ਹੈ ਅਤੇ ਕਿਵੇਂ ਪਰਮੇਸ਼ੁਰ ਦੇ ਨੇੜੇ ਆ ਸਕਦਾ ਹੈ | |