ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 3/13 ਸਫ਼ੇ 5-9
  • ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!
  • ਸਾਡੀ ਰਾਜ ਸੇਵਕਾਈ—2013
  • ਮਿਲਦੀ-ਜੁਲਦੀ ਜਾਣਕਾਰੀ
  • ਵੱਡੀਆਂ ਪੁਸਤਿਕਾਵਾਂ ਨਾਲ ਰਾਜ ਦੀ ਖ਼ੁਸ਼ ਖ਼ਬਰੀ ਐਲਾਨ ਕਰੋ
    ਸਾਡੀ ਰਾਜ ਸੇਵਕਾਈ—1996
  • ਦੂਜਿਆਂ ਦੀ ਅਸਲੀ ਪਰਵਾਹ ਕਰਨ ਦੁਆਰਾ ਯਹੋਵਾਹ ਦੀ ਰੀਸ ਕਰੋ
    ਸਾਡੀ ਰਾਜ ਸੇਵਕਾਈ—1996
  • ਖ਼ੁਸ਼ ਖ਼ਬਰੀ ਬਰੋਸ਼ਰ ਦੀ ਮਦਦ ਨਾਲ ਸਿਖਾਓ
    ਸਾਡੀ ਰਾਜ ਸੇਵਕਾਈ—2015
  • ਕੀ ਤੁਸੀਂ ਸਟੱਡੀਆਂ ਸ਼ੁਰੂ ਕਰਨ ਲਈ ਮੰਗ ਬਰੋਸ਼ਰ ਵਰਤ ਰਹੇ ਹੋ?
    ਸਾਡੀ ਰਾਜ ਸੇਵਕਾਈ—2002
ਹੋਰ ਦੇਖੋ
ਸਾਡੀ ਰਾਜ ਸੇਵਕਾਈ—2013
km 3/13 ਸਫ਼ੇ 5-9

ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ!

ਇਹ ਬਰੋਸ਼ਰ ਰਿਟਰਨ ਵਿਜ਼ਿਟਾਂ ਤੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਤਿਆਰ ਕੀਤਾ ਗਿਆ ਹੈ

1. ਰਿਟਰਨ ਵਿਜ਼ਿਟਾਂ ਕਰਨ ਤੇ ਬਾਈਬਲ ਸਟੱਡੀਆਂ ਸ਼ੁਰੂ ਕਰਾਉਣ ਲਈ ਸਾਨੂੰ ਜ਼ਿਲ੍ਹਾ ਸੰਮੇਲਨ ਤੇ ਕਿਹੜਾ ਨਵਾਂ ਬਰੋਸ਼ਰ ਮਿਲਿਆ ਸੀ?

1 ‘ਆਪਣੇ ਮਨ ਦੀ ਵੱਡੀ ਚੌਕਸੀ ਕਰ!’ ਦੇ ਜ਼ਿਲ੍ਹਾ ਸੰਮੇਲਨ ਤੇ ਸਾਨੂੰ ਬਹੁਤ ਖ਼ੁਸ਼ੀ ਹੋਈ ਜਦੋਂ ਸਾਨੂੰ ਇਹ ਬਰੋਸ਼ਰ ਮਿਲਿਆ ਸੀ। ਇਸ ਬਰੋਸ਼ਰ ਦੀ ਮਦਦ ਨਾਲ ਅਸੀਂ ਰਿਟਰਨ ਵਿਜ਼ਿਟਾਂ ਤੇ ਬਾਈਬਲ ਸਟੱਡੀਆਂ ਸ਼ੁਰੂ ਕਰ ਸਕਦੇ ਹਾਂ। ਹੁਣ ਅਸੀਂ ਮੰਗ ਬਰੋਸ਼ਰ ਦੀ ਥਾਂ ਪਰਮੇਸ਼ੁਰ ਤੋਂ ਖ਼ੁਸ਼ ਖ਼ਬਰੀ! ਬਰੋਸ਼ਰ ਨੂੰ ਵਰਤਾਂਗੇ। ਇਸ ਬਰੋਸ਼ਰ ਵਿਚ ਵੀ ਛੋਟੇ-ਛੋਟੇ ਪਾਠ ਦਿੱਤੇ ਗਏ ਹਨ। ਇਸ ਨੂੰ ਵਰਤ ਕੇ ਅਸੀਂ ਘਰ-ਮਾਲਕ ਦੇ ਦਰਵਾਜ਼ੇ ʼਤੇ ਖੜ੍ਹ ਕੇ ਸਟੱਡੀ ਕਰਾ ਸਕਦੇ ਹਾਂ। ਮੰਗ ਬਰੋਸ਼ਰ ਵਿਚ ਮਸੀਹੀਆਂ ਲਈ ਪਰਮੇਸ਼ੁਰ ਦੀਆਂ ਮੰਗਾਂ ʼਤੇ ਚਰਚਾ ਕੀਤੀ ਗਈ ਸੀ ਜਿਨ੍ਹਾਂ ਨੂੰ ਸ਼ਾਇਦ ਨਵੀਆਂ ਬਾਈਬਲ ਸਟੱਡੀਆਂ ਲਈ ਮੰਨਣਾ ਔਖਾ ਹੋਵੇ। ਪਰ ਇਸ ਨਵੇਂ ਬਰੋਸ਼ਰ ਵਿਚ ਬਾਈਬਲ ਵਿਚ ਦਿੱਤੀ ਖ਼ੁਸ਼ ਖ਼ਬਰੀ ਉੱਤੇ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ।—ਰਸੂ. 15:35.

2. ਖ਼ੁਸ਼ ਖ਼ਬਰੀ! ਨਾਂ ਦਾ ਬਰੋਸ਼ਰ ਕਿਉਂ ਤਿਆਰ ਕੀਤਾ ਗਿਆ ਸੀ?

2 ਇਸ ਬਰੋਸ਼ਰ ਨੂੰ ਕਿਉਂ ਤਿਆਰ ਕੀਤਾ ਗਿਆ ਸੀ? ਦੁਨੀਆਂ ਭਰ ਵਿਚ ਭੈਣ-ਭਰਾ ਕਿਸੇ ਸੌਖੇ ਪ੍ਰਕਾਸ਼ਨ ਦੀ ਮੰਗ ਕਰ ਰਹੇ ਸਨ ਤਾਂਕਿ ਲੋਕ ਸੱਚਾਈ ਵੱਲ ਖਿੱਚੇ ਜਾਣ ਅਤੇ ਜਿਸ ਤੋਂ ਬਾਅਦ ਆਸਾਨੀ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਕਰਵਾਈ ਜਾ ਸਕੇ। ਜਿਹੜੇ ਲੋਕ ਕਿਤਾਬ ਵਿੱਚੋਂ ਸਟੱਡੀ ਕਰਨ ਤੋਂ ਹਿਚਕਿਚਾਉਂਦੇ ਹਨ, ਉਹ ਸ਼ਾਇਦ ਬਰੋਸ਼ਰ ਤੋਂ ਸਟੱਡੀ ਕਰਨ ਲਈ ਤਿਆਰ ਹੋ ਜਾਣ। ਇਸ ਦੇ ਨਾਲ-ਨਾਲ ਬਰੋਸ਼ਰ ਦਾ ਜ਼ਿਆਦਾ ਭਾਸ਼ਾਵਾਂ ਵਿਚ ਤਰਜਮਾ ਕਰਨਾ ਆਸਾਨ ਹੈ।

3. ਇਹ ਬਰੋਸ਼ਰ ਦੂਸਰੇ ਪ੍ਰਕਾਸ਼ਨਾਂ ਤੋਂ ਕਿਵੇਂ ਅਲੱਗ ਹੈ?

3 ਇਹ ਕਿਵੇਂ ਤਿਆਰ ਕੀਤਾ ਗਿਆ ਹੈ: ਸਾਡੇ ਬਹੁਤ ਸਾਰੇ ਪ੍ਰਕਾਸ਼ਨ ਇਸ ਤਰ੍ਹਾਂ ਤਿਆਰ ਕੀਤੇ ਗਏ ਹਨ ਤਾਂਕਿ ਕੋਈ ਵੀ ਇਨਸਾਨ ਬਿਨਾਂ ਕਿਸੇ ਦੀ ਮਦਦ ਨਾਲ ਇਨ੍ਹਾਂ ਨੂੰ ਪੜ੍ਹ ਕੇ ਸੱਚਾਈ ਨੂੰ ਸਮਝ ਸਕੇ। ਪਰ ਇਹ ਬਰੋਸ਼ਰ ਅਲੱਗ ਹੈ। ਇਹ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਸਟੱਡੀ ਕਰਾਉਣ ਵਾਲਾ ਆਪਣੀ ਸਟੱਡੀ ਨਾਲ ਬੈਠ ਕੇ ਇਸ ਬਰੋਸ਼ਰ ʼਤੇ ਚਰਚਾ ਕਰੇ। ਇਸ ਲਈ ਜਦੋਂ ਕਿਸੇ ਨੂੰ ਬਰੋਸ਼ਰ ਦਿੱਤਾ ਜਾਂਦਾ ਹੈ, ਤਾਂ ਚੰਗਾ ਹੋਵੇਗਾ ਕਿ ਉਸ ਨਾਲ ਇਕ-ਦੋ ਪੈਰੇ ਪੜ੍ਹੋ ਤੇ ਇਨ੍ਹਾਂ ʼਤੇ ਚਰਚਾ ਕਰੋ। ਇਸ ਬਰੋਸ਼ਰ ਵਿਚ ਪੈਰੇ ਛੋਟੇ ਹਨ ਜਿਸ ਕਰਕੇ ਅਸੀਂ ਉਨ੍ਹਾਂ ਦੇ ਦਰਵਾਜ਼ੇ ਜਾਂ ਕੰਮ ਦੀ ਜਗ੍ਹਾ ʼਤੇ ਹੀ ਸਟੱਡੀ ਕਰ ਸਕਦੇ ਹਾਂ। ਹਾਲਾਂਕਿ ਪਹਿਲੇ ਪਾਠ ਤੋਂ ਸਟੱਡੀ ਸ਼ੁਰੂ ਕਰਨੀ ਵਧੀਆ ਗੱਲ ਹੈ, ਪਰ ਅਸੀਂ ਬਰੋਸ਼ਰ ਦੇ ਕਿਸੇ ਵੀ ਪਾਠ ਤੋਂ ਚਰਚਾ ਸ਼ੁਰੂ ਕਰ ਸਕਦੇ ਹਾਂ।

4. ਇਸ ਬਰੋਸ਼ਰ ਦੀ ਮਦਦ ਨਾਲ ਅਸੀਂ ਸਟੂਡੈਂਟ ਨੂੰ ਸਿੱਧਾ ਬਾਈਬਲ ਤੋਂ ਕਿਵੇਂ ਸਿਖਾ ਸਕਦੇ ਹਾਂ?

4 ਸਾਡੇ ਬਹੁਤ ਸਾਰੇ ਪ੍ਰਕਾਸ਼ਨਾਂ ਵਿਚ ਸਵਾਲਾਂ ਦੇ ਜਵਾਬ ਪੈਰੇ ਵਿੱਚੋਂ ਲੱਭੇ ਜਾ ਸਕਦੇ ਹਨ। ਪਰ ਇਸ ਬਰੋਸ਼ਰ ਵਿਚ ਸਵਾਲਾਂ ਦੇ ਜਵਾਬ ਮੁੱਖ ਤੌਰ ਤੇ ਬਾਈਬਲ ਵਿੱਚੋਂ ਪਾਏ ਜਾਂਦੇ ਹਨ। ਜ਼ਿਆਦਾਤਰ ਲੋਕ ਸਾਡੇ ਪ੍ਰਕਾਸ਼ਨਾਂ ਦੀ ਬਜਾਇ ਬਾਈਬਲ ਤੋਂ ਸਿੱਖਣਾ ਚਾਹੁੰਦੇ ਹਨ। ਇਸ ਲਈ ਬਰੋਸ਼ਰ ਵਿਚ ਸਿਰਫ਼ ਬਾਈਬਲ ਦੀਆਂ ਆਇਤਾਂ ਦਿੱਤੀਆਂ ਗਈਆਂ ਹਨ, ਇਨ੍ਹਾਂ ਨੂੰ ਬਾਈਬਲ ਵਿੱਚੋਂ ਪੜ੍ਹਨ ਦੀ ਲੋੜ ਹੈ। ਇਸ ਤੋਂ ਸਟੂਡੈਂਟ ਦੇਖ ਸਕੇਗਾ ਕਿ ਉਹ ਜੋ ਸਿੱਖ ਰਿਹਾ ਹੈ ਉਹ ਪਰਮੇਸ਼ੁਰ ਤੋਂ ਹੈ।—ਯਸਾ. 54:13.

5. ਸਟੱਡੀ ਕਰਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰੀ ਕਰਨ ਦੀ ਕਿਉਂ ਲੋੜ ਹੈ?

5 ਇਸ ਬਰੋਸ਼ਰ ਵਿਚ ਸਾਰੀਆਂ ਆਇਤਾਂ ਨੂੰ ਨਹੀਂ ਸਮਝਾਇਆ ਗਿਆ। ਇਹ ਇਸ ਕਰਕੇ ਹੈ ਤਾਂਕਿ ਸਟੂਡੈਂਟ ਸਵਾਲ ਪੁੱਛ ਸਕੇ ਤੇ ਬਾਈਬਲ ਸਟੱਡੀ ਕਰਾਉਣ ਵਾਲਾ ਖ਼ੁਦ ਇਨ੍ਹਾਂ ਆਇਤਾਂ ਨੂੰ ਸਮਝਾ ਸਕੇ। ਇਸ ਲਈ ਜ਼ਰੂਰੀ ਹੈ ਕਿ ਹਰ ਸਟੱਡੀ ਤੋਂ ਪਹਿਲਾਂ ਚੰਗੀ ਤਰ੍ਹਾਂ ਤਿਆਰੀ ਕੀਤੀ ਜਾਵੇ। ਧਿਆਨ ਰੱਖੋ ਕਿ ਤੁਸੀਂ ਜ਼ਿਆਦਾ ਗੱਲਬਾਤ ਨਾ ਕਰੋ। ਇਹ ਸੱਚ ਹੈ ਕਿ ਸਾਨੂੰ ਬਾਈਬਲ ਦੀਆਂ ਆਇਤਾਂ ਸਮਝਾਉਣ ਵਿਚ ਖ਼ੁਸ਼ੀ ਹੁੰਦੀ ਹੈ, ਪਰ ਜੇ ਅਸੀਂ ਸਟੂਡੈਂਟ ਨੂੰ ਸਮਝਾਉਣ ਦਾ ਮੌਕਾ ਦੇਈਏ, ਤਾਂ ਇਸ ਨਾਲ ਉਸ ਨੂੰ ਜ਼ਿਆਦਾ ਫ਼ਾਇਦਾ ਹੋਵੇਗਾ। ਅਸੀਂ ਸਵਾਲ ਪੁੱਛ ਕੇ ਸਟੂਡੈਂਟ ਨੂੰ ਖ਼ੁਦ ਸਹੀ ਮਤਲਬ ਸਮਝਣ ਵਿਚ ਮਦਦ ਕਰ ਸਕਦੇ ਹਾਂ।—ਰਸੂ. 17:2.

6. ਅਸੀਂ ਇਸ ਬਰੋਸ਼ਰ ਨੂੰ (ੳ) ਪਰਮੇਸ਼ੁਰ ਅਤੇ ਬਾਈਬਲ ਉੱਤੇ ਸ਼ੱਕ ਕਰਨ ਵਾਲੇ ਲੋਕਾਂ ਨਾਲ ਗੱਲ ਕਰਦਿਆਂ, (ਅ) ਘਰ-ਘਰ ਪ੍ਰਚਾਰ ਕਰਦਿਆਂ, (ੲ) ਦਰਵਾਜ਼ੇ ʼਤੇ ਬਾਈਬਲ ਸਟੱਡੀ ਸ਼ੁਰੂ ਕਰਦਿਆਂ ਅਤੇ (ਸ) ਰਿਟਰਨ ਵਿਜ਼ਿਟ ਕਰਦਿਆਂ ਕਿਵੇਂ ਵਰਤ ਸਕਦੇ ਹਾਂ?

6 ਹੋਰਨਾਂ ਪ੍ਰਕਾਸ਼ਨਾਂ ਵਾਂਗ ਜਿਨ੍ਹਾਂ ਵਿੱਚੋਂ ਅਸੀਂ ਬਾਈਬਲ ਸਟੱਡੀਆਂ ਸ਼ੁਰੂ ਕਰਦੇ ਹਾਂ, ਇਸ ਬਰੋਸ਼ਰ ਨੂੰ ਕਿਸੇ ਵੀ ਵੇਲੇ ਪੇਸ਼ ਕੀਤਾ ਜਾ ਸਕਦਾ ਹੈ, ਭਾਵੇਂ ਉਸ ਮਹੀਨੇ ਕੋਈ ਵੀ ਪ੍ਰਕਾਸ਼ਨ ਪੇਸ਼ ਕਰਨਾ ਹੋਵੇ। ਕਈ ਇਸ ਨੂੰ ਵਰਤ ਕੇ ਦਰਵਾਜ਼ੇ ʼਤੇ ਹੀ ਸਟੱਡੀਆਂ ਸ਼ੁਰੂ ਕਰ ਸਕਣਗੇ। ਇਸ ਤੋਂ ਇਲਾਵਾ, ਜ਼ਿਲ੍ਹਾ ਸੰਮੇਲਨ ਵਿਚ ਕਿਹਾ ਗਿਆ ਸੀ ਕਿ ਇਸ ਬਰੋਸ਼ਰ ਦੀ ਮਦਦ ਨਾਲ ਸਾਨੂੰ ਰਿਟਰਨ ਵਿਜ਼ਿਟਾਂ ਕਰ ਕੇ ਮਜ਼ਾ ਆਵੇਗਾ।—ਸਫ਼ੇ 6-8 ʼਤੇ ਡੱਬੀਆਂ ਦੇਖੋ।

7. ਇਸ ਬਰੋਸ਼ਰ ਵਿੱਚੋਂ ਤੁਸੀਂ ਬਾਈਬਲ ਸਟੱਡੀ ਕਿਵੇਂ ਕਰਾ ਸਕਦੇ ਹੋ?

7 ਸਟੱਡੀ ਕਿਵੇਂ ਕਰਾਈਏ: ਚਰਚਾ ਨੂੰ ਸ਼ੁਰੂ ਕਰਨ ਵੇਲੇ ਮੋਟੇ ਅੱਖਰਾਂ ਵਿਚ ਦਿੱਤੇ ਸਵਾਲਾਂ ਨੂੰ ਪੜ੍ਹੋ। ਫਿਰ ਪੈਰਾ ਅਤੇ ਪੈਰੇ ਵਿਚ ਦਿੱਤੇ ਹਵਾਲੇ ਪੜ੍ਹੋ। ਇਸ ਤੋਂ ਬਾਅਦ ਘਰ-ਮਾਲਕ ਨੂੰ ਸਵਾਲ ਪੁੱਛੋ ਤਾਂਕਿ ਉਹ ਹਵਾਲਿਆਂ ਨੂੰ ਚੰਗੀ ਤਰ੍ਹਾਂ ਸਮਝ ਸਕੇ। ਅਗਲਾ ਸਵਾਲ ਪੁੱਛਣ ਤੋਂ ਪਹਿਲਾਂ ਘਰ-ਮਾਲਕ ਨੂੰ ਦੁਬਾਰਾ ਮੋਟੇ ਅੱਖਰਾਂ ਵਿਚ ਦਿੱਤਾ ਸਵਾਲ ਪੁੱਛੋ ਤਾਂਕਿ ਤੁਹਾਨੂੰ ਪਤਾ ਲੱਗ ਸਕੇ ਕਿ ਉਸ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ ਨਹੀਂ। ਪਹਿਲਾਂ-ਪਹਿਲਾਂ ਸ਼ਾਇਦ ਇੱਕੋ ਸਵਾਲ ʼਤੇ ਚਰਚਾ ਕਰਨੀ ਕਾਫ਼ੀ ਹੈ। ਫਿਰ ਸਮੇਂ ਦੇ ਬੀਤਣ ਨਾਲ ਤੁਸੀਂ ਪੂਰੇ ਪਾਠ ʼਤੇ ਚਰਚਾ ਕਰ ਸਕਦੇ ਹੋ।

8. ਹਵਾਲੇ ਦਿੰਦਿਆਂ ਸਾਨੂੰ ਕਿਹੜੀ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਿਉਂ?

8 ਜਿਨ੍ਹਾਂ ਹਵਾਲਿਆਂ ਨਾਲ “ਪੜ੍ਹੋ” ਲਿਖਿਆ ਗਿਆ ਹੈ, ਉਨ੍ਹਾਂ ਵਿਚ ਸਵਾਲਾਂ ਦਾ ਸਿੱਧਾ ਜਵਾਬ ਦਿੱਤਾ ਗਿਆ ਹੈ। ਹਵਾਲਾ ਦਿੰਦਿਆਂ ਇਹ ਨਾ ਕਹੋ ਕਿ “ਪੌਲੁਸ ਰਸੂਲ ਨੇ ਲਿਖਿਆ” ਜਾਂ “ਗੌਰ ਕਰੋ ਕਿ ਯਿਰਮਿਯਾਹ ਨੇ ਕੀ ਕਿਹਾ।” ਘਰ-ਮਾਲਕ ਸ਼ਾਇਦ ਸੋਚੇ ਕਿ ਅਸੀਂ ਸਿਰਫ਼ ਇਨਸਾਨਾਂ ਦੀਆਂ ਗੱਲਾਂ ਪੜ੍ਹ ਰਹੇ ਹਾਂ। ਵਧੀਆ ਹੋਵੇਗਾ ਜੇ ਅਸੀਂ ਕਹੀਏ: “ਪਰਮੇਸ਼ੁਰ ਦਾ ਬਚਨ ਕਹਿੰਦਾ ਹੈ” ਜਾਂ “ਦੇਖੋ ਬਾਈਬਲ ਕੀ ਕਹਿੰਦੀ ਹੈ।”

9. ਕੀ ਸਟੱਡੀ ਦੌਰਾਨ ਸਾਰੇ ਹਵਾਲੇ ਪੜ੍ਹਨ ਦੀ ਲੋੜ ਹੈ?

9 ਕੀ ਸਾਨੂੰ ਪੈਰੇ ਵਿਚ ਦਿੱਤੇ ਸਾਰੇ ਹਵਾਲੇ ਪੜ੍ਹਨ ਦੀ ਲੋੜ ਹੈ ਜਾਂ ਸਿਰਫ਼ ਉਹ ਜਿਨ੍ਹਾਂ ਨਾਲ “ਪੜ੍ਹੋ” ਲਿਖਿਆ ਗਿਆ ਹੈ? ਤੁਸੀਂ ਹਾਲਾਤਾਂ ਮੁਤਾਬਕ ਦੇਖ ਸਕਦੇ ਹੋ ਕਿਹੜੇ ਹਵਾਲੇ ਪੜ੍ਹਨ ਦੀ ਲੋੜ ਹੈ। ਪੈਰੇ ਵਿਚ ਦਿੱਤੇ ਸਾਰੇ ਹਵਾਲੇ ਜ਼ਰੂਰੀ ਹਨ। ਹਰ ਹਵਾਲੇ ਵਿਚ ਜ਼ਰੂਰੀ ਜਾਣਕਾਰੀ ਦਿੱਤੀ ਗਈ ਹੈ। ਪਰ ਜੇ ਸਟੂਡੈਂਟ ਕੋਲ ਜ਼ਿਆਦਾ ਸਮਾਂ ਨਾ ਹੋਵੇ ਜਾਂ ਉਸ ਦੀ ਇੰਨੀ ਦਿਲਚਸਪੀ ਨਾ ਹੋਵੇ ਜਾਂ ਉਹ ਜ਼ਿਆਦਾ ਪੜ੍ਹਿਆ-ਲਿਖਿਆ ਨਾ ਹੋਵੇ, ਤਾਂ ਅਸੀਂ ਸਿਰਫ਼ ਉਹ ਹਵਾਲੇ ਪੜ੍ਹ ਸਕਦੇ ਹਾਂ ਜਿਨ੍ਹਾਂ ਨਾਲ “ਪੜ੍ਹੋ” ਲਿਖਿਆ ਗਿਆ ਹੈ।

10. ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਸਟੱਡੀ ਕਦੋਂ ਸ਼ੁਰੂ ਕਰ ਸਕਦੇ ਹਾਂ?

10 ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਕਦੋਂ ਵਰਤੀਏ: ਘਰ-ਮਾਲਕ ਨਾਲ ਕੁਝ ਹਫ਼ਤਿਆਂ ਤੋਂ ਬਰੋਸ਼ਰ ਵਿੱਚੋਂ ਸਟੱਡੀ ਕਰਨ ਤੋਂ ਬਾਅਦ ਜਾਂ ਬਰੋਸ਼ਰ ਪੂਰਾ ਕਰਨ ਤੋਂ ਬਾਅਦ ਅਸੀਂ ਇਹ ਕਿਤਾਬ ਸ਼ੁਰੂ ਕਰ ਸਕਦੇ ਹਾਂ। ਅਸੀਂ ਖ਼ੁਦ ਫ਼ੈਸਲਾ ਕਰ ਸਕਦੇ ਹਾਂ ਕਿ ਅਸੀਂ ਕਿਤਾਬ ਤੋਂ ਸਟੱਡੀ ਕਦੋਂ ਸ਼ੁਰੂ ਕਰਨੀ ਹੈ। ਕੀ ਸਾਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਨੂੰ ਪਹਿਲੇ ਅਧਿਆਇ ਤੋਂ ਹੀ ਸ਼ੁਰੂ ਕਰਨ ਦੀ ਲੋੜ ਹੈ? ਇਹ ਸਟੂਡੈਂਟ ʼਤੇ ਨਿਰਭਰ ਕਰਦਾ ਹੈ ਕਿਉਂਕਿ ਹਰ ਸਟੂਡੈਂਟ ਵੱਖਰਾ ਹੁੰਦਾ ਹੈ। ਜ਼ਿਆਦਾਤਰ ਸਟੂਡੈਂਟਸ ਨੂੰ ਦੁਬਾਰਾ ਉਹੀ ਵਿਸ਼ਿਆਂ ਉੱਤੇ ਚਰਚਾ ਕਰ ਕੇ ਫ਼ਾਇਦਾ ਹੋਵੇਗਾ ਜਿਨ੍ਹਾਂ ਬਾਰੇ ਉਨ੍ਹਾਂ ਨੇ ਬਰੋਸ਼ਰ ਵਿਚ ਪੜ੍ਹਿਆ ਸੀ।

11. ਸਾਨੂੰ ਇਸ ਨਵੇਂ ਬਰੋਸ਼ਰ ਨੂੰ ਕਿਉਂ ਵਰਤਣਾ ਚਾਹੀਦਾ ਹੈ?

11 ਦੁਨੀਆਂ ਵਿਚ ਘੱਟ ਹੀ ਖ਼ੁਸ਼ ਖ਼ਬਰੀ ਸੁਣਨ ਨੂੰ ਮਿਲਦੀ ਹੈ। ਪਰ ਸਾਡੇ ਕੋਲ ਸਭ ਤੋਂ ਵਧੀਆ ਖ਼ੁਸ਼ ਖ਼ਬਰੀ ਸੁਣਾਉਣ ਦਾ ਵੱਡਾ ਸਨਮਾਨ ਹੈ। ਖ਼ੁਸ਼ ਖ਼ਬਰੀ ਹੈ ਕਿ ਪਰਮੇਸ਼ੁਰ ਦਾ ਰਾਜ ਸਥਾਪਿਤ ਹੋ ਚੁੱਕਾ ਹੈ ਅਤੇ ਬਹੁਤ ਜਲਦੀ ਨਵੀਂ ਦੁਨੀਆਂ ਆਵੇਗੀ ਜਿੱਥੇ ਧਰਮੀ ਲੋਕ ਵੱਸਣਗੇ। (ਮੱਤੀ 24:14; 2 ਪਤ. 3:13) ਸਾਨੂੰ ਉਮੀਦ ਹੈ ਕਿ ਬਹੁਤ ਸਾਰੇ ਲੋਕ ਇਸ ਸੰਦੇਸ਼ ਨੂੰ ਸੁਣ ਕੇ ਇਨ੍ਹਾਂ ਸ਼ਬਦਾਂ ਦੀ ਹਾਮੀ ਭਰਨਗੇ: “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ! ਜਿਹੜਾ ਸ਼ਾਂਤੀ ਸੁਣਾਉਂਦਾ, ਭਲਿਆਈ ਦੀ ਖੁਸ਼ ਖਬਰੀ ਲਿਆਉਂਦਾ, ਜਿਹੜਾ ਮੁਕਤੀ ਸੁਣਾਉਂਦਾ ਹੈ, ਉਹ ਸੀਯੋਨ ਨੂੰ ਆਖਦਾ ਹੈ, ਤੇਰਾ ਪਰਮੇਸ਼ੁਰ ਰਾਜ ਕਰਦਾ ਹੈ।” (ਯਸਾ. 52:7) ਆਓ ਅਸੀਂ ਇਸ ਨਵੇਂ ਬਰੋਸ਼ਰ ਨੂੰ ਵਰਤ ਕੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਵੱਲੋਂ ਖ਼ੁਸ਼ ਖ਼ਬਰੀ ਦੇਈਏ ਜੋ ਉਸ ਦੀ ਅਗਵਾਈ ਲਈ ਤਰਸਦੇ ਹਨ!

[ਸਫ਼ਾ 6 ਉੱਤੇ ਡੱਬੀ]

ਿਜਹੜੇ ਲੋਕ ਪਰਮੇਸ਼ੁਰ ਅਤੇ ਬਾਈਬਲ ʼਤੇ ਸ਼ੱਕ ਕਰਦੇ ਹਨ:

● ਕਈ ਇਲਾਕਿਆਂ ਵਿਚ ਜੇ ਅਸੀਂ “ਪਰਮੇਸ਼ੁਰ,” “ਯਿਸੂ” ਜਾਂ “ਬਾਈਬਲ” ਦਾ ਜ਼ਿਕਰ ਕਰੀਏ ਤਾਂ ਘਰ-ਮਾਲਕ ਅੱਗੋਂ ਗੱਲ ਨਹੀਂ ਸੁਣਨੀ ਚਾਹੁੰਦੇ। ਜੇ ਇੱਦਾਂ ਹੁੰਦਾ ਹੈ, ਤਾਂ ਸ਼ਾਇਦ ਚੰਗਾ ਹੋਵੇਗਾ ਕਿ ਪਹਿਲੀ ਮੁਲਾਕਾਤ ਦੌਰਾਨ ਅਸੀਂ ਆਮ ਵਿਸ਼ਿਆਂ ʼਤੇ ਗੱਲ ਕਰੀਏ, ਜਿਵੇਂ ਚੰਗੀ ਸਰਕਾਰ ਦੀ ਕਿਉਂ ਲੋੜ ਹੈ, ਪਰਿਵਾਰਾਂ ਲਈ ਵਧੀਆ ਸਲਾਹ ਕਿੱਥੋਂ ਲਈਏ ਤੇ ਭਵਿੱਖ ਵਿਚ ਕੀ ਹੋਵੇਗਾ। ਕੁਝ ਹਫ਼ਤਿਆਂ ਤੋਂ ਬਾਅਦ ਸ਼ਾਇਦ ਅਸੀਂ ਖ਼ੁਸ਼ ਖ਼ਬਰੀ ਬਰੋਸ਼ਰ ਵਿੱਚੋਂ ਗੱਲ ਕਰ ਕੇ ਘਰ-ਮਾਲਕ ਨੂੰ ਦਿਖਾ ਸਕੀਏ ਕਿ ਅਸੀਂ ਕਿਵੇਂ ਜਾਣਦੇ ਹਾਂ ਕਿ ਰੱਬ ਹੈ ਤੇ ਅਸੀਂ ਬਾਈਬਲ ʼਤੇ ਕਿਉਂ ਭਰੋਸਾ ਕਰਦੇ ਹਾਂ।

[ਸਫ਼ਾ 7 ਉੱਤੇ ਡੱਬੀ]

ਘਰ-ਘਰ ਪ੍ਰਚਾਰ ਕਰਦਿਆਂ:

● “ਕੀ ਤੁਸੀਂ ਕਦੀ ਸੋਚਿਆ ਕਿ ਰੱਬ ਸਾਡੇ ਸਾਰਿਆਂ ਦੇ ਦੁੱਖ ਦੂਰ ਕਰੇਗਾ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਇਸ ਬਾਰੇ ਤੁਹਾਡੇ ਨਾਲ ਬਾਈਬਲ ਵਿੱਚੋਂ ਕੁਝ ਜਾਣਕਾਰੀ ਸਾਂਝੀ ਕਰ ਸਕਦਾ ਹਾਂ? [ਗੱਲਬਾਤ ਜਾਰੀ ਰੱਖੋ ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ।] ਇਸ ਬਰੋਸ਼ਰ ਵਿਚ ਦੱਸਿਆ ਗਿਆ ਹੈ ਕਿ ਅਸੀਂ ਇਸ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਕਿੱਥੋਂ ਲੱਭ ਸਕਦੇ ਹਾਂ। [ਵਿਅਕਤੀ ਨੂੰ ਬਰੋਸ਼ਰ ਦਿਓ ਤੇ ਪਹਿਲੇ ਪਾਠ ਦਾ ਪਹਿਲਾ ਪੈਰਾ ਤੇ ਯਿਰਮਿਯਾਹ 29:11 ਪੜ੍ਹੋ।] ਕੀ ਇਸ ਨੂੰ ਪੜ੍ਹ ਕੇ ਤੁਹਾਨੂੰ ਨਹੀਂ ਲੱਗਦਾ ਹੈ ਕਿ ਰੱਬ ਸਾਡੇ ਲਈ ਵਧੀਆ ਭਵਿੱਖ ਚਾਹੁੰਦਾ ਹੈ? [ਜਵਾਬ ਲਈ ਸਮਾਂ ਦਿਓ।] ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਇਹ ਬਰੋਸ਼ਰ ਰੱਖ ਸਕਦੇ ਹੋ। ਅਗਲੀ ਵਾਰ ਅਸੀਂ ਦੂਸਰੇ ਪੈਰੇ ʼਤੇ ਗੱਲ ਕਰਾਂਗੇ ਤੇ ਇਸ ਸਵਾਲ ਦਾ ਜਵਾਬ ਬਾਈਬਲ ਵਿੱਚੋਂ ਲੱਭਾਂਗੇ: ‘ਰੱਬ ਇਨਸਾਨਾਂ ਦੇ ਦੁੱਖਾਂ ਨੂੰ ਕਿਵੇਂ ਦੂਰ ਕਰੇਗਾ?’” ਜੇ ਘਰ-ਮਾਲਕ ਕੋਲ ਪਹਿਲੀ ਮੁਲਾਕਾਤ ਵਿਚ ਜ਼ਿਆਦਾ ਸਮਾਂ ਹੈ, ਤਾਂ ਤੁਸੀਂ ਦੂਜੇ ਪੈਰੇ ਅਤੇ ਇਸ ਵਿਚ ਦਿੱਤੇ ਬਾਈਬਲ ਦੇ ਤਿੰਨ ਹਵਾਲਿਆਂ ਨੂੰ ਪੜ੍ਹ ਕੇ ਇਸ ʼਤੇ ਚਰਚਾ ਕਰ ਸਕਦੇ ਹੋ। ਇਸ ਪਾਠ ਦੇ ਦੂਜੇ ਸਵਾਲ ʼਤੇ ਚਰਚਾ ਕਰਨ ਲਈ ਦੁਬਾਰਾ ਆਉਣ ਦਾ ਇੰਤਜ਼ਾਮ ਕਰੋ।

● “ਬਹੁਤ ਸਾਰੇ ਲੋਕ ਪ੍ਰਾਰਥਨਾ ਕਰਦੇ ਹਨ, ਖ਼ਾਸ ਕਰਕੇ ਸਮੱਸਿਆਵਾਂ ਆਉਣ ਤੇ। ਕੀ ਤੁਸੀਂ ਵੀ ਕਦੀ ਪ੍ਰਾਰਥਨਾ ਕਰਦੇ ਹੋ? [ਜਵਾਬ ਲਈ ਸਮਾਂ ਦਿਓ।] ਕੀ ਤੁਹਾਨੂੰ ਲੱਗਦਾ ਹੈ ਕਿ ਰੱਬ ਸਾਰੀਆਂ ਪ੍ਰਾਰਥਨਾਵਾਂ ਸੁਣਦਾ ਹੈ ਜਾਂ ਹੋ ਸਕਦਾ ਹੈ ਕਿ ਕੁਝ ਪ੍ਰਾਰਥਨਾਵਾਂ ਸੁਣ ਕੇ ਉਸ ਨੂੰ ਖ਼ੁਸ਼ੀ ਨਹੀਂ ਹੁੰਦੀ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਇਸ ਬਾਰੇ ਤੁਹਾਡੇ ਨਾਲ ਬਾਈਬਲ ਵਿੱਚੋਂ ਕੁਝ ਜਾਣਕਾਰੀ ਸਾਂਝੀ ਕਰ ਸਕਦਾ ਹਾਂ? [ਗੱਲਬਾਤ ਜਾਰੀ ਰੱਖੋ ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ।] ਮੇਰੇ ਕੋਲ ਇਹ ਬਰੋਸ਼ਰ ਹੈ ਜੋ ਦਿਖਾਉਂਦਾ ਹੈ ਕਿ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਕਿਵੇਂ ਲੱਭ ਸਕਦੇ ਹਾਂ। [ਵਿਅਕਤੀ ਨੂੰ ਬਰੋਸ਼ਰ ਦਿਓ ਤੇ ਇਕੱਠੇ 12ਵੇਂ ਪਾਠ ਦਾ ਪਹਿਲਾ ਪੈਰਾ ਤੇ “ਪੜ੍ਹੋ” ਆਇਤ ਪੜ੍ਹੋ।] ਕੀ ਇਹ ਖ਼ੁਸ਼ੀ ਦੀ ਗੱਲ ਨਹੀਂ ਕਿ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਸੁਣਨ ਲਈ ਤਿਆਰ ਹੈ? ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਪ੍ਰਾਰਥਨਾਵਾਂ ਸੁਣੀਆਂ ਜਾਣ, ਤਾਂ ਸਾਨੂੰ ਪਹਿਲਾਂ ਰੱਬ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਹੈ। [ਦੂਜਾ ਪਾਠ ਖੋਲ੍ਹੋ ਤੇ ਉਪ-ਸਿਰਲੇਖਾਂ ਵੱਲ ਧਿਆਨ ਖਿੱਚੋ।] ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਇਹ ਬਰੋਸ਼ਰ ਰੱਖ ਸਕਦੇ ਹੋ ਤੇ ਅਗਲੀ ਵਾਰ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਬਾਈਬਲ ਵਿੱਚੋਂ ਦੇਖਾਂਗੇ।”

● “ਮੈਂ ਤੁਹਾਨੂੰ ਇਸ ਲਈ ਮਿਲਣ ਆਇਆ ਹਾਂ ਕਿਉਂਕਿ ਲੋਕ ਇਸ ਗੱਲ ਦਾ ਫ਼ਿਕਰ ਕਰਦੇ ਹਨ ਕਿ ਦੁਨੀਆਂ ਦਾ ਕੀ ਹੋਵੇਗਾ। ਕੀ ਤੁਹਾਨੂੰ ਲੱਗਦਾ ਹੈ ਕਿ ਦੁਨੀਆਂ ਦੇ ਹਾਲਾਤ ਕਦੀ ਬਦਲਣਗੇ? [ਜਵਾਬ ਲਈ ਸਮਾਂ ਦਿਓ।] ਕੀ ਮੈਂ ਇਸ ਬਾਰੇ ਤੁਹਾਡੇ ਨਾਲ ਬਾਈਬਲ ਵਿੱਚੋਂ ਕੁਝ ਜਾਣਕਾਰੀ ਸਾਂਝੀ ਕਰ ਸਕਦਾ ਹਾਂ? [ਗੱਲਬਾਤ ਜਾਰੀ ਰੱਖੋ ਜੇ ਘਰ-ਮਾਲਕ ਦਿਲਚਸਪੀ ਦਿਖਾਉਂਦਾ ਹੈ।] ਬਹੁਤ ਸਾਰੇ ਲੋਕ ਇਹ ਸੁਣ ਕੇ ਹੈਰਾਨ ਹੁੰਦੇ ਹਨ ਕਿ ਬਾਈਬਲ ਵਿਚ ਸਾਨੂੰ ਉਮੀਦ ਦੇਣ ਵਾਲੀ ਖ਼ੁਸ਼ ਖ਼ਬਰੀ ਮਿਲਦੀ ਹੈ। ਇਹ ਕੁਝ ਸਵਾਲ ਹਨ ਜਿਨ੍ਹਾਂ ਦੇ ਬਾਈਬਲ ਜਵਾਬ ਦਿੰਦੀ ਹੈ।” ਉਸ ਨੂੰ ਬਰੋਸ਼ਰ ਦਿਓ ਤੇ ਅਖ਼ੀਰਲੇ ਸਫ਼ੇ ਉੱਤੇ ਦਿੱਤੇ ਸਵਾਲ ਦਿਖਾ ਕੇ ਉਸ ਨੂੰ ਉਹ ਸਵਾਲ ਚੁਣਨ ਲਈ ਕਹੋ ਜਿਸ ਦਾ ਉਹ ਜਵਾਬ ਜਾਣਨਾ ਚਾਹੁੰਦਾ ਹੈ। ਇਸ ਤੋਂ ਬਾਅਦ ਪਾਠ ਦਿਖਾਓ ਤੇ ਦਿਖਾਓ ਕਿ ਸਟੱਡੀ ਕਿੱਦਾਂ ਕੀਤੀ ਜਾਂਦੀ ਹੈ। ਉਸੇ ਪਾਠ ਦੇ ਦੂਜੇ ਸਵਾਲ ʼਤੇ ਚਰਚਾ ਕਰਨ ਲਈ ਦੁਬਾਰਾ ਆਉਣ ਦਾ ਇੰਤਜ਼ਾਮ ਕਰੋ।

[ਸਫ਼ਾ 8 ਉੱਤੇ ਡੱਬੀ]

ਸਿੱਧੇ ਬਾਈਬਲ ਸਟੱਡੀ ਦੀ ਪੇਸ਼ਕਸ਼ ਕਰੋ (ਉਨ੍ਹਾਂ ਨੂੰ ਜਿਹੜੇ ਪਹਿਲਾਂ ਤੋਂ ਹੀ ਬਾਈਬਲ ਦਾ ਆਦਰ ਕਰਦੇ ਹਨ):

● “ਮੈਂ ਤੁਹਾਨੂੰ ਇਸ ਨਵੇਂ ਬਰੋਸ਼ਰ ਵਿੱਚੋਂ ਬਾਈਬਲ ਸਟੱਡੀ ਪੇਸ਼ ਕਰਨ ਆਇਆ ਹਾਂ। ਇਸ ਬਰੋਸ਼ਰ ਵਿਚ 15 ਪਾਠ ਹਨ ਜਿਹੜੇ ਦਿਖਾਉਂਦੇ ਹਨ ਕਿ ਅਸੀਂ ਬਾਈਬਲ ਵਿੱਚੋਂ ਜ਼ਰੂਰੀ ਸਵਾਲਾਂ ਦੇ ਜਵਾਬ ਕਿਵੇਂ ਪਾ ਸਕਦੇ ਹਾਂ। [ਉਸ ਨੂੰ ਪਹਿਲਾ ਤੇ ਅਖ਼ੀਰਲਾ ਸਫ਼ਾ ਦਿਖਾਓ।] ਕੀ ਤੁਸੀਂ ਕਦੀ ਬਾਈਬਲ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? [ਜਵਾਬ ਲਈ ਸਮਾਂ ਦਿਓ।] ਮੈਂ ਤੁਹਾਨੂੰ ਦਿਖਾਉਂਦਾ ਹਾਂ ਕਿ ਇਸ ਦੇ ਪਾਠ ਕਿੰਨੇ ਸੌਖੇ ਹਨ। [ਤੀਜੇ ਪਾਠ ਦੇ ਤੀਜੇ ਸਵਾਲ ʼਤੇ ਚਰਚਾ ਕਰੋ ਤੇ ਪ੍ਰਕਾਸ਼ ਦੀ ਕਿਤਾਬ 21:4, 5 ਪੜ੍ਹੋ। ਜੇ ਢੁਕਵਾਂ ਹੋਵੇ, ਤਾਂ ਅਗਲੇ ਪੈਰੇ ਅਤੇ “ਪੜ੍ਹੋ” ਹਵਾਲਿਆਂ ʼਤੇ ਚਰਚਾ ਕਰੋ।] ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਇਹ ਬਰੋਸ਼ਰ ਰੱਖ ਸਕਦੇ ਹੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਘੱਟੋ-ਘੱਟ ਇਕ ਵਾਰ ਬਾਈਬਲ ਸਟੱਡੀ ਕਰਨ ਦੀ ਕੋਸ਼ਿਸ਼ ਕਰੋ। ਫਿਰ ਜੇ ਤੁਹਾਨੂੰ ਚੰਗਾ ਲੱਗੇ, ਤਾਂ ਤੁਸੀਂ ਇਸ ਨੂੰ ਜਾਰੀ ਰੱਖ ਸਕਦੇ ਹੋ। ਅਗਲੀ ਵਾਰ ਅਸੀਂ ਪਹਿਲੇ ਪਾਠ ʼਤੇ ਚਰਚਾ ਕਰਾਂਗੇ। ਗੌਰ ਕਰੋ ਕਿ ਇਹ ਸਿਰਫ਼ ਇਕ ਸਫ਼ੇ ਦਾ ਹੀ ਪਾਠ ਹੈ।”

[ਸਫ਼ਾ 8 ਉੱਤੇ ਡੱਬੀ]

ਰਿਟਰਨ ਵਿਜ਼ਿਟਾਂ ਕਰਦਿਆਂ ਬਰੋਸ਼ਰ ਵਰਤੋ:

● ਜਦੋਂ ਤੁਸੀਂ ਦੁਬਾਰਾ ਕਿਸੇ ਨੂੰ ਮਿਲਣ ਜਾਂਦੇ ਹੋ ਜਿਸ ਨੇ ਦਿਲਚਸਪੀ ਦਿਖਾਈ ਸੀ, ਤਾਂ ਤੁਸੀਂ ਸ਼ਾਇਦ ਕਹਿ ਸਕਦੇ ਹੋ: “ਤੁਹਾਨੂੰ ਦੁਬਾਰਾ ਮਿਲ ਕੇ ਬਹੁਤ ਖ਼ੁਸ਼ੀ ਹੋਈ। ਮੈਂ ਇਹ ਬਰੋਸ਼ਰ ਲੈ ਕੇ ਆਇਆ ਹਾਂ ਜੋ ਬਾਈਬਲ ਵਿੱਚੋਂ ਬਹੁਤ ਸਾਰੇ ਦਿਲਚਸਪ ਸਵਾਲਾਂ ਦੇ ਜਵਾਬ ਦਿੰਦਾ ਹੈ। [ਉਸ ਨੂੰ ਬਰੋਸ਼ਰ ਦਿਓ ਤੇ ਅਖ਼ੀਰਲਾ ਸਫ਼ਾ ਦੇਖਣ ਲਈ ਕਹੋ।] ਤੁਸੀਂ ਕਿਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹੋ? [ਜਵਾਬ ਲਈ ਸਮਾਂ ਦਿਓ। ਫਿਰ ਉਹ ਪਾਠ ਖੋਲ੍ਹੋ ਜੋ ਉਸ ਨੇ ਚੁਣਿਆ ਹੈ।] ਲਿਆਓ ਮੈਂ ਤੁਹਾਨੂੰ ਦਿਖਾਵਾਂ ਕਿ ਇਹ ਬਰੋਸ਼ਰ ਬਾਈਬਲ ਵਿੱਚੋਂ ਜਵਾਬ ਲੱਭਣ ਵਿਚ ਕਿਵੇਂ ਵਰਤਿਆ ਜਾ ਸਕਦਾ ਹੈ।” ਇਕ-ਦੋ ਪੈਰੇ ਅਤੇ “ਪੜ੍ਹੋ” ਹਵਾਲਿਆਂ ʼਤੇ ਚਰਚਾ ਕਰ ਕੇ ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਤੁਸੀਂ ਹੁਣ ਸਟੱਡੀ ਸ਼ੁਰੂ ਕਰ ਲਈ ਹੈ! ਅਗਲੀ ਵਾਰ ਆਉਣ ਦਾ ਇੰਤਜ਼ਾਮ ਕਰੋ। ਫਿਰ ਜਦੋਂ ਤੁਸੀਂ ਪਾਠ ਖ਼ਤਮ ਕਰ ਲੈਂਦੇ ਹੋ, ਤਾਂ ਤੁਸੀਂ ਘਰ-ਮਾਲਕ ਦੀ ਮਰਜ਼ੀ ਮੁਤਾਬਕ ਹੋਰ ਪਾਠ ʼਤੇ ਚਰਚਾ ਕਰ ਸਕਦੇ ਹੋ ਜਾਂ ਤੁਸੀਂ ਬਰੋਸ਼ਰ ਦੇ ਸ਼ੁਰੂ ਤੋਂ ਸਟੱਡੀ ਜਾਰੀ ਰੱਖ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ