ਦੂਜਿਆਂ ਦੀ ਅਸਲੀ ਪਰਵਾਹ ਕਰਨ ਦੁਆਰਾ ਯਹੋਵਾਹ ਦੀ ਰੀਸ ਕਰੋ
1 ਯਹੋਵਾਹ ਅਜਿਹੇ ਵਿਅਕਤੀ ਦੀ ਸਰਬੋਤਮ ਮਿਸਾਲ ਹੈ ਜੋ ਦੂਜਿਆਂ ਲਈ ਅਸਲੀ ਪਰਵਾਹ ਪ੍ਰਗਟ ਕਰਦਾ ਹੈ। ਵਿਸ਼ਵ ਸਰਬਸੱਤਾਵਾਨ ਵਜੋਂ, ਉਹ ਆਪਣੀ ਮਾਨਵ ਸ੍ਰਿਸ਼ਟੀ ਦੀਆਂ ਲੋੜਾਂ ਦੇ ਪ੍ਰਤੀ ਸੰਵੇਦਨਸ਼ੀਲ ਹੈ। (1 ਪਤ. 5:7) ਯਿਸੂ ਨੇ ਆਪਣੇ ਅਨੁਯਾਈਆਂ ਨੂੰ ਉਸ ਦੇ ਪਿਤਾ ਦੇ ਵਿਸ਼ੇਸ਼ ਗੁਣਾਂ ਨੂੰ ਪ੍ਰਗਟ ਕਰਨ ਲਈ ਉਤਸ਼ਾਹਿਤ ਕੀਤਾ, ਜੋ ਧਰਮੀ ਅਤੇ ਕੁਧਰਮੀ ਲੋਕਾਂ ਉੱਤੇ ਸੂਰਜ ਚਾੜ੍ਹਦਾ ਅਤੇ ਮੀਂਹ ਵਰਸਾਉਂਦਾ ਹੈ। (ਮੱਤੀ 5:45) ਤੁਸੀਂ ਦੂਜਿਆਂ ਲਈ ਅਸਲੀ ਪਰਵਾਹ ਦਿਖਾ ਕੇ—ਤੁਹਾਨੂੰ ਮਿਲਣ ਵਾਲੇ ਹਰ ਵਿਅਕਤੀ ਨਾਲ ਰਾਜ ਸੰਦੇਸ਼ ਸਾਂਝਿਆ ਕਰਨ ਲਈ ਤਿਆਰ ਰਹਿ ਕੇ—ਯਹੋਵਾਹ ਦੀ ਰੀਸ ਕਰ ਸਕਦੇ ਹੋ। ਜੁਲਾਈ ਦੌਰਾਨ ਸੇਵਕਾਈ ਵਿਚ ਵਰਤੀਆਂ ਜਾਣ ਵਾਲੀਆਂ ਵੱਡੀ ਪੁਸਤਿਕਾਵਾਂ ਨਾਲ ਚੰਗੀ ਤਰ੍ਹਾਂ ਪਰਿਚਿਤ ਹੋਣ ਦੇ ਦੁਆਰਾ, ਤੁਸੀਂ ਦੂਜਿਆਂ ਨੂੰ ਅਧਿਆਤਮਿਕ ਮਦਦ ਦੇਣ ਦੇ ਲਈ ਇਕ ਚੰਗੀ ਸਥਿਤੀ ਵਿਚ ਹੋਵੋਗੇ। ਨਿਮਨਲਿਖਿਤ ਸੁਝਾਵਾਂ ਕੁਝ ਤਰੀਕੇ ਪੇਸ਼ ਕਰਦੀਆਂ ਹਨ ਕਿ ਤੁਸੀਂ ਕਿਵੇਂ ਪਹਿਲੀ ਮੁਲਾਕਾਤ ਦੇ ਲਈ ਤਿਆਰੀ ਕਰ ਸਕਦੇ ਹੋ ਅਤੇ ਫਿਰ ਸਮਾਂ-ਅਨੁਕੂਲ ਪੁਨਰ-ਮੁਲਾਕਾਤਾਂ ਨਾਲ ਦਿਲਚਸਪੀ ਨੂੰ ਜਾਰੀ ਰੱਖ ਸਕਦੇ ਹੋ।
2 ਵੱਡੀ ਪੁਸਤਿਕਾ “ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?” ਪੇਸ਼ ਕਰਦੇ ਸਮੇਂ ਤੁਸੀਂ ਕਹਿ ਸਕਦੇ ਹੋ:
◼ “ਕੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਪਰਮੇਸ਼ੁਰ ਮਾਨਵ ਨੂੰ ਦੁੱਖ ਕਿਉਂ ਭੋਗਣ ਦਿੰਦਾ ਹੈ ਜੇਕਰ ਉਹ ਉਨ੍ਹਾਂ ਦੀ ਸੱਚ-ਮੁੱਚ ਪਰਵਾਹ ਕਰਦਾ ਹੈ? [ਜਵਾਬ ਲਈ ਸਮਾਂ ਦਿਓ।] ਇਹ ਵੱਡੀ ਪੁਸਤਿਕਾ ਨਾ ਕੇਵਲ ਇਸ ਸਵਾਲ ਦਾ ਸੰਤੋਖਜਨਕ ਜਵਾਬ ਦਿੰਦੀ ਹੈ ਪਰੰਤੂ ਇਹ ਵੀ ਦਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਉਨ੍ਹਾਂ ਸਾਰੀਆਂ ਹਾਨੀਆਂ ਨੂੰ ਮਿਟਾਉਣ ਦਾ ਵਾਅਦਾ ਕੀਤਾ ਹੈ ਜੋ ਮਨੁੱਖ ਨੇ ਆਪਣੇ ਉੱਤੇ ਅਤੇ ਆਪਣੇ ਪਾਰਥਿਵ ਘਰ ਉੱਤੇ ਲਿਆਂਦੀਆਂ ਹਨ।” ਸਫ਼ੇ 27 ਉੱਤੇ ਪੈਰਾ 23 ਪੜ੍ਹੋ। ਉਸ ਹੇਠ ਦਿੱਤੀ ਗਈ ਤਸਵੀਰ ਨੂੰ ਦਿਖਾਓ, ਅਤੇ ਪੈਰਾ 22 ਤੋਂ ਜ਼ਬੂਰ 145:16 ਪੜ੍ਹੋ। ਵੱਡੀ ਪੁਸਤਿਕਾ ਪੇਸ਼ ਕਰੋ। ਜੇਕਰ ਇਹ ਸਵੀਕਾਰ ਕੀਤੀ ਜਾਂਦੀ ਹੈ, ਤਾਂ ਇਕ ਸਵਾਲ ਪੁੱਛੋ ਜਿਸ ਦਾ ਜਵਾਬ ਅਗਲੀ ਮੁਲਾਕਾਤ ਤੇ ਦਿੱਤਾ ਜਾ ਸਕਦਾ ਹੈ, ਜਿਵੇਂ ਕਿ: “ਕੀ ਤੁਸੀਂ ਜਾਣਨਾ ਚਾਹੋਗੇ ਕਿ ਪਰਮੇਸ਼ੁਰ ਕਿਵੇਂ ਮਨੁੱਖਜਾਤੀ ਨੂੰ ਬਰਕਤਾਂ ਦੇਣ ਅਤੇ ਧਰਤੀ ਨੂੰ ਇਕ ਪਰਾਦੀਸ ਵਿਚ ਬਦਲਣ ਦਾ ਆਪਣਾ ਉਦੇਸ਼ ਸੰਪੰਨ ਕਰੇਗਾ?”
3 ਜਿਨ੍ਹਾਂ ਨੂੰ ਤੁਸੀਂ ਵੱਡੀ ਪੁਸਤਿਕਾ “ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?” ਦਿੱਤੀ ਹੈ, ਉਨ੍ਹਾਂ ਕੋਲ ਵਾਪਸ ਜਾ ਕੇ ਤੁਸੀਂ ਸ਼ਾਇਦ ਇਸ ਤਰ੍ਹਾਂ ਇਕ ਹੋਰ ਚਰਚਾ ਸ਼ੁਰੂ ਕਰ ਸਕੋ:
◼ “ਜਦੋਂ ਮੈਂ ਪਿਛਲੀ ਵਾਰ ਆਇਆ ਸੀ, ਤਾਂ ਅਸੀਂ ਗੌਰ ਕੀਤਾ ਸੀ ਕਿ ਪਰਮੇਸ਼ੁਰ ਅਸਲ ਵਿਚ ਸਾਡੀ ਪਰਵਾਹ ਕਰਦਾ ਹੈ ਅਤੇ ਕਿ ਉਸ ਦਾ ਮਕਸਦ ਹੈ ਕਿ ਉਨ੍ਹਾਂ ਸਾਰੀਆਂ ਹਾਨੀਆਂ ਨੂੰ ਮਿਟਾਇਆ ਜਾਵੇ ਜੋ ਮਨੁੱਖ ਨੇ ਆਪਣੇ ਉੱਤੇ ਅਤੇ ਆਪਣੇ ਪਾਰਥਿਵ ਘਰ ਉੱਤੇ ਲਿਆਂਦੀਆਂ ਹਨ।” ਵੱਡੀ ਪੁਸਤਿਕਾ ਨੂੰ ਸਫ਼ੇ 2-3 ਉੱਤੇ ਤਸਵੀਰ ਵੱਲ ਖੋਲ੍ਹੋ ਅਤੇ ਕਹੋ: “ਅਸੀਂ ਆਪਣੀ ਚਰਚਾ ਇਸ ਸਵਾਲ ਨਾਲ ਖ਼ਤਮ ਕੀਤੀ ਸੀ, ਪਰਮੇਸ਼ੁਰ ਕਿਵੇਂ ਮਨੁੱਖਜਾਤੀ ਨੂੰ ਬਰਕਤਾਂ ਦੇਣ ਅਤੇ ਧਰਤੀ ਨੂੰ ਇਕ ਪਰਾਦੀਸ ਵਿਚ ਬਦਲਣ ਦਾ ਆਪਣਾ ਉਦੇਸ਼ ਸੰਪੰਨ ਕਰੇਗਾ? ਤੁਸੀਂ ਕੀ ਸੋਚਦੇ ਹੋ?” ਜਵਾਬ ਲਈ ਸਮਾਂ ਦਿਓ। ਸਫ਼ਾ 17 ਵੱਲ ਪਲਟਾਓ, ਅਤੇ ਪੈਰਾ 2 ਅਤੇ ਦਾਨੀਏਲ 2:44 ਪੜ੍ਹੋ। ਇਸ ਮਗਰੋਂ, ਸਫ਼ਾ 18 ਉੱਤੇ ਪੈਰਾ 12 ਪੜ੍ਹੋ। ਘਰ-ਸੁਆਮੀ ਨੂੰ ਪੁੱਛੋ ਕਿ ਉਹ ਵੱਡੀ ਪੁਸਤਿਕਾ ਦੇ ਭਾਗ 9 ਉੱਤੇ ਤੁਹਾਡੇ ਨਾਲ ਚਰਚਾ ਕਰਨਾ ਪਸੰਦ ਕਰੇਗਾ ਜਾਂ ਨਹੀਂ। ਜੇਕਰ ਹਾਂ, ਤਾਂ ਉਸ ਨਾਲ ਇਸ ਦਾ ਅਧਿਐਨ ਕਰੋ।
4 ਇੱਥੇ ਇਕ ਪ੍ਰਸਤਾਵਨਾ ਹੈ ਜੋ ਵੱਡੀ ਪੁਸਤਿਕਾ “ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ” ਨੂੰ ਪੇਸ਼ ਕਰਨ ਲਈ ਵਰਤੀ ਜਾ ਸਕਦੀ ਹੈ। ਇਸ ਦਾ ਮੁੱਖ ਪੰਨਾ ਵਿਖਾ ਕੇ ਕਹੋ:
◼ “ਅੱਜ ਅਸੀਂ ਇਹ ਵੱਡੀ ਪੁਸਤਿਕਾ ਸਾਂਝਿਆ ਕਰ ਰਹੇ ਹਾਂ ਜਿਸ ਤੋਂ ਉਨ੍ਹਾਂ ਲੱਖਾਂ ਲੋਕਾਂ ਨੂੰ ਤਸੱਲੀ ਅਤੇ ਉਮੀਦ ਮਿਲੀ ਹੈ ਜਿਨ੍ਹਾਂ ਨੇ ਮੌਤ ਵਿਚ ਆਪਣੇ ਪਿਆਰਿਆਂ ਨੂੰ ਖੋਹਿਆ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਮਰਿਆਂ ਲਈ ਕੀ ਉਮੀਦ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਸਪੱਸ਼ਟ ਤਰੀਕੇ ਨਾਲ ਪੁਨਰ-ਉਥਾਨ ਬਾਰੇ ਪਰਮੇਸ਼ੁਰ ਦੇ ਵਾਅਦੇ ਨੂੰ ਬਿਆਨ ਕਰਦੀ ਹੈ।” ਯੂਹੰਨਾ 5:28, 29 ਪੜ੍ਹੋ। ਵੱਡੀ ਪੁਸਤਿਕਾ ਖੋਲ੍ਹੋ ਅਤੇ ਸਫ਼ੇ 28 ਉੱਤੇ ਆਖ਼ਰੀ ਪੈਰੇ ਅਤੇ ਸਫ਼ਾ 31 ਉੱਤੇ ਪਹਿਲੇ ਪੈਰੇ ਵਿਚ ਦਿੱਤੇ ਗਏ ਨੁਕਤਿਆਂ ਉੱਤੇ ਟਿੱਪਣੀ ਕਰੋ। ਨਾਲ ਦਿੱਤੀਆਂ ਗਈਆਂ ਤਸਵੀਰਾਂ ਦਿਖਾਓ। ਵੱਡੀ ਪੁਸਤਿਕਾ ਪੇਸ਼ ਕਰੋ। ਤੁਸੀਂ ਇਹ ਪੁੱਛ ਕੇ ਇਕ ਪੁਨਰ-ਮੁਲਾਕਾਤ ਲਈ ਰਾਹ ਤਿਆਰ ਕਰ ਸਕਦੇ ਹੋ, “ਅਸੀਂ ਕਿਵੇਂ ਯਕੀਨੀ ਹੋ ਸਕਦੇ ਹਾਂ ਕਿ ਆਖ਼ਰਕਾਰ ਮੌਤ ਪੂਰੀ ਤਰ੍ਹਾਂ ਨਾਲ ਖ਼ਤਮ ਕੀਤੀ ਜਾਵੇਗੀ?”
5 ਜਿੱਥੇ ਤੁਸੀਂ ਵੱਡੀ ਪੁਸਤਿਕਾ “ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ” ਦਿੱਤੀ ਹੈ, ਤੁਸੀਂ ਸ਼ਾਇਦ ਪੁਨਰ-ਮੁਲਾਕਾਤ ਤੇ ਇਹ ਪ੍ਰਸਤਾਵਨਾ ਵਰਤਣੀ ਚਾਹੋ:
◼ “ਜਦੋਂ ਅਸੀਂ ਪਹਿਲਾਂ ਗੱਲ ਕੀਤੀ ਸੀ, ਅਸੀਂ ਪੁਨਰ-ਉਥਾਨ ਦੀ ਅਦਭੁਤ ਉਮੀਦ ਦੀ ਚਰਚਾ ਕੀਤੀ ਸੀ। ਜੋ ਵੱਡੀ ਪੁਸਤਿਕਾ ਮੈਂ ਤੁਹਾਨੂੰ ਛੱਡ ਗਿਆ ਸੀ, ਉਹ ਸਮਝਾਉਂਦੀ ਹੈ ਕਿ ਕਿਉਂ ਅਸੀਂ ਯਕੀਨੀ ਹੋ ਸਕਦੇ ਹਾਂ ਕਿ ਆਖ਼ਰਕਾਰ ਮੌਤ ਪੂਰੀ ਤਰ੍ਹਾਂ ਖ਼ਤਮ ਕੀਤੀ ਜਾਵੇਗੀ। ਕੀ ਤੁਹਾਨੂੰ ਪਰਮੇਸ਼ੁਰ ਦੇ ਵਾਅਦੇ ਤਸੱਲੀਬਖ਼ਸ਼ ਅਤੇ ਮੁੜ ਭਰੋਸਾ-ਦਿਵਾਊ ਨਹੀਂ ਲੱਗੇ?” ਜਵਾਬ ਲਈ ਸਮਾਂ ਦਿਓ। ਫਿਰ ਵੱਡੀ ਪੁਸਤਿਕਾ ਵਿਚ ਸਫ਼ਾ 31 ਪਲਟਾਓ, ਅਤੇ ਦੂਜੇ ਤੇ ਤੀਜੇ ਪੈਰਿਆਂ ਨੂੰ, ਪਰਕਾਸ਼ ਦੀ ਪੋਥੀ 21:1-4 ਸਮੇਤ ਪੜ੍ਹੋ। ਮਰਨ ਤੋਂ ਬਿਨਾਂ ਜੀਵਨ ਦਾ ਆਨੰਦ ਮਾਣਨ ਦੀ ਸਾਡੀ ਸੰਭਾਵਨਾ ਨੂੰ ਉਜਾਗਰ ਕਰੋ। ਜਿੰਨੀ ਦਿਲਚਸਪੀ ਪ੍ਰਗਟ ਕੀਤੀ ਜਾਂਦੀ ਹੈ ਅਤੇ ਉਸ ਵੇਲੇ ਦੇ ਹਾਲਾਤ ਉੱਤੇ ਨਿਰਭਰ ਕਰਦੇ ਹੋਏ, ਤੁਸੀਂ ਗਿਆਨ ਪੁਸਤਕ ਵਿੱਚੋਂ ਬਾਈਬਲ ਅਧਿਐਨ ਪੇਸ਼ ਕਰ ਸਕਦੇ ਹੋ ਜਾਂ ਅਗਲੀ ਪੁਨਰ-ਮੁਲਾਕਾਤ ਲਈ ਰਾਹ ਖੋਲ੍ਹਣ ਦੇ ਲਈ ਇਕ ਹੋਰ ਸਵਾਲ ਪੁੱਛ ਸਕਦੇ ਹੋ।
6 ਵੱਡੀ ਪੁਸਤਿਕਾ “ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?” ਪੇਸ਼ ਕਰਦੇ ਸਮੇਂ ਤੁਸੀਂ ਸ਼ਾਇਦ ਇਹ ਕਹੋ:
◼ “ਅਨੇਕ ਲੋਕਾਂ ਨੇ ਗੌਰ ਕੀਤਾ ਹੈ ਕਿ ਜੀਵਨ ਦਾ ਮਕਸਦ ਕੀ ਹੈ। ਉਨ੍ਹਾਂ ਨੇ ਖ਼ੁਦ ਤੋਂ ਪੁੱਛਿਆ ਹੈ: ‘ਮੈਂ ਇੱਥੇ ਕਿਉਂ ਹਾਂ? ਮੈਂ ਕਿੱਥੇ ਜਾ ਰਿਹਾ ਹਾਂ? ਮੇਰੇ ਲਈ ਭਵਿੱਖ ਵਿਚ ਕੀ ਰੱਖਿਆ ਹੈ?’ ਤੁਹਾਡੇ ਵਿਚਾਰ ਵਿਚ ਸਾਨੂੰ ਕਿੱਥੋਂ ਜਵਾਬ ਮਿਲ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਦੇਖੋ ਬਾਈਬਲ ਕੀ ਕਹਿੰਦੀ ਹੈ। [ਜ਼ਬੂਰ 36:9 ਪੜ੍ਹੋ।] ਕੀ ਇਹ ਸਿੱਟਾ ਕੱਢਣਾ ਉਚਿਤ ਨਹੀਂ ਕਿ ਮਨੁੱਖ ਦਾ ਸ੍ਰਿਸ਼ਟੀਕਰਤਾ ਹੀ ਇਹ ਸਮਝਾਉਣ ਲਈ ਸਭ ਤੋਂ ਚੰਗੀ ਸਥਿਤੀ ਵਿਚ ਹੈ ਕਿ ਅਸੀਂ ਇੱਥੇ ਕਿਉਂ ਹਾਂ? [ਜਵਾਬ ਲਈ ਸਮਾਂ ਦਿਓ।] ਇਹ ਵੱਡੀ ਪੁਸਤਿਕਾ ਦਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਸਾਡੇ ਲਈ ਕਿਹੜਾ ਵਧੀਆ ਉਦੇਸ਼ ਰੱਖਿਆ ਹੈ।” ਸਫ਼ੇ 20-1 ਵੱਲ ਪਲਟਾਓ, ਸਿਰਲੇਖ ਪੜ੍ਹੋ, ਅਤੇ ਤਸਵੀਰ ਉੱਤੇ ਟਿੱਪਣੀ ਕਰੋ; ਫਿਰ ਵੱਡੀ ਪੁਸਤਿਕਾ ਪੇਸ਼ ਕਰੋ। ਜੇਕਰ ਇਸ ਨੂੰ ਸਵੀਕਾਰ ਕੀਤਾ ਜਾਂਦਾ ਹੈ, ਤਾਂ ਪੁੱਛੋ: “ਅਸੀਂ ਕਿਵੇਂ ਯਕੀਨੀ ਹੋ ਸਕਦੇ ਹਾਂ ਕਿ ਮਾਨਵ ਲਈ ਅਜੇ ਵੀ ਪਰਮੇਸ਼ੁਰ ਦਾ ਮਕਸਦ ਹੈ ਕਿ ਉਹ ਧਰਤੀ ਉੱਤੇ ਪਰਾਦੀਸ ਵਿਚ ਸਦਾ ਦੇ ਲਈ ਜੀਉਣ?” ਦੁਬਾਰਾ ਆਉਣ ਦਾ ਸਮਾਂ ਨਿਸ਼ਚਿਤ ਕਰੋ।
7 ਜੇਕਰ ਵੱਡੀ ਪੁਸਤਿਕਾ “ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?” ਦਿੱਤੀ ਗਈ ਸੀ, ਤਾਂ ਤੁਸੀਂ ਦੁਬਾਰਾ ਜਾਣ ਤੇ ਇਸ ਤਰ੍ਹਾਂ ਕੁਝ ਕਹਿ ਸਕਦੇ ਹੋ:
◼ “ਆਪਣੀ ਪਿਛਲੀ ਮੁਲਾਕਾਤ ਤੇ, ਮੈਨੂੰ ਤੁਹਾਡੇ ਨਾਲ ਬਾਈਬਲ ਦੇ ਦ੍ਰਿਸ਼ਟੀਕੋਣ ਬਾਰੇ ਚਰਚਾ ਕਰ ਕੇ ਬਹੁਤ ਆਨੰਦ ਮਿਲਿਆ ਕਿ ਮਾਨਵ ਜੀਵਨ ਦਾ ਸੱਚ-ਮੁੱਚ ਹੀ ਇਕ ਮਕਸਦ ਹੈ।” ਸਫ਼ੇ 31 ਉੱਤੇ ਤਸਵੀਰ ਦਿਖਾਓ ਅਤੇ ਪੁੱਛੋ, “ਅਸੀਂ ਕਿਵੇਂ ਯਕੀਨੀ ਹੋ ਸਕਦੇ ਹਾਂ ਕਿ ਮਾਨਵ ਲਈ ਅਜੇ ਵੀ ਪਰਮੇਸ਼ੁਰ ਦਾ ਮਕਸਦ ਹੈ ਕਿ ਉਹ ਧਰਤੀ ਉੱਤੇ ਪਰਾਦੀਸ ਵਿਚ ਸਦਾ ਦੇ ਲਈ ਜੀਉਣ?” ਸਫ਼ੇ 20 ਉੱਤੇ ਪੈਰਾ 3 ਪੜ੍ਹੋ। ਸਫ਼ੇ 21 ਉੱਤੇ ਉਪ-ਸਿਰਲੇਖ, “ਅਜੇ ਵੀ ਪਰਮੇਸ਼ੁਰ ਦਾ ਮਕਸਦ” ਹੇਠ ਨੁਕਤਿਆਂ ਦੀ ਚਰਚਾ ਕਰੋ। ਵੱਡੀ ਪੁਸਤਿਕਾ ਦੇ ਪਿਛਲੇ ਸਫ਼ੇ ਵੱਲ ਪਲਟਾਓ, ਅਤੇ ਇਕ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਦੀ ਪੇਸ਼ਕਸ਼ ਬਾਰੇ ਪੜ੍ਹੋ। ਗਿਆਨ ਪੁਸਤਕ ਪੇਸ਼ ਕਰੋ, ਅਤੇ ਇਸ ਨੂੰ ਅਸੀਂ ਬਾਈਬਲ ਦਾ ਅਧਿਐਨ ਕਰਨ ਲਈ ਕਿਵੇਂ ਇਕ ਸਹਾਇਕ ਸਾਧਨ ਦੇ ਤੌਰ ਤੇ ਵਰਤਦੇ ਹਾਂ, ਨੂੰ ਪ੍ਰਦਰਸ਼ਿਤ ਕਰਨ ਦੀ ਤਜਵੀਜ਼ ਰੱਖੋ।
8 ਸਾਡੀ ਸੇਵਕਾਈ ਨੂੰ ਉਸ ਸੁਹਿਰਦ ਰੁਚੀ ਨੂੰ ਪ੍ਰਤਿਬਿੰਬਤ ਕਰਨਾ ਚਾਹੀਦਾ ਹੈ ਜੋ ਅਸੀਂ ਨੇਕਦਿਲ ਵਿਅਕਤੀਆਂ ਨੂੰ “ਸਤ ਦੇ ਗਿਆਨ ਤੀਕ ਪਹੁੰਚਣ” ਵਿਚ ਮਦਦ ਕਰਨ ਲਈ ਰੱਖਦੇ ਹਾਂ। (1 ਤਿਮੋ. 2:4) ਇਸ ਲਈ, ਉਨ੍ਹਾਂ ਹਰੇਕ ਭਾਸ਼ਾਵਾਂ ਵਿਚ ਵੱਡੀ ਪੁਸਤਿਕਾਵਾਂ ਆਪਣੇ ਕੋਲ ਰੱਖੋ ਜੋ ਤੁਹਾਨੂੰ ਸੇਵਕਾਈ ਵਿਚ ਸੰਭਵ ਤੌਰ ਤੇ ਮਿਲਣਗੀਆਂ। ਹਰੇਕ ਵਿਅਕਤੀ ਨਾਲ ਜਿਸ ਨੂੰ ਤੁਸੀਂ ਵੱਡੀ ਪੁਸਤਿਕਾ ਦਿੰਦੇ ਹੋ, ਮੁੜ ਮੁਲਾਕਾਤ ਕਰਨ ਦੇ ਲਈ ਆਪਣੀ ਸੇਵਾ ਅਨੁਸੂਚੀ ਵਿੱਚੋਂ ਸਮਾਂ ਕੱਢੋ। ਤੁਹਾਡਾ ਉਨ੍ਹਾਂ ਦੇ ਲਈ ਅਸਲੀ ਪਰਵਾਹ ਪ੍ਰਗਟ ਕਰਨ ਦੇ ਸਿੱਟੇ ਵਜੋਂ ਸ਼ਾਇਦ ਤੁਸੀਂ ਉਨ੍ਹਾਂ ਲੋਕਾਂ ਨੂੰ ਬਚਾਉ ਲਈ ਚਿੰਨ੍ਹਿਤ ਹੋਣ ਲਈ ਮਦਦ ਕਰ ਸਕੋ ਜੋ ਝੂਠੇ ਧਰਮ ਵਿਚ ਕੀਤੇ ਜਾਂਦੇ ਘਿਣਾਉਣੇ ਕੰਮਾਂ ਦੇ ਕਾਰਨ ਆਹਾਂ ਭਰਦੇ ਅਤੇ ਰੋਂਦੇ ਹਨ। (ਹਿਜ਼. 9:4, 6) ਤੁਸੀਂ ਉਹ ਆਨੰਦ ਅਤੇ ਸੰਤੁਸ਼ਟੀ ਵੀ ਅਨੁਭਵ ਕਰੋਗੇ ਜੋ ਇਸ ਗਿਆਨ ਤੋਂ ਮਿਲਦੀ ਹੈ ਕਿ ਤੁਸੀਂ ਦੂਜਿਆਂ ਦੀ ਅਸਲੀ ਪਰਵਾਹ ਕਰਨ ਦੁਆਰਾ ਯਹੋਵਾਹ ਦੀ ਰੀਸ ਕਰ ਰਹੇ ਹੋ।—ਤੁਲਨਾ ਕਰੋ ਫ਼ਿਲਿੱਪੀਆਂ 2:20.