ਦਿਲਾਸਾ ਹਾਸਲ ਕਰਨ ਵਿਚ ਦੂਜਿਆਂ ਦੀ ਮਦਦ ਕਰੋ
1 ਬਹੁਤ ਸਾਰੇ ਲੋਕ ਬਿਪਤਾਵਾਂ, ਯੁੱਧਾਂ, ਅਪਰਾਧਾਂ, ਅਤੇ ਦੁੱਖਾਂ ਬਾਰੇ ਸੁਣ-ਸੁਣ ਕੇ ਅੱਕ ਚੁੱਕੇ ਹਨ। ਹਾਲਾਂਕਿ ਇਹ ਸਪੱਸ਼ਟ ਤੌਰ ਤੇ ਅੱਜ ਦੀਆਂ ਖ਼ਬਰਾਂ ਵਿਚ ਨਹੀਂ ਮਿਲਦਾ ਹੈ, ਦਿਲਾਸਾ ਇਕ ਅਜਿਹੀ ਚੀਜ਼ ਹੈ ਜਿਸ ਦੀ ਮਾਨਵਜਾਤੀ ਨੂੰ ਸੱਚ-ਮੁੱਚ ਲੋੜ ਹੈ। ਦਿਲਾਸਾ ਦੇਣ ਦਾ ਅਰਥ ਹੈ ਕਿਸੇ “ਨੂੰ ਤਾਕਤ ਅਤੇ ਆਸ ਦੇਣੀ” ਅਤੇ ਕਿਸੇ “ਦੇ ਦੁੱਖ ਜਾਂ ਕਸ਼ਟ ਨੂੰ ਘਟਾਉਣਾ।” ਯਹੋਵਾਹ ਦੇ ਗਵਾਹਾਂ ਵਜੋਂ, ਅਸੀਂ ਇਸ ਤਰੀਕੇ ਨਾਲ ਲੋਕਾਂ ਦੀ ਮਦਦ ਕਰਨ ਲਈ ਲੈਸ ਹਾਂ। (2 ਕੁਰਿੰ. 1:3, 4) ਸਾਡੀਆਂ ਬਾਈਬਲ-ਆਧਾਰਿਤ ਵੱਡੀਆਂ ਪੁਸਤਿਕਾਵਾਂ, ਜੋ ਅਸੀਂ ਜੁਲਾਈ ਅਤੇ ਅਗਸਤ ਵਿਚ ਪੇਸ਼ ਕਰਾਂਗੇ, ਵਿਚ ਸੱਚਾਈ ਦੇ ਦਿਲਾਸਾ-ਭਰੇ ਸੰਦੇਸ਼ ਹਨ। (ਰੋਮੀ. 15:4) ਇਨ੍ਹਾਂ ਨੂੰ ਵੱਖ-ਵੱਖ ਹਾਲਾਤ ਵਿਚ ਪੇਸ਼ ਕਰਨ ਲਈ ਇੱਥੇ ਕੁਝ ਸੁਝਾਉ ਦਿੱਤੇ ਗਏ ਹਨ:
2 ਇਕ ਦੁਖਾਂਤਕ ਖ਼ਬਰ ਦੂਜਿਆਂ ਨੂੰ ਗਵਾਹੀ ਅਤੇ ਦਿਲਾਸਾ ਦੇਣ ਦਾ ਮੌਕਾ ਪੈਦਾ ਕਰ ਸਕਦੀ ਹੈ, ਅਤੇ ਤੁਸੀਂ ਕੁਝ ਇਸ ਤਰ੍ਹਾਂ ਕਹਿ ਸਕਦੇ ਹੋ:
◼ “ਜਦੋਂ ਅਜਿਹੀ ਘਟਨਾ ਵਾਪਰਦੀ ਹੈ, ਤਾਂ ਕੁਝ ਲੋਕ ਸੋਚਾਂ ਵਿਚ ਪੈ ਜਾਂਦੇ ਹਨ ਕਿ ਪਰਮੇਸ਼ੁਰ ਸੱਚ-ਮੁੱਚ ਮਾਨਵ ਬਾਰੇ ਪਰਵਾਹ ਕਰਦਾ ਹੈ ਜਾਂ ਨਹੀਂ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ।] ਦੇਖੋ ਬਾਈਬਲ ਕਹਿੰਦੀ ਹੈ ਕਿ ਧਰਤੀ ਨੂੰ ਰਚਣ ਵਿਚ ਪਰਮੇਸ਼ੁਰ ਦਾ ਇਕ ਮਕਸਦ ਸੀ।” ਯਸਾਯਾਹ 45:18 ਪੜ੍ਹੋ। ਫਿਰ ਕਹੋ: “ਜੇ ਉਹ ਚਾਹੁੰਦਾ ਹੈ ਕਿ ਧਰਤੀ ਵਸੀ ਰਹੇ, ਤਾਂ ਕੀ ਇਹ ਮੰਨਣਾ ਉਚਿਤ ਨਹੀਂ ਕਿ ਉਹ ਇਹ ਯਕੀਨੀ ਬਣਾਉਣ ਲਈ ਕੁਝ ਕਰੇਗਾ ਕਿ ਮਾਨਵ ਧਰਤੀ ਉੱਤੇ ਸ਼ਾਂਤੀ ਨਾਲ ਰਹਿ ਸਕਣ? ਮੇਰੇ ਕੋਲ ਇਕ ਵੱਡੀ ਪੁਸਤਿਕਾ ਹੈ ਜਿਸ ਵਿੱਚੋਂ ਤੁਸੀਂ ਜ਼ਰੂਰ ਦਿਲਾਸਾ ਹਾਸਲ ਕਰੋਗੇ। ਇਸ ਦਾ ਸਿਰਲੇਖ ਹੈ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? [ਜਿਲਦ ਉੱਤੇ ਦਿੱਤੇ ਗਏ ਸਵਾਲ ਪੜ੍ਹੋ।] ਇਹ ਠੋਸ ਸਬੂਤ ਦਿੰਦੀ ਹੈ ਕਿ ਪਰਮੇਸ਼ੁਰ ਛੇਤੀ ਹੀ ਉਨ੍ਹਾਂ ਸਭ ਅਨਿਆਂਪੂਰਣ ਹਾਲਾਤ ਦਾ ਅੰਤ ਕਰੇਗਾ ਜਿਨ੍ਹਾਂ ਦਾ ਅਸੀਂ ਅੱਜ ਸਾਮ੍ਹਣਾ ਕਰਦੇ ਹਾਂ। ਕੀ ਤੁਸੀਂ ਇਹ ਪੜ੍ਹਨੀ ਪਸੰਦ ਕਰੋਗੇ?” ਵੱਡੀ ਪੁਸਤਿਕਾ ਪੇਸ਼ ਕਰੋ ਅਤੇ ਦੁਬਾਰਾ ਮਿਲਣ ਦਾ ਪ੍ਰਬੰਧ ਕਰੋ।
3 ਪੁਨਰ-ਮੁਲਾਕਾਤ ਤੇ ਤੁਸੀਂ ਕਹਿ ਸਕਦੇ ਹੋ:
◼ “ਜਦੋਂ ਮੈਂ ਤੁਹਾਨੂੰ ਵੱਡੀ ਪੁਸਤਿਕਾ ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ? ਦਿੱਤੀ ਸੀ ਉਦੋਂ ਅਸੀਂ ਪਰਮੇਸ਼ੁਰ ਦੀ ਪਰਵਾਹ ਦੇ ਸਬੂਤ ਬਾਰੇ ਗੱਲ ਕਰ ਰਹੇ ਸੀ। ਸ਼ਾਇਦ ਤੁਸੀਂ ਸਫ਼ਾ 7 ਉੱਤੇ ਇਸ ਨੁਕਤੇ ਵੱਲ ਗੌਰ ਕੀਤਾ ਹੋਵੇ। [ਤਸਵੀਰ ਦਿਖਾਓ ਅਤੇ ਪੈਰਾ 15 ਦਾ ਸਾਰਾਂਸ਼ ਦਿਓ।] ਇਹ ਸਿਰਫ਼ ਇਕ ਮਿਸਾਲ ਹੈ ਜੋ ਦਿਖਾਉਂਦੀ ਹੈ ਕਿ ਪਰਮੇਸ਼ੁਰ ਨੇ ਬਹੁਤ ਧਿਆਨ ਨਾਲ ਮਨੁੱਖਜਾਤੀ ਨੂੰ ਸ੍ਰਿਸ਼ਟ ਕੀਤਾ ਸੀ। [ਸਫ਼ਾ 9 ਉੱਤੇ ਪੈਰਾ 27 ਪੜ੍ਹੋ।] ਬਾਈਬਲ ਦੇ ਨਿੱਜੀ ਅਧਿਐਨ ਦੁਆਰਾ ਮੈਨੂੰ ਰੋਜ਼ਾਨਾ ਜੀਵਨ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਵਿਚ ਮਦਦ ਮਿਲੀ ਹੈ ਕਿਉਂਕਿ ਇਹ ਪਰਮੇਸ਼ੁਰ ਦਾ ਨਜ਼ਰੀਆ ਪੇਸ਼ ਕਰਦੀ ਹੈ।” ਅਧਿਐਨ ਪ੍ਰਦਰਸ਼ਿਤ ਕਰਨ ਦੀ ਪੇਸ਼ਕਸ਼ ਕਰੋ।
4 ਵੱਡੀ ਪੁਸਤਿਕਾ “ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?” ਦਾ ਇਸਤੇਮਾਲ ਕਰਦੇ ਹੋਏ ਇਕ ਸੰਖੇਪ ਗਵਾਹੀ ਦਿੱਤੀ ਜਾ ਸਕਦੀ ਹੈ। ਤੁਸੀਂ ਆਪਣਾ ਪਰਿਚੈ ਕਰਾ ਕੇ ਕਹਿ ਸਕਦੇ ਹੋ:
◼ “ਮੈਂ ਤੁਹਾਡੇ ਕੋਲ ਅਤੇ ਤੁਹਾਡੇ ਗੁਆਂਢੀਆਂ ਕੋਲ ਇਕ ਜ਼ਰੂਰੀ ਸੰਦੇਸ਼ ਲੈ ਕੇ ਆਇਆ ਹਾਂ।” ਵੱਡੀ ਪੁਸਤਿਕਾ ਦੇ ਸਫ਼ਾ 4 ਉੱਤੇ ਪਹਿਲਾ ਪੈਰਾ ਪੜ੍ਹੋ ਅਤੇ ਘਰ-ਸੁਆਮੀ ਦੀ ਰਾਇ ਪੁੱਛੋ, ਅਤੇ ਜਵਾਬ ਲਈ ਸਮਾਂ ਦਿਓ। ਆਪਣੀ ਬਾਈਬਲ ਵਿਚ ਯਸਾਯਾਹ 45:18 ਖੋਲ੍ਹ ਕੇ ਰੱਖੋ। ਉਸ ਆਇਤ ਨੂੰ ਪੜ੍ਹੋ ਅਤੇ ਕਹੋ: “ਇਹ ਆਇਤ ਦਿਖਾਉਂਦੀ ਹੈ ਕਿ ਧਰਤੀ ਸਾਨੂੰ ਮਨ ਵਿਚ ਰੱਖਦੇ ਹੋਏ ਰਚੀ ਗਈ ਸੀ। ਪਰੰਤੂ ਅਸੀਂ ਇੱਥੇ ਕਿਉਂ ਹਾਂ? ਸਾਡਾ ਭਵਿੱਖ ਕੀ ਹੈ?” ਵੱਡੀ ਪੁਸਤਿਕਾ ਦੇ ਉਦੇਸ਼ ਬਾਰੇ ਸਮਝਾਓ, ਅਤੇ ਇਸ ਨੂੰ ਪੇਸ਼ ਕਰੋ। ਦੁਬਾਰਾ ਮਿਲਣ ਦਾ ਪੱਕਾ ਪ੍ਰਬੰਧ ਕਰੋ।
5 ਦੁਬਾਰਾ ਮਿਲਣ ਤੇ, ਤੁਸੀਂ ਅਧਿਐਨ ਸ਼ੁਰੂ ਕਰਨ ਲਈ ਇਹ ਪ੍ਰਸਤਾਵਨਾ ਅਜ਼ਮਾ ਸਕਦੇ ਹੋ:
◼ “ਸਾਡੀ ਪਿਛਲੀ ਗੱਲ-ਬਾਤ ਨੂੰ ਜਾਰੀ ਰੱਖਦੇ ਹੋਏ ਮੈਂ ਇਕ ਮਿਸਾਲ ਰਾਹੀਂ ਦਿਖਾਉਣਾ ਚਾਹੁੰਦਾ ਹਾਂ ਕਿ ਕੌਣ ਸਾਨੂੰ ਜੀਵਨ ਦਾ ਮਕਸਦ ਦੱਸ ਸਕਦਾ ਹੈ। [ਜੀਵਨ ਦਾ ਮਕਸਦ ਵੱਡੀ ਪੁਸਤਿਕਾ ਦੇ ਸਫ਼ਾ 6 ਉੱਤੇ ਪੈਰਾ 1 ਅਤੇ 2 ਦਾ ਸਾਰਾਂਸ਼ ਦਿਓ।] ਪਰਕਾਸ਼ ਦੀ ਪੋਥੀ 4:11 ਸਮਝਾਉਂਦੀ ਹੈ ਕਿ ਯਹੋਵਾਹ ਪਰਮੇਸ਼ੁਰ ਸਾਡਾ ਸ੍ਰਿਸ਼ਟੀਕਰਤਾ ਹੈ। [ਪੜ੍ਹੋ।] ਸਾਨੂੰ ਸ੍ਰਿਸ਼ਟ ਕਰਨ ਵਿਚ ਯਕੀਨਨ ਉਸ ਦਾ ਕੋਈ ਮਕਸਦ ਸੀ। ਜਿਹੜੇ ਲੋਕਾਂ ਨੇ ਇਸ ਮਕਸਦ ਦਾ ਪਤਾ ਲਗਾਉਣਾ ਚਾਹਿਆ, ਉਨ੍ਹਾਂ ਨੇ ਪਰਮੇਸ਼ੁਰ ਦੇ ਲਿਖਤੀ ਬਚਨ, ਬਾਈਬਲ ਦਾ ਅਧਿਐਨ ਕੀਤਾ ਹੈ। ਮੈਂ ਤੁਹਾਨੂੰ ਵੀ ਇਹ ਮੌਕਾ ਦੇਣਾ ਚਾਹੁੰਦਾ ਹਾਂ।” ਸਮਝਾਓ ਕਿ ਸਾਡਾ ਮੁਫ਼ਤ ਗ੍ਰਹਿ ਬਾਈਬਲ ਅਧਿਐਨ ਕਿਵੇਂ ਕਰਵਾਇਆ ਜਾਂਦਾ ਹੈ, ਅਤੇ ਅਧਿਐਨ ਸ਼ੁਰੂ ਕਰਨ ਦੇ ਪ੍ਰਬੰਧ ਕਰੋ।
6 ਇਹ ਸਕਾਰਾਤਮਕ ਪ੍ਰਸਤਾਵਨਾ ਉਨ੍ਹਾਂ ਨੂੰ ਦਿਲਾਸਾ ਦੇ ਸਕਦੀ ਹੈ ਜਿਨ੍ਹਾਂ ਨੇ ਆਪਣੇ ਕਿਸੇ ਪਿਆਰੇ ਜੀਅ ਦੀ ਮੌਤ ਨੂੰ ਅਨੁਭਵ ਕੀਤਾ ਹੈ:
◼ “ਮੈਂ ਉਨ੍ਹਾਂ ਸਾਰਿਆਂ ਦੇ ਖ਼ਾਤਰ ਜਨ ਸੇਵਾ ਕਰ ਰਿਹਾ ਹਾਂ ਜਿਨ੍ਹਾਂ ਨੇ ਮੌਤ ਵਿਚ ਕਿਸੇ ਪਿਆਰੇ ਜੀਅ ਨੂੰ ਖੋਹਿਆ ਹੈ। ਕਿਉਂ ਜੋ ਇਹ ਅਨੁਭਵ ਹੋਰ ਕਿਸੇ ਵੀ ਅਨੁਭਵ ਨਾਲੋਂ ਅਤਿਅੰਤ ਦੁਖਦਾਈ ਹੋ ਸਕਦਾ ਹੈ, ਤਾਹੀਓਂ ਇਹ ਵੱਡੀ ਪੁਸਤਿਕਾ, ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ ਤਿਆਰ ਕੀਤੀ ਗਈ ਹੈ। ਇਸ ਨੇ ਲੱਖਾਂ ਲੋਕਾਂ ਦੀ ਮਦਦ ਕੀਤੀ ਹੈ। ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਇਹ ਯਿਸੂ ਮਸੀਹ ਦੇ ਇਕ ਰੁਮਾਂਚਕ ਵਾਅਦੇ ਬਾਰੇ ਕੀ ਕਹਿੰਦੀ ਹੈ। [ਸਫ਼ਾ 26 ਉੱਤੇ ਪੰਜਵਾਂ ਪੈਰਾ, ਅਤੇ ਯੂਹੰਨਾ 5:21, 28, 29 ਪੜ੍ਹੋ।] ਸਫ਼ਾ 29 ਉੱਤੇ ਇਸ ਤਸਵੀਰ ਨੂੰ ਦੇਖੋ ਜਿਸ ਵਿਚ ਯਿਸੂ ਵੱਲੋਂ ਲਾਜ਼ਰ ਨੂੰ ਮੁਰਦਿਆਂ ਵਿੱਚੋਂ ਅਸਲ ਵਿਚ ਜੀ ਉਠਾਉਣ ਦੇ ਬਾਈਬਲ ਬਿਰਤਾਂਤ ਨੂੰ ਦਰਸਾਇਆ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਦਿਲਾਸਾ-ਭਰੀ ਵੱਡੀ ਪੁਸਤਿਕਾ ਸਵੀਕਾਰ ਕਰੋ, ਅਤੇ ਮੈਨੂੰ ਦੁਬਾਰਾ ਆ ਕੇ ਤੁਹਾਡੇ ਨਾਲ ਇਸ ਦੀ ਚਰਚਾ ਕਰਨ ਵਿਚ ਖ਼ੁਸ਼ੀ ਹੋਵੇਗੀ।”
7 ਦੁਬਾਰਾ ਜਾਣ ਤੇ, ਤੁਸੀਂ ਫਿਰ ਤੋਂ ਵੱਡੀ ਪੁਸਤਿਕਾ “ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ” ਦੇ ਸਫ਼ਾ 29 ਉੱਤੇ ਦਿੱਤੀ ਗਈ ਤਸਵੀਰ ਦਿਖਾ ਕੇ ਕਹਿ ਸਕਦੇ ਹੋ:
◼ “ਚੇਤੇ ਕਰੋ ਕਿ ਅਸੀਂ ਯਿਸੂ ਦੁਆਰਾ ਲਾਜ਼ਰ ਦੇ ਪੁਨਰ-ਉਥਾਨ ਬਾਰੇ ਗੱਲ ਕੀਤੀ ਸੀ। [ਸਫ਼ਾ 28 ਉੱਤੇ ਸੁਰਖੀ ਪੜ੍ਹੋ, ਅਤੇ ਉਪ-ਸਿਰਲੇਖ “ਕੀ ਇਹ ਵਾਸਤਵ ਵਿਚ ਹੋਇਆ ਸੀ?” ਹੇਠ ਦੱਸੀਆਂ ਗਈਆਂ ਗੱਲਾਂ ਦੀ ਚਰਚਾ ਕਰੋ।] ਜੇ ਤੁਹਾਡਾ ਦਿਲ ਇਹ ਵਿਸ਼ਵਾਸ ਕਰਨ ਲਈ ਤਰਸਦਾ ਹੈ ਕਿ ਤੁਸੀਂ ਆਪਣੇ ਕਿਸੇ ਪਿਆਰੇ ਜੀਅ ਨੂੰ ਦੁਬਾਰਾ ਦੇਖ ਸਕੋ, ਤਾਂ ਪੁਨਰ-ਉਥਾਨ ਦੀ ਉਮੀਦ ਵਿਚ ਯਕੀਨ ਕਰਨ ਲਈ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ।” ਗ੍ਰਹਿ ਬਾਈਬਲ ਅਧਿਐਨ ਪੇਸ਼ ਕਰੋ।
8 ਆਓ ਅਸੀਂ ਆਉਣ ਵਾਲੇ ਮਹੀਨਿਆਂ ਵਿਚ ‘ਸਾਰੇ ਸੋਗੀਆਂ ਨੂੰ ਦਿਲਾਸਾ ਦੇਣ’ ਦੁਆਰਾ ਯਿਸੂ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰੀਏ।—ਯਸਾ. 61:2.