ਕੀ ਤੁਸੀਂ ਸਟੱਡੀਆਂ ਸ਼ੁਰੂ ਕਰਨ ਲਈ ਮੰਗ ਬਰੋਸ਼ਰ ਵਰਤ ਰਹੇ ਹੋ?
1 ਕੀ ਤੁਹਾਨੂੰ ਪਤਾ ਕਿ ਜਦੋਂ ਤੁਸੀਂ ਕਿਸੇ ਪ੍ਰਕਾਸ਼ਨ ਦੀ ਮਦਦ ਨਾਲ ਕਿਸੇ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਾਲ ਬਾਕਾਇਦਾ ਤੇ ਢੰਗ ਸਿਰ ਬਾਈਬਲ ਦੇ ਕਿਸੇ ਵਿਸ਼ੇ ਉੱਤੇ ਭਾਵੇਂ ਸੰਖੇਪ ਵਿਚ ਹੀ ਚਰਚਾ ਕਰਦੇ ਹੋ, ਤਾਂ ਤੁਸੀਂ ਬਾਈਬਲ ਸਟੱਡੀ ਕਰਾ ਰਹੇ ਹੋ? ਜੀ ਹਾਂ, ਇਸ ਨੂੰ ਬਾਈਬਲ ਸਟੱਡੀ ਹੀ ਸਮਝਿਆ ਜਾਂਦਾ ਹੈ, ਭਾਵੇਂ ਇਹ ਸਟੱਡੀ ਦਰਵਾਜ਼ੇ ਤੇ ਖੜ੍ਹੇ ਹੋ ਕੇ ਜਾਂ ਟੈਲੀਫ਼ੋਨ ਤੇ ਕੀਤੀ ਜਾਂਦੀ ਹੈ। ਕਿਉਂ ਨਾ ਮਈ ਅਤੇ ਜੂਨ ਦੌਰਾਨ ਮੰਗ ਬਰੋਸ਼ਰ ਦੀ ਵਰਤੋ ਕਰ ਕੇ ਅਜਿਹੀ ਸਟੱਡੀ ਸ਼ੁਰੂ ਕਰਨ ਦਾ ਖ਼ਾਸ ਜਤਨ ਕਰੋ?
2 ਕਾਮਯਾਬ ਹੋਣ ਲਈ ਤਿਆਰੀ ਕਰੋ: ਮੰਗ ਬਰੋਸ਼ਰ ਪੇਸ਼ ਕਰਦੇ ਸਮੇਂ ਇਹ ਯਾਦ ਰੱਖੋ ਕਿ ਤੁਸੀਂ ਕਿਹੜੀ ਗੱਲ ਉੱਤੇ ਚਰਚਾ ਕਰਨੀ ਚਾਹੁੰਦੇ ਹੋ। ਜੇ ਤੁਸੀਂ ਪੁਨਰ-ਮੁਲਾਕਾਤ ਕਰਨ ਜਾ ਰਹੇ ਹੋ, ਤਾਂ ਪਹਿਲੀ ਮੁਲਾਕਾਤ ਸਮੇਂ ਹੋਈ ਗੱਲਬਾਤ ਨੂੰ ਚੇਤੇ ਕਰੋ। ਆਪਣੇ ਆਪ ਤੋਂ ਪੁੱਛੋ: ‘ਗੱਲਬਾਤ ਨੂੰ ਅੱਗੇ ਤੋਰਨ ਲਈ ਮੈਂ ਬਰੋਸ਼ਰ ਵਿਚ ਕਿਹੜੇ ਪੈਰਿਆਂ ਵੱਲ ਖ਼ਾਸ ਧਿਆਨ ਦੇ ਸਕਦਾ ਹਾਂ ਤਾਂਕਿ ਬਾਈਬਲ ਸਟੱਡੀ ਸ਼ੁਰੂ ਕਰ ਸਕਾਂ?’ ਜੇ ਤੁਸੀਂ ਘਰ-ਘਰ ਪ੍ਰਚਾਰ ਕਰ ਰਹੇ ਹੋ, ਤਾਂ ਸੋਚੋ ਕਿ ਕਿਹੜੇ ਵਿਸ਼ੇ ਇਕ ਕਿਸ਼ੋਰ, ਬਜ਼ੁਰਗ ਵਿਅਕਤੀ, ਆਦਮੀ ਜਾਂ ਤੀਵੀਂ ਨੂੰ ਚੰਗੇ ਲੱਗਣਗੇ। ਬਰੋਸ਼ਰ ਦੀ ਵਿਸ਼ਾ-ਸੂਚੀ ਉੱਤੇ ਗੌਰ ਕਰ ਕੇ ਇਕ ਦਿਲਚਸਪ ਵਿਸ਼ਾ ਚੁਣੋ। ਵਿਸ਼ਾ ਚੁਣਨ ਤੋਂ ਬਾਅਦ ਆਪਣੀ ਪੇਸ਼ਕਾਰੀ ਦਾ ਕਈ ਵਾਰ ਅਭਿਆਸ ਕਰੋ। ਇਹ ਕਾਮਯਾਬੀ ਦੀ ਇਕ ਕੁੰਜੀ ਹੈ।
3 ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਮੰਗ ਬਰੋਸ਼ਰ ਪੇਸ਼ ਕਰਨ ਲਈ ਅੱਠ ਸੁਝਾਅ ਦਿੱਤੇ ਗਏ ਹਨ। ਡੱਬੀ “ਸਿੱਧੀ ਪੇਸ਼ਕਸ਼” ਦਿਖਾਉਂਦੀ ਹੈ ਕਿ ਅਸੀਂ ਸਟੱਡੀਆਂ ਸ਼ੁਰੂ ਕਰਨ ਲਈ ਮੰਗ ਬਰੋਸ਼ਰ ਕਿਵੇਂ ਇਸਤੇਮਾਲ ਕਰੀਏ। ਤੁਸੀਂ ਪਹਿਲੀ ਪੇਸ਼ਕਾਰੀ ਨੂੰ ਇਸ ਤਰ੍ਹਾਂ ਢਾਲ਼ ਸਕਦੇ ਹੋ:
◼ “ਕੀ ਤੁਸੀਂ ਜਾਣਦੇ ਹੋ ਕਿ ਕੇਵਲ ਕੁਝ ਹੀ ਮਿੰਟਾਂ ਵਿਚ ਤੁਸੀਂ ਇਕ ਅਹਿਮ ਸਵਾਲ ਦਾ ਬਾਈਬਲ ਵਿੱਚੋਂ ਜਵਾਬ ਪਾ ਸਕਦੇ ਹੋ? ਉਦਾਹਰਣ ਲਈ, “ਇੰਨੇ ਸਾਰੇ ਧਰਮ ਕਿਉਂ ਹਨ ਜੋ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ? ਕੀ ਤੁਸੀਂ ਕਦੇ ਇਸ ਬਾਰੇ ਸੋਚਿਆ?” ਜਵਾਬ ਸੁਣਨ ਤੋਂ ਬਾਅਦ 13ਵਾਂ ਪਾਠ ਖੋਲ੍ਹੋ ਅਤੇ ਪਹਿਲੇ ਦੋ ਪੈਰਿਆਂ ਉੱਤੇ ਚਰਚਾ ਕਰੋ। ਜੇ ਸਮਾਂ ਹੈ, ਤਾਂ ਬਾਈਬਲ ਵਿੱਚੋਂ ਇਕ ਜਾਂ ਦੋ ਆਇਤਾਂ ਪੜ੍ਹੋ ਅਤੇ ਸਮਝਾਓ। ਫਿਰ ਆਖ਼ਰੀ ਸਵਾਲ ਪੜ੍ਹੋ ਅਤੇ ਕਹੋ: “ਬਾਕੀ ਦਾ ਪਾਠ ਪੰਜ ਚਿੰਨ੍ਹਾਂ ਬਾਰੇ ਦੱਸਦਾ ਹੈ ਜੋ ਸੱਚੇ ਧਰਮ ਦੀ ਪਛਾਣ ਕਰਾਉਂਦੇ ਹਨ। ਤੁਹਾਡੇ ਕੋਲ ਦੁਬਾਰਾ ਆ ਕੇ ਇਨ੍ਹਾਂ ਦੀ ਚਰਚਾ ਕਰਨ ਨਾਲ ਮੈਨੂੰ ਬੜੀ ਖ਼ੁਸ਼ੀ ਹੋਵੇਗੀ।”
4 ਜਤਨ ਕਰਦੇ ਰਹੋ: ਮੰਗ ਬਰੋਸ਼ਰ ਵਿੱਚੋਂ ਬਾਈਬਲ ਸਟੱਡੀ ਕਰ ਕੇ ਦਿਖਾਉਣ ਦੇ ਹਰ ਮੌਕੇ ਦਾ ਫ਼ਾਇਦਾ ਲਓ। ਯਹੋਵਾਹ ਤੋਂ ਅਸੀਸ ਮੰਗੋ। (ਮੱਤੀ 21:22) ਜਤਨ ਕਰਦੇ ਰਹਿਣ ਨਾਲ ਤੁਹਾਨੂੰ ਉਹ ਖ਼ੁਸ਼ੀ ਮਿਲ ਸਕਦੀ ਹੈ ਜੋ ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਨ ਵਿਚ ਕਿਸੇ ਦੀ ਮਦਦ ਕਰ ਕੇ ਮਿਲਦੀ ਹੈ!