ਬੀਜ ਨੂੰ ਵਧਾਉਣ ਲਈ ਯਹੋਵਾਹ ਉੱਤੇ ਭਰੋਸਾ ਰੱਖੋ
1 “ਮੈਂ ਇਕ ਨਵੀਂ ਕਲੀਸਿਯਾ ਸਥਾਪਿਤ ਕਰਨ ਵਿਚ ਮਦਦ ਕਰਨ ਦੇ ਅਨੋਖੇ ਆਨੰਦ ਨੂੰ ਪਹਿਲੀ ਵਾਰ ਅਨੁਭਵ ਕੀਤਾ। ਇਸ ਦੇ ਲਈ ਦੋ ਤੋਂ ਵਧ ਸਾਲਾਂ ਦੀ ਸਖ਼ਤ ਮਿਹਨਤ, ਲਗਾਤਾਰ ਪ੍ਰਾਰਥਨਾ ਅਤੇ ਯਹੋਵਾਹ ਜੋ ‘ਵਧਾਉਣ ਵਾਲਾ ਹੈ’ ਉੱਤੇ ਭਰੋਸਾ ਰੱਖਣ ਦੀ ਜ਼ਰੂਰਤ ਪਈ।” ਇਸ ਤਰ੍ਹਾਂ ਇਕ ਨੇਕਨੀਅਤ ਪਾਇਨੀਅਰ ਨੇ ਲਿਖਿਆ ਜਿਸ ਨੇ ਵਾਧੇ ਲਈ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਜ਼ਰੂਰਤ ਬਾਰੇ ਸਿੱਖਿਆ। (1 ਕੁਰਿੰ. 3:5-9) ਅਧਿਆਤਮਿਕ ਰੁਝਾਨ ਰੱਖਣ ਵਾਲੇ ਲੋਕਾਂ ਦੀ ਭਾਲ ਵਿਚ, ਸਾਨੂੰ ਵੀ ਪਰਮੇਸ਼ੁਰ ਦੇ ਸਮਰਥਨ ਦੀ ਜ਼ਰੂਰਤ ਹੈ ਜੇਕਰ ਸਾਡੀ ਸੇਵਕਾਈ ਨੂੰ ਫਲਦਾਇਕ ਹੋਣਾ ਹੈ।—ਕਹਾ. 3:5, 6.
2 ਵਾਧੇ ਲਈ ਵਾਹੀ ਜ਼ਰੂਰੀ ਹੈ: ਸੱਚਾਈ ਦੇ ਬੀਜ ਦੇ ਵਾਧੇ ਲਈ ਸਾਨੂੰ ਮਿਹਨਤ ਕਰਨ ਦੀ ਲੋੜ ਹੈ। ਪਹਿਲੀ ਮੁਲਾਕਾਤ ਤੋਂ ਇਕ ਜਾਂ ਦੋ ਦਿਨਾਂ ਬਾਅਦ ਵਾਪਸ ਜਾਣਾ ਅਕਸਰ ਚੰਗੇ ਨਤੀਜੇ ਲਿਆਉਂਦਾ ਹੈ। ਨਿੱਘੇ
ਅਤੇ ਦੋਸਤਾਨਾ ਹੋਵੋ। ਦੂਜੇ ਵਿਅਕਤੀ ਨੂੰ ਸੌਖਾ ਮਹਿਸੂਸ ਕਰਵਾਓ। ਖ਼ੁਦ ਹੀ ਸਾਰੀਆਂ ਗੱਲਾਂ ਨਾ ਕਰੋ। ਉਸ ਨੂੰ ਤੁਹਾਡੇ ਨਾਲ ਪਰਿਚਿਤ ਹੋਣ ਦਾ ਮੌਕਾ ਦਿਓ, ਅਤੇ ਦਿਖਾਓ ਕਿ ਤੁਸੀਂ ਉਸ ਵਿਚ ਵਿਅਕਤੀਗਤ ਤੌਰ ਤੇ ਦਿਲਚਸਪੀ ਰੱਖਦੇ ਹੋ।
3 ਜੁਲਾਈ ਅਤੇ ਅਗਸਤ ਵਿਚ ਅਸੀਂ ਉਨ੍ਹਾਂ ਲੋਕਾਂ ਨੂੰ ਜੋ ਸਾਨੂੰ ਮਿਲਦੇ ਹਨ, ਵਿਭਿੰਨ ਤਰ੍ਹਾਂ ਦੀਆਂ ਵੱਡੀਆਂ ਪੁਸਤਿਕਾਵਾਂ ਪੇਸ਼ ਕਰਨ ਉੱਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਪਰੰਤੂ, ਸਾਨੂੰ ਉਨ੍ਹਾਂ ਦੀ ਰੁਚੀ ਵਧਾਉਣ ਦੀ ਵੀ ਲੋੜ ਹੈ, ਜਿਨ੍ਹਾਂ ਨੇ ਰੁਚੀ ਦਿਖਾਈ ਹੈ ਜਾਂ ਜਿਨ੍ਹਾਂ ਨੇ ਸਾਹਿੱਤ ਲਿਆ ਹੈ। ਅਸੀਂ ਪੁਨਰ-ਮੁਲਾਕਾਤ ਕਰਨ ਅਤੇ ਬਾਈਬਲ ਅਧਿਐਨ ਪੇਸ਼ ਕਰਨ ਦੁਆਰਾ ਇੰਜ ਕਰਦੇ ਹਾਂ। (ਮੱਤੀ 28:19, 20) ਇਸ ਮਕਸਦ ਲਈ, ਮੰਗ ਵੱਡੀ ਪੁਸਤਿਕਾ ਨੂੰ ਅਧਿਐਨ ਸ਼ੁਰੂ ਕਰਨ ਲਈ ਵਰਤਿਆ ਜਾ ਸਕਦਾ ਹੈ। ਤੁਸੀਂ ਸ਼ਾਇਦ ਹੇਠਾਂ ਦਿੱਤੇ ਗਏ ਚਾਰ ਸੁਝਾਵਾਂ ਨੂੰ ਸਹਾਇਕ ਪਾਓਗੇ।
4 ਜੇਕਰ ਤੁਸੀਂ ਅਜਿਹੇ ਕਿਸੇ ਵਿਅਕਤੀ ਨਾਲ ਗੱਲ ਕੀਤੀ ਹੈ ਜੋ ਸੰਸਾਰ ਦੀਆਂ ਬਦਤਰ ਹੁੰਦੀਆਂ ਹਾਲਤਾਂ ਬਾਰੇ ਚਿੰਤਾਤੁਰ ਹੈ, ਤਾਂ ਤੁਸੀਂ ਸ਼ਾਇਦ ਇਹ ਕਹਿ ਕੇ ਗੱਲ-ਬਾਤ ਨੂੰ ਦੁਬਾਰਾ ਸ਼ੁਰੂ ਕਰ ਸਕਦੇ ਹੋ:
◼ “ਮੈਨੂੰ ਵਿਸ਼ਵਾਸ ਹੈ ਕਿ ਮਾਨਵੀ ਸਮਾਜ ਵਿਚ ਨੈਤਿਕ ਪਤਨ ਬਾਰੇ ਤੁਸੀਂ ਵੀ ਉੱਨੇ ਹੀ ਚਿੰਤਿਤ ਹੋ ਜਿੰਨਾ ਕਿ ਮੈਂ ਹਾਂ। ਅਸੀਂ ਘਰੇਲੂ ਹਿੰਸਾ ਦੀਆਂ ਦੁਖਦਾਇਕ ਖ਼ਬਰਾਂ ਸੁਣਦੇ ਹਾਂ, ਜਿਸ ਦੇ ਕਾਰਨ ਬੱਚਿਆਂ, ਮਾਪਿਆਂ, ਅਤੇ ਵਿਆਹੁਤਾ ਸਾਥੀਆਂ ਨਾਲ ਦੁਰਵਿਹਾਰ ਕੀਤਾ ਜਾਂਦਾ ਹੈ। ਅਤੇ ਇੰਜ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਆਪਣੀ ਇੱਛਾ ਪੂਰੀ ਕਰਨ ਲਈ ਝੂਠ ਬੋਲਣ ਜਾਂ ਚੋਰੀ ਕਰਨ ਨੂੰ ਮਾਮੂਲੀ ਗੱਲ ਸਮਝਦੇ ਹਨ। ਕੀ ਤੁਸੀਂ ਸੋਚਦੇ ਹੋ ਕਿ ਪਰਮੇਸ਼ੁਰ ਇਸ ਬਾਰੇ ਪਰਵਾਹ ਕਰਦਾ ਹੈ ਕਿ ਲੋਕੀ ਆਪਣਾ ਜੀਵਨ ਕਿਵੇਂ ਜੀਉਂਦੇ ਹਨ? [ਜਵਾਬ ਲਈ ਸਮਾਂ ਦਿਓ।] ਪਰਮੇਸ਼ੁਰ ਨੇ ਮਨੁੱਖ ਲਈ ਕੁਝ ਮਿਆਰ ਕਾਇਮ ਕੀਤੇ ਹਨ ਜਿਸ ਅਨੁਸਾਰ ਉਸ ਨੂੰ ਜੀਉਣਾ ਚਾਹੀਦਾ ਹੈ, ਅਤੇ ਇਹ ਅਸਲ ਵਿਚ ਸਾਡੇ ਲਈ ਔਖੇ ਨਹੀਂ ਹਨ।” 1 ਯੂਹੰਨਾ 5:3 ਪੜ੍ਹੋ। ਫਿਰ ਮੰਗ ਵੱਡੀ ਪੁਸਤਿਕਾ ਪੇਸ਼ ਕਰੋ, ਅਤੇ ਪਾਠ 10 ਖੋਲ੍ਹੋ। ਪਹਿਲਾ ਪੈਰਾ ਪੜ੍ਹੋ। ਪੈਰੇ 2-6 ਦੇ ਸ਼ੁਰੂ ਵਿਚ ਟੇਢੇ ਟਾਈਪ ਵਾਲੇ ਸ਼ਬਦ ਅਤੇ ਵਾਕਾਂਸ਼ ਦਿਖਾਓ, ਅਤੇ ਘਰ-ਸੁਆਮੀ ਨੂੰ ਪੁੱਛੋ ਕਿ ਉਨ੍ਹਾਂ ਦੇ ਖ਼ਿਆਲ ਵਿਚ ਕਿਹੜਾ ਅਭਿਆਸ ਸਮਾਜ ਲਈ ਸਭ ਤੋਂ ਹਾਨੀਕਾਰਕ ਹੈ। ਸੰਬੰਧਿਤ ਪੈਰਾ ਪੜ੍ਹੋ ਅਤੇ ਇਕ ਜਾਂ ਦੋ ਸ਼ਾਸਤਰਵਚਨਾਂ ਨੂੰ ਪੜ੍ਹੋ ਜੇਕਰ ਅਵਸਰ ਮਿਲੇ। ਪੈਰਾ 7 ਪੜ੍ਹ ਕੇ ਸਮਾਪਤ ਕਰੋ, ਅਤੇ ਫਿਰ ਹੋਰ ਚਰਚਾ ਲਈ ਵਾਪਸ ਜਾਣ ਦਾ ਪ੍ਰਬੰਧ ਕਰੋ।
5 ਜਿਹੜੇ ਪਰਿਵਾਰ ਪੱਖੀ ਲੋਕ ਤੁਹਾਨੂੰ ਮਿਲੇ ਹਨ, ਉਨ੍ਹਾਂ ਨੂੰ ਤੁਸੀਂ ਕੁਝ ਇਸ ਤਰ੍ਹਾਂ ਕਹਿ ਸਕਦੇ ਹੋ:
◼ “ਕੀ ਤੁਹਾਡੇ ਖ਼ਿਆਲ ਵਿਚ ਇਹ ਆਸ ਰੱਖਣੀ ਉਚਿਤ ਹੈ ਕਿ ਸ੍ਰਿਸ਼ਟੀਕਰਤਾ ਸਾਨੂੰ ਉਹ ਔਜ਼ਾਰ ਦੇਵੇਗਾ ਜੋ ਇਕ ਸਫ਼ਲ ਪਰਿਵਾਰਕ ਜੀਵਨ ਬਣਾਉਣ ਲਈ ਲੋੜੀਂਦੇ ਹਨ?” ਜਵਾਬ ਲਈ ਸਮਾਂ ਦਿਓ। ਮੰਗ ਵੱਡੀ ਪੁਸਤਿਕਾ ਦਿਖਾਓ, ਪਾਠ 8 ਖੋਲ੍ਹੋ, ਅਤੇ ਵਿਆਖਿਆ ਕਰੋ ਕਿ ਪਰਿਵਾਰ ਦੇ ਹਰੇਕ ਜੀਅ ਲਈ ਇਸ ਵਿਚ ਬਾਈਬਲ ਦੇ ਸਿਧਾਂਤ ਪਾਏ ਜਾਂਦੇ ਹਨ। ਪ੍ਰਦਰਸ਼ਿਤ ਕਰਨ ਦੀ ਪੇਸ਼ਕਸ਼ ਕਰੋ ਕਿ ਇਸ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਹਾਸਲ ਕਰਨ ਲਈ ਇਸ ਵੱਡੀ ਪੁਸਤਿਕਾ ਨੂੰ ਬਾਈਬਲ ਦੀ ਮਦਦ ਨਾਲ ਕਿਵੇਂ ਵਰਤਿਆ ਜਾ ਸਕਦਾ ਹੈ। ਵੱਡੀ ਪੁਸਤਿਕਾ ਦੇ ਸਫ਼ਾ 2 ਉੱਤੇ ਦਿੱਤੀ ਗਈ ਹਿਦਾਇਤ ਦੀ ਪੈਰਵੀ ਕਰੋ। ਪਾਠ ਦੇ ਅਧਿਐਨ ਨੂੰ ਜਾਰੀ ਰੱਖਣ ਲਈ, ਜਾਂ ਜੇਕਰ ਤੁਸੀਂ ਉਹ ਪਾਠ ਖ਼ਤਮ ਕਰ ਲਿਆ ਹੈ, ਤਾਂ ਇਕ ਹੋਰ ਪਾਠ ਜੋ ਘਰ-ਸੁਆਮੀ ਨੇ ਵੱਡੀ ਪੁਸਤਿਕਾ ਵਿੱਚੋਂ ਚੁਣਿਆ ਹੈ, ਦਾ ਅਧਿਐਨ ਕਰਨ ਲਈ ਵਾਪਸ ਜਾਣ ਦਾ ਪ੍ਰਬੰਧ ਕਰੋ।
6 ਇਹ ਇਕ ਸਿੱਧੀ ਪੇਸ਼ਕਾਰੀ ਹੈ ਜੋ ਤੁਸੀਂ ਸਾਡਾ ਬਾਈਬਲ ਅਧਿਐਨ ਕਾਰਜਕ੍ਰਮ ਪੇਸ਼ ਕਰਨ ਲਈ ਵਰਤ ਸਕਦੇ ਹੋ। “ਮੰਗ” ਵੱਡੀ ਪੁਸਤਿਕਾ ਦਿਖਾ ਕੇ ਕਹੋ:
◼ “ਇਸ ਵੱਡੀ ਪੁਸਤਿਕਾ ਵਿਚ ਸਰਬਪੱਖੀ ਅਧਿਐਨ ਕੋਰਸ ਸ਼ਾਮਲ ਹੈ, ਜੋ ਬਾਈਬਲ ਦੀਆਂ ਬੁਨਿਆਦੀ ਸਿੱਖਿਆਵਾਂ ਬਾਰੇ ਦੱਸਦਾ ਹੈ। ਹਰੇਕ ਸਫ਼ੇ ਤੇ, ਤੁਸੀਂ ਉਨ੍ਹਾਂ ਸਵਾਲਾਂ ਦੇ ਜਵਾਬ ਪਾਓਗੇ ਜੋ ਸਦੀਆਂ ਤੋਂ ਲੋਕਾਂ ਨੂੰ ਪਰੇਸ਼ਾਨ ਕਰਦੇ ਆਏ ਹਨ। ਉਦਾਹਰਣ ਵਜੋਂ, ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?” ਪਾਠ 5 ਖੋਲ੍ਹੋ, ਅਤੇ ਪਾਠ ਦੇ ਸ਼ੁਰੂ ਵਿਚ ਦਿੱਤੇ ਸਵਾਲਾਂ ਨੂੰ ਪੜ੍ਹੋ। ਘਰ-ਸੁਆਮੀ ਨੂੰ ਪੁੱਛੋ ਕਿ ਕਿਹੜਾ ਸਵਾਲ ਉਸ ਨੂੰ ਸਭ ਤੋਂ ਦਿਲਚਸਪ ਲੱਗਾ, ਅਤੇ ਫਿਰ ਉਸ ਨਾਲ ਸੰਬੰਧਿਤ ਪੈਰਾ(ਰੇ) ਪੜ੍ਹੋ, ਅਤੇ ਢੁਕਵੇਂ ਸ਼ਾਸਤਰਵਚਨਾਂ ਨੂੰ ਪੜ੍ਹੋ। ਵਿਆਖਿਆ ਕਰੋ ਕਿ ਇਸੇ ਤਰ੍ਹਾਂ ਆਸਾਨੀ ਨਾਲ ਦੂਜੇ ਸਵਾਲਾਂ ਦੇ ਵੀ ਸੰਤੋਖਜਨਕ ਜਵਾਬ ਪਾਏ ਜਾ ਸਕਦੇ ਹਨ। ਸੁਝਾਉ ਦਿਓ ਕਿ ਤੁਸੀਂ ਇਕ ਹੋਰ ਸਵਾਲ ਅਤੇ ਜਵਾਬ ਦੀ ਚਰਚਾ ਕਰਨ ਲਈ ਦੁਬਾਰਾ ਵਾਪਸ ਆਓਗੇ।
7 ਜਾਂ ਤੁਸੀਂ ਸ਼ਾਇਦ ਇਹ ਕਹਿੰਦੇ ਹੋਏ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਇਕ ਸਰਲ ਪੇਸ਼ਕਾਰੀ ਅਜ਼ਮਾਉਣਾ ਚਾਹੋਗੇ:
◼ “ਕੀ ਤੁਹਾਨੂੰ ਪਤਾ ਹੈ ਕਿ ਕੇਵਲ ਕੁਝ ਮਿੰਟ ਕੱਢ ਕੇ ਤੁਸੀਂ ਇਕ ਮਹੱਤਵਪੂਰਣ ਸਵਾਲ ਦਾ ਜਵਾਬ ਪਾ ਸਕਦੇ ਹੋ? ਉਦਾਹਰਣ ਲਈ, . . . ” ਫਿਰ ਵੱਡੀ ਪੁਸਤਿਕਾ ਦੇ ਇਕ ਪਾਠ ਦੇ ਸ਼ੁਰੂ ਵਿਚ ਦਿੱਤਾ ਗਿਆ ਅਜਿਹਾ ਇਕ ਸਵਾਲ ਪੁੱਛੋ, ਜੋ ਤੁਹਾਨੂੰ ਲੱਗਦਾ ਹੈ ਕਿ ਉਸ ਵਿਅਕਤੀ ਦੀ ਰੁਚੀ ਜਗਾਏਗਾ। ਤੁਸੀਂ ਕਿਹੜੇ ਕੁਝ ਸਵਾਲ ਪੁੱਛ ਸਕਦੇ ਹੋ, ਇਸ ਬਾਰੇ ਕੁਝ ਸੁਝਾਵਾਂ ਲਈ, ਮਾਰਚ 1997 ਦੀ ਸਾਡੀ ਰਾਜ ਸੇਵਕਾਈ ਦੇ “ਪੁਨਰ-ਮੁਲਾਕਾਤ ਕਰਨ ਲਈ ਦਲੇਰ ਹੋਵੋ,” ਨਾਮਕ ਅੰਤਰ-ਪੱਤਰ ਦੇ ਪੈਰੇ 15 ਅਤੇ 16 ਦੇਖੋ।
8 ਪੁਨਰ-ਮੁਲਾਕਾਤਾਂ ਕਰਨ ਅਤੇ ਬਾਈਬਲ ਅਧਿਐਨ ਕਰਾਉਣ ਦੀ ਚੁਣੌਤੀ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਨਾ ਪਰਮੇਸ਼ੁਰ ਦੇ “ਸਾਂਝੀ” ਹੋਣ ਦਾ ਇਕ ਭਾਗ ਹੈ। (1 ਕੁਰਿੰ. 3:9) ਜਿਉਂ-ਜਿਉਂ ਅਸੀਂ ਲੋਕਾਂ ਵੱਲੋਂ ਦਿਖਾਈ ਗਈ ਰੁਚੀ ਨੂੰ ਵਿਕਸਿਤ ਕਰਨ ਲਈ ਸਖ਼ਤ ਮਿਹਨਤ ਕਰਦੇ ਹਾਂ ਅਤੇ ਫਿਰ ਬੀਜ ਨੂੰ ਵਧਾਉਣ ਲਈ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ, ਅਸੀਂ ਉਹ ਅਸਲੀ ਸੰਤੁਸ਼ਟੀ ਮਹਿਸੂਸ ਕਰਾਂਗੇ ਜੋ ਹੋਰ ਕਿਸੇ ਕੰਮ ਤੋਂ ਹਾਸਲ ਨਹੀਂ ਹੋ ਸਕਦੀ ਹੈ।