ਰੱਬ ਦਾ ਬਚਨ ਖ਼ਜ਼ਾਨਾ ਹੈ
ਆਪਣੀ ਅਨਮੋਲ ਵਿਰਾਸਤ ਦੀ ਰਾਖੀ ਕਰੋ
ਕਾਲੇਬ ਨੇ ਤਾਕਤਵਰ ਦੁਸ਼ਮਣਾਂ ਨੂੰ ਭਜਾ ਕੇ ਆਪਣੀ ਅਨਮੋਲ ਵਿਰਾਸਤ ਦੀ ਰਾਖੀ ਕੀਤੀ (ਯਹੋ 15:14; it-1 1083 ਪੈਰਾ 3)
ਕੁਝ ਇਜ਼ਰਾਈਲੀਆਂ ਨੇ ਵਿਰਾਸਤ ਵਿਚ ਮਿਲੀ ਆਪਣੀ ਜ਼ਮੀਨ ਨੂੰ ਝੂਠੀ ਭਗਤੀ ਕਰਨ ਵਾਲਿਆਂ ਤੋਂ ਨਹੀਂ ਬਚਾਇਆ (ਯਹੋ 16:10; it-1 848)
ਯਹੋਵਾਹ ਉਨ੍ਹਾਂ ਲੋਕਾਂ ਵੱਲੋਂ ਲੜਿਆ ਜੋ ਵਾਕਈ ਆਪਣੀ ਵਿਰਾਸਤ ਦੀ ਰਾਖੀ ਕਰਨੀ ਚਾਹੁੰਦੇ ਸਨ (ਬਿਵ 20:1-4; ਯਹੋ 17:17, 18; it-1 402 ਪੈਰਾ 3)
ਯਹੋਵਾਹ ਨੇ ਸਾਨੂੰ ਵਿਰਾਸਤ ਵਿਚ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ। ਬਾਈਬਲ ਦੀ ਸਟੱਡੀ ਕਰ ਕੇ, ਸਭਾਵਾਂ ਵਿਚ ਹਾਜ਼ਰ ਹੋ ਕੇ, ਪ੍ਰਚਾਰ ਵਿਚ ਹਿੱਸਾ ਲੈ ਕੇ ਅਤੇ ਪ੍ਰਾਰਥਨਾ ਕਰ ਕੇ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰ ਸਕਦੇ ਹਾਂ ਤਾਂਕਿ ਅਸੀਂ ਗ਼ਲਤ ਕੰਮ ਕਰਨ ਲਈ ਭਰਮਾਏ ਨਾ ਜਾਈਏ ਅਤੇ ਆਪਣੀ ਵਿਰਾਸਤ ਦੀ ਰਾਖੀ ਕਰ ਸਕੀਏ।
ਆਪਣੇ ਆਪ ਤੋਂ ਪੁੱਛੋ, ‘ਕੀ ਮੈਂ ਆਪਣੀ ਵਿਰਾਸਤ ਦੀ ਰਾਖੀ ਕਰ ਰਿਹਾ ਹਾਂ?’