ਦਾਊਦ ਗੋਲਿਅਥ ਨਾਲ ਲੜਨ ਲਈ ਤਿਆਰ
ਰੱਬ ਦਾ ਬਚਨ ਖ਼ਜ਼ਾਨਾ ਹੈ
“ਯੁੱਧ ਯਹੋਵਾਹ ਦਾ ਹੈ”
ਦਾਊਦ ਯਹੋਵਾਹ ʼਤੇ ਨਿਹਚਾ ਕਰਦਾ ਸੀ ਕਿਉਂਕਿ ਉਸ ਨੇ ਯਹੋਵਾਹ ਬਾਰੇ ਸਿੱਖਿਆ ਸੀ ਅਤੇ ਯਹੋਵਾਹ ਨੇ ਪਹਿਲਾਂ ਵੀ ਉਸ ਦੀ ਮਦਦ ਕੀਤੀ ਸੀ (1 ਸਮੂ 17:36, 37; wp16.4 11 ਪੈਰੇ 2-3)
ਦਾਊਦ ਨੇ ਇਹ ਨਹੀਂ ਸੋਚਿਆ ਕਿ ਗੋਲਿਅਥ ਉਸ ਦੇ ਮੁਕਾਬਲੇ ਕਿੰਨਾ ਵੱਡਾ ਹੈ, ਪਰ ਉਸ ਨੇ ਇਹ ਸੋਚਿਆ ਕਿ ਗੋਲਿਅਥ ਯਹੋਵਾਹ ਦੇ ਸਾਮ੍ਹਣੇ ਕੁਝ ਵੀ ਨਹੀਂ ਹੈ (1 ਸਮੂ 17:45-47; wp16.4 11-12)
ਯਹੋਵਾਹ ਦੀ ਮਦਦ ਨਾਲ ਦਾਊਦ ਨੇ ਆਪਣੇ ਤਾਕਤਵਰ ਦੁਸ਼ਮਣ ਨੂੰ ਮਾਰ ਸੁੱਟਿਆ (1 ਸਮੂ 17:48-50; wp16.4 12 ਪੈਰਾ 4; ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ)
ਕਈ ਵਾਰ ਸ਼ਾਇਦ ਸਾਨੂੰ ਵੱਡੀਆਂ-ਵੱਡੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇ, ਜਿਵੇਂ ਜ਼ੁਲਮ ਜਾਂ ਕੋਈ ਬੁਰੀ ਆਦਤ। ਪਰ ਜਦੋਂ ਮੁਸ਼ਕਲਾਂ ਵੱਡੀਆਂ ਲੱਗਣ, ਤਾਂ ਯਾਦ ਰੱਖੋ ਕਿ ਸਰਬਸ਼ਕਤੀਮਾਨ ਯਹੋਵਾਹ ਦੇ ਸਾਮ੍ਹਣੇ ਇਹ ਕੁਝ ਵੀ ਨਹੀਂ ਹਨ।—ਅੱਯੂ 42:1, 2.