ਸਾਡੀ ਮਸੀਹੀ ਜ਼ਿੰਦਗੀ | ਨਵੇਂ ਸੇਵਾ ਸਾਲ ਲਈ ਟੀਚੇ ਰੱਖੋ
ਰਾਜ ਦੇ ਪ੍ਰਚਾਰਕਾਂ ਲਈ ਸਕੂਲ ਲਈ ਫ਼ਾਰਮ ਭਰੋ
ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਜਾਣ ਦੇ ਟੀਚੇ ਨੂੰ ਹਾਸਲ ਕਰਨ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਹਾਲਾਤ ਬਹੁਤ ਵਧੀਆ ਹੋਣ। ਇਸ ਸਕੂਲ ਵਿਚ ਜਾਣ ਲਈ ਸਭ ਤੋਂ ਜ਼ਰੂਰੀ ਹੈ ਕਿ ਯਹੋਵਾਹ ਨਾਲ ਤੁਹਾਡਾ ਰਿਸ਼ਤਾ ਗੂੜ੍ਹਾ ਹੋਵੇ ਅਤੇ ਉੱਥੇ ਜਾਣ ਲਈ ਤੁਸੀਂ ਤਿਆਰ ਹੋਵੋ ਜਿੱਥੇ ਵੀ ਉਸ ਦਾ ਸੰਗਠਨ ਤੁਹਾਨੂੰ ਸੇਵਾ ਕਰਨ ਲਈ ਭੇਜੇ।—ਯਸਾ 6:8.
ਨਿਹਚਾ ਕਰਕੇ ਕਿਸੇ ਹੋਰ ਤਰੀਕੇ ਨਾਲ ਸੇਵਾ ਕਰੋ—ਰਾਜ ਦੇ ਪ੍ਰਚਾਰਕਾਂ ਲਈ ਸਕੂਲ ਲਈ ਫ਼ਾਰਮ ਭਰੋ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਗੈਬਰੀਅਲ ਫ਼ਾਰਮ ਭਰਨ ਤੋਂ ਕਿਉਂ ਝਿਜਕ ਰਿਹਾ ਸੀ? ਫ਼ਿਲਿੱਪੀਆਂ 4:13 ʼਤੇ ਸੋਚ-ਵਿਚਾਰ ਕਰਨ ਨਾਲ ਉਸ ਨੂੰ ਕਿਵੇਂ ਫ਼ਾਇਦਾ ਹੋਇਆ?