ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb20 ਦਸੰਬਰ ਸਫ਼ਾ 7
  • ਕੀ ਤੁਸੀਂ “ਰਾਜ ਦੇ ਪ੍ਰਚਾਰਕਾਂ ਲਈ ਸਕੂਲ” ਜਾਣਾ ਚਾਹੁੰਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ “ਰਾਜ ਦੇ ਪ੍ਰਚਾਰਕਾਂ ਲਈ ਸਕੂਲ” ਜਾਣਾ ਚਾਹੁੰਦੇ ਹੋ?
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਮਿਲਦੀ-ਜੁਲਦੀ ਜਾਣਕਾਰੀ
  • ਰਾਜ ਦੇ ਪ੍ਰਚਾਰਕਾਂ ਲਈ ਸਕੂਲ ਲਈ ਫ਼ਾਰਮ ਭਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • “ਧਰਤੀ ਦੇ ਕੋਨੇ-ਕੋਨੇ ਵਿਚ” ਮਿਸ਼ਨਰੀ
    ਦਾਨ ਕੀਤੇ ਗਏ ਪੈਸੇ ਕਿਵੇਂ ਵਰਤੇ ਜਾਂਦੇ ਹਨ?
  • ਇਕ ਸਕੂਲ ਜਿਸ ਦੇ ਗ੍ਰੈਜੂਏਟ ਪੂਰੀ ਦੁਨੀਆਂ ਵਿਚ ਛਾਏ ਹੋਏ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਪਾਇਨੀਅਰਾਂ ਨੂੰ ਕਿਹੜੀ ਸਿਖਲਾਈ ਦਿੱਤੀ ਜਾਂਦੀ ਹੈ?
    ਅੱਜ ਕੌਣ ਯਹੋਵਾਹ ਦੀ ਇੱਛਾ ਪੂਰੀ ਕਰ ਰਹੇ ਹਨ?
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
mwb20 ਦਸੰਬਰ ਸਫ਼ਾ 7
ਕਈ ਭੈਣ-ਭਰਾ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਦੀ ਕਲਾਸ ਵਿਚ ਬੈਠੇ ਹੋਏ।

ਸਾਡੀ ਮਸੀਹੀ ਜ਼ਿੰਦਗੀ

ਕੀ ਤੁਸੀਂ “ਰਾਜ ਦੇ ਪ੍ਰਚਾਰਕਾਂ ਲਈ ਸਕੂਲ” ਜਾਣਾ ਚਾਹੁੰਦੇ ਹੋ?

ਕੀ ਤੁਹਾਡੀ ਉਮਰ 23 ਤੋਂ 65 ਦੇ ਵਿਚ ਹੈ ਅਤੇ ਕੀ ਤੁਸੀਂ ਪੂਰੇ ਸਮੇਂ ਦੀ ਸੇਵਾ ਕਰ ਰਹੇ ਹੋ? ਕੀ ਤੁਹਾਡੀ ਸਿਹਤ ਚੰਗੀ ਹੈ ਅਤੇ ਕੀ ਤੁਸੀਂ ਉਸ ਜਗ੍ਹਾ ਜਾ ਕੇ ਸੇਵਾ ਕਰ ਸਕਦੇ ਹੋ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ? ਜੇ ਤੁਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਹਾਂ ਵਿਚ ਦਿੱਤੇ ਹਨ, ਤਾਂ ਕੀ ਤੁਸੀਂ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਾਸਤੇ ਅਰਜ਼ੀ ਭਰਨ ਬਾਰੇ ਸੋਚਿਆ ਹੈ? ਹੁਣ ਤਕ ਹਜ਼ਾਰਾਂ ਹੀ ਵਿਆਹੇ ਜੋੜਿਆਂ, ਕੁਆਰੇ ਭਰਾਵਾਂ ਅਤੇ ਕੁਆਰੀਆਂ ਭੈਣਾਂ ਨੇ ਅਰਜ਼ੀ ਭਰੀ ਹੈ। ਪਰ ਸਾਨੂੰ ਹੋਰ ਕੁਆਰੇ ਭਰਾਵਾਂ ਦੀ ਲੋੜ ਹੈ। ਯਹੋਵਾਹ ਤੋਂ ਮਦਦ ਮੰਗੋ ਕਿ ਉਹ ਤੁਹਾਡੇ ਅੰਦਰ ਉਸ ਨੂੰ ਖ਼ੁਸ਼ ਕਰਨ ਅਤੇ ਆਪਣੇ ਪੁੱਤਰ ਦੀ ਰੀਸ ਕਰਨ ਦੀ ਇੱਛਾ ਵਧਾਵੇ। (ਜ਼ਬੂ 40:8; ਮੱਤੀ 20:28; ਇਬ 10:7) ਫਿਰ ਤੁਸੀਂ ਇਸ ਸਕੂਲ ਵਿਚ ਜਾਣ ਦੇ ਯੋਗ ਬਣਨ ਲਈ ਆਪਣਾ ਕੰਮ-ਕਾਰ ਜਾਂ ਹੋਰ ਜ਼ਿੰਮੇਵਾਰੀਆਂ ਘਟਾਉਣ ਬਾਰੇ ਸੋਚ ਸਕਦੇ ਹੋ।

ਇਸ ਸਕੂਲ ਵਿਚ ਸਿਖਲਾਈ ਮਿਲਣ ਤੋਂ ਬਾਅਦ ਭੈਣਾਂ-ਭਰਾਵਾਂ ਨੂੰ ਸੇਵਾ ਕਰਨ ਦੇ ਹੋਰ ਕਿਹੜੇ ਮੌਕੇ ਮਿਲੇ ਹਨ? ਕੁਝ ਭੈਣਾਂ-ਭਰਾਵਾਂ ਨੂੰ ਉੱਥੇ ਸੇਵਾ ਕਰਨ ਲਈ ਭੇਜਿਆ ਗਿਆ ਹੈ ਜਿੱਥੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਾਂ ਜਿੱਥੇ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦੇ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਦੂਸਰੇ ਬਾਅਦ ਵਿਚ ਸਹਾਇਕ ਸਫ਼ਰੀ ਨਿਗਾਹਬਾਨਾਂ, ਸਫ਼ਰੀ ਨਿਗਾਹਬਾਨਾਂ ਜਾਂ ਮਿਸ਼ਨਰੀਆਂ ਵਜੋਂ ਸੇਵਾ ਕਰਦੇ ਹਨ। ਯਹੋਵਾਹ ਦੀ ਸੇਵਾ ਕਰਨ ਦੇ ਹੋਰ ਤਰੀਕਿਆਂ ʼਤੇ ਸੋਚ-ਵਿਚਾਰ ਕਰਦਿਆਂ ਤੁਸੀਂ ਵੀ ਸ਼ਾਇਦ ਯਸਾਯਾਹ ਨਬੀ ਵਾਂਗ ਕਹੋ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।”—ਯਸਾ 6:8.

ਮਿਸ਼ਨਰੀ—ਵਾਢੀ ਲਈ ਮਜ਼ਦੂਰ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ‘ਮਿਸ਼ਨਰੀ—ਵਾਢੀ ਲਈ ਮਜ਼ਦੂਰ’ ਨਾਂ ਦੀ ਵੀਡੀਓ ਦਾ ਇਕ ਸੀਨ। ਇਕ ਮਿਸ਼ਨਰੀ ਜੋੜਾ ਪ੍ਰਚਾਰ ਕਰਦਾ ਹੋਇਆ।

    ਮਿਸ਼ਨਰੀਆਂ ਨੂੰ ਕਿਵੇਂ ਚੁਣਿਆ ਜਾਂਦਾ ਹੈ?

  • ‘ਮਿਸ਼ਨਰੀ—ਵਾਢੀ ਲਈ ਮਜ਼ਦੂਰ’ ਨਾਂ ਦੀ ਵੀਡੀਓ ਦਾ ਇਕ ਸੀਨ। ਇਕ ਮਿਸ਼ਨਰੀ ਭੈਣ ਅਤੇ ਇਕ ਹੋਰ ਭੈਣ ਕਿਸੇ ਔਰਤ ਨਾਲ ਬਾਈਬਲ ਸਟੱਡੀ ਕਰਦੀਆਂ ਹੋਈਆਂ।

    ਮਿਸ਼ਨਰੀ ਕਿਹੜੇ ਕੰਮ ਕਰ ਰਹੇ ਹਨ?

  • ‘ਮਿਸ਼ਨਰੀ—ਵਾਢੀ ਲਈ ਮਜ਼ਦੂਰ’ ਨਾਂ ਦੀ ਵੀਡੀਓ ਦਾ ਇਕ ਸੀਨ। ਸੈਨਤ ਭਾਸ਼ਾ ਦੀ ਇਕ ਮੰਡਲੀ ਵਿਚ ਇਕ ਮਿਸ਼ਨਰੀ ਭਰਾ ਕਿਸੇ ਖ਼ਾਸ ਸੇਵਾ ਦੀ ਅਰਜ਼ੀ ਬਾਰੇ ਇਕ ਹੋਰ ਭਰਾ ਨਾਲ ਗੱਲ ਕਰਦਾ ਹੋਇਆ।

    ਮਿਸ਼ਨਰੀਆਂ ਨੂੰ ਕਿਹੜੀਆਂ ਬਰਕਤਾਂ ਮਿਲਦੀਆਂ ਹਨ?

ਕੀ ਤੁਸੀਂ “ਰਾਜ ਦੇ ਪ੍ਰਚਾਰਕਾਂ ਲਈ ਸਕੂਲ” ਬਾਰੇ ਹੋਰ ਜਾਣਨਾ ਚਾਹੁੰਦੇ ਹੋ? jw.org/pa ʼਤੇ “ਲਾਇਬ੍ਰੇਰੀ” > “ਵੀਡੀਓ” > “ਸਾਡੇ ਕੰਮ” > “ਸਕੂਲ ਅਤੇ ਸਿਖਲਾਈ” ਹੇਠ ਯਹੋਵਾਹ ਦੀ ਸਿੱਖਿਆ ਦਿੰਦੀ ਹੈ ਬੇਸ਼ੁਮਾਰ ਖ਼ੁਸ਼ੀਆਂ ਨਾਂ ਦੀ ਵੀਡੀਓ ਦੇਖੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ