ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb19 ਅਪ੍ਰੈਲ ਸਫ਼ਾ 8
  • ਯਹੋਵਾਹ ਤੋਂ ਸਿੱਖਿਆ ਲਓ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਤੋਂ ਸਿੱਖਿਆ ਲਓ
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ “ਰਾਜ ਦੇ ਪ੍ਰਚਾਰਕਾਂ ਲਈ ਸਕੂਲ” ਜਾਣਾ ਚਾਹੁੰਦੇ ਹੋ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ਰਾਜ ਦੇ ਪ੍ਰਚਾਰਕਾਂ ਲਈ ਸਕੂਲ ਲਈ ਫ਼ਾਰਮ ਭਰੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
  • ਸੇਵਕਾਈ ਸਿਖਲਾਈ ਸਕੂਲ ਜ਼ਿਆਦਾ ਸੇਵਾ ਕਰਨ ਦੇ ਦਰਵਾਜ਼ੇ ਖੋਲ੍ਹਦਾ ਹੈ
    ਸਾਡੀ ਰਾਜ ਸੇਵਕਾਈ—2005
  • ਇਕ ਸਕੂਲ ਜਿਸ ਦੇ ਗ੍ਰੈਜੂਏਟ ਪੂਰੀ ਦੁਨੀਆਂ ਵਿਚ ਛਾਏ ਹੋਏ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2019
mwb19 ਅਪ੍ਰੈਲ ਸਫ਼ਾ 8

ਸਾਡੀ ਮਸੀਹੀ ਜ਼ਿੰਦਗੀ

ਯਹੋਵਾਹ ਤੋਂ ਸਿੱਖਿਆ ਲਓ

ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਹੈ: ਮਹਾਨ ਗੁਰੂ ਯਹੋਵਾਹ ਸਾਨੂੰ ਸਭ ਤੋਂ ਵਧੀਆ ਸਿੱਖਿਆ ਦਿੰਦਾ ਹੈ। ਉਹ ਸਾਨੂੰ ਵਧੀਆ ਢੰਗ ਨਾਲ ਜੀਉਣਾ ਸਿਖਾਉਂਦਾ ਹੈ ਅਤੇ ਸ਼ਾਨਦਾਰ ਭਵਿੱਖ ਲਈ ਤਿਆਰ ਕਰਦਾ ਹੈ। ਉਹ ਇਹ ਸਿੱਖਿਆ ਮੁਫ਼ਤ ਵਿਚ ਦਿੰਦਾ ਹੈ। (ਯਸਾ 11:6-9; 30:20, 21; ਪ੍ਰਕਾ 22:17) ਨਾਲੇ ਸਿੱਖਿਆ ਦੇ ਕੇ ਯਹੋਵਾਹ ਸਾਨੂੰ ਤਿਆਰ ਕਰਦਾ ਹੈ ਕਿ ਅਸੀਂ ਦੂਜਿਆਂ ਨੂੰ ਜ਼ਿੰਦਗੀਆਂ ਬਚਾਉਣ ਵਾਲਾ ਸੰਦੇਸ਼ ਸੁਣਾ ਸਕੀਏ।​—2 ਕੁਰਿੰ 3:5.

ਇਸ ਤਰ੍ਹਾਂ ਕਿਵੇਂ ਕਰੀਏ:

  • ਆਪਣੇ ਵਿਚ ਨਿਮਰਤਾ ਅਤੇ ਨਰਮਾਈ ਵਰਗੇ ਗੁਣ ਪੈਦਾ ਕਰੋ।​—ਜ਼ਬੂ 25:8, 9

  • ਯਹੋਵਾਹ ਅੱਜ ਜੋ ਸਾਨੂੰ ਸਿਖਲਾਈ ਦੇ ਰਿਹਾ ਹੈ ਉਸ ਤੋਂ ਫ਼ਾਇਦਾ ਲਓ, ਜਿਵੇਂ ਕਿ ਹਫ਼ਤੇ ਦੌਰਾਨ ਹੋਣ ਵਾਲੀਆਂ ਸਭਾਵਾਂ ਵਿਚ ਵਿਦਿਆਰਥੀ ਭਾਗ ਤੋਂ

  • ਪਰਮੇਸ਼ੁਰ ਦੀ ਸੇਵਾ ਹੋਰ ਵਧ-ਚੜ੍ਹ ਕੇ ਕਰਨ ਲਈ ਟੀਚੇ ਰੱਖੋ।​—ਫ਼ਿਲਿ 3:13

  • ਸਿਖਲਾਈ ਲੈਣ ਲਈ ਕੁਰਬਾਨੀਆਂ ਕਰੋ।​—ਫ਼ਿਲਿ 3:8

ਯਹੋਵਾਹ ਦੀ ਸਿੱਖਿਆ ਦਿੰਦੀ ਹੈ ਬੇਸ਼ੁਮਾਰ ਖ਼ੁਸ਼ੀਆਂ ਨਾਂ ਦੀ ਵੀਡੀਓ ਦੇਖੋ ਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

  • ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਹਾਜ਼ਰ ਹੋਣ ਲਈ ਕੁਝ ਭੈਣਾਂ-ਭਰਾਵਾਂ ਨੇ ਕਿਹੜੀਆਂ ਰੁਕਾਵਟਾਂ ਪਾਰ ਕੀਤੀਆਂ?

  • ਵਿਦਿਆਰਥੀਆਂ ਨੂੰ ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਮਿਲਦੀ ਸਿਖਲਾਈ ਦੇ ਕਿਹੜੇ ਫ਼ਾਇਦੇ ਹੁੰਦੇ ਹਨ?

  • ਮੰਡਲੀ ਦੇ ਭੈਣਾਂ-ਭਰਾਵਾਂ ਨੇ ਆਪਣੀ ਮੰਡਲੀ ਵਿਚ ਉਨ੍ਹਾਂ ਭੈਣਾਂ-ਭਰਾਵਾਂ ਦੀ ਕਿਵੇਂ ਮਦਦ ਕੀਤੀ ਜਿਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਸੀ?

  • ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿਚ ਹਾਜ਼ਰ ਹੋਣ ਲਈ ਕਿਹੜੀਆਂ ਮੰਗਾਂ ਰੱਖੀਆਂ ਗਈਆਂ ਹਨ? (kr 189)

  • ਤੁਸੀਂ ਯਹੋਵਾਹ ਦੇ ਸੰਗਠਨ ਵਿਚ ਹੋਰ ਕਿਹੜੀ ਸਿਖਲਾਈ ਲੈ ਸਕਦੇ ਹੋ?

ਰਾਜ ਦੇ ਪ੍ਰਚਾਰਕਾਂ ਲਈ ਸਕੂਲ ਵਿੱਚੋਂ ਸਿਖਲਾਈ ਲੈ ਕੇ ਨਮੀਬੀਆ, ਨਾਰਵੇ, ਅਮਰੀਕਾ ਅਤੇ ਜਪਾਨ ਵਿਚ ਸੇਵਾ ਕਰਦੇ ਹੋਏ

ਯਹੋਵਾਹ ਤੋਂ ਸਿਖਲਾਈ ਲੈਣ ਨਾਲ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

ਸਿਖਲਾਈ ਜਿਨ੍ਹਾਂ ਤੋਂ ਮੈਨੂੰ ਫ਼ਾਇਦੇ ਹੋਏ ਹਨ

  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ

  • ਪਾਇਨੀਅਰ ਸੇਵਾ ਸਕੂਲ

  • ਕਿੰਗਡਮ ਮਿਨਿਸਟ੍ਰੀ ਸਕੂਲ

  • ਮੰਡਲੀ ਦੇ ਬਜ਼ੁਰਗਾਂ ਲਈ ਸਕੂਲ

  • ਰਾਜ ਦੇ ਪ੍ਰਚਾਰਕਾਂ ਲਈ ਸਕੂਲ

ਮੈਂ ਯਹੋਵਾਹ ਤੋਂ ਕਿਹੜੀ ਸਿਖਲਾਈ ਲੈਣੀ ਚਾਹੁੰਦਾ ਹਾਂ?

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ