ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • mwb23 ਮਈ ਸਫ਼ਾ 5
  • ਕੀ ਤੁਸੀਂ ਔਖੀਆਂ ਘੜੀਆਂ ਝੱਲਣ ਲਈ ਤਿਆਰ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਔਖੀਆਂ ਘੜੀਆਂ ਝੱਲਣ ਲਈ ਤਿਆਰ ਹੋ?
  • ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਤਿਆਰ ਹੋ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2020
  • ‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਤਿਆਰ ਰਹੋ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2021
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਦੰਗੇ-ਫ਼ਸਾਦ ਹੋਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2022
ਹੋਰ ਦੇਖੋ
ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
mwb23 ਮਈ ਸਫ਼ਾ 5

ਸਾਡੀ ਮਸੀਹੀ ਜ਼ਿੰਦਗੀ

ਕੀ ਤੁਸੀਂ ਔਖੀਆਂ ਘੜੀਆਂ ਝੱਲਣ ਲਈ ਤਿਆਰ ਹੋ?

ਅਸੀਂ ਉਦੋਂ ਹੈਰਾਨ ਨਹੀਂ ਹੁੰਦੇ ਜਦੋਂ ਦੁਨੀਆਂ ਭਰ ਵਿਚ ਹੁੰਦੀਆਂ ਘਟਨਾਵਾਂ ਕਰਕੇ ਸਾਰੇ ਪਾਸੇ ਲੋਕਾਂ ਨੂੰ ਔਖੀ ਘੜੀ ਜਾਂ ਪੈਸੇ ਦੀ ਤੰਗੀ ਝੱਲਣੀ ਪੈਂਦੀ ਹੈ। ਕਿਉਂ? ਕਿਉਂਕਿ ਅਸੀਂ ਆਖ਼ਰੀ ਦਿਨਾਂ ਦੇ ਆਖ਼ਰੀ ਹਿੱਸੇ ਵਿਚ ਰਹਿ ਰਹੇ ਹਾਂ। ਨਾਲੇ ਬਾਈਬਲ ਸਾਨੂੰ ਖ਼ਬਰਦਾਰ ਕਰਦੀ ਹੈ ਕਿ ਅਸੀਂ “ਧਨ-ਦੌਲਤ ਉੱਤੇ ਉਮੀਦ” ਨਾ ਲਾਈਏ “ਜਿਸ ਦਾ ਕੋਈ ਭਰੋਸਾ ਨਹੀਂ ਹੈ।” (1 ਤਿਮੋ 6:17; 2 ਤਿਮੋ 3:1) ਪਰ ਅਸੀਂ ਔਖੀਆਂ ਘੜੀਆਂ ਝੱਲਣ ਲਈ ਤਿਆਰ ਕਿਵੇਂ ਰਹਿ ਸਕਦੇ ਹਾਂ। ਆਓ ਆਪਾਂ ਰਾਜਾ ਯਹੋਸ਼ਾਫਾਟ ਦੀ ਮਿਸਾਲ ਤੋਂ ਸਿੱਖੀਏ।

ਜਦੋਂ ਵਿਰੋਧੀ ਕੌਮਾਂ ਯਹੂਦਾਹ ʼਤੇ ਹਾਲੇ ਹਮਲਾ ਕਰਨ ਹੀ ਵਾਲੀਆਂ ਸਨ, ਤਾਂ ਯਹੋਸ਼ਾਫਾਟ ਨੇ ਯਹੋਵਾਹ ʼਤੇ ਭਰੋਸਾ ਰੱਖਿਆ। (2 ਇਤਿ 20:9-12) ਇਸ ਤੋਂ ਇਲਾਵਾ, ਉਸ ਨੇ ਪਹਿਲਾਂ ਹੀ ਕੁਝ ਕਦਮ ਚੁੱਕੇ, ਜਿਵੇਂ ਕਿ ਉਸ ਨੇ ਕਿਲੇਬੰਦ ਥਾਵਾਂ ਤੇ ਗੋਦਾਮਾਂ ਵਾਲੇ ਸ਼ਹਿਰ ਬਣਾਏ। (2 ਇਤਿ 17:1, 2, 12, 13) ਔਖੀਆਂ ਘੜੀਆਂ ਝੱਲਣ ਲਈ ਸਾਨੂੰ ਯਹੋਸ਼ਾਫਾਟ ਵਾਂਗ ਯਹੋਵਾਹ ʼਤੇ ਭਰੋਸਾ ਕਰਨਾ ਚਾਹੀਦਾ ਹੈ ਅਤੇ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।

ਔਖੀਆਂ ਘੜੀਆਂ ਝੱਲਣ ਲਈ ਅਸੀਂ ਪਹਿਲਾਂ ਤੋਂ ਹੀ ਤਿਆਰੀ ਕਿਵੇਂ ਕਰ ਸਕਦੇ ਹਾਂ?

ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੋ: ਜੋ ਕੁਝ ਤੁਹਾਡੇ ਕੋਲ ਹੈ, ਉਸ ਵਿਚ ਸੰਤੁਸ਼ਟ ਰਹੋ ਅਤੇ ਯਹੋਵਾਹ ʼਤੇ ਭਰੋਸਾ ਰੱਖੋ ਕਿ ਉਹ ਤੁਹਾਡੀਆਂ ਰੋਜ਼ਮੱਰਾ ਦੀਆਂ ਲੋੜਾਂ ਜ਼ਰੂਰ ਪੂਰੀਆਂ ਕਰੇਗਾ। (ਮੱਤੀ 6:26; 1 ਤਿਮੋ 6:8) ਪੱਕਾ ਇਰਾਦਾ ਕਰੋ ਕਿ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਤੁਸੀਂ ਕਦੇ ਵੀ ਬਾਈਬਲ ਦੇ ਅਸੂਲਾਂ ਨਾਲ ਸਮਝੌਤਾ ਨਹੀਂ ਕਰੋਗੇ। (ਰੋਮੀ 2:21) ਪਹਿਲਾਂ ਤੋਂ ਹੀ ਸੋਚੋ ਕਿ ਜੇ ਬਿਜਲੀ ਜਾਂ ਇੰਟਰਨੈੱਟ ਨਹੀਂ ਹੋਵੇਗਾ, ਤਾਂ ਤੁਸੀਂ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਕਿਵੇਂ ਪੜ੍ਹਦੇ ਰਹਿ ਸਕੋਗੇ। ਆਪਣੇ ਕੋਲ ਕੁਝ ਛਪੇ ਹੋਏ ਪ੍ਰਕਾਸ਼ਨ ਰੱਖੋ ਜਾਂ ਜੇ ਹੋ ਸਕੇ, ਤਾਂ ਆਪਣੇ ਫ਼ੋਨ ਜਾਂ ਟੈਬਲੇਟ ʼਤੇ ਪਹਿਲਾਂ ਤੋਂ ਹੀ ਪ੍ਰਕਾਸ਼ਨ ਡਾਊਨਲੋਡ ਕਰ ਕੇ ਰੱਖੋ।

ਪੈਸੇ ਅਤੇ ਲੋੜ ਦੀਆਂ ਚੀਜ਼ਾਂ ਦੇ ਮਾਮਲੇ ਵਿਚ ਤਿਆਰੀ ਕਰੋ: ਇਸ ਤੋਂ ਪਹਿਲਾਂ ਕਿ ਪੈਸਿਆਂ ਦੀ ਕੋਈ ਤੰਗੀ ਆਵੇ, ਤੁਸੀਂ ਜੋ ਕਰਜ਼ਾ ਲਿਆ ਹੈ, ਉਹ ਚੁਕਾ ਦਿਓ ਅਤੇ ਬੇਲੋੜਾ ਖ਼ਰਚਾ ਨਾ ਕਰੋ। (ਕਹਾ 22:7) ਜੇ ਹੋ ਸਕੇ, ਤਾਂ ਕਾਫ਼ੀ ਮਾਤਰਾ ਵਿਚ ਖਾਣ-ਪੀਣ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਇਕੱਠੀਆਂ ਕਰ ਕੇ ਰੱਖੋ। ਕੁਝ ਜਣੇ ਸ਼ਾਇਦ ਪੈਸੇ ਬਚਾਉਣ ਲਈ ਖ਼ੁਦ ਸਬਜ਼ੀਆਂ ਵਗੈਰਾ ਉਗਾਉਣ ਬਾਰੇ ਸੋਚਣ।

ਕੀ ਤੁਸੀਂ ਆਫ਼ਤਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ?  ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:

“ਕੀ ਤੁਸੀਂ ਆਫ਼ਤਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ?” ਨਾਂ ਦੀ ਵੀਡੀਓ ਦਾ ਇਕ ਸੀਨ। ਛੋਟੀਆਂ ਤਸਵੀਰਾਂ ਵਿਚ ਇਕ ਬਾਈਬਲ, ਇਕ ਗੋ ਬੈਗ, ਇਕ ਸਮਾਰਟ ਫ਼ੋਨ ਅਤੇ ਉਸਾਰੀ ਦਾ ਕੰਮ ਕਰਨ ਵਾਲੇ ਲੋਕ ਦਿਖਾਏ ਗਏ ਹਨ।
  • ਕਿਸੇ ਆਫ਼ਤ ਦਾ ਸਾਮ੍ਹਣਾ ਕਰਨ ਲਈ ਅਸੀਂ ਕਿਵੇਂ ਤਿਆਰ ਰਹਿ ਸਕਦੇ ਹਾਂ?

”ਕੀ ਤੁਸੀਂ ਆਫ਼ਤਾਂ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ?” ਨਾਂ ਦੀ ਵੀਡੀਓ ਦਾ ਇਕ ਸੀਨ। ਭਰਾ ਰਾਹਤ ਦੇ ਕੰਮ ਵਿਚ ਹੱਥ ਵਟਾਉਣ ਲਈ ਉਸਾਰੀ ਦਾ ਕੰਮ ਕਰਦੇ ਹੋਏ ਅਤੇ ਟਰੱਕ ਤੋਂ ਸਾਮਾਨ ਉਤਾਰਦੇ ਹੋਏ।
  • ਅਸੀਂ ਦੂਜਿਆਂ ਦੀ ਮਦਦ ਕਰਨ ਲਈ ਕਿਵੇਂ ਤਿਆਰ ਰਹਿ ਸਕਦੇ ਹਾਂ?

ਟੀਚਾ

ਪਰਿਵਾਰਕ ਸਟੱਡੀ ਦੌਰਾਨ ਜਾਗਰੂਕ ਬਣੋ! ਨੰ. 1 2022 ਨੂੰ ਪੜ੍ਹੋ। ਚਰਚਾ ਕਰੋ ਕਿ ਕਿਸੇ ਆਫ਼ਤ ਦਾ ਸਾਮ੍ਹਣਾ ਕਰਨ ਲਈ ਤੁਸੀਂ ਹੋਰ ਕਿਹੜੇ ਕਦਮ ਚੁੱਕ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ