ਸਾਡੀ ਮਸੀਹੀ ਜ਼ਿੰਦਗੀ
ਕੀ ਤੁਸੀਂ ਤਿਆਰ ਹੋ?
ਜੇ ਤੁਹਾਡੇ ਇਲਾਕੇ ਵਿਚ ਕੋਈ ਕੁਦਰਤੀ ਆਫ਼ਤ ਆ ਜਾਵੇ, ਤਾਂ ਕੀ ਤੁਸੀਂ ਉਸ ਦਾ ਸਾਮ੍ਹਣਾ ਕਰਨ ਲਈ ਤਿਆਰ ਹੋ? ਭੁਚਾਲ਼, ਤੂਫ਼ਾਨ ਅਤੇ ਹੜ੍ਹ ਅਚਾਨਕ ਆ ਸਕਦੇ ਹਨ ਤੇ ਇਹ ਕਾਫ਼ੀ ਤਬਾਹੀ ਮਚਾ ਸਕਦੇ ਹਨ। ਇਸ ਦੇ ਨਾਲ-ਨਾਲ ਆਤੰਕਵਾਦੀ ਹਮਲੇ, ਹਲਚਲ ਅਤੇ ਮਹਾਂਮਾਰੀਆਂ ਕਿਤੇ ਵੀ ਅਤੇ ਬਿਨਾਂ ਚੇਤਾਵਨੀ ਦੇ ਆ ਸਕਦੀਆਂ ਹਨ। (ਉਪ 9:11) ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਇਹ ਵਾਰਦਾਤਾਂ ਸਾਡੇ ਇਲਾਕੇ ਵਿਚ ਕਦੇ ਨਹੀਂ ਵਾਪਰਨਗੀਆਂ।
ਸਾਨੂੰ ਕਿਸੇ ਵੀ ਆਫ਼ਤ ਵਾਸਤੇ ਤਿਆਰ ਰਹਿਣ ਲਈ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। (ਕਹਾ 22:3) ਭਾਵੇਂ ਕਿ ਯਹੋਵਾਹ ਦਾ ਸੰਗਠਨ ਆਫ਼ਤਾਂ ਦੌਰਾਨ ਸਾਡੀ ਕੁਝ ਹੱਦ ਤਕ ਮਦਦ ਕਰਦਾ ਹੈ, ਪਰ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਤਿਆਰ ਰਹੀਏ।—ਗਲਾ 6:5.
ਕੀ ਤੁਸੀਂ ਕੁਦਰਤੀ ਆਫ਼ਤ ਲਈ ਤਿਆਰ ਹੋ? ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕੁਦਰਤੀ ਆਫ਼ਤ ਦੌਰਾਨ ਯਹੋਵਾਹ ਨਾਲ ਕਰੀਬੀ ਰਿਸ਼ਤਾ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
ਇਹ ਕਿਉਂ ਜ਼ਰੂਰੀ ਹੈ ਕਿ ਅਸੀਂ . . .
• ਕੁਦਰਤੀ ਆਫ਼ਤ ਤੋਂ ਪਹਿਲਾਂ, ਇਸ ਦੇ ਦੌਰਾਨ ਅਤੇ ਬਾਅਦ ਵਿਚ ਵੀ ਬਜ਼ੁਰਗਾਂ ਨਾਲ ਸੰਪਰਕ ਕਰਦੇ ਰਹੀਏ?
• ਐਮਰਜੈਂਸੀ ਲਈ ਸਮਾਨ ਤਿਆਰ ਕਰ ਕੇ ਰੱਖੀਏ?—g17.5 6 (ਹਿੰਦੀ)
• • ਸੋਚ-ਵਿਚਾਰ ਕਰੀਏ ਕਿ ਸਾਡੇ ਇਲਾਕੇ ਵਿਚ ਕਿਹੜੀਆਂ ਆਫ਼ਤਾਂ ਆ ਸਕਦੀਆਂ ਹਨ ਅਤੇ ਅਸੀਂ ਇਨ੍ਹਾਂ ਹਾਲਾਤਾਂ ਵਿਚ ਕੀ ਕਰਾਂਗੇ?
ਜਦੋਂ ਦੂਜਿਆਂ ʼਤੇ ਆਫ਼ਤ ਆਉਂਦੀ ਹੈ, ਤਾਂ ਅਸੀਂ ਕਿਹੜੇ ਤਿੰਨ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ?