ਸਾਡੀ ਮਸੀਹੀ ਜ਼ਿੰਦਗੀ
‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਤਿਆਰ ਰਹੋ
ਅਸੀਂ ‘ਆਖ਼ਰੀ ਦਿਨਾਂ’ ਦੇ ਆਖ਼ਰੀ ਹਿੱਸੇ ਵਿਚ ਰਹਿ ਰਹੇ ਹਾਂ ਜਿਸ ਕਰਕੇ ਮੁਸ਼ਕਲਾਂ ਵਧਦੀਆਂ ਜਾਣਗੀਆਂ। (2 ਤਿਮੋ 3:1; ਮੱਤੀ 24:8) ਜਦੋਂ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਸੰਗਠਨ ਸਾਨੂੰ ਸਮੇਂ ਸਿਰ ਹਿਦਾਇਤਾਂ ਦਿੰਦਾ ਹੈ ਕਿ ਜਾਨ ਬਚਾਉਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ। ਹੁਣ ਤੋਂ ਹੀ ਸੰਗਠਨ ਦੀਆਂ ਹਿਦਾਇਤਾਂ ਮੰਨਣ ਕਰਕੇ ਅਸੀਂ ਕੋਈ ਵੀ ਆਫ਼ਤ ਆਉਣ ʼਤੇ ਬਚ ਸਕਾਂਗੇ। ਹੁਣ ਤੋਂ ਹੀ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੋ ਅਤੇ ਕਦਮ ਚੁੱਕੋ।—ਲੂਕਾ 16:10.
ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰੋ: ਭਗਤੀ ਦੇ ਕੰਮ ਕਰਨ ਦੀਆਂ ਚੰਗੀਆਂ ਆਦਤਾਂ ਪਾਓ। ਪ੍ਰਚਾਰ ਕਰਨ ਦੇ ਵੱਖੋ-ਵੱਖਰੇ ਤਰੀਕੇ ਸਿੱਖੋ। ਜੇ ਤੁਸੀਂ ਕੁਝ ਸਮੇਂ ਲਈ ਭੈਣਾਂ-ਭਰਾਵਾਂ ਨੂੰ ਨਾ ਮਿਲ ਸਕੋ, ਤਾਂ ਘਬਰਾਓ ਨਾ। (ਯਸਾ 30:15) ਯਹੋਵਾਹ ਤੇ ਯਿਸੂ ਹਮੇਸ਼ਾ ਤੁਹਾਡੇ ਨਾਲ ਹਨ।—od 176 ਪੈਰੇ 15-17
ਕਦਮ ਚੁੱਕੋ: ਐਮਰਜੈਂਸੀ ਲਈ ਸਮਾਨ ਤਿਆਰ ਕਰੋ। ਨਾਲੇ ਹਰ ਪਰਿਵਾਰ ਕੋਲ ਹਮੇਸ਼ਾ ਕਾਫ਼ੀ ਮਾਤਰਾ ਵਿਚ ਖਾਣ ਦੀਆਂ ਚੀਜ਼ਾਂ, ਪਾਣੀ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਤਾਂਕਿ ਲੋੜ ਪੈਣ ਤੇ ਤੁਸੀਂ ਕਿਸੇ ਹੋਰ ਜਗ੍ਹਾ ʼਤੇ ਪਨਾਹ ਲੈ ਸਕੋ।—ਕਹਾ 22:3; g17.5 4, 6 (ਹਿੰਦੀ)
ਕੀ ਤੁਸੀਂ ਕੁਦਰਤੀ ਆਫ਼ਤ ਲਈ ਤਿਆਰ ਹੋ? ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਕੁਦਰਤੀ ਆਫ਼ਤ ਦੌਰਾਨ ਯਹੋਵਾਹ ਨਾਲ ਕਰੀਬੀ ਰਿਸ਼ਤਾ ਸਾਡੀ ਕਿਵੇਂ ਮਦਦ ਕਰ ਸਕਦਾ ਹੈ?
ਇਹ ਕਿਉਂ ਜ਼ਰੂਰੀ ਹੈ ਕਿ ਅਸੀਂ . . .
ਬਜ਼ੁਰਗਾਂ ਨਾਲ ਸੰਪਰਕ ਕਰਦੇ ਰਹੀਏ?
ਐਮਰਜੈਂਸੀ ਲਈ ਸਮਾਨ ਤਿਆਰ ਕਰ ਕੇ ਰੱਖੀਏ?
ਸੋਚ-ਵਿਚਾਰ ਕਰੀਏ ਕਿ ਸਾਡੇ ਇਲਾਕੇ ਵਿਚ ਕਿਹੜੀਆਂ ਆਫ਼ਤਾਂ ਆ ਸਕਦੀਆਂ ਹਨ ਅਤੇ ਅਸੀਂ ਇਨ੍ਹਾਂ ਹਾਲਾਤਾਂ ਵਿਚ ਕੀ ਕਰਾਂਗੇ?
ਜਦੋਂ ਦੂਜਿਆਂ ʼਤੇ ਆਫ਼ਤ ਆਉਂਦੀ ਹੈ, ਤਾਂ ਅਸੀਂ ਕਿਹੜੇ ਤਿੰਨ ਤਰੀਕਿਆਂ ਨਾਲ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ?
ਆਪਣੇ ਆਪ ਤੋਂ ਪੁੱਛੋ, ‘ਮੈਂ ਆਫ਼ਤਾਂ ਲਈ ਤਿਆਰ ਰਹਿਣ ਬਾਰੇ ਕੋਵਿਡ-19 ਮਹਾਂਮਾਰੀ ਤੋਂ ਕੀ ਸਿੱਖਿਆ?’