ਸਾਡੀ ਮਸੀਹੀ ਜ਼ਿੰਦਗੀ
‘ਕੁਝ ਪੈਸੇ ਵੱਖਰੇ ਰੱਖ ਲਵੋ’
ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਦਾਨ ਦੇਣਾ ਯਾਦ ਰਹਿ ਜਾਣਾ। ਪਰ ਪੌਲੁਸ ਰਸੂਲ ਦੀ ਸਲਾਹ ਮੁਤਾਬਕ ਸਾਨੂੰ ਦਾਨ ਕਰਨ ਲਈ ਬਾਕਾਇਦਾ ‘ਕੁਝ ਪੈਸੇ ਵੱਖਰੇ ਰੱਖਣੇ’ ਚਾਹੀਦੇ ਹਨ। (1 ਕੁਰਿੰ 16:2) ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਇਸ ਸਲਾਹ ਨੂੰ ਮੰਨ ਕੇ ਅਸੀਂ ਸ਼ੁੱਧ ਭਗਤੀ ਦਾ ਸਮਰਥਨ ਕਰਦੇ ਹਾਂ ਅਤੇ ਸਾਨੂੰ ਖ਼ੁਸ਼ੀ ਮਿਲਦੀ ਹੈ। ਹੋ ਸਕਦਾ ਹੈ ਕਿ ਅਸੀਂ ਜੋ ਦਾਨ ਦਿੰਦੇ ਹਾਂ, ਉਹ ਸ਼ਾਇਦ ਸਾਨੂੰ ਥੋੜ੍ਹਾ ਜਿਹਾ ਲੱਗੇ। ਫਿਰ ਵੀ ਯਹੋਵਾਹ ਇਸ ਗੱਲ ਦੀ ਬਹੁਤ ਕਦਰ ਕਰਦਾ ਹੈ ਕਿ ਅਸੀਂ ਆਪਣੀਆਂ ਕੀਮਤੀ ਚੀਜ਼ਾਂ ਦੇ ਕੇ ਉਸ ਦਾ ਆਦਰ ਕਰਨਾ ਚਾਹੁੰਦੇ ਹਾਂ।—ਕਹਾ 3:9.
ਕੁਝ ਪੈਸੇ ਵੱਖਰੇ ਰੱਖਣ ਲਈ ਤੁਹਾਡਾ ਸ਼ੁਕਰੀਆ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਪੈਸੇ ਦਾਨ ਕਰਨ ਬਾਰੇ ਪਹਿਲਾਂ ਤੋਂ ਹੀ ਸੋਚ ਕੇ ਰੱਖਣ ਦੇ ਕੀ ਫ਼ਾਇਦੇ ਹੁੰਦੇ ਹਨ?
ਕੁਝ ਭੈਣ-ਭਰਾ ਦਾਨ ਕਰਨ ਲਈ “ਕੁਝ ਪੈਸੇ ਵੱਖਰੇ” ਕਿਵੇਂ ਰੱਖਦੇ ਹਨ?