ਰੱਬ ਦਾ ਬਚਨ ਖ਼ਜ਼ਾਨਾ ਹੈ
ਅਲੀਫਾਜ਼ ਵਾਂਗ ਦੂਜਿਆਂ ਦਾ ਹੌਸਲਾ ਨਾ ਢਾਹੋ
ਅਲੀਫਾਜ਼ ਨੇ ਅੱਯੂਬ ਨੂੰ ਕਿਹਾ ਕਿ ਇਨਸਾਨ ਪਰਮੇਸ਼ੁਰ ਨੂੰ ਕਦੇ ਖ਼ੁਸ਼ ਨਹੀਂ ਕਰ ਸਕਦੇ (ਅੱਯੂ 15:14-16; w05 9/15 26 ਪੈਰੇ 4-5)
ਅਲੀਫਾਜ਼ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਅੱਯੂਬ ਦੁਸ਼ਟ ਸੀ ਜਿਸ ਕਰਕੇ ਉਸ ʼਤੇ ਦੁੱਖ ਆਏ ਸਨ (ਅੱਯੂ 15:20)
ਅਲੀਫਾਜ਼ ਦੀਆਂ ਗੱਲਾਂ ਤੋਂ ਅੱਯੂਬ ਨੂੰ ਦਿਲਾਸਾ ਨਹੀਂ ਮਿਲਿਆ (ਅੱਯੂ 16:1, 2)
ਅਲੀਫਾਜ਼ ਨੇ ਅੱਯੂਬ ਨੂੰ ਜੋ ਕਿਹਾ, ਉਹ ਸਰਾਸਰ ਝੂਠ ਸੀ। ਯਹੋਵਾਹ ਦੀ ਸੇਵਾ ਕਰਨ ਲਈ ਅਸੀਂ ਜੋ ਮਿਹਨਤ ਕਰਦੇ ਹਾਂ, ਉਹ ਉਸ ਦੀ ਕਦਰ ਕਰਦਾ ਹੈ। (ਜ਼ਬੂ 149:4) ਧਰਮੀ ਇਨਸਾਨਾਂ ʼਤੇ ਵੀ ਮੁਸ਼ਕਲਾਂ ਆ ਸਕਦੀਆਂ ਹਨ।—ਜ਼ਬੂ 34:19.
ਸੋਚ-ਵਿਚਾਰ ਕਰਨ ਲਈ: ਅਸੀਂ ਕਿਵੇਂ “ਨਿਰਾਸ਼ ਲੋਕਾਂ ਨੂੰ ਦਿਲਾਸਾ” ਦੇ ਸਕਦੇ ਹਾਂ?—1 ਥੱਸ 5:14; w15 2/15 9 ਪੈਰਾ 16.