ਸਾਡੀ ਮਸੀਹੀ ਜ਼ਿੰਦਗੀ
“ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ”
ਜੇ ਸਾਡੇ ਕੋਲ ਬਹੁਤੀ ਧਨ-ਦੌਲਤ ਨਹੀਂ ਹੈ, ਤਾਂ ਅਸੀਂ ਸਮਝੌਤਾ ਕਰਨ ਲਈ ਲੁਭਾਏ ਜਾ ਸਕਦੇ ਹਾਂ ਜਿਸ ਕਰਕੇ ਪਰਮੇਸ਼ੁਰ ਨਾਲ ਸਾਡਾ ਰਿਸ਼ਤਾ ਟੁੱਟ ਸਕਦਾ ਹੈ। ਉਦਾਹਰਣ ਲਈ, ਸ਼ਾਇਦ ਸਾਨੂੰ ਜ਼ਿਆਦਾ ਪੈਸੇ ਕਮਾਉਣ ਦਾ ਮੌਕਾ ਮਿਲੇ ਜਿਸ ਕਰਕੇ ਅਸੀਂ ਆਪਣੀ ਨਿਹਚਾ ਦਾਅ ʼਤੇ ਲਾ ਦੇਈਏ। ਇਬਰਾਨੀਆਂ 13:5 ʼਤੇ ਸੋਚ-ਵਿਚਾਰ ਕਰਨ ਨਾਲ ਸਾਡੀ ਮਦਦ ਹੋਵੇਗੀ।
“ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ”
ਪ੍ਰਾਰਥਨਾ ਕਰ ਕੇ ਜਾਂਚ ਕਰੋ ਕਿ ਪੈਸੇ ਬਾਰੇ ਤੁਹਾਡਾ ਕੀ ਨਜ਼ਰੀਆ ਹੈ ਅਤੇ ਸੋਚੋ ਕਿ ਤੁਸੀਂ ਆਪਣੇ ਬੱਚਿਆਂ ਅੱਗੇ ਕਿਹੋ ਜਿਹੀ ਮਿਸਾਲ ਰੱਖ ਰਹੇ ਹੋ।–g 10/15 6.
“ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ”
ਆਪਣਾ ਨਜ਼ਰੀਆ ਬਦਲੋ ਅਤੇ ਦੇਖੋ ਕਿ ਤੁਹਾਨੂੰ ਸੱਚ-ਮੁੱਚ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।–w16.07 7 ਪੈਰੇ 1-2.
“ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ”
ਜੇ ਤੁਸੀਂ ਯਹੋਵਾਹ ਦੇ ਰਾਜ ਨੂੰ ਪਹਿਲ ਦਿੰਦੇ ਰਹਿੰਦੇ ਹੋ, ਤਾਂ ਭਰੋਸਾ ਰੱਖੋ ਕਿ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰਨ ਵਿਚ ਤੁਹਾਡੀ ਮਦਦ ਕਰੇਗਾ।–w14 4/15 21 ਪੈਰਾ 17.
ਆਰਥਿਕ ਤੰਗੀ ਦੇ ਬਾਵਜੂਦ ਭੈਣ-ਭਰਾ ਆਪਣੀ ਜ਼ਿੰਦਗੀ ਵਿਚ ਸ਼ਾਂਤੀ ਪਾ ਰਹੇ ਹਨ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲ ਦਾ ਜਵਾਬ ਦਿਓ:
ਮਿਗੁਏਲ ਨੋਵੋਆ ਦੇ ਤਜਰਬੇ ਤੋਂ ਤੁਸੀਂ ਕੀ ਸਿੱਖਿਆ?