ਸਾਡੀ ਮਸੀਹੀ ਜ਼ਿੰਦਗੀ
ਮਾਪਿਓ, ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦਾ ਦਿਲ ਖ਼ੁਸ਼ ਕਰਨਾ ਸਿਖਾਓ
ਯਹੋਵਾਹ ਬੱਚਿਆਂ ਨੂੰ ਬਹੁਤ ਅਨਮੋਲ ਸਮਝਦਾ ਹੈ। ਉਹ ਧਿਆਨ ਦਿੰਦਾ ਹੈ ਕਿ ਉਹ ਕਿਵੇਂ ਆਪਣੀ ਨਿਹਚਾ ਤੇ ਉਸ ਲਈ ਆਪਣਾ ਪਿਆਰ ਵਧਾ ਰਹੇ ਹਨ ਅਤੇ ਕਿਵੇਂ ਉਹ ਉਸ ਦੀ ਸੇਵਾ ਕਰਨ ਵਿਚ ਹਾਰ ਨਹੀਂ ਮੰਨਦੇ। (1 ਸਮੂ 2:26; ਲੂਕਾ 2:52) ਚਾਹੇ ਬੱਚਿਆਂ ਦੀ ਉਮਰ ਬਹੁਤ ਘੱਟ ਹੋਵੇ, ਫਿਰ ਵੀ ਉਹ ਆਪਣੇ ਚੰਗੇ ਚਾਲ-ਚਲਣ ਰਾਹੀਂ ਯਹੋਵਾਹ ਦਾ ਜੀਅ ਖ਼ੁਸ਼ ਕਰ ਸਕਦੇ ਹਨ। (ਕਹਾ 27:11) ਯਹੋਵਾਹ ਨੇ ਆਪਣੇ ਸੰਗਠਨ ਦੇ ਜ਼ਰੀਏ ਬਹੁਤ ਸਾਰੇ ਔਜ਼ਾਰ ਦਿੱਤੇ ਹਨ ਜਿਨ੍ਹਾਂ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਅਤੇ ਉਸ ਦਾ ਕਹਿਣਾ ਮੰਨਣਾ ਸਿਖਾ ਸਕਦੇ ਹਨ।
ਬੱਚਿਓ—ਤੁਹਾਡੇ ਧੀਰਜ ਰੱਖਣ ਕਰਕੇ ਯਹੋਵਾਹ ਖ਼ੁਸ਼ ਹੁੰਦਾ ਹੈ! ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਸਾਲਾਂ ਤੋਂ ਯਹੋਵਾਹ ਨੇ ਕਿਹੜੇ ਤਰੀਕਿਆਂ ਨਾਲ ਬੱਚਿਆਂ ਦੀ ਮਦਦ ਕੀਤੀ ਹੈ ਤੇ ਉਨ੍ਹਾਂ ਨੂੰ ਸੇਧ ਦਿੱਤੀ ਹੈ?
ਮਾਪਿਆਂ ਦੀ ਮਦਦ ਲਈ ਹੁਣ ਕਿਹੜੇ ਪ੍ਰਕਾਸ਼ਨ ਉਪਲਬਧ ਹਨ?
ਜੇ ਤੁਸੀਂ ਬੱਚੇ ਹੋ, ਤਾਂ ਯਹੋਵਾਹ ਵੱਲੋਂ ਦਿੱਤੇ ਕਿਹੜੇ ਪ੍ਰਕਾਸ਼ਨ ਤੋਂ ਤੁਹਾਨੂੰ ਫ਼ਾਇਦਾ ਹੋਇਆ ਹੈ ਅਤੇ ਕਿਉਂ?