ਸਾਡੀ ਮਸੀਹੀ ਜ਼ਿੰਦਗੀ
ਮੈਂ ਕੀ ਕਰ ਸਕਦਾ ਹਾਂ ਤਾਂਕਿ ਗਵਾਹਾਂ ਦੀ ਨੇਕਨਾਮੀ ਬਣੀ ਰਹੇ?
ਲੋਕ ਇਸ ਗੱਲ ਵੱਲ ਧਿਆਨ ਦਿੰਦੇ ਹਨ ਕਿ ਯਹੋਵਾਹ ਦੇ ਗਵਾਹ ਕਿਸ ਤਰ੍ਹਾਂ ਦੇ ਲੋਕ ਹਨ। (1 ਕੁਰਿੰ 4:9) ਅਸੀਂ ਖ਼ੁਦ ਨੂੰ ਪੁੱਛ ਸਕਦੇ ਹਾਂ, ‘ਕੀ ਮੇਰੀ ਬੋਲੀ ਅਤੇ ਕੰਮਾਂ ਤੋਂ ਯਹੋਵਾਹ ਦੇ ਨਾਂ ਦੀ ਮਹਿਮਾ ਹੁੰਦੀ ਹੈ?’ (1 ਪਤ 2:12) ਬਿਨਾਂ ਸ਼ੱਕ, ਅਸੀਂ ਅਜਿਹਾ ਕੋਈ ਵੀ ਕੰਮ ਨਹੀਂ ਕਰਨਾ ਚਾਹੁੰਦੇ ਜਿਸ ਕਰਕੇ ਯਹੋਵਾਹ ਦੇ ਗਵਾਹਾਂ ਦਾ ਨਾਂ ਮਿੱਟੀ ਵਿਚ ਮਿਲ ਜਾਵੇ ਜੋ ਉਨ੍ਹਾਂ ਨੇ ਕਈ ਸਾਲਾਂ ਤੋਂ ਕਮਾਇਆ ਹੈ।—ਉਪ 10:1.
ਲਿਖੋ ਕਿ ਹੇਠਾਂ ਦਿੱਤੇ ਹਲਾਤਾਂ ਵਿਚ ਇਕ ਮਸੀਹੀ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਹੜਾ ਅਸੂਲ ਲਾਗੂ ਕਰਨਾ ਚਾਹੀਦਾ ਹੈ:
ਜੇ ਕੋਈ ਅਵਿਸ਼ਵਾਸੀ ਗੁੱਸੇ ਵਿਚ ਤੁਹਾਨੂੰ ਬੁਰਾ-ਭਲਾ ਕਹਿੰਦਾ ਹੈ
ਜੇ ਤੁਹਾਡੇ ਕੱਪੜੇ, ਗੱਡੀ ਜਾਂ ਤੁਹਾਡਾ ਘਰ ਸਾਫ਼-ਸੁਥਰਾ ਨਹੀਂ ਹੈ
ਜੇ ਇਲਾਕੇ ਦਾ ਕੋਈ ਕਾਨੂੰਨ ਤੁਹਾਨੂੰ ਸਹੀ ਨਹੀਂ ਲੱਗਦਾ ਜਾਂ ਮੰਨਣਾ ਔਖਾ ਲੱਗਦਾ ਹੈ
ਲਿਖਾਈ ਵਿਭਾਗ ਵਿਚ ਖੋਜਬੀਨ ਕਰਨ ਵਾਲੇ ਭੈਣ-ਭਰਾ ਕੀ ਕਰਦੇ ਹਨ ਤਾਂਕਿ ਗਵਾਹਾਂ ਦੀ ਨੇਕਨਾਮੀ ਬਣੀ ਰਹੇ?
ਅਸੀਂ ਸੱਚਾਈ ਲਈ ਲੋਕਾਂ ਦੇ ਦਿਲਾਂ ਵਿਚ ਪਿਆਰ ਅਤੇ ਕਦਰ ਵਧਾਉਂਦੇ ਹਾਂ ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲ ਦੇ ਜਵਾਬ ਦਿਓ:
ਸੰਗਠਨ ਸਹੀ ਜਾਣਕਾਰੀ ਦੇਣ ਲਈ ਜੋ ਮਿਹਨਤ ਕਰਦਾ ਹੈ, ਉਸ ਬਾਰੇ ਤੁਹਾਨੂੰ ਕਿਹੜੀ ਗੱਲ ਵਧੀਆ ਲੱਗਦੀ ਹੈ?