ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w21 ਨਵੰਬਰ ਸਫ਼ਾ 31
  • ਕੀ ਤੁਸੀਂ ਜਾਣਦੇ ਹੋ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਸੀਂ ਜਾਣਦੇ ਹੋ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਮਿਲਦੀ-ਜੁਲਦੀ ਜਾਣਕਾਰੀ
  • ਨਹੂਮ—ਅਧਿਆਵਾਂ ਦਾ ਸਾਰ
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • ਨਹੂਮ, ਹਬੱਕੂਕ ਅਤੇ ਸਫ਼ਨਯਾਹ ਦੀਆਂ ਪੋਥੀਆਂ ਦੇ ਕੁਝ ਖ਼ਾਸ ਨੁਕਤੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
w21 ਨਵੰਬਰ ਸਫ਼ਾ 31
ਇਕ ਕਲਾਕਾਰ ਨੇ ਪ੍ਰਾਚੀਨ ਨੀਨਵਾਹ ਦੀਆਂ ਇਮਾਰਤਾਂ ਦੀ ਤਸਵੀਰ ਬਣਾਈ ਹੈ।

ਨੀਨਵਾਹ ਸ਼ਹਿਰ ਵਿਚ ਉੱਚੀਆਂ-ਉੱਚੀਆਂ ਅਤੇ ਸ਼ਾਨਦਾਰ ਇਮਾਰਤਾਂ ਸਨ

ਕੀ ਤੁਸੀਂ ਜਾਣਦੇ ਹੋ?

ਯੂਨਾਹ ਦੇ ਦਿਨਾਂ ਤੋਂ ਬਾਅਦ ਨੀਨਵਾਹ ਸ਼ਹਿਰ ਨਾਲ ਕੀ ਹੋਇਆ?

ਲਗਭਗ 670 ਈਸਵੀ ਪੂਰਬ ਤਕ ਅੱਸ਼ੂਰ ਦੁਨੀਆਂ ਦਾ ਸਭ ਤੋਂ ਵੱਡਾ ਸਾਮਰਾਜ ਬਣ ਗਿਆ ਸੀ। ਬ੍ਰਿਟਿਸ਼ ਮਿਊਜ਼ੀਅਮ ਦੀ ਇਕ ਵੈੱਬਸਾਈਟ ʼਤੇ ਦੱਸਿਆ ਗਿਆ: “ਇਸ ਸਾਮਰਾਜ ਦਾ ਇਲਾਕਾ ਪੱਛਮ ਵਿਚ ਸਾਈਪ੍ਰਸ ਤੋਂ ਲੈ ਕੇ ਪੂਰਬ ਵਿਚ ਈਰਾਨ ਤਕ ਫੈਲਿਆ ਹੋਇਆ ਸੀ ਅਤੇ ਇਕ ਸਮੇਂ ਤੇ ਮਿਸਰ ਵੀ ਇਸ ਇਲਾਕੇ ਵਿਚ ਪੈਂਦਾ ਸੀ।” ਇਸ ਦੀ ਰਾਜਧਾਨੀ ਨੀਨਵਾਹ ਦੁਨੀਆਂ ਦਾ ਸਭ ਤੋਂ ਵੱਡਾ ਸ਼ਹਿਰ ਸੀ। ਇਸ ਸ਼ਹਿਰ ਵਿਚ ਬਹੁਤ ਉੱਚੀਆਂ-ਉੱਚੀਆਂ ਇਮਾਰਤਾਂ, ਸੋਹਣੇ ਬਾਗ਼, ਆਲੀਸ਼ਾਨ ਮਹਿਲ ਅਤੇ ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ਸਨ। ਨੀਨਵਾਹ ਦੀਆਂ ਕੰਧਾਂ ʼਤੇ ਉੱਕਰੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਰਾਜਾ ਐਸ਼ਰਬਾਨਿਪਾਲ, ਅੱਸ਼ੂਰ ਦੇ ਦੂਸਰੇ ਰਾਜਿਆਂ ਵਾਂਗ ਆਪਣੇ ਆਪ ਨੂੰ “ਵਿਸ਼ਵ ਦਾ ਰਾਜਾ” ਕਹਾਉਂਦਾ ਸੀ। ਉਸ ਦੇ ਰਾਜ ਦੌਰਾਨ ਲੱਗਦਾ ਸੀ ਕਿ ਅੱਸ਼ੂਰ ਅਤੇ ਨੀਨਵਾਹ ਨੂੰ ਕੋਈ ਨਹੀਂ ਹਰਾ ਸਕਦਾ ਸੀ।

ਸੱਤਵੀਂ ਸਦੀ ਈਸਵੀ ਪੂਰਵ ਵਿਚ ਅੱਸ਼ੂਰੀ ਸਾਮਰਾਜ ਦੀਆਂ ਹੱਦਾਂ ਨੂੰ ਦਰਸਾਉਂਦਾ ਇਕ ਨਕਸ਼ਾ। ਇਸ ਵਿਚ ਮਿਸਰ, ਸਾਈਪ੍ਰਸ ਟਾਪੂ ਅਤੇ ਨੀਨਵਾਹ ਹਨ।

ਉਸ ਸਮੇਂ ਸ਼ਕਤੀਸ਼ਾਲੀ ਅੱਸ਼ੂਰੀ ਸਾਮਰਾਜ ਵਿਸ਼ਵ ਦਾ ਸਭ ਤੋਂ ਵੱਡਾ ਸਾਮਰਾਜ ਸੀ

ਪਰ ਜਦੋਂ ਅੱਸ਼ੂਰ ਸਭ ਤੋਂ ਸ਼ਕਤੀਸ਼ਾਲੀ ਸਾਮਰਾਜ ਬਣ ਗਿਆ, ਤਾਂ ਯਹੋਵਾਹ ਦੇ ਨਬੀ ਸਫ਼ਨਯਾਹ ਨੇ ਦੱਸਿਆ: “[ਯਹੋਵਾਹ] . . . ਅੱਸ਼ੂਰ ਨੂੰ ਨਾਸ਼ ਕਰ ਦੇਵੇਗਾ, ਉਹ ਨੀਨਵਾਹ ਸ਼ਹਿਰ ਨੂੰ ਉਜਾੜ ਦੇਵੇਗਾ ਅਤੇ ਰੇਗਿਸਤਾਨ ਵਾਂਗ ਸੁਕਾ ਦੇਵੇਗਾ।” (ਸਫ਼. 2:13) ਇਸ ਦੇ ਨਾਲ-ਨਾਲ ਯਹੋਵਾਹ ਦੇ ਨਬੀ ਨਹੂਮ ਨੇ ਵੀ ਦੱਸਿਆ ਸੀ: “ਚਾਂਦੀ ਲੁੱਟ ਲਓ, ਸੋਨਾ ਲੁੱਟ ਲਓ! . . . ਇਹ ਸ਼ਹਿਰ ਖਾਲੀ, ਵੀਰਾਨ ਅਤੇ ਬਰਬਾਦ ਪਿਆ ਹੈ! . . . ਜਿਹੜਾ ਵੀ ਤੈਨੂੰ ਦੇਖੇਗਾ ਉਹ ਤੇਰੇ ਤੋਂ ਦੂਰ ਭੱਜੇਗਾ ਅਤੇ ਕਹੇਗਾ, ‘ਨੀਨਵਾਹ ਤਬਾਹ ਹੋ ਗਿਆ!’” (ਸਫ਼. 2:13; ਨਹੂ. 2:9, 10; 3:7) ਇਨ੍ਹਾਂ ਭਵਿੱਖਬਾਣੀਆਂ ਨੂੰ ਸੁਣ ਕੇ ਲੋਕਾਂ ਨੇ ਸੋਚਿਆ ਹੋਣਾ: ‘ਕੀ ਇੱਦਾਂ ਕਦੇ ਹੋ ਸਕਦਾ ਹੈ? ਕੀ ਸ਼ਕਤੀਸ਼ਾਲੀ ਅੱਸ਼ੂਰ ਨੂੰ ਕੋਈ ਹਰਾ ਸਕਦਾ?’ ਸ਼ਾਇਦ ਉਨ੍ਹਾਂ ਨੂੰ ਇਨ੍ਹਾਂ ਭਵਿੱਖਬਾਣੀਆਂ ʼਤੇ ਯਕੀਨ ਕਰਨਾ ਨਾਮੁਮਕਿਨ ਲੱਗਾ ਹੋਣਾ।

ਨੀਨਵਾਹ ਸ਼ਹਿਰ ਵੀਰਾਨ ਅਤੇ ਬਰਬਾਦ ਹੋ ਗਿਆ!

ਫਿਰ ਵੀ ਜੋ ਲੋਕਾਂ ਨੇ ਸੋਚਿਆ ਨਹੀਂ ਸੀ, ਉਹ ਹੋ ਗਿਆ! ਯਹੋਵਾਹ ਦੀ ਕਹੀ ਗੱਲ ਪੂਰੀ ਹੋਈ। ਸੱਤਵੀਂ ਸਦੀ ਈਸਵੀ ਪੂਰਬ ਦੇ ਅਖ਼ੀਰ ਵਿਚ ਬਾਬਲੀਆਂ ਅਤੇ ਮਾਦੀਆਂ ਨੇ ਅੱਸ਼ੂਰ ʼਤੇ ਜਿੱਤ ਹਾਸਲ ਕੀਤੀ। ਸਮੇਂ ਦੇ ਬੀਤਣ ਨਾਲ ਲੋਕਾਂ ਨੇ ਨੀਨਵਾਹ ਵਿਚ ਰਹਿਣਾ ਛੱਡ ਦਿੱਤਾ ਅਤੇ ਉਹ ਇਸ ਸ਼ਹਿਰ ਨੂੰ ਪੂਰੀ ਤਰ੍ਹਾਂ ਭੁੱਲ ਗਏ। ਨਿਊਯਾਰਕ ਦੇ ਇਕ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਦੇ ਇਕ ਰਸਾਲੇ ਵਿਚ ਦੱਸਿਆ ਗਿਆ: “ਮੱਧ-ਯੁੱਗ ਤਕ ਇਹ ਸ਼ਹਿਰ ਪੂਰੀ ਤਰ੍ਹਾਂ ਦਫ਼ਨ ਹੋ ਗਿਆ ਸੀ ਅਤੇ ਲੋਕ ਸਿਰਫ਼ ਬਾਈਬਲ ਤੋਂ ਹੀ ਨੀਨਵਾਹ ਸ਼ਹਿਰ ਬਾਰੇ ਜਾਣ ਪਾਉਂਦੇ ਸਨ।” ਬਿਬਲੀਕਲ ਆਰਕਿਓਲੌਜੀ ਸੋਸਾਇਟੀ ਦੇ ਮੁਤਾਬਕ: “ਕੋਈ ਵੀ ਇਹ ਨਹੀਂ ਜਾਣਦਾ ਕਿ ਸ਼ਕਤੀਸ਼ਾਲੀ ਅੱਸ਼ੂਰ ਦੀ ਇਹ ਰਾਜਧਾਨੀ ਅਸਲ ਵਿਚ ਹੈ ਵੀ ਸੀ ਜਾਂ ਨਹੀਂ।” ਪਰ 1845 ਵਿਚ ਪੁਰਾਤੱਤਵ-ਵਿਗਿਆਨੀ ਔਸਟਨ ਹੈਨਰੀ ਲੇਆਡ ਨੇ ਜਦੋਂ ਪ੍ਰਾਚੀਨ ਨੀਨਵਾਹ ਦੇ ਖੰਡਰਾਂ ਦੀ ਖੁਦਾਈ ਕੀਤੀ, ਤਾਂ ਉਸ ਨੂੰ ਪਤਾ ਲੱਗਾ ਕਿ ਨੀਨਵਾਹ ਸੱਚ-ਮੁੱਚ ਦਾ ਇਕ ਸ਼ਹਿਰ ਸੀ ਅਤੇ ਇਹ ਸ਼ਹਿਰ ਇਕ ਸਮੇਂ ਤੇ ਬਹੁਤ ਹੀ ਸ਼ਾਨਦਾਰ ਸੀ।

ਨੀਨਵਾਹ ਬਾਰੇ ਕੀਤੀਆਂ ਬਾਈਬਲ ਦੀਆਂ ਭਵਿੱਖਬਾਣੀਆਂ ਸੋਲਾ ਆਨੇ ਸੱਚ ਹੋਈਆਂ। ਇਨ੍ਹਾਂ ਕਰਕੇ ਸਾਡਾ ਭਰੋਸਾ ਵਧਦਾ ਹੈ ਕਿ ਅੱਜ ਦੀਆਂ ਰਾਜਨੀਤਿਕ ਹਕੂਮਤਾਂ ਦੇ ਖ਼ਾਤਮੇ ਬਾਰੇ ਕੀਤੀਆਂ ਬਾਈਬਲ ਦੀਆਂ ਭਵਿੱਖਬਾਣੀਆਂ ਵੀ ਜ਼ਰੂਰ ਪੂਰੀਆਂ ਹੋਣਗੀਆਂ।​—ਦਾਨੀ. 2:44; ਪ੍ਰਕਾ. 19:15, 19-21.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ