ਜਾਣ-ਪਛਾਣ
ਪੂਰੀ ਦੁਨੀਆਂ ਵਿਚ ਲੱਖਾਂ ਹੀ ਲੋਕਾਂ ਦੀ ਮਾਨਸਿਕ ਸਿਹਤ ਵਿਗੜਦੀ ਜਾ ਰਹੀ ਹੈ। ਹਰ ਕਿਸੇ ਨੂੰ ਕਦੇ ਨਾ ਕਦੇ ਤਾਂ ਤਣਾਅ ਜ਼ਰੂਰ ਹੋਇਆ ਹੋਣਾ, ਫਿਰ ਚਾਹੇ ਅਸੀਂ ਨੌਜਵਾਨ ਹਾਂ ਜਾਂ ਬਜ਼ੁਰਗ, ਅਮੀਰ ਹਾਂ ਜਾਂ ਗ਼ਰੀਬ, ਕਿਸੇ ਵੀ ਸਭਿਆਚਾਰ ਵਿੱਚੋਂ ਹਾਂ ਜਾਂ ਕਿਸੇ ਵੀ ਧਰਮ ਨੂੰ ਮੰਨਦੇ ਹਾਂ। ਮਾਨਸਿਕ ਰੋਗ ਕੀ ਹੈ ਅਤੇ ਇਸ ਦਾ ਲੋਕਾਂ ʼਤੇ ਕਿਵੇਂ ਅਸਰ ਪੈਂਦਾ ਹੈ? ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਮਾਨਸਿਕ ਰੋਗ ਨਾਲ ਜੂਝ ਰਹੇ ਲੋਕਾਂ ਲਈ ਇਲਾਜ ਕਰਵਾਉਣਾ ਕਿਉਂ ਜ਼ਰੂਰੀ ਹੈ। ਨਾਲੇ ਇਸ ਰਸਾਲੇ ਵਿਚ ਬਾਈਬਲ ਵਿੱਚੋਂ ਕੁਝ ਸੁਝਾਅ ਵੀ ਦਿੱਤੇ ਗਏ ਹਨ ਜਿਨ੍ਹਾਂ ਨੂੰ ਲਾਗੂ ਕਰ ਕੇ ਇਨ੍ਹਾਂ ਲੋਕਾਂ ਦੀ ਮਦਦ ਹੋ ਸਕਦੀ ਹੈ।