ਗੀਤ 83
ਘਰ ਤੋਂ ਘਰ
- 1. ਨਗਰ-ਨਗਰ ਤੇ ਹਰ ਡਗਰ - ਲੈ ਕੇ ਆਏ ਸੰਦੇਸ਼ - ਦਿਲੋਂ ਚਾਹੁੰਦੇ ਹਰ ਜਾਨ ਬਚੇ - ਯਹੋਵਾਹ ਦੀ ਸੁਣੇ - ਯਿਸੂ ਦੇ ਵਾਂਗ ਦਿੰਦੇ ਖ਼ਬਰ - ‘ਰੱਬ ਦਾ ਰਾਜ ਆਇਆ ਹੈ’ - ਰਲ਼-ਮਿਲ ਕੇ ਜਾਂਦੇ ਹਰ ਜਗ੍ਹਾ - ਹੈ ਸਾਡਾ ਇਹ ਸਨਮਾਨ 
- 2. ਨਗਰ-ਨਗਰ ਤੇ ਘਰ ਤੋਂ ਘਰ - ਖ਼ੁਸ਼ੀ ਦਾ ਲੈ ਸੰਦੇਸ਼ - ਦਸਤਕ ਦਿੰਦੇ, ਹਰ ਦਿਲ ਮੰਨੇ - ਯਹੋਵਾਹ ਵੱਲ ਹੋਵੇ - ਖ਼ੁਦਾ ਦਾ ਨਾਮ ਕਿਵੇਂ ਜਾਣਨ - ਐਲਾਨ ਜੇ ਨਾ ਕਰਦੇ? - ਕੋਨੇ-ਕੋਨੇ ਤੇ ਹਰ ਮੌਕੇ - ਬੁਲੰਦ ਗੂੰਜੇ ਇਹ ਨਾਮ 
- 3. ਨਗਰ-ਨਗਰ ਤੇ ਹਰ ਡਗਰ - ਖ਼ਬਰ ਖ਼ੁਸ਼ੀ ਦੀ ਲੈ - ਹੋਵੇ ਮਨਜ਼ੂਰ ਜਾਂ ਨਾਮਨਜ਼ੂਰ - ਹਿੰਮਤ ਨਾ ਹਾਰਾਂਗੇ - ਹਰ ਜੀਅ ਨੂੰ ਹੈ ਗੁਜ਼ਾਰਸ਼ ਇਹ - ਯਹੋਵਾਹ ਨੂੰ ਜਾਣੋ - ਸੱਚੇ ਵਾਅਦੇ, ਇਤਬਾਰ ਕਰੋ - ਸਦਾ ਖ਼ੁਸ਼ੀ ਮਾਣੋ 
(ਰਸੂ. 2:21; ਰੋਮੀ. 10:14 ਵੀ ਦੇਖੋ।)