ਰੱਬ ਦਾ ਬਚਨ ਖ਼ਜ਼ਾਨਾ ਹੈ | ਜ਼ਬੂਰ 1-10
ਯਹੋਵਾਹ ਨਾਲ ਸ਼ਾਂਤੀ ਬਣਾਉਣ ਲਈ ਜ਼ਰੂਰੀ ਹੈ ਕਿ ਅਸੀਂ ਉਸ ਦੇ ਪੁੱਤਰ ਯਿਸੂ ਦਾ ਆਦਰ ਕਰੀਏ
ਯਹੋਵਾਹ ਅਤੇ ਯਿਸੂ ਨਾਲ ਦੁਸ਼ਮਣੀ ਬਾਰੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਗਈ ਸੀ
ਭਵਿੱਖਬਾਣੀ ਕੀਤੀ ਗਈ ਸੀ ਕਿ ਕੌਮਾਂ ਯਿਸੂ ਦੇ ਅਧਿਕਾਰ ਨੂੰ ਕਬੂਲ ਨਹੀਂ ਕਰਨਗੀਆਂ, ਪਰ ਆਪਣਾ ਅਧਿਕਾਰ ਜਤਾਉਣ ਦੀ ਕੋਸ਼ਿਸ਼ ਕਰਨਗੀਆਂ
ਇਹ ਭਵਿੱਖਬਾਣੀ ਯਿਸੂ ਦੇ ਧਰਤੀ ਉੱਤੇ ਹੁੰਦਿਆਂ ਪੂਰੀ ਹੋਈ ਸੀ ਅਤੇ ਅੱਜ ਵੱਡੇ ਪੈਮਾਨੇ ʼਤੇ ਪੂਰੀ ਹੋ ਰਹੀ ਹੈ
ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ ਕੌਮਾਂ ਵਿਅਰਥ ਸੋਚਾਂ ਸੋਚਦੀਆਂ ਹਨ ਜਿਸ ਦਾ ਮਤਲਬ ਹੈ ਕਿ ਉਨ੍ਹਾਂ ਦਾ ਮਕਸਦ ਵਿਅਰਥ ਹੈ ਤੇ ਪੂਰਾ ਨਹੀਂ ਹੋਵੇਗਾ
ਸਿਰਫ਼ ਯਹੋਵਾਹ ਦੇ ਚੁਣੇ ਹੋਏ ਰਾਜੇ ਦਾ ਆਦਰ ਕਰਨ ਵਾਲਿਆਂ ਨੂੰ ਹੀ ਜ਼ਿੰਦਗੀ ਮਿਲੇਗੀ
ਯਹੋਵਾਹ ਦੇ ਚੁਣੇ ਹੋਏ ਰਾਜੇ ਦਾ ਵਿਰੋਧ ਕਰਨ ਵਾਲਿਆਂ ਦਾ ਨਾਸ਼ ਕੀਤਾ ਜਾਵੇਗਾ
ਪੁੱਤਰ ਯਾਨੀ ਯਿਸੂ ਦਾ ਆਦਰ ਕਰਨ ਵਾਲੇ ਹਰ ਇਨਸਾਨ ਨੂੰ ਸੁਰੱਖਿਆ ਅਤੇ ਸ਼ਾਂਤੀ ਮਿਲ ਸਕਦੀ ਹੈ