ਰੱਬ ਦਾ ਬਚਨ ਖ਼ਜ਼ਾਨਾ ਹੈ | ਯਿਰਮਿਯਾਹ 49-50
ਯਹੋਵਾਹ ਨਿਮਰ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਅਤੇ ਹੰਕਾਰੀਆਂ ਨੂੰ ਸਜ਼ਾ
ਜਦੋਂ ਯਹੋਵਾਹ ਨੇ ਪਛਤਾਵਾ ਕਰਨ ਵਾਲੇ ਇਜ਼ਰਾਈਲੀਆਂ ਨੂੰ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ ਸੀ, ਤਾਂ ਉਨ੍ਹਾਂ ਨੇ ਖ਼ੁਸ਼ੀ ਨਾਲ ਰੋਣਾ ਸੀ
ਉਨ੍ਹਾਂ ਨੇ ਉਸ ਨਾਲ ਕੀਤੇ ਇਕਰਾਰ ਨੂੰ ਨਵੇਂ ਸਿਰਿਓਂ ਮੰਨਣਾ ਸੀ ਅਤੇ ਸੱਚੀ ਭਗਤੀ ਦੁਬਾਰਾ ਸ਼ੁਰੂ ਕਰਨ ਲਈ ਯਰੂਸ਼ਲਮ ਪਹੁੰਚਣ ਲਈ ਲੰਬਾ ਸਫ਼ਰ ਕਰਨਾ ਸੀ
ਹੰਕਾਰੀ ਬਾਬਲ ਨੂੰ ਸਜ਼ਾ ਜ਼ਰੂਰ ਮਿਲਣੀ ਸੀ ਜਿਸ ਨੇ ਯਹੋਵਾਹ ਦੇ ਲੋਕਾਂ ʼਤੇ ਬਹੁਤ ਜ਼ੁਲਮ ਢਾਏ ਸਨ
ਜਿਵੇਂ ਭਵਿੱਖਬਾਣੀ ਕੀਤੀ ਗਈ ਸੀ, ਬਾਬਲ ਵਿਰਾਨ ਹੋ ਗਿਆ ਅਤੇ ਫਿਰ ਕਦੇ ਆਬਾਦ ਨਹੀਂ ਹੋਇਆ