ਗੀਤ 2
ਯਹੋਵਾਹ ਤੇਰਾ ਧੰਨਵਾਦ
1. ਹਾਂ ਮਿੱਟੀ ਦੇ ਪੁਤਲੇ, ਕਮਜ਼ੋਰ ਨੇ ਇਨਸਾਨ
ਫਿਰ ਵੀ ਤੇਰੇ ਅੱਗੇ ਆਉਣ ਦਾ ਸਨਮਾਨ
ਇਹ ਰਹਿਮਤ ਭੁੱਲਾਂਗੇ ਤੇਰੀ ਕਦੇ ਨਾ
ਹਰ ਪਲ ਯਾਦ ਰਹੇਗਾ ਤੇਰਾ ਅਹਿਸਾਨ
2. ਲਹੂ ਤੇਰੇ ਬੇਟੇ ਦਾ ਕੀਮਤੀ ਸੁਗਾਤ
ਮਿਲੀ ਹੈ ਮਾਫ਼ੀ ਤੇ ਜੀਵਨ ਦੀ ਦਾਤ
ਮੁਹੱਬਤ ਭੁੱਲਾਂਗੇ ਤੇਰੀ ਕਦੇ ਨਾ
ਹਰ ਪਲ ਯਾਦ ਰਹੇਗਾ ਤੇਰਾ ਅਹਿਸਾਨ
3. ਜਾਣੇ ਇਹ ਜਹਾਨ ਤੇਰਾ ਨਾਂ ਯਹੋਵਾਹ
ਮਾਲਕ ਤੂੰ ਸਾਡਾ, ਸੱਚਾ ਤੂੰ ਪਾਤਸ਼ਾਹ
ਕਰ ਦੂਰ ਹਮੇਸ਼ਾ ਤੂੰ ਗਮਾਂ ਦਾ ਸਾਇਆ
ਹਰ ਪਲ ਯਾਦ ਰਹੇਗਾ ਤੇਰਾ ਅਹਿਸਾਨ
(ਜ਼ਬੂ. 50:14; 95:2; 147:7; ਕੁਲੁ. 3:15 ਦੇਖੋ।)