ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 2/97 ਸਫ਼ਾ 1
  • ਤੁਹਾਡੇ ਰਿਸ਼ਤੇਦਾਰਾਂ ਬਾਰੇ ਕੀ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਹਾਡੇ ਰਿਸ਼ਤੇਦਾਰਾਂ ਬਾਰੇ ਕੀ?
  • ਸਾਡੀ ਰਾਜ ਸੇਵਕਾਈ—1997
  • ਮਿਲਦੀ-ਜੁਲਦੀ ਜਾਣਕਾਰੀ
  • ਰਿਸ਼ਤੇਦਾਰਾਂ ਨੂੰ ਗਵਾਹੀ ਕਿੱਦਾਂ ਦੇਈਏ?
    ਸਾਡੀ ਰਾਜ ਸੇਵਕਾਈ—2004
  • ਅਵਿਸ਼ਵਾਸੀ ਰਿਸ਼ਤੇਦਾਰਾਂ ਦੇ ਦਿਲਾਂ ਤਕ ਪਹੁੰਚੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਸੱਚਾਈ ਕਰਕੇ ਘਰ ਵਿਚ “ਤਲਵਾਰ” ਚੱਲੇਗੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2017
  • ‘ਤੂੰ ਆਪਣੇ ਸੁਣਨ ਵਾਲਿਆਂ ਨੂੰ ਬਚਾਵੇਂਗਾ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
ਹੋਰ ਦੇਖੋ
ਸਾਡੀ ਰਾਜ ਸੇਵਕਾਈ—1997
km 2/97 ਸਫ਼ਾ 1

ਤੁਹਾਡੇ ਰਿਸ਼ਤੇਦਾਰਾਂ ਬਾਰੇ ਕੀ?

1 ਸਾਡੇ ਵਿੱਚੋਂ ਬਹੁਤ ਸਾਰਿਆਂ ਦੇ ਕਈ ਰਿਸ਼ਤੇਦਾਰ ਹਨ ਜੋ ਸੱਚਾਈ ਵਿਚ ਨਹੀਂ ਹਨ। ਅਸੀਂ ਇਨ੍ਹਾਂ ਪਿਆਰਿਆਂ ਨੂੰ ਜ਼ਿੰਦਗੀ ਦੇ ਰਾਹ ਤੇ ਆਪਣੇ ਨਾਲ ਰਲਾਉਣ ਲਈ ਕਿੰਨਾ ਤਰਸਦੇ ਹਾਂ! ਉਨ੍ਹਾਂ ਦੇ ਭਵਿੱਖ ਬਾਰੇ ਸਾਡੀ ਚਿੰਤਾ ਸ਼ਾਇਦ ਉਦੋਂ ਜ਼ਿਆਦਾ ਹੋਵੇ ਜਦੋਂ ਉਹ ਸਾਡੇ ਆਪਣੇ ਘਰ ਦੇ ਮੈਂਬਰ ਹੁੰਦੇ ਹਨ। ਭਾਵੇਂ ਅਸੀਂ ਸੱਚਾਈ ਵਿਚ ਉਨ੍ਹਾਂ ਦੀ ਦਿਲਚਸਪੀ ਪੈਦਾ ਕਰਨ ਲਈ ਸਾਲਾਂ ਤਕ ਕੋਸ਼ਿਸ਼ ਕੀਤੀ ਹੈ, ਸਾਨੂੰ ਇਹ ਸਿੱਟਾ ਨਹੀਂ ਕੱਢ ਲੈਣਾ ਚਾਹੀਦਾ ਕਿ ਹਾਲਤ ਨਿਰਾਸ਼ਾਜਨਕ ਹੈ।

2 ਜਦੋਂ ਯਿਸੂ ਨੇ ਆਪਣਾ ਪ੍ਰਚਾਰ ਦਾ ਕੰਮ ਕੀਤਾ, “ਉਹ ਦੇ ਭਰਾ ਵੀ ਉਸ ਉੱਤੇ ਨਿਹਚਾ ਨਹੀਂ ਸੀ ਕਰਦੇ।” (ਯੂਹੰ. 7:5) ਇਕ ਵੇਲੇ, ਉਸ ਦੇ ਰਿਸ਼ਤੇਦਾਰਾਂ ਨੇ ਸੋਚਿਆ ਕਿ ਉਹ ਪਾਗਲ ਹੋ ਗਿਆ ਸੀ। (ਮਰ. 3:21) ਫਿਰ ਵੀ, ਯਿਸੂ ਉਨ੍ਹਾਂ ਤੋਂ ਮਾਯੂਸ ਨਹੀਂ ਹੋਇਆ। ਆਖ਼ਰਕਾਰ, ਉਸ ਦੇ ਭਰਾਵਾਂ ਨੇ ਸੱਚਾਈ ਨੂੰ ਸਵੀਕਾਰ ਕੀਤਾ। (ਰਸੂ. 1:14) ਉਸ ਦਾ ਮਤਰੇਆ ਭਰਾ ਯਾਕੂਬ ਮਸੀਹੀ ਕਲੀਸਿਯਾ ਦਾ ਥ੍ਹੰਮ ਬਣਿਆ। (ਗਲਾ. 1:18, 19; 2:9) ਜੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਸੱਚਾਈ ਸਵੀਕਾਰ ਕਰਦੇ ਹੋਏ ਦੇਖਣ ਦਾ ਆਨੰਦ ਮਾਣਨਾ ਚਾਹੁੰਦੇ ਹੋ, ਤਾਂ ਰਾਜ ਦੀ ਖ਼ੁਸ਼ ਖ਼ਬਰੀ ਨਾਲ ਉਨ੍ਹਾਂ ਤਕ ਪਹੁੰਚਣ ਲਈ ਕੋਸ਼ਿਸ਼ ਕਰਨੀ ਕਦੇ ਨਾ ਛੱਡੋ।

3 ਤਾਜ਼ਗੀਦਾਇਕ ਬਣੋ, ਭਾਰੂ ਨਾ ਹੋਵੋ: ਜਦੋਂ ਯਿਸੂ ਦੂਜਿਆਂ ਨੂੰ ਪ੍ਰਚਾਰ ਕਰਦਾ ਸੀ, ਉਸ ਦੇ ਸਰੋਤੇ ਤਾਜ਼ਗੀ ਮਹਿਸੂਸ ਕਰਦੇ ਸਨ, ਨਾ ਕਿ ਡਰ। (ਮੱਤੀ 11:28, 29) ਉਸ ਨੇ ਉਨ੍ਹਾਂ ਉੱਤੇ ਅਜਿਹੀਆਂ ਸਿੱਖਿਆਵਾਂ ਦਾ ਭਾਰ ਨਹੀਂ ਪਾਇਆ ਜੋ ਉਹ ਸਮਝ ਨਹੀਂ ਸਕਦੇ ਸਨ। ਆਪਣੇ ਰਿਸ਼ਤੇਦਾਰਾਂ ਨੂੰ ਸੱਚਾਈ ਦੇ ਪਾਣੀ ਨਾਲ ਤਾਜ਼ਗੀ ਦੇਣ ਲਈ, ਹਰ ਵਾਰ ਉਨ੍ਹਾਂ ਨੂੰ ਇਕ ਕੱਪ ਦਿਓ, ਨਾ ਕਿ ਬਾਲਟੀ ਭਰ ਕੇ! ਇਕ ਸਫ਼ਰੀ ਨਿਗਾਹਬਾਨ ਨੇ ਦੇਖਿਆ: “ਉਹ ਲੋਕ ਸਭ ਤੋਂ ਵਧੀਆ ਨਤੀਜੇ ਪ੍ਰਾਪਤ ਕਰਦੇ ਹਨ ਜੋ ਆਪਣੇ ਰਿਸ਼ਤੇਦਾਰਾਂ ਨੂੰ ਥੋੜ੍ਹੀ-ਥੋੜ੍ਹੀ ਕਰਕੇ ਗਵਾਹੀ ਦੇਣ ਨਾਲ ਉਨ੍ਹਾਂ ਵਿਚ ਜਿਗਿਆਸਾ ਪੈਦਾ ਕਰਦੇ ਹਨ।” ਇਸ ਤਰੀਕੇ ਨਾਲ, ਵਿਰੋਧੀ ਵੀ ਸਵਾਲ ਪੁੱਛਣੇ ਸ਼ੁਰੂ ਕਰ ਸਕਦੇ ਹਨ ਅਤੇ ਆਖ਼ਰਕਾਰ ਉਨ੍ਹਾਂ ਵਿਚ ਸੱਚਾਈ ਲਈ ਪਿਆਸ ਪੈਦਾ ਹੋ ਸਕਦੀ ਹੈ।—1 ਪਤ. 2:2; ਤੁਲਨਾ ਕਰੋ 1 ਕੁਰਿੰਥੀਆਂ 3:1, 2.

4 ਬਹੁਤ ਸਾਰੇ ਵਿਆਹੁਤਾ ਮਸੀਹੀਆਂ ਨੇ ਸਾਹਿੱਤ ਵਿਚ ਉਹ ਲੇਖ ਖੋਲ੍ਹ ਕੇ ਰੱਖਣ ਦੁਆਰਾ ਆਪਣੇ ਅਵਿਸ਼ਵਾਸੀ ਸਾਥੀਆਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਗਵਾਹੀ ਦਿੱਤੀ ਜਿਨ੍ਹਾਂ ਵਿਚ ਉਨ੍ਹਾਂ ਦੀ ਸ਼ਾਇਦ ਦਿਲਚਸਪੀ ਹੋ ਸਕਦੀ ਸੀ। ਇਕ ਭੈਣ ਜਿਸ ਨੇ ਇਸ ਤਰ੍ਹਾਂ ਕੀਤਾ, ਨੇ ਆਪਣੇ ਪਤੀ ਦੇ ਸੁਣਦਿਆਂ ਆਪਣੇ ਬੱਚਿਆਂ ਨਾਲ ਅਧਿਐਨ ਵੀ ਕੀਤਾ, ਗੱਲਾਂ ਨੂੰ ਇੰਜ ਸਮਝਾਉਂਦੇ ਹੋਏ ਜਿਸ ਨਾਲ ਉਸ ਨੂੰ ਲਾਭ ਹੋਵੇ। ਕਦੀ-ਕਦੀ ਉਹ ਉਸ ਨੂੰ ਪੁੱਛਦੀ: “ਅੱਜ ਮੈਂ ਆਪਣੇ ਅਧਿਐਨ ਤੋਂ ਇਹ-ਇਹ ਸਿੱਖਿਆ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ?” ਅਖ਼ੀਰ ਵਿਚ ਉਸ ਦੇ ਪਤੀ ਨੇ ਸੱਚਾਈ ਸਵੀਕਾਰ ਕਰ ਲਈ।

5 ਆਦਰਮਈ ਬਣੋ, ਬੇਸਬਰੇ ਨਾ ਹੋਵੋ: ਇਕ ਪ੍ਰਕਾਸ਼ਕ ਨੇ ਟਿੱਪਣੀ ਕੀਤੀ ਕਿ “ਰਿਸ਼ਤੇਦਾਰਾਂ ਨੂੰ ਵੀ ਆਪਣੇ ਵਿਚਾਰ ਅਤੇ ਰਾਏ ਰੱਖਣ ਦਾ ਅਧਿਕਾਰ ਹੈ।” ਇਸ ਕਰਕੇ ਸਾਨੂੰ ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ ਜਦੋਂ ਉਹ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਜਾਂ ਜਦੋਂ ਉਹ ਉਚੇਚੇ ਤੌਰ ਤੇ ਉਨ੍ਹਾਂ ਨਾਲ ਸੱਚਾਈ ਬਾਰੇ ਗੱਲ ਨਾ ਕਰਨ ਲਈ ਸਾਨੂੰ ਕਹਿੰਦੇ ਹਨ। (ਉਪ. 3:7; 1 ਪਤ. 3:15) ਸਹਿਣਸ਼ੀਲ ਅਤੇ ਸਨੇਹੀ ਬਣਨ ਦੁਆਰਾ ਅਤੇ ਇਕ ਚੰਗੇ ਸੁਣਨ ਵਾਲੇ ਬਣਨ ਦੁਆਰਾ, ਅਸੀਂ ਸੁਚੱਜ ਨਾਲ ਗਵਾਹੀ ਦੇਣ ਲਈ ਢੁਕਵੇਂ ਮੌਕਿਆਂ ਦੀ ਭਾਲ ਕਰ ਸਕਦੇ ਹਾਂ। ਇਸ ਤਰ੍ਹਾਂ ਦੀ ਸਹਿਣਸ਼ੀਲਤਾ ਫਲਦਾਇਕ ਹੋ ਸਕਦੀ ਹੈ, ਜਿਸ ਤਰ੍ਹਾਂ ਅਸੀਂ ਇਕ ਮਸੀਹੀ ਪਤੀ ਦੇ ਸੰਬੰਧ ਵਿਚ ਵੇਖਦੇ ਹਾਂ ਜਿਸ ਨੇ 20 ਸਾਲ ਆਪਣੀ ਅਵਿਸ਼ਵਾਸੀ ਪਤਨੀ ਦੇ ਦੁਰਵਿਹਾਰ ਨੂੰ ਸਬਰ ਨਾਲ ਸਹਿਣ ਕੀਤਾ। ਜਦ ਉਹ ਬਦਲਣਾ ਸ਼ੁਰੂ ਹੋ ਗਈ, ਤਾਂ ਉਸ ਦੇ ਪਤੀ ਨੇ ਕਿਹਾ: “ਮੈਂ ਯਹੋਵਾਹ ਦਾ ਕਿੰਨਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਆਪਣੇ ਵਿਚ ਧੀਰਜ ਪੈਦਾ ਕਰਨ ਵਿਚ ਮੇਰੀ ਮਦਦ ਕੀਤੀ, ਕਿਉਂਕਿ ਮੈਂ ਹੁਣ ਨਤੀਜਾ ਦੇਖ ਸਕਦਾ ਹਾਂ: ਮੇਰੀ ਪਤਨੀ ਨੇ ਜੀਵਨ ਦੇ ਰਾਹ ਤੇ ਤੁਰਨਾ ਸ਼ੁਰੂ ਕਰ ਦਿੱਤਾ ਹੈ!”

6 ਤੁਹਾਡੇ ਰਿਸ਼ਤੇਦਾਰਾਂ ਬਾਰੇ ਕੀ? ਹੋ ਸਕਦਾ ਹੈ ਕਿ ਤੁਹਾਡੇ ਚੰਗੇ ਮਸੀਹੀ ਵਤੀਰੇ ਕਾਰਨ ਅਤੇ ਉਨ੍ਹਾਂ ਲਈ ਤੁਹਾਡੀਆਂ ਪ੍ਰਾਰਥਨਾਵਾਂ ਦੇ ਕਾਰਨ, “ਸ਼ਾਇਦ ਤੁਸੀਂ ਉਨ੍ਹਾਂ ਨੂੰ ਯਹੋਵਾਹ ਲਈ ਜਿੱਤ ਲਓ।”—1 ਪਤ. 3:1, 2, ਨਿ ਵ, ਫੁਟਨੋਟ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ