ਫਰਵਰੀ ਦੇ ਲਈ ਸੇਵਾ ਸਭਾਵਾਂ
ਸਪਤਾਹ ਆਰੰਭ ਫਰਵਰੀ 3
ਗੀਤ 27 (7)
10 ਮਿੰਟ: ਸਥਾਨਕ ਘੋਸ਼ਣਾਵਾਂ। ਸਾਡੀ ਰਾਜ ਸੇਵਕਾਈ ਵਿੱਚੋਂ ਚੋਣਵੀਆਂ ਘੋਸ਼ਣਾਵਾਂ। ਹਾਜ਼ਰੀਨ ਨਾਲ “ਨਵਾਂ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ” ਦੀ ਚਰਚਾ ਕਰੋ।
15 ਮਿੰਟ: “ਉਸ ਕੰਮ ਵਿਚ ਹਿੱਸਾ ਲਓ ਜੋ ਮੁੜ ਕਦੀ ਨਹੀਂ ਕੀਤਾ ਜਾਵੇਗਾ।” ਸਵਾਲ ਅਤੇ ਜਵਾਬ। ਜਿਵੇਂ ਸਮਾਂ ਅਨੁਮਤੀ ਦੇਵੇ, ਘੋਸ਼ਕ (ਅੰਗ੍ਰੇਜ਼ੀ) ਪੁਸਤਕ ਦੇ ਸਫ਼ੇ 714-15 ਉੱਤੇ “ਜਾਗਦੇ ਰਹਿਣਾ—ਕਿਵੇਂ?” ਵਿੱਚੋਂ ਨੁਕਤੇ ਸ਼ਾਮਲ ਕਰੋ।
20 ਮਿੰਟ: “ਖ਼ੁਸ਼ ਖ਼ਬਰੀ ਨੂੰ ਤੀਬਰਤਾ ਦੀ ਭਾਵਨਾ ਨਾਲ ਪੇਸ਼ ਕਰਨਾ।” (ਪੈਰਾ 1-5) ਪੈਰਾ 1 ਉੱਤੇ ਸੰਖੇਪ ਟਿੱਪਣੀਆਂ ਕਰਨ ਮਗਰੋਂ, ਨਿਯੁਕਤ ਭਰਾ ਦੋ ਜਾਂ ਤਿੰਨ ਪ੍ਰਕਾਸ਼ਕਾਂ ਨਾਲ ਪੈਰਾ 2-5 ਦੀ ਚਰਚਾ ਕਰਦਾ ਹੈ। ਉਹ ਸੁਝਾਈਆਂ ਗਈਆਂ ਪੇਸ਼ਕਾਰੀਆਂ ਦੀਆਂ ਵਿਸ਼ੇਸ਼ ਗੱਲਾਂ ਦਾ ਪੁਨਰ-ਵਿਚਾਰ ਕਰਦੇ ਹਨ ਅਤੇ ਦੱਸਦੇ ਹਨ ਕਿ ਇਹ ਜਾਂ ਸਮਾਨ ਪੇਸ਼ਕਾਰੀਆਂ ਕਿਉਂ ਸਥਾਨਕ ਖੇਤਰ ਵਿਚ ਸ਼ਾਇਦ ਪ੍ਰਭਾਵਕਾਰੀ ਹੋਣਗੀਆਂ। ਪ੍ਰਕਾਸ਼ਕ ਵਾਰੀ ਸਿਰ ਪੇਸ਼ਕਾਰੀਆਂ ਦਾ ਅਭਿਆਸ ਕਰਦੇ ਹਨ। ਭਰਾ ਉਨ੍ਹਾਂ ਦੀ ਸ਼ਲਾਘਾ ਕਰਦਾ ਹੈ, ਪੇਸ਼ਕਾਰੀਆਂ ਨੂੰ ਹੋਰ ਜ਼ਿਆਦਾ ਪ੍ਰਭਾਵਕਾਰੀ ਬਣਾਉਣ ਲਈ ਕੁਝ ਸੁਝਾਉ ਦਿੰਦਾ ਹੈ। ਫਿਰ ਉਹ ਹਾਜ਼ਰੀਨ ਤੋਂ ਪੁੱਛਦਾ ਹੈ ਕਿ ਕਿਹੜੇ ਤਰੀਕਿਆਂ ਨਾਲ ਅਧਿਐਨ ਸ਼ੁਰੂ ਕਰਨ ਦਾ ਟੀਚਾ ਹਾਸਲ ਹੋ ਸਕਦਾ ਹੈ। ਉਹ ਵਿਸ਼ਿਸ਼ਟ ਤਰੀਕੇ ਦੱਸਦਾ ਹੈ ਕਿ ਗਿਆਨ ਪੁਸਤਕ ਵਿੱਚੋਂ ਅਧਿਐਨ ਆਖ਼ਰਕਾਰ ਕਿਵੇਂ ਸ਼ੁਰੂ ਕਰਵਾਇਆ ਜਾ ਸਕਦਾ ਹੈ।
ਗੀਤ 34 (8) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਫਰਵਰੀ 10
ਗੀਤ 29 (11)
5 ਮਿੰਟ: ਸਥਾਨਕ ਘੋਸ਼ਣਾਵਾਂ। ਲੇਖਾ ਰਿਪੋਰਟ।
10 ਮਿੰਟ: “ਖ਼ੁਸ਼ ਖ਼ਬਰੀ ਨੂੰ ਤੀਬਰਤਾ ਦੀ ਭਾਵਨਾ ਨਾਲ ਪੇਸ਼ ਕਰਨਾ।” (ਪੈਰਾ 6-8) ਪੈਰਾ 6-7 ਵਿੱਚੋਂ ਪੇਸ਼ਕਾਰੀਆਂ ਪ੍ਰਦਰਸ਼ਿਤ ਕਰਵਾਓ। ਜਿੱਥੇ ਰੁਚੀ ਦਿਖਾਈ ਜਾਂਦੀ ਹੈ, ਉੱਥੇ ਪੁਨਰ-ਮੁਲਾਕਾਤ ਕਰਨ ਦੀ ਲੋੜ ਉੱਤੇ ਜ਼ੋਰ ਦਿਓ।
30 ਮਿੰਟ: “ਲੋੜ ਹੈ—4,000 ਸਹਿਯੋਗੀ ਪਾਇਨੀਅਰਾਂ ਦੀ।” ਸੇਵਾ ਨਿਗਾਹਬਾਨ ਸਵਾਲ-ਜਵਾਬ ਕਰਨ ਦੁਆਰਾ ਇਸ ਦੀ ਚਰਚਾ ਕਰਦਾ ਹੈ। ਸਫ਼ਾ 3 ਉੱਤੇ ਦਿੱਤੀ ਗਈ ਡੱਬੀ ਵੱਲ ਧਿਆਨ ਖਿੱਚੋ। ਸਫ਼ਾ 6 ਉੱਤੇ ਦਿਖਾਈਆਂ ਸਮਾਂ-ਸੂਚੀਆਂ ਦੇ ਨਮੂਨਿਆਂ ਦਾ ਪੁਨਰ-ਵਿਚਾਰ ਕਰੋ। ਹਰੇਕ ਬਪਤਿਸਮਾ-ਪ੍ਰਾਪਤ ਪ੍ਰਕਾਸ਼ਕ ਨੂੰ ਨਿੱਜੀ ਤੌਰ ਤੇ ਅਤੇ ਪ੍ਰਾਰਥਨਾਪੂਰਵਕ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਇਕ ਜਾਂ ਵੱਧ ਮਹੀਨਿਆਂ ਲਈ ਆਪਣਾ ਨਾਂ ਲਿਖਵਾ ਸਕਦਾ ਹੈ ਜਾਂ ਨਹੀਂ। ਬਪਤਿਸਮਾ-ਰਹਿਤ ਪ੍ਰਕਾਸ਼ਕ ਹਰ ਮਹੀਨੇ ਖ਼ੁਦ ਲਈ ਘੰਟਿਆਂ ਦਾ ਟੀਚਾ ਰੱਖਣ ਦੁਆਰਾ ਸੇਵਕਾਈ ਵਿਚ ਆਪਣਾ ਭਾਗ ਵਧਾ ਸਕਦੇ ਹਨ।
ਗੀਤ 43 (4) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਫਰਵਰੀ 17
ਗੀਤ 30 (58)
10 ਮਿੰਟ: ਸਥਾਨਕ ਘੋਸ਼ਣਾਵਾਂ। ਨਵੀਨਤਮ ਰਸਾਲਿਆਂ ਵਿੱਚੋਂ ਗੱਲਬਾਤ ਦੇ ਦਿਲਚਸਪ ਨੁਕਤਿਆਂ ਦਾ ਜ਼ਿਕਰ ਕਰੋ ਜੋ ਇਸ ਹਫ਼ਤੇ ਸੇਵਕਾਈ ਵਿਚ ਵਰਤੇ ਜਾ ਸਕਦੇ ਹਨ।
13 ਮਿੰਟ: “ਸਮਾਰਕ—ਵੱਡੀ ਅਹਿਮੀਅਤ ਵਾਲੀ ਘਟਨਾ!” ਸਵਾਲ ਅਤੇ ਜਵਾਬ। ਸਹਿਯੋਗੀ ਪਾਇਨੀਅਰੀ ਕਰਨ ਦੁਆਰਾ ਮਾਰਚ ਦੇ ਪੂਰੇ ਮਹੀਨੇ ਨੂੰ ਖ਼ਾਸ ਬਣਾਉਣ ਲਈ ਉਤਸ਼ਾਹਿਤ ਕਰੋ। ਸਮਾਰਕ ਸੱਦਾ ਪੱਤਰ ਦੀ ਵਰਤੋਂ ਉੱਤੇ ਜ਼ੋਰ ਦਿਓ।
22 ਮਿੰਟ: ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨੇ। ਹਾਲ ਹੀ ਦੇ ਮਹੀਨਿਆਂ ਵਿਚ, ਲੱਖਾਂ ਜਿਲਦਬੱਧ ਪੁਸਤਕਾਂ ਵੰਡੀਆਂ ਗਈਆਂ ਹਨ। ਇਹ ਹੋਰ ਬਹੁਤ ਸਾਰੇ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਦੀ ਬੁਨਿਆਦ ਹੈ। ਪੁਨਰ-ਵਿਚਾਰ ਕਰੋ ਕਿ ਸਥਾਨਕ ਤੌਰ ਤੇ ਕਿੰਨੀਆਂ ਪੁਸਤਕਾਂ ਅਤੇ ਦੂਜੇ ਸਾਹਿੱਤ ਦਿੱਤੇ ਗਏ ਹਨ। ਪ੍ਰਕਾਸ਼ਕਾਂ ਨੂੰ ਰੁਚੀ ਦਿਖਾਉਣ ਵਾਲੇ ਸਾਰੇ ਵਿਅਕਤੀਆਂ ਕੋਲ ਵਾਪਸ ਜਾਣ ਲਈ ਉਤਸ਼ਾਹਿਤ ਕਰੋ। ਕਈ ਪ੍ਰਕਾਸ਼ਕਾਂ ਨੂੰ ਵਿਸ਼ਿਸ਼ਟ ਤੌਰ ਤੇ ਬਿਆਨ ਕਰਨ ਲਈ ਕਹੋ ਕਿ ਨਵੇਂ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਕਿਹੜੇ ਜਤਨ ਕਰਨੇ ਪਏ ਸਨ। ਇਸ ਗੱਲ ਉੱਤੇ ਜ਼ੋਰ ਦਿਓ ਕਿ ਚੇਲੇ ਬਣਾਉਣਾ ਸਾਡੀ ਕਾਰਜ-ਨਿਯੁਕਤੀ ਦਾ ਇਕ ਅਿਨੱਖੜਵਾਂ ਭਾਗ ਹੈ। (ਮੱਤੀ 28:19, 20) ਇਹ ਪ੍ਰਭਾਵਕਾਰੀ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਜੇਕਰ ਅਸੀਂ ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦਿੱਤੇ ਗਏ ਸੁਝਾਵਾਂ ਨੂੰ ਲਾਗੂ ਕਰਨ ਦਾ ਜਤਨ ਕਰਦੇ ਹਾਂ।
ਗੀਤ 47 (21) ਅਤੇ ਸਮਾਪਤੀ ਪ੍ਰਾਰਥਨਾ।
ਸਪਤਾਹ ਆਰੰਭ ਫਰਵਰੀ 24
ਗੀਤ 32 (10)
18 ਮਿੰਟ: ਸਥਾਨਕ ਘੋਸ਼ਣਾਵਾਂ। ਮਾਰਚ ਵਿਚ ਸਹਿਯੋਗੀ ਪਾਇਨੀਅਰੀ ਕਰ ਰਹੇ ਸਾਰਿਆਂ ਦੇ ਨਾਂ ਐਲਾਨ ਕਰੋ। ਸਪੱਸ਼ਟ ਕਰੋ ਕਿ ਅਰਜ਼ੀ ਭਰਨ ਲਈ ਅਜੇ ਵੀ ਸਮਾਂ ਹੈ। ਸਾਰਿਆਂ ਨੂੰ ਸਿਨੱਚਰਵਾਰ, ਮਾਰਚ 1, ਨੂੰ ਖੇਤਰ ਸੇਵਾ ਵਿਚ ਪੂਰਾ ਭਾਗ ਲੈਣ ਲਈ ਉਤਸ਼ਾਹਿਤ ਕਰੋ। ਮਾਰਚ ਦੇ ਮਹੀਨੇ ਦੌਰਾਨ ਸੇਵਾ ਲਈ ਸਭਾਵਾਂ ਸੰਚਾਲਿਤ ਕਰਨ ਦੇ ਹੋਰ ਸਥਾਨਕ ਪ੍ਰਬੰਧਾਂ ਬਾਰੇ ਦੱਸੋ। ਸਵਾਲ ਅਤੇ ਜਵਾਬ ਕਰਨ ਦੁਆਰਾ ‘ਵੇਲੇ ਸਿਰ ਸਹਾਇਤਾ’ ਦੀ ਚਰਚਾ ਕਰੋ। ਦੋਵੇਂ ਨਵੇਂ ਪ੍ਰਕਾਸ਼ਨਾਂ ਵਿੱਚੋਂ ਲਾਹੇਵੰਦ ਵਿਸ਼ੇਸ਼ ਗੱਲਾਂ ਦੱਸੋ।
12 ਮਿੰਟ: “ਤੁਹਾਡੇ ਰਿਸ਼ਤੇਦਾਰਾਂ ਬਾਰੇ ਕੀ?” ਪਤੀ ਤੇ ਪਤਨੀ ਇਕੱਠੇ ਇਸ ਲੇਖ ਦੀ ਚਰਚਾ ਕਰਦੇ ਹਨ ਅਤੇ ਨਿਸ਼ਚਿਤ ਕਰਦੇ ਹਨ ਕਿ ਅਵਿਸ਼ਵਾਸੀ ਰਿਸ਼ਤੇਦਾਰਾਂ ਨਾਲ ਖ਼ੁਸ਼ ਖ਼ਬਰੀ ਬਾਰੇ ਕਿਵੇਂ ਗੱਲ ਕੀਤੀ ਜਾ ਸਕਦੀ ਹੈ।—ਦੇਖੋ ਫਰਵਰੀ 15, 1990, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ਾ 25-7.
15 ਮਿੰਟ: ਮਾਰਚ ਲਈ ਸਾਹਿੱਤ ਪੇਸ਼ਕਸ਼—ਪਰਿਵਾਰਕ ਖ਼ੁਸ਼ੀ ਦਾ ਰਾਜ਼—ਦਾ ਪੁਨਰ-ਵਿਚਾਰ ਕਰੋ। ਆਧੁਨਿਕ ਸਮਾਜ ਵਿਚ ਪਰਿਵਾਰਕ ਵਿਗਾੜ ਦੇ ਕਾਰਨਾਂ ਦੀ ਸੰਖੇਪ ਵਿਚ ਚਰਚਾ ਕਰੋ। (ਦੇਖੋ ਅਕਤੂਬਰ 15, 1992, ਪਹਿਰਾਬੁਰਜ [ਅੰਗ੍ਰੇਜ਼ੀ], ਸਫ਼ਾ 4-7.) ਸਫ਼ਾ 3 ਉੱਤੇ ਪੁਸਤਕ ਦੀ ਵਿਸ਼ਾ-ਸੂਚੀ ਦਾ ਪੁਨਰ-ਵਿਚਾਰ ਕਰੋ। ਹਾਜ਼ਰੀਨ ਨੂੰ ਅਜਿਹੇ ਅਧਿਆਇ ਲੱਭਣ ਲਈ ਸੱਦਾ ਦਿਓ ਜੋ ਪੇਸ਼ਕਾਰੀ ਦੀ ਬੁਨਿਆਦ ਬਣ ਸਕਦੇ ਹਨ। ਹਰੇਕ ਅਧਿਆਇ ਦੇ ਅੰਤ ਵਿਚ ਦਿੱਤੀ ਗਈ ਲਾਭਦਾਇਕ ਸਿੱਖਿਆ ਡੱਬੀ ਵੱਲ ਧਿਆਨ ਖਿੱਚੋ। ਇਕ ਯੋਗ ਪ੍ਰਕਾਸ਼ਕ ਦੁਆਰਾ ਪੁਸਤਕ ਦੀ ਪੇਸ਼ਕਸ਼ ਪ੍ਰਦਰਸ਼ਿਤ ਕਰਵਾਓ। ਸਾਰਿਆਂ ਨੂੰ ਇਸ ਸਪਤਾਹ-ਅੰਤ ਦੌਰਾਨ ਵਰਤੋਂ ਲਈ ਕਾਪੀਆਂ ਲੈਣ ਦਾ ਚੇਤੇ ਕਰਾਓ ਅਤੇ ਸਥਾਨਕ ਖੇਤਰ ਵਿਚ ਮਿਲਣ ਵਾਲੀਆਂ ਸਭ ਭਾਸ਼ਾਵਾਂ ਵਿਚ ਕਾਪੀਆਂ ਆਪਣੇ ਨਾਲ ਰੱਖਣ ਲਈ ਉਤਸ਼ਾਹਿਤ ਕਰੋ।
ਗੀਤ 48 (28) ਅਤੇ ਸਮਾਪਤੀ ਪ੍ਰਾਰਥਨਾ।