ਸਮਾਰਕ—ਵੱਡੀ ਅਹਿਮੀਅਤ ਵਾਲੀ ਘਟਨਾ!
1 ਮਾਰਚ 23, ਐਤਵਾਰ ਨੂੰ, ਸੂਰਜ ਡੁੱਬਣ ਤੋਂ ਬਾਅਦ ਅਸੀਂ ਮਸੀਹ ਦੀ ਮੌਤ ਦਾ ਸਮਾਰਕ ਮਨਾਵਾਂਗੇ। (ਲੂਕਾ 22:19) ਇਹ ਸੱਚ-ਮੁੱਚ ਵੱਡੀ ਅਹਿਮੀਅਤ ਵਾਲੀ ਘਟਨਾ ਹੈ! ਮੌਤ ਤਕ ਯਹੋਵਾਹ ਪ੍ਰਤੀ ਆਪਣੀ ਖਰਿਆਈ ਬਣਾਈ ਰੱਖਣ ਦੁਆਰਾ, ਯਿਸੂ ਨੇ ਸਿੱਧ ਕੀਤਾ ਕਿ ਕਰੜੇ ਦਬਾਵਾਂ ਦੇ ਅਧੀਨ ਵੀ ਮਨੁੱਖ ਲਈ ਸੰਪੂਰਣ ਈਸ਼ਵਰੀ ਭਗਤੀ ਕਾਇਮ ਰੱਖਣੀ ਸੰਭਵ ਹੈ, ਅਤੇ ਇਸ ਤਰ੍ਹਾਂ ਯਹੋਵਾਹ ਦੀ ਸਰਬਸੱਤਾ ਦੀ ਉਚਿਤਤਾ ਦਾ ਸਮਰਥਨ ਕੀਤਾ। (ਇਬ. 5:8) ਇਸ ਤੋਂ ਇਲਾਵਾ, ਮਸੀਹ ਦੀ ਮੌਤ ਨੇ ਮਨੁੱਖਜਾਤੀ ਦੀ ਰਿਹਾਈ ਲਈ ਲੋੜੀਂਦਾ ਸੰਪੂਰਣ ਮਾਨਵ ਬਲੀਦਾਨ ਪ੍ਰਦਾਨ ਕੀਤਾ, ਜਿਸ ਨੇ ਨਿਹਚਾ ਕਰਨ ਵਾਲਿਆਂ ਲਈ ਅਨੰਤਕਾਲ ਤਕ ਜੀਉਂਦੇ ਰਹਿਣਾ ਸੰਭਵ ਬਣਾਇਆ। (ਯੂਹੰ. 3:16) ਸਮਾਰਕ ਵਿਚ ਹਾਜ਼ਰ ਹੋ ਕੇ, ਅਸੀਂ ਯਹੋਵਾਹ ਦੇ ਪਿਆਰ ਲਈ ਅਤੇ ਸਾਡੇ ਲਈ ਯਿਸੂ ਦੇ ਬਲੀਦਾਨ ਲਈ ਆਪਣੀ ਦਿਲੀ ਕਦਰ ਦਿਖਾ ਸਕਦੇ ਹਾਂ।
2 ਸਾਰਿਆਂ ਨੂੰ ਬਾਈਬਲ-ਪਠਨ ਕਾਰਜਕ੍ਰਮ ਦੀ ਪੈਰਵੀ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਜੋ ਕਿ ਮਾਰਚ 18-23 ਲਈ ਅਨੁਸੂਚਿਤ ਹੈ, ਜਿਸ ਤਰ੍ਹਾਂ 1997 ਯਹੋਵਾਹ ਦੇ ਗਵਾਹਾਂ ਦੇ ਕਲੰਡਰ ਉੱਤੇ ਲਿਖਿਆ ਗਿਆ ਹੈ। ਨਾਲ ਹੀ, ਕਿਤਾਬ ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਦੇ ਪਾਠ 112-16 ਉੱਪਰ ਪਰਿਵਾਰਕ ਚਰਚਾ, ਮਾਨਵ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਣ ਹਫ਼ਤੇ ਉੱਪਰ ਸਾਡਾ ਧਿਆਨ ਕੇਂਦ੍ਰਿਤ ਕਰਨ ਵਿਚ ਮਦਦ ਕਰੇਗੀ।
3 ਕੀ ਤੁਸੀਂ ਸਮਾਰਕ ਰੁੱਤ ਦੌਰਾਨ ਖੇਤਰ ਸੇਵਾ ਵਿਚ ਆਪਣਾ ਸਮਾਂ ਵਧਾ ਸਕਦੇ ਹੋ? ਬਹੁਤ ਸਾਰੇ ਪ੍ਰਕਾਸ਼ਕ ਸਹਿਯੋਗੀ ਪਾਇਨੀਅਰਾਂ ਵਜੋਂ ਸੇਵਾ ਕਰਨ ਲਈ ਮਾਰਚ ਵਿਚ ਪੰਜ ਸਪਤਾਹ-ਅੰਤਾਂ ਦਾ ਪੂਰਾ ਲਾਭ ਉਠਾਉਣਗੇ। ਕਿਉਂ ਨਾ ਉਨ੍ਹਾਂ ਵਿਚ ਸ਼ਾਮਲ ਹੋਈਏ? ਅਸੀਂ ਸਾਰੇ ਸਮਾਰਕ ਵਿਚ ਹਾਜ਼ਰ ਹੋਣ ਦੀ ਮਹੱਤਤਾ ਉੱਤੇ ਜ਼ੋਰ ਦੇਣ ਵਿਚ ਆਪਣਾ ਪੂਰਾ ਹਿੱਸਾ ਪਾ ਸਕਦੇ ਹਾਂ। ਕਿਉਂਕਿ ਇਹ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ, ਬਹੁਤ ਸਾਰਿਆਂ ਲਈ ਇਸ ਵਿਚ ਹਾਜ਼ਰ ਹੋਣਾ ਜ਼ਿਆਦਾ ਆਸਾਨ ਹੋਵੇਗਾ। ਸਾਰੇ ਬਾਈਬਲ ਸਿੱਖਿਆਰਥੀਆਂ ਅਤੇ ਦੂਸਰੇ ਦਿਲਚਸਪੀ ਰੱਖਣ ਵਾਲਿਆਂ ਨੂੰ ਸਾਡੇ ਨਾਲ ਸ਼ਾਮਲ ਹੋਣ ਲਈ ਸੱਦਾ ਦੇਣਾ ਨਾ ਭੁੱਲੋ। ਸਾਲ ਦਾ ਇਕ ਦਿਨ ਜੋ ਕਿ ਖ਼ਾਸ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ, ਬਾਰੇ ਗਿਆਨ ਪੁਸਤਕ ਵਿਚ ਸਫ਼ਾ 127 ਉੱਤੇ ਪੈਰਾ 18 ਵਿਚ ਜੋ ਦੱਸਿਆ ਗਿਆ ਹੈ ਇਸ ਨੂੰ ਉਨ੍ਹਾਂ ਨਾਲ ਸਾਂਝਾ ਕਰੋ।
4 ਸਾਲ 1997 ਦੀ ਇਸ ਸਭ ਤੋਂ ਵੱਡੀ ਘਟਨਾ ਦਾ ਸੁਆਗਤ ਕਰੋ ਅਤੇ ਯਿਸੂ ਦੀ ਮੌਤ ਲਈ ਡੂੰਘੀ ਕਦਰ ਦਿਖਾਓ। ਮਾਰਚ 23 ਦੀ ਸ਼ਾਮ ਨੂੰ ਹਾਜ਼ਰ ਹੋਵੋ, ਜਦੋਂ ਹਰ ਜਗ੍ਹਾ ਸੱਚੇ ਮਸੀਹੀ ਵਫ਼ਾਦਾਰੀ ਨਾਲ ਸਮਾਰਕ ਮਨਾਉਂਦੇ ਹਨ।