ਖ਼ੁਸ਼ ਖ਼ਬਰੀ ਨੂੰ ਤੀਬਰਤਾ ਦੀ ਭਾਵਨਾ ਨਾਲ ਪੇਸ਼ ਕਰਨਾ
1 ਅਸੀਂ ਦਿਲੋਂ ਮਸੀਹੀ ਸੇਵਕਾਈ ਵਿਚ ਭਾਗ ਲੈ ਕੇ ਪਰਮੇਸ਼ੁਰ ਦੇ ਰਾਜ ਦੇ ਵਾਅਦਿਆਂ ਲਈ ਆਪਣੀ ਗਹਿਰੀ ਕਦਰ ਦਿਖਾਉਂਦੇ ਹਾਂ। ਸਾਨੂੰ ਇਸ ਕੰਮ ਵਿਚ ਤੀਬਰਤਾ ਦੀ ਭਾਵਨਾ ਨਾਲ ਹਿੱਸਾ ਲੈਣ ਦੀ ਲੋੜ ਹੈ। ਕਿਉਂ? ਕਿਉਂਕਿ ਕੰਮ ਕਰਨ ਵਾਲੇ ਥੋੜ੍ਹੇ ਹਨ, ਇਸ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਨੇੜੇ ਆ ਰਿਹਾ ਹੈ, ਅਤੇ ਸਾਡੇ ਖੇਤਰ ਵਿਚ ਰਹਿਣ ਵਾਲਿਆਂ ਦੀਆਂ ਜਾਨਾਂ ਖ਼ਤਰੇ ਵਿਚ ਹਨ। (ਹਿਜ਼. 3:19; ਮੱਤੀ 9:37, 38) ਅਜਿਹੀ ਵੱਡੀ ਜ਼ਿੰਮੇਵਾਰੀ, ਸੇਵਕਾਈ ਵਿਚ ਸਾਡੇ ਵੱਲੋਂ ਵਧੇਰੇ ਜਤਨਾਂ ਦੀ ਮੰਗ ਕਰਦੀ ਹੈ। ਅਸੀਂ ਆਪਣੇ ਖੇਤਰ ਸੇਵਾ ਦੇ ਸੰਬੰਧ ਵਿਚ ਤੀਬਰਤਾ ਦੀ ਭਾਵਨਾ ਕਿਵੇਂ ਦਿਖਾ ਸਕਦੇ ਹਾਂ? ਵਧੀਆ ਪੇਸ਼ਕਾਰੀਆਂ ਨੂੰ ਪਹਿਲਾਂ ਤੋਂ ਹੀ ਤਿਆਰ ਕਰ ਕੇ, ਜਿੱਥੇ ਕਿਤੇ ਵੀ ਲੋਕ ਹੋਣ ਉੱਥੇ ਉਨ੍ਹਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਕੇ, ਸਾਰੇ ਦਿਲਚਸਪੀ ਦਿਖਾਉਣ ਵਾਲਿਆਂ ਦਾ ਸਹੀ ਰਿਕਾਰਡ ਰੱਖ ਕੇ, ਉਨ੍ਹਾਂ ਕੋਲ ਤੁਰੰਤ ਵਾਪਸ ਜਾ ਕੇ, ਅਤੇ ਇਹ ਯਾਦ ਰੱਖ ਕੇ ਕਿ ਜਦ ਕਿ ਇਹ ਜਾਨਾਂ ਦਾ ਮਾਮਲਾ ਹੈ, ਸਾਨੂੰ ਆਪਣੀ ਸੇਵਕਾਈ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ। ਨਿਮਨਲਿਖਿਤ ਸੁਝਾਉ ਸਾਡੇ ਲਈ ਸਹਾਇਕ ਹੋ ਸਕਦੇ ਹਨ ਜਦ ਅਸੀਂ ਫਰਵਰੀ ਦੇ ਦੌਰਾਨ ਤੀਬਰਤਾ ਦੀ ਭਾਵਨਾ ਨਾਲ ਖ਼ੁਸ਼ ਖ਼ਬਰੀ ਪੇਸ਼ ਕਰਨ ਦੀ ਤਿਆਰੀ ਕਰਦੇ ਹਾਂ। ਕਿਤਾਬ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ, ਜਾਂ ਆਪਣਾ ਪਰਿਵਾਰਕ ਜੀਵਨ ਸੁਖੀ ਬਣਾਉਣਾ ਪੇਸ਼ ਕੀਤੀ ਜਾਵੇਗੀ, ਜਾਂ ਦੋਵੇਂ ਹੀ।
2 ਤੁਸੀਂ ਸ਼ਾਇਦ ਸਮਾਜ ਨੂੰ ਪੇਸ਼ ਆਉਣ ਵਾਲੀਆਂ ਕੁਝ ਸਮੱਸਿਆਵਾਂ ਦਾ ਸੰਖੇਪ ਵਿਚ ਜ਼ਿਕਰ ਕਰ ਕੇ ਗੱਲਬਾਤ ਸ਼ੁਰੂ ਕਰ ਸਕਦੇ ਹੋ, ਅਤੇ ਫਿਰ ਕਹਿ ਸਕਦੇ ਹੋ:
◼ “ਅਧਿਕਤਰ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਹੈ, ਪਰ ਉਹ ਸੋਚਦੇ ਹਨ: ‘ਉਹ ਸਾਡੇ ਲਈ ਕਿਹੋ ਜਿਹਾ ਭਵਿੱਖ ਚਾਹੁੰਦਾ ਹੈ?’ ਤੁਸੀਂ ਕਿਸ ਤਰ੍ਹਾਂ ਜਵਾਬ ਦਿਓਗੇ? [ਜਵਾਬ ਲਈ ਸਮਾਂ ਦਿਓ।] ਕੀ ਤੁਸੀਂ ਜਾਣਦੇ ਹੋ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ ਕਿ ਮਨੁੱਖਜਾਤੀ ਲਈ ਪਰਮੇਸ਼ੁਰ ਦੀ ਮਰਜ਼ੀ ਕੀ ਹੈ ਅਤੇ ਇਸ ਨੂੰ ਪੂਰਾ ਕਰਨ ਲਈ ਉਹ ਕੀ ਕਦਮ ਉਠਾ ਰਿਹਾ ਹੈ?” ਪਰਕਾਸ਼ ਦੀ ਪੋਥੀ 21:4 ਪੜ੍ਹੋ ਅਤੇ ਦਿਖਾਓ ਕਿ ਇਸ ਦਾ ਸਦਾ ਦੇ ਲਈ ਜੀਉਂਦੇ ਰਹਿਣਾ ਕਿਤਾਬ ਦੇ ਸਫ਼ਾ 11 ਦੀ ਤਸਵੀਰ ਨਾਲ ਕੀ ਸੰਬੰਧ ਹੈ। ਇਹ ਸਾਡੇ ਭਵਿੱਖ ਲਈ ਕੀ ਅਰਥ ਰੱਖਦਾ ਹੈ, ਨੂੰ ਹੋਰ ਸਪੱਸ਼ਟ ਕਰਨ ਲਈ ਸਫ਼ਾ 12-13 ਦੀ ਤਸਵੀਰ ਦਿਖਾਓ। ਪੈਰਾ 12 ਵਿਚ ਯਸਾਯਾਹ 11:6-9 ਨੂੰ ਪੜ੍ਹੋ। ਕਿਤਾਬ ਪੇਸ਼ ਕਰੋ। ਗੱਲਬਾਤ ਜਾਰੀ ਰੱਖਣ ਲਈ ਇਕ ਉਪਯੁਕਤ ਸਮੇਂ ਦਾ ਇੰਤਜ਼ਾਮ ਕਰੋ।
3 ਤੁਸੀਂ ਪਰਕਾਸ਼ ਦੀ ਪੋਥੀ 21:4 ਬਾਰੇ ਪੂਰਵ-ਵਰਤੀ ਚਰਚੇ ਨੂੰ ਇਸ ਸੰਖਿਪਤ ਪੇਸ਼ਕਾਰੀ ਨਾਲ ਜਾਰੀ ਰੱਖ ਸਕਦੇ ਹੋ:
◼ “ਮੇਰੀ ਪਿਛਲੀ ਮੁਲਾਕਾਤ ਤੇ, ਅਸੀਂ ਮਨੁੱਖਜਾਤੀ ਲਈ ਇਕ ਨਵਾਂ ਪਾਰਥਿਵ ਸਮਾਜ ਤਿਆਰ ਕਰਨ ਬਾਰੇ ਪਰਮੇਸ਼ੁਰ ਦੇ ਵਾਅਦੇ ਬਾਰੇ ਗੱਲ ਕੀਤੀ ਸੀ। [ਸਦਾ ਦੇ ਲਈ ਜੀਉਂਦੇ ਰਹਿਣਾ ਕਿਤਾਬ ਦੇ ਸਫ਼ਾ 12-13 ਦੀ ਤਸਵੀਰ ਵੱਲ ਮੁੜ ਧਿਆਨ ਖਿੱਚੋ।] ਕੀ ਤੁਸੀਂ ਆਪਣੇ ਪਰਿਵਾਰ ਨੂੰ ਅਜਿਹੀਆਂ ਹਾਲਤਾਂ ਦਾ ਆਨੰਦ ਮਾਣਦੇ ਹੋਏ ਦੇਖਣਾ ਚਾਹੁੰਦੇ ਹੋ? [ਜਵਾਬ ਲਈ ਸਮਾਂ ਦਿਓ।] ਹੁਣ ਸਵਾਲ ਇਹ ਹੈ, ਪਰਮੇਸ਼ੁਰ ਦੇ ਵਾਅਦੇ ਕਿੰਨੇ ਕੁ ਭਰੋਸੇਯੋਗ ਹਨ? ਧਿਆਨ ਦਿਓ ਕਿ ਉਹ ਖ਼ੁਦ ਕੀ ਕਹਿੰਦਾ ਹੈ।” ਤੀਤੁਸ 1:2 ਅਤੇ ਸਫ਼ਾ 56 ਉੱਤੇ ਪੈਰਾ 28 ਪੜ੍ਹੋ। ਉਸ ਪੈਰੇ ਦੇ ਛਪੇ ਸਵਾਲ ਦਾ (ੳ) ਭਾਗ ਪੁੱਛੋ ਅਤੇ ਜਵਾਬ ਵੱਲ ਧਿਆਨ ਖਿੱਚੋ, ਅਤੇ ਪੈਰੇ ਦੇ ਆਖ਼ਰੀ ਵਾਕ ਨੂੰ ਸ਼ਾਮਲ ਕਰੋ। ਮੁਫ਼ਤ ਬਾਈਬਲ ਅਧਿਐਨ ਦੀ ਪੇਸ਼ਕਸ਼ ਬਾਰੇ ਜ਼ਿਕਰ ਕਰੋ। ਫਿਰ ਕਦੇ ਪ੍ਰਦਰਸ਼ਿਤ ਕਰਨ ਦਾ ਇੰਤਜ਼ਾਮ ਕਰੋ।
4 ਕਿਉਂ ਜੋ ਪਰਿਵਾਰ ਵਿਚ ਵਧਦੀਆਂ ਸਮੱਸਿਆਵਾਂ ਕਾਰਨ ਅਨੇਕ ਲੋਕ ਚਿੰਤਾਤੁਰ ਹਨ, ਤੁਸੀਂ ਪਹਿਲੀ ਮੁਲਾਕਾਤ ਤੇ ਕੁਝ ਅਜਿਹਾ ਕਹਿ ਸਕਦੇ ਹੋ:
◼ “ਲਗਭਗ ਹਰ ਇਕ ਵਿਅਕਤੀ ਆਧੁਨਿਕ ਪਰਿਵਾਰ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਿੰਤਾਤੁਰ ਹੈ। [ਕੁਝ ਸਮੱਸਿਆਵਾਂ ਦਾ ਜ਼ਿਕਰ ਕਰੋ, ਜਿਵੇਂ ਕਿ ਸਕੂਲਾਂ ਅਤੇ ਕਾਲਜਾਂ ਵਿਚ ਨਸ਼ੀਲੀਆਂ ਦਵਾਈਆਂ ਦੀ ਸਮੱਸਿਆ ਅਤੇ ਘਰ ਤੇ ਬੱਚਿਆਂ ਦੀ ਦੇਖ-ਭਾਲ ਦੀ ਸਮੱਸਿਆ ਜਦੋਂ ਪਤਨੀਆਂ ਨੂੰ ਨੌਕਰੀ ਕਰਨੀ ਪੈਂਦੀ ਹੈ।] ਦਹਾਕਿਆਂ ਤੋਂ ਮਾਨਵ ਸਲਾਹਕਾਰ ਇਨ੍ਹਾਂ ਵਿਸ਼ਿਆਂ ਤੇ ਸਲਾਹ ਪੇਸ਼ ਕਰਦੇ ਆਏ ਹਨ ਅਤੇ ਲੋਕੀ ਉਨ੍ਹਾਂ ਦੀ ਸੁਣਦੇ ਆਏ ਹਨ। ਤਾਂ ਫਿਰ ਤੁਹਾਡੇ ਖ਼ਿਆਲ ਵਿਚ ਹਾਲਾਤ ਕਿਉਂ ਵਿਗੜਦੇ ਜਾ ਰਹੇ ਹਨ? [ਜਵਾਬ ਲਈ ਸਮਾਂ ਦਿਓ।] ਬਾਈਬਲ ਅਜਿਹੀ ਸਲਾਹ ਦਿੰਦੀ ਹੈ ਜੋ ਕੁਝ ਲੋਕ ਪੁਰਾਣੀ ਸਮਝਦੇ ਹਨ, ਪਰ ਜੋ ਵਾਰ-ਵਾਰ ਵਿਵਹਾਰਕ ਸਾਬਤ ਹੋਈ ਹੈ।” ਉਦਾਹਰਣ ਵਜੋਂ, ਪਰਿਵਾਰਕ ਜੀਵਨ ਕਿਤਾਬ ਦੇ ਸਫ਼ਾ 39 ਤੇ ਕਹਾਉਤਾਂ 10:19 ਪੜ੍ਹੋ। ਉਸ ਸਫ਼ੇ ਦੇ ਅਤੇ ਪਿਛਲੇ ਸਫ਼ੇ ਦੇ ਦੂਜੇ ਸ਼ਾਸਤਰਵਚਨ ਦਿਖਾਓ, ਅਤੇ ਸਮਝਾਓ ਕਿ ਇਹ ਕਿਤਾਬ ਕਿਸ ਤਰ੍ਹਾਂ ਬਾਈਬਲ ਵਿਚ ਪਾਈ ਜਾਣ ਵਾਲੀ ਸਦੀਵੀ ਬੁੱਧ ਨੂੰ ਵਿਵਹਾਰਕ ਤੌਰ ਤੇ ਲਾਗੂ ਕਰਦੀ ਹੈ। ਵਾਪਸ ਜਾ ਕੇ ਇਸ ਬਾਰੇ ਹੋਰ ਚਰਚਾ ਕਰਨ ਦਾ ਇੰਤਜ਼ਾਮ ਕਰੋ ਕਿ ਪਰਿਵਾਰਕ ਜੀਵਨ ਕਿਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ।
5 ਜੇਕਰ ਤੁਸੀਂ ਇਹ ਸਮਝਾਉਣ ਲਈ ਵਾਪਸ ਜਾਣ ਦਾ ਵਾਅਦਾ ਕੀਤਾ ਹੈ ਕਿ ਪਰਿਵਾਰਕ ਜੀਵਨ ਵਿਚ ਖ਼ੁਸ਼ੀ ਕਿਸ ਤਰ੍ਹਾਂ ਵਧਾਈ ਜਾ ਸਕਦੀ ਹੈ, ਤਾਂ ਤੁਸੀਂ ਇਹ ਪੇਸ਼ਕਾਰੀ ਅਜ਼ਮਾ ਸਕਦੇ ਹੋ:
◼ “ਮੈਂ ਵਾਪਸ ਆਉਣ ਦਾ ਖ਼ਾਸ ਜਤਨ ਕੀਤਾ ਤਾਂਕਿ ਆਪਾਂ ਪਰਿਵਾਰਕ ਜੀਵਨ ਕਿਸ ਤਰ੍ਹਾਂ ਸੁਧਾਰਿਆ ਜਾ ਸਕਦਾ ਹੈ, ਦੇ ਬਾਰੇ ਆਪਣੀ ਚਰਚਾ ਜਾਰੀ ਰੱਖ ਸਕੀਏ। ਮੇਰੀ ਪਿਛਲੀ ਮੁਲਾਕਾਤ ਤੇ ਅਸੀਂ ਦੇਖਿਆ ਕਿ ਬਾਈਬਲ ਇਸ ਦੇ ਸੰਬੰਧ ਵਿਚ ਖਰੀ ਸਲਾਹ ਦਿੰਦੀ ਹੈ।” ਪਰਿਵਾਰਕ ਜੀਵਨ ਕਿਤਾਬ ਦੀ ‘ਵਿਸ਼ਾ-ਸੂਚੀ’ ਵਾਲਾ ਸਫ਼ਾ ਖੋਲ੍ਹੋ ਅਤੇ ਘਰ-ਸੁਆਮੀ ਨੂੰ ਉਹ ਅਧਿਆਇ ਚੁਣ ਲੈਣ ਦਿਓ ਜੋ ਉਸ ਨੂੰ ਸਭ ਤੋਂ ਦਿਲਚਸਪ ਲੱਗਦਾ ਹੈ। ਉਸ ਨੂੰ ਦਿਖਾਓ ਕਿ ਉਹ ਸਫ਼ੇ ਦੇ ਥੱਲੇ ਦਿੱਤੇ ਗਏ ਸਵਾਲਾਂ ਨੂੰ ਵਰਤਦੇ ਹੋਏ, ਅਧਿਆਇ ਦਾ ਅਧਿਐਨ ਕਰ ਕੇ ਕਿਵੇਂ ਸਭ ਤੋਂ ਜ਼ਿਆਦਾ ਲਾਭ ਉੱਠਾ ਸਕਦਾ ਹੈ। ਉਸ ਨਾਲ ਇਸ ਦਾ ਅਧਿਐਨ ਕਰਨ ਦੀ ਪੇਸ਼ਕਸ਼ ਕਰੋ ਅਤੇ ਉਸੇ ਵੇਲੇ ਅਧਿਐਨ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋ।
6 ਕਿਉਂ ਜੋ ਇੰਨੇ ਸਾਰੇ ਲੋਕ ਵਾਤਾਵਰਣ ਵਿਚ ਦਿਲਚਸਪੀ ਲੈਂਦੇ ਹਨ, ਤੁਸੀਂ ਗੱਲਬਾਤ ਸ਼ੁਰੂ ਕਰਨ ਲਈ ਕੁਝ ਇਹੋ ਜਿਹਾ ਕਹਿ ਸਕਦੇ ਹੋ:
◼ “ਅਸੀਂ ਦੇਖਿਆ ਹੈ ਕਿ ਤਕਰੀਬਨ ਸਾਰੇ ਲੋਕ ਹਵਾ, ਪਾਣੀ, ਅਤੇ ਖ਼ੁਰਾਕ ਦੇ ਪ੍ਰਦੂਸ਼ਣ ਬਾਰੇ ਚਿੰਤਾਤੁਰ ਹਨ। ਕੁਝ ਦੇਸ਼ਾਂ ਵਿਚ ਵਾਤਾਵਰਣ ਦੀ ਹਾਲਤ ਤਾਂ ਪਹਿਲਾਂ ਤੋਂ ਹੀ ਜੀਵਨ ਲਈ ਖ਼ਤਰਨਾਕ ਹੈ। ਜਦ ਕਿ ਪਰਮੇਸ਼ੁਰ ਧਰਤੀ ਦਾ ਸਿਰਜਣਹਾਰ ਹੈ, ਤੁਹਾਡੇ ਖ਼ਿਆਲ ਵਿਚ ਉਹ ਇਸ ਬਾਰੇ ਕੀ ਕਰੇਗਾ? [ਜਵਾਬ ਲਈ ਸਮਾਂ ਦਿਓ।] ਬਾਈਬਲ ਕਹਿੰਦੀ ਹੈ ਕਿ ਅਸੀਂ ਜਿਵੇਂ ਧਰਤੀ ਦਾ ਇਸਤੇਮਾਲ ਕਰਦੇ ਹਾਂ, ਉਸ ਲਈ ਪਰਮੇਸ਼ੁਰ ਸਾਡੇ ਤੋਂ ਲੇਖਾ ਲਵੇਗਾ। [ਪਰਕਾਸ਼ ਦੀ ਪੋਥੀ 11:18ਅ ਪੜ੍ਹੋ।] ਅਜਿਹੀ ਧਰਤੀ ਉੱਤੇ ਰਹਿਣ ਦੀ ਕਲਪਨਾ ਕਰੋ ਜੋ ਪ੍ਰਦੂਸ਼ਣ ਤੋਂ ਮੁਕਤ ਹੈ!” ਪਰਾਦੀਸ ਬਾਰੇ ਪਰਮੇਸ਼ੁਰ ਦਾ ਵਾਅਦਾ ਦਿਖਾਓ, ਜਿਵੇਂ ਕਿ ਪਰਕਾਸ਼ ਦੀ ਪੋਥੀ 21:3, 4 ਵਿਚ ਵਰਣਿਤ ਕੀਤਾ ਗਿਆ ਹੈ। ਸਦਾ ਦੇ ਲਈ ਜੀਉਂਦੇ ਰਹਿਣਾ ਕਿਤਾਬ ਦੇ ਸਫ਼ੇ 153 ਤੇ ਆਖ਼ਰੀ ਤਸਵੀਰ ਦਿਖਾਓ ਅਤੇ ਇਸ ਦੀ ਸਫ਼ਾ 156 ਤੋਂ 158 ਦੀਆਂ ਤਸਵੀਰਾਂ ਨਾਲ ਤੁਲਨਾ ਕਰੋ। ਕਿਤਾਬ ਪੇਸ਼ ਕਰੋ ਅਤੇ ਵਾਪਸ ਜਾਣ ਦਾ ਇੰਤਜ਼ਾਮ ਕਰੋ।
7 ਪਰਾਦੀਸ ਧਰਤੀ ਵਿਚ ਦਿਲਚਸਪੀ ਦਿਖਾਉਣ ਵਾਲੇ ਕੋਲ ਵਾਪਸ ਜਾਂਦੇ ਸਮੇਂ, ਤੁਸੀਂ ਕਹਿ ਸਕਦੇ ਹੋ:
◼ “ਮੇਰੀ ਪਿਛਲੀ ਮੁਲਾਕਾਤ ਤੇ, ਆਪਾਂ ਸਹਿਮਤ ਹੋਏ ਕਿ ਪ੍ਰਦੂਸ਼ਤ ਧਰਤੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਪਰਮੇਸ਼ੁਰ ਨੂੰ ਮਾਨਵੀ ਮਾਮਲਿਆਂ ਵਿਚ ਦਖ਼ਲ ਦੇਣਾ ਪਵੇਗਾ। ਪਰ ਸਵਾਲ ਇਹ ਹੈ ਕਿ ਪਰਮੇਸ਼ੁਰ ਦੇ ਬਣਾਏ ਧਰਮੀ ਨਵੇਂ ਸੰਸਾਰ ਵਿਚ ਬਚ ਕੇ ਜਾਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?” ਯੂਹੰਨਾ 17:3 ਪੜ੍ਹੋ। ਘਰ-ਸੁਆਮੀ ਨੂੰ ਇਹ ਖ਼ਾਸ ਗਿਆਨ ਹਾਸਲ ਕਰਨ ਲਈ ਸਾਡੇ ਮੁਫ਼ਤ ਬਾਈਬਲ ਅਧਿਐਨ ਕੋਰਸ ਦਾ ਲਾਭ ਉਠਾਉਣ ਲਈ ਸੱਦਾ ਦਿਓ।
8 ਆਧੁਨਿਕ ਦਿਨ ਦੇ ਵਾਢਿਆਂ ਵਜੋਂ ਵਰਤਿਆ ਜਾਣਾ ਅਤੇ ਜਾਨ-ਬਚਾਊ ਪ੍ਰਚਾਰ ਕੰਮ ਕਰਨਾ ਕਿੰਨਾ ਹੀ ਵੱਡਾ ਵਿਸ਼ੇਸ਼-ਸਨਮਾਨ ਹੈ! ਇੰਜ ਹੋਵੇ ਕਿ ਅਸੀਂ ਸਾਰੇ ਤੀਬਰਤਾ ਦੀ ਭਾਵਨਾ ਨਾਲ ਖ਼ੁਸ਼ ਖ਼ਬਰੀ ਨੂੰ ਪੇਸ਼ ਕਰਨ ਵਿਚ ਰੁੱਝੇ ਰਹੀਏ, ਇਹ ‘ਜਾਣਦੇ ਹੋਏ ਜੋ ਸਾਡੀ ਮਿਹਨਤ ਥੋਥੀ ਨਹੀਂ ਹੈ।’—1 ਕੁਰਿੰ. 15:58.