ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਹਿਜ਼ਕੀਏਲ 3
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

ਹਿਜ਼ਕੀਏਲ—ਅਧਿਆਵਾਂ ਦਾ ਸਾਰ

      • ਹਿਜ਼ਕੀਏਲ ਨੂੰ ਪਰਮੇਸ਼ੁਰ ਵੱਲੋਂ ਪੱਤਰੀ ਖਾਣ ਦਾ ਹੁਕਮ (1-15)

      • ਹਿਜ਼ਕੀਏਲ ਦੀ ਪਹਿਰੇਦਾਰ ਵਜੋਂ ਨਿਯੁਕਤੀ (16-27)

        • ਲਾਪਰਵਾਹੀ ਕਰਕੇ ਖ਼ੂਨ ਦਾ ਦੋਸ਼ੀ (18-21)

ਹਿਜ਼ਕੀਏਲ 3:1

ਫੁਟਨੋਟ

  • *

    ਇਬ, “ਤੈਨੂੰ ਜੋ ਮਿਲਿਆ ਹੈ।”

ਹੋਰ ਹਵਾਲੇ

  • +ਪ੍ਰਕਾ 10:9, 10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2022, ਸਫ਼ਾ 6

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 6/2017, ਸਫ਼ਾ 4

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    6/2017, ਸਫ਼ਾ 5

ਹਿਜ਼ਕੀਏਲ 3:3

ਹੋਰ ਹਵਾਲੇ

  • +ਜ਼ਬੂ 119:103; ਯਿਰ 15:16; ਪ੍ਰਕਾ 10:9, 10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2022, ਸਫ਼ਾ 6

    ਸਭਾ ਪੁਸਤਿਕਾ ਲਈ ਪ੍ਰਕਾਸ਼ਨ, 6/2017, ਸਫ਼ਾ 4

    ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ,

    6/2017, ਸਫ਼ਾ 5

    ਪਹਿਰਾਬੁਰਜ,

    7/15/2008, ਸਫ਼ੇ 8-9

    7/1/2007, ਸਫ਼ਾ 12

ਹਿਜ਼ਕੀਏਲ 3:6

ਹੋਰ ਹਵਾਲੇ

  • +ਯੂਨਾ 3:4, 5; ਮੱਤੀ 11:21

ਹਿਜ਼ਕੀਏਲ 3:7

ਹੋਰ ਹਵਾਲੇ

  • +ਲੂਕਾ 10:16
  • +ਕੂਚ 34:9; ਯਿਰ 3:3; 5:3

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2022, ਸਫ਼ੇ 3-5

ਹਿਜ਼ਕੀਏਲ 3:8

ਫੁਟਨੋਟ

  • *

    ਇਬ, “ਮੈਂ ਤੇਰਾ ਚਿਹਰਾ ਉਨ੍ਹਾਂ ਦੇ ਚਿਹਰੇ ਵਾਂਗ ਕਠੋਰ ਅਤੇ ਤੇਰਾ ਮੱਥਾ ਉਨ੍ਹਾਂ ਦੇ ਮੱਥੇ ਵਾਂਗ ਸਖ਼ਤ ਬਣਾਇਆ ਹੈ।”

ਹੋਰ ਹਵਾਲੇ

  • +ਯਿਰ 1:18, 19; 15:20; ਮੀਕਾ 3:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2022, ਸਫ਼ੇ 4-5

ਹਿਜ਼ਕੀਏਲ 3:9

ਹੋਰ ਹਵਾਲੇ

  • +ਯਸਾ 50:7
  • +ਯਿਰ 17:18

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2022, ਸਫ਼ੇ 4-5

ਹਿਜ਼ਕੀਏਲ 3:10

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2022, ਸਫ਼ਾ 6

ਹਿਜ਼ਕੀਏਲ 3:11

ਫੁਟਨੋਟ

  • *

    ਇਬ, “ਆਪਣੇ ਲੋਕਾਂ ਦੇ ਪੁੱਤਰਾਂ।”

ਹੋਰ ਹਵਾਲੇ

  • +2 ਰਾਜ 24:12, 14
  • +ਹਿਜ਼ 2:5

ਹਿਜ਼ਕੀਏਲ 3:12

ਹੋਰ ਹਵਾਲੇ

  • +ਹਿਜ਼ 8:3

ਹਿਜ਼ਕੀਏਲ 3:13

ਹੋਰ ਹਵਾਲੇ

  • +ਹਿਜ਼ 1:24
  • +ਹਿਜ਼ 10:16

ਹਿਜ਼ਕੀਏਲ 3:14

ਫੁਟਨੋਟ

  • *

    ਇਬ, “ਹੱਥ।”

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2022, ਸਫ਼ਾ 5

ਹਿਜ਼ਕੀਏਲ 3:15

ਹੋਰ ਹਵਾਲੇ

  • +ਹਿਜ਼ 1:3
  • +ਯਿਰ 23:9

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਸਟੱਡੀ),

    11/2022, ਸਫ਼ਾ 5

    ਪਹਿਰਾਬੁਰਜ,

    7/1/2007, ਸਫ਼ਾ 13

ਹਿਜ਼ਕੀਏਲ 3:17

ਹੋਰ ਹਵਾਲੇ

  • +ਯਸਾ 21:8; 62:6; ਯਿਰ 6:17
  • +ਯਸਾ 58:1; ਹਿਜ਼ 33:7

ਹਿਜ਼ਕੀਏਲ 3:18

ਫੁਟਨੋਟ

  • *

    ਜਾਂ, “ਮੈਂ ਤੈਨੂੰ ਉਸ ਦੇ ਖ਼ੂਨ ਦਾ ਜ਼ਿੰਮੇਵਾਰ ਠਹਿਰਾਵਾਂਗਾ।”

ਹੋਰ ਹਵਾਲੇ

  • +ਰਸੂ 2:40; 1 ਤਿਮੋ 4:16
  • +ਹਿਜ਼ 33:4
  • +ਹਿਜ਼ 33:8

ਹਿਜ਼ਕੀਏਲ 3:19

ਹੋਰ ਹਵਾਲੇ

  • +ਹਿਜ਼ 33:9; ਰਸੂ 18:6; 20:26

ਹਿਜ਼ਕੀਏਲ 3:20

ਫੁਟਨੋਟ

  • *

    ਜਾਂ, “ਅਨਿਆਂ।”

  • *

    ਜਾਂ, “ਮੈਂ ਤੈਨੂੰ ਉਸ ਦੇ ਖ਼ੂਨ ਦਾ ਜ਼ਿੰਮੇਵਾਰ ਠਹਿਰਾਵਾਂਗਾ।”

ਹੋਰ ਹਵਾਲੇ

  • +ਹਿਜ਼ 18:24, 26; 33:12, 18
  • +ਲੇਵੀ 19:17; ਹਿਜ਼ 33:6; ਇਬ 13:17

ਹਿਜ਼ਕੀਏਲ 3:21

ਹੋਰ ਹਵਾਲੇ

  • +ਕਹਾ 17:10; ਹਿਜ਼ 33:14, 15; ਯਾਕੂ 5:19, 20

ਹਿਜ਼ਕੀਏਲ 3:22

ਫੁਟਨੋਟ

  • *

    ਇਬ, “ਹੱਥ।”

ਹਿਜ਼ਕੀਏਲ 3:23

ਹੋਰ ਹਵਾਲੇ

  • +ਹਿਜ਼ 1:27, 28
  • +ਹਿਜ਼ 1:1

ਹਿਜ਼ਕੀਏਲ 3:24

ਹੋਰ ਹਵਾਲੇ

  • +ਹਿਜ਼ 2:2; ਦਾਨੀ 10:19

ਹਿਜ਼ਕੀਏਲ 3:26

ਇੰਡੈਕਸ

  • ਰਿਸਰਚ ਬਰੋਸ਼ਰ

    ਸ਼ੁੱਧ ਭਗਤੀ, ਸਫ਼ਾ 66

    ਪਹਿਰਾਬੁਰਜ,

    12/1/2003, ਸਫ਼ਾ 29

ਹਿਜ਼ਕੀਏਲ 3:27

ਹੋਰ ਹਵਾਲੇ

  • +ਹਿਜ਼ 24:27; 33:22
  • +ਮੱਤੀ 11:15
  • +ਯਸਾ 30:9

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।

ਹੋਰ

ਹਿਜ਼. 3:1ਪ੍ਰਕਾ 10:9, 10
ਹਿਜ਼. 3:3ਜ਼ਬੂ 119:103; ਯਿਰ 15:16; ਪ੍ਰਕਾ 10:9, 10
ਹਿਜ਼. 3:6ਯੂਨਾ 3:4, 5; ਮੱਤੀ 11:21
ਹਿਜ਼. 3:7ਲੂਕਾ 10:16
ਹਿਜ਼. 3:7ਕੂਚ 34:9; ਯਿਰ 3:3; 5:3
ਹਿਜ਼. 3:8ਯਿਰ 1:18, 19; 15:20; ਮੀਕਾ 3:8
ਹਿਜ਼. 3:9ਯਸਾ 50:7
ਹਿਜ਼. 3:9ਯਿਰ 17:18
ਹਿਜ਼. 3:112 ਰਾਜ 24:12, 14
ਹਿਜ਼. 3:11ਹਿਜ਼ 2:5
ਹਿਜ਼. 3:12ਹਿਜ਼ 8:3
ਹਿਜ਼. 3:13ਹਿਜ਼ 1:24
ਹਿਜ਼. 3:13ਹਿਜ਼ 10:16
ਹਿਜ਼. 3:15ਹਿਜ਼ 1:3
ਹਿਜ਼. 3:15ਯਿਰ 23:9
ਹਿਜ਼. 3:17ਯਸਾ 21:8; 62:6; ਯਿਰ 6:17
ਹਿਜ਼. 3:17ਯਸਾ 58:1; ਹਿਜ਼ 33:7
ਹਿਜ਼. 3:18ਰਸੂ 2:40; 1 ਤਿਮੋ 4:16
ਹਿਜ਼. 3:18ਹਿਜ਼ 33:4
ਹਿਜ਼. 3:18ਹਿਜ਼ 33:8
ਹਿਜ਼. 3:19ਹਿਜ਼ 33:9; ਰਸੂ 18:6; 20:26
ਹਿਜ਼. 3:20ਹਿਜ਼ 18:24, 26; 33:12, 18
ਹਿਜ਼. 3:20ਲੇਵੀ 19:17; ਹਿਜ਼ 33:6; ਇਬ 13:17
ਹਿਜ਼. 3:21ਕਹਾ 17:10; ਹਿਜ਼ 33:14, 15; ਯਾਕੂ 5:19, 20
ਹਿਜ਼. 3:23ਹਿਜ਼ 1:27, 28
ਹਿਜ਼. 3:23ਹਿਜ਼ 1:1
ਹਿਜ਼. 3:24ਹਿਜ਼ 2:2; ਦਾਨੀ 10:19
ਹਿਜ਼. 3:27ਹਿਜ਼ 24:27; 33:22
ਹਿਜ਼. 3:27ਮੱਤੀ 11:15
ਹਿਜ਼. 3:27ਯਸਾ 30:9
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
  • 22
  • 23
  • 24
  • 25
  • 26
  • 27
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਹਿਜ਼ਕੀਏਲ 3:1-27

ਹਿਜ਼ਕੀਏਲ

3 ਫਿਰ ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਤੇਰੇ ਸਾਮ੍ਹਣੇ ਜੋ ਪਿਆ ਹੈ,* ਉਸ ਨੂੰ ਖਾ ਲੈ। ਇਸ ਪੱਤਰੀ ਨੂੰ ਖਾ ਲੈ ਅਤੇ ਜਾ ਕੇ ਇਜ਼ਰਾਈਲ ਦੇ ਘਰਾਣੇ ਨਾਲ ਗੱਲ ਕਰ।”+

2 ਇਸ ਲਈ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਉਸ ਨੇ ਮੈਨੂੰ ਉਹ ਪੱਤਰੀ ਖਾਣ ਨੂੰ ਦਿੱਤੀ। 3 ਉਸ ਨੇ ਮੈਨੂੰ ਅੱਗੇ ਕਿਹਾ: “ਹੇ ਮਨੁੱਖ ਦੇ ਪੁੱਤਰ, ਇਸ ਪੱਤਰੀ ਨੂੰ ਖਾਹ ਜੋ ਮੈਂ ਤੈਨੂੰ ਦੇ ਰਿਹਾ ਹਾਂ ਅਤੇ ਇਸ ਨਾਲ ਆਪਣਾ ਢਿੱਡ ਭਰ।” ਇਸ ਲਈ ਮੈਂ ਉਹ ਪੱਤਰੀ ਖਾਣ ਲੱਗ ਪਿਆ ਅਤੇ ਉਹ ਮੇਰੇ ਮੂੰਹ ਨੂੰ ਸ਼ਹਿਦ ਵਾਂਗ ਮਿੱਠੀ ਲੱਗੀ।+

4 ਉਸ ਨੇ ਮੈਨੂੰ ਕਿਹਾ: “ਹੇ ਮਨੁੱਖ ਦੇ ਪੁੱਤਰ, ਇਜ਼ਰਾਈਲ ਦੇ ਘਰਾਣੇ ਦੇ ਲੋਕਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਮੇਰੀਆਂ ਗੱਲਾਂ ਦੱਸ। 5 ਮੈਂ ਤੈਨੂੰ ਉਨ੍ਹਾਂ ਲੋਕਾਂ ਕੋਲ ਨਹੀਂ ਘੱਲ ਰਿਹਾ ਜਿਨ੍ਹਾਂ ਦੀ ਬੋਲੀ ਤੇਰੇ ਲਈ ਸਮਝਣੀ ਔਖੀ ਹੈ ਜਾਂ ਜਿਨ੍ਹਾਂ ਦੀ ਭਾਸ਼ਾ ਤੂੰ ਨਹੀਂ ਜਾਣਦਾ, ਸਗੋਂ ਮੈਂ ਤੈਨੂੰ ਇਜ਼ਰਾਈਲ ਦੇ ਘਰਾਣੇ ਕੋਲ ਘੱਲ ਰਿਹਾ ਹਾਂ। 6 ਤੈਨੂੰ ਦੇਸ਼-ਦੇਸ਼ ਦੇ ਲੋਕਾਂ ਕੋਲ ਨਹੀਂ ਘੱਲਿਆ ਜਾ ਰਿਹਾ ਜਿਨ੍ਹਾਂ ਦੀ ਬੋਲੀ ਤੇਰੇ ਲਈ ਸਮਝਣੀ ਔਖੀ ਹੈ ਜਾਂ ਜਿਨ੍ਹਾਂ ਦੀ ਭਾਸ਼ਾ ਤੂੰ ਨਹੀਂ ਜਾਣਦਾ ਅਤੇ ਜਿਨ੍ਹਾਂ ਦੀਆਂ ਗੱਲਾਂ ਤੂੰ ਨਹੀਂ ਸਮਝ ਸਕਦਾ। ਜੇ ਮੈਂ ਤੈਨੂੰ ਉਨ੍ਹਾਂ ਲੋਕਾਂ ਕੋਲ ਘੱਲਦਾ, ਤਾਂ ਉਹ ਤੇਰੀ ਗੱਲ ਸੁਣਦੇ।+ 7 ਪਰ ਇਜ਼ਰਾਈਲ ਦੇ ਘਰਾਣੇ ਦੇ ਲੋਕ ਤੇਰੀ ਗੱਲ ਸੁਣਨ ਤੋਂ ਇਨਕਾਰ ਕਰਨਗੇ ਕਿਉਂਕਿ ਉਹ ਮੇਰੀ ਗੱਲ ਨਹੀਂ ਸੁਣਨੀ ਚਾਹੁੰਦੇ।+ ਇਜ਼ਰਾਈਲ ਦੇ ਘਰਾਣੇ ਦੇ ਸਾਰੇ ਲੋਕ ਢੀਠ ਅਤੇ ਪੱਥਰ-ਦਿਲ ਹਨ।+ 8 ਦੇਖ! ਜਿੰਨੇ ਉਹ ਢੀਠ ਹਨ, ਮੈਂ ਤੈਨੂੰ ਉੱਨਾ ਹੀ ਮਜ਼ਬੂਤ ਬਣਾਇਆ ਹੈ।*+ 9 ਮੈਂ ਤੇਰਾ ਮੱਥਾ ਹੀਰੇ ਵਾਂਗ ਕਠੋਰ ਅਤੇ ਚਕਮਾਕ ਪੱਥਰ ਨਾਲੋਂ ਜ਼ਿਆਦਾ ਸਖ਼ਤ ਬਣਾ ਦਿੱਤਾ ਹੈ।+ ਉਨ੍ਹਾਂ ਤੋਂ ਨਾ ਡਰੀਂ ਅਤੇ ਨਾ ਹੀ ਉਨ੍ਹਾਂ ਦੇ ਚਿਹਰੇ ਦੇਖ ਕੇ ਖ਼ੌਫ਼ ਖਾਈਂ+ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।”

10 ਉਸ ਨੇ ਮੈਨੂੰ ਅੱਗੇ ਕਿਹਾ: “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਜੋ ਵੀ ਦੱਸ ਰਿਹਾ ਹਾਂ, ਉਸ ਨੂੰ ਸੁਣ ਅਤੇ ਆਪਣੇ ਦਿਲ ਵਿਚ ਬਿਠਾ। 11 ਆਪਣੇ ਗ਼ੁਲਾਮ ਲੋਕਾਂ* ਕੋਲ ਜਾਹ+ ਅਤੇ ਉਨ੍ਹਾਂ ਨਾਲ ਗੱਲ ਕਰ। ਉਨ੍ਹਾਂ ਨੂੰ ਕਹਿ, ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ,’ ਭਾਵੇਂ ਉਹ ਤੇਰੀ ਗੱਲ ਸੁਣਨ ਜਾਂ ਨਾ ਸੁਣਨ।”+

12 ਫਿਰ ਇਕ ਸ਼ਕਤੀ ਮੈਨੂੰ ਚੁੱਕ ਕੇ ਲੈ ਗਈ+ ਅਤੇ ਮੈਂ ਆਪਣੇ ਪਿੱਛਿਓਂ ਇਕ ਆਵਾਜ਼ ਸੁਣੀ ਜੋ ਉੱਚੀ ਗੜਗੜਾਹਟ ਵਰਗੀ ਸੀ। ਉਸ ਆਵਾਜ਼ ਨੇ ਕਿਹਾ: “ਯਹੋਵਾਹ ਦੇ ਸਥਾਨ ਵਿਚ ਉਸ ਦੀ ਮਹਿਮਾ ਦੀ ਜੈ-ਜੈ ਕਾਰ ਹੋਵੇ।” 13 ਜੀਉਂਦੇ ਪ੍ਰਾਣੀਆਂ ਦੇ ਖੰਭਾਂ ਦੀ ਆਵਾਜ਼ ਆ ਰਹੀ ਸੀ ਕਿਉਂਕਿ ਖੰਭ ਇਕ-ਦੂਜੇ ਵਿਚ ਵੱਜ ਰਹੇ ਸਨ।+ ਨਾਲੇ ਉਨ੍ਹਾਂ ਦੇ ਲਾਗੇ ਪਹੀਆਂ ਦੀ ਆਵਾਜ਼+ ਅਤੇ ਉੱਚੀ ਗੜਗੜਾਹਟ ਦੀ ਆਵਾਜ਼ ਵੀ ਆ ਰਹੀ ਸੀ। 14 ਉਹ ਸ਼ਕਤੀ ਮੈਨੂੰ ਚੁੱਕ ਕੇ ਆਪਣੇ ਨਾਲ ਲੈ ਗਈ। ਉਸ ਵੇਲੇ ਮੇਰਾ ਮਨ ਗੁੱਸੇ ਅਤੇ ਕੁੜੱਤਣ ਨਾਲ ਭਰਿਆ ਹੋਇਆ ਸੀ। ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਜ਼ਬਰਦਸਤ ਢੰਗ ਨਾਲ ਕੰਮ ਕਰ ਰਹੀ ਸੀ। 15 ਇਸ ਲਈ ਮੈਂ ਤੇਲ-ਆਬੀਬ ਵਿਚ ਕਿਬਾਰ ਦਰਿਆ ਲਾਗੇ ਵੱਸੇ ਗ਼ੁਲਾਮ ਲੋਕਾਂ ਕੋਲ ਚਲਾ ਗਿਆ+ ਅਤੇ ਉੱਥੇ ਉਨ੍ਹਾਂ ਦੇ ਨਾਲ ਰਿਹਾ। ਮੈਂ ਉਨ੍ਹਾਂ ਨਾਲ ਹੁੰਦਿਆਂ ਸੱਤ ਦਿਨ ਬੇਸੁਧ ਰਿਹਾ।+

16 ਸੱਤਾਂ ਦਿਨਾਂ ਬਾਅਦ ਮੈਨੂੰ ਯਹੋਵਾਹ ਦਾ ਇਹ ਸੰਦੇਸ਼ ਮਿਲਿਆ:

17 “ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਜ਼ਰਾਈਲ ਦੇ ਘਰਾਣੇ ਦਾ ਪਹਿਰੇਦਾਰ ਨਿਯੁਕਤ ਕੀਤਾ ਹੈ;+ ਜਦੋਂ ਤੂੰ ਮੇਰੇ ਮੂੰਹੋਂ ਸੰਦੇਸ਼ ਸੁਣੇ, ਤਾਂ ਤੂੰ ਮੇਰੇ ਵੱਲੋਂ ਉਨ੍ਹਾਂ ਨੂੰ ਜ਼ਰੂਰ ਖ਼ਬਰਦਾਰ ਕਰੀਂ।+ 18 ਜਦੋਂ ਮੈਂ ਕਿਸੇ ਦੁਸ਼ਟ ਨੂੰ ਕਹਾਂ, ‘ਤੂੰ ਜ਼ਰੂਰ ਮਰੇਂਗਾ,’ ਪਰ ਤੂੰ ਉਸ ਨੂੰ ਖ਼ਬਰਦਾਰ ਨਹੀਂ ਕਰਦਾ ਕਿ ਉਹ ਆਪਣੇ ਬੁਰੇ ਰਾਹ ਤੋਂ ਮੁੜ ਆਵੇ ਅਤੇ ਜੀਉਂਦਾ ਰਹੇ,+ ਤਾਂ ਉਹ ਆਪਣੇ ਗੁਨਾਹ ਕਰਕੇ ਮਰੇਗਾ ਕਿਉਂਕਿ ਉਹ ਦੁਸ਼ਟ ਹੈ,+ ਪਰ ਮੈਂ ਤੇਰੇ ਤੋਂ ਉਸ ਦੇ ਖ਼ੂਨ ਦਾ ਲੇਖਾ ਲਵਾਂਗਾ।*+ 19 ਦੂਜੇ ਪਾਸੇ, ਜੇ ਤੂੰ ਦੁਸ਼ਟ ਨੂੰ ਖ਼ਬਰਦਾਰ ਕਰਦਾ ਹੈਂ, ਪਰ ਫਿਰ ਵੀ ਉਹ ਦੁਸ਼ਟਤਾ ਛੱਡ ਕੇ ਆਪਣੇ ਬੁਰੇ ਰਾਹ ਤੋਂ ਨਹੀਂ ਮੁੜਦਾ, ਤਾਂ ਉਹ ਆਪਣੇ ਗੁਨਾਹ ਕਰਕੇ ਮਰੇਗਾ, ਪਰ ਤੂੰ ਜ਼ਰੂਰ ਆਪਣੀ ਜਾਨ ਬਚਾ ਲਵੇਂਗਾ।+ 20 ਪਰ ਜਦੋਂ ਕੋਈ ਧਰਮੀ ਇਨਸਾਨ ਸਹੀ ਕੰਮ ਕਰਨੇ ਛੱਡ ਕੇ ਗ਼ਲਤ ਕੰਮ* ਕਰਦਾ ਹੈ, ਤਾਂ ਮੈਂ ਉਸ ਦੇ ਸਾਮ੍ਹਣੇ ਠੋਕਰ ਦਾ ਪੱਥਰ ਰੱਖਾਂਗਾ ਅਤੇ ਉਹ ਮਰ ਜਾਵੇਗਾ।+ ਜੇ ਤੂੰ ਉਸ ਨੂੰ ਖ਼ਬਰਦਾਰ ਨਹੀਂ ਕਰਦਾ, ਤਾਂ ਉਹ ਆਪਣੇ ਪਾਪ ਕਰਕੇ ਮਰੇਗਾ ਅਤੇ ਉਸ ਦੇ ਸਹੀ ਕੰਮਾਂ ਨੂੰ ਯਾਦ ਨਹੀਂ ਰੱਖਿਆ ਜਾਵੇਗਾ, ਪਰ ਮੈਂ ਤੇਰੇ ਤੋਂ ਉਸ ਦੇ ਖ਼ੂਨ ਦਾ ਲੇਖਾ ਲਵਾਂਗਾ।*+ 21 ਪਰ ਜੇ ਤੂੰ ਉਸ ਧਰਮੀ ਇਨਸਾਨ ਨੂੰ ਖ਼ਬਰਦਾਰ ਕਰਦਾ ਹੈਂ ਕਿ ਉਹ ਪਾਪ ਨਾ ਕਰੇ ਅਤੇ ਉਹ ਪਾਪ ਨਹੀਂ ਕਰਦਾ, ਤਾਂ ਉਹ ਜ਼ਰੂਰ ਜੀਉਂਦਾ ਰਹੇਗਾ ਕਿਉਂਕਿ ਉਸ ਨੂੰ ਖ਼ਬਰਦਾਰ ਕੀਤਾ ਗਿਆ ਸੀ+ ਅਤੇ ਤੂੰ ਆਪਣੀ ਜਾਨ ਬਚਾ ਲਵੇਂਗਾ।”

22 ਉੱਥੇ ਯਹੋਵਾਹ ਦੀ ਸ਼ਕਤੀ* ਮੇਰੇ ਉੱਤੇ ਆਈ ਅਤੇ ਉਸ ਨੇ ਮੈਨੂੰ ਕਿਹਾ: “ਉੱਠ ਅਤੇ ਘਾਟੀ ਵਿਚ ਜਾਹ ਅਤੇ ਉੱਥੇ ਮੈਂ ਤੇਰੇ ਨਾਲ ਗੱਲ ਕਰਾਂਗਾ।” 23 ਇਸ ਲਈ ਮੈਂ ਉੱਠ ਕੇ ਘਾਟੀ ਵਿਚ ਚਲਾ ਗਿਆ। ਉੱਥੇ ਮੈਂ ਯਹੋਵਾਹ ਦੀ ਮਹਿਮਾ ਦੇਖੀ,+ ਜਿਹੋ ਜਿਹੀ ਮਹਿਮਾ ਮੈਂ ਕਿਬਾਰ ਦਰਿਆ ਦੇ ਲਾਗੇ ਦੇਖੀ ਸੀ।+ ਉਸ ਵੇਲੇ ਮੈਂ ਆਪਣੇ ਮੂੰਹ ਭਾਰ ਡਿਗ ਗਿਆ। 24 ਫਿਰ ਪਰਮੇਸ਼ੁਰ ਦੀ ਸ਼ਕਤੀ ਮੇਰੇ ਅੰਦਰ ਆ ਗਈ ਅਤੇ ਇਸ ਨੇ ਮੈਨੂੰ ਮੇਰੇ ਪੈਰਾਂ ʼਤੇ ਖੜ੍ਹਾ ਕਰ ਦਿੱਤਾ।+ ਫਿਰ ਉਸ ਨੇ ਮੇਰੇ ਨਾਲ ਗੱਲ ਕਰਦੇ ਹੋਏ ਕਿਹਾ:

“ਤੂੰ ਆਪਣੇ ਘਰ ਜਾਹ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲੈ। 25 ਹੇ ਮਨੁੱਖ ਦੇ ਪੁੱਤਰ, ਉਹ ਤੈਨੂੰ ਰੱਸੀਆਂ ਨਾਲ ਬੰਨ੍ਹਣਗੇ ਤਾਂਕਿ ਤੂੰ ਉਨ੍ਹਾਂ ਵਿਚਕਾਰ ਤੁਰ-ਫਿਰ ਨਾ ਸਕੇਂ। 26 ਮੈਂ ਤੇਰੀ ਜੀਭ ਤੇਰੇ ਤਾਲੂ ਨਾਲ ਲਾ ਦਿਆਂਗਾ ਤਾਂਕਿ ਤੂੰ ਗੁੰਗਾ ਹੋ ਜਾਵੇਂ ਅਤੇ ਉਨ੍ਹਾਂ ਨੂੰ ਤਾੜਨਾ ਨਾ ਦੇ ਸਕੇਂ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ। 27 ਪਰ ਜਦੋਂ ਮੈਂ ਤੇਰੇ ਨਾਲ ਗੱਲ ਕਰਾਂਗਾ, ਤਾਂ ਮੈਂ ਤੇਰਾ ਮੂੰਹ ਖੋਲ੍ਹ ਦਿਆਂਗਾ ਅਤੇ ਤੂੰ ਉਨ੍ਹਾਂ ਨੂੰ ਕਹੀਂ,+ ‘ਸਾਰੇ ਜਹਾਨ ਦਾ ਮਾਲਕ ਯਹੋਵਾਹ ਕਹਿੰਦਾ ਹੈ।’ ਜਿਹੜਾ ਸੁਣਨਾ ਚਾਹੁੰਦਾ ਹੈ, ਉਹ ਸੁਣੇ+ ਅਤੇ ਜਿਹੜਾ ਨਹੀਂ ਸੁਣਨਾ ਚਾਹੁੰਦਾ, ਉਹ ਨਾ ਸੁਣੇ ਕਿਉਂਕਿ ਉਹ ਬਾਗ਼ੀ ਘਰਾਣੇ ਦੇ ਲੋਕ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ