ਰਾਜ ਗ੍ਰਹਿ ਫ਼ੰਡ
ਜਨਵਰੀ 1997 ਦੀ ਸਾਡੀ ਰਾਜ ਸੇਵਕਾਈ ਵਿਚ ਛਪੇ ਅੰਤਰ-ਪੱਤਰ “ਸਾਨੂੰ ਆਪਣੇ ਪਰਮੇਸ਼ੁਰ ਦੇ ਘਰ ਦੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਹੈ,” ਦੇ ਪ੍ਰਤੀ ਤੁਹਾਡੀ ਪ੍ਰਤਿਕ੍ਰਿਆ ਲਈ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ। ਇੰਜ ਜਾਪਦਾ ਹੈ ਕਿ ਅੰਤਰ-ਪੱਤਰ ਦੇ ਛੇਵੇਂ ਸਫ਼ੇ ਤੇ ਛਪੀ ਡੱਬੀ “ਕੀ ਤੁਹਾਡਾ ਦਿਲ ਤੁਹਾਨੂੰ ਰਾਜ ਗ੍ਰਹਿ ਉਸਾਰੀ ਪ੍ਰਤੀ ਚੰਦਾ ਦੇਣ ਲਈ ਪ੍ਰੇਰਿਤ ਕਰਦਾ ਹੈ?” ਪੜ੍ਹਨ ਮਗਰੋਂ ਬਹੁਤ ਸਾਰੇ ਦਿਲ ਚੰਦਾ ਭੇਜਣ ਲਈ ਪ੍ਰੇਰਿਤ ਹੋਏ, ਕਿਉਂਕਿ ਰਾਸ਼ਟਰੀ ਰਾਜ ਗ੍ਰਹਿ ਫ਼ੰਡ ਲਈ ਭੇਜੇ ਗਏ ਚੰਦਿਆਂ ਵਿਚ ਅਚਾਨਕ ਵਾਧਾ ਹੋਇਆ ਹੈ। ਨਿਸ਼ਚਿੰਤ ਰਹੋ ਕਿ ਇਹ ਪੈਸਾ ਉਨ੍ਹਾਂ ਕਲੀਸਿਯਾਵਾਂ ਦੀ ਮਦਦ ਕਰਨ ਲਈ ਚੰਗੀ ਤਰ੍ਹਾਂ ਨਾਲ ਵਰਤਿਆ ਜਾ ਰਿਹਾ ਹੈ, ਜਿਨ੍ਹਾਂ ਦਾ ਇਸ ਸਮੇਂ ਰਾਜ ਗ੍ਰਹਿ ਪ੍ਰਾਜੈਕਟ ਚਾਲੂ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਫ਼ੰਡ ਵਿਚ ਆਪਣਾ ਸਹਿਯੋਗ ਦਿੰਦੇ ਰਹੋਗੇ।
ਨਾਲ ਹੀ, ਇਹ ਦੱਸਣਾ ਉਚਿਤ ਹੋਵੇਗਾ ਕਿ ਸਾਰੇ ਚੰਦਿਆਂ ਨੂੰ ਕੇਵਲ ਰਾਸ਼ਟਰੀ ਰਾਜ ਗ੍ਰਹਿ ਫ਼ੰਡ ਲਈ ਨਹੀਂ ਭੇਜਿਆ ਜਾਣਾ ਚਾਹੀਦਾ ਹੈ। ਰਾਜ ਪ੍ਰਚਾਰ ਕਾਰਜ ਲਈ ਲੋੜੀਂਦੇ ਪ੍ਰਬੰਧ ਦੇ ਦੂਸਰੇ ਪਹਿਲੂਆਂ ਵਿਚ ਵੀ ਸੰਸਥਾ ਵੱਡੀ ਰਕਮ ਖ਼ਰਚ ਕਰਦੀ ਹੈ, ਜਿਵੇਂ ਕਿ ਵਿਸ਼ੇਸ਼ ਪਾਇਨੀਅਰਾਂ ਦੀ ਮਾਲੀ ਸਹਾਇਤਾ ਕਰਨੀ, ਸਫ਼ਰੀ ਨਿਗਾਹਬਾਨ ਭੇਜਣੇ, ਅਤੇ ਜ਼ਿਲ੍ਹਾ ਮਹਾਂ-ਸੰਮੇਲਨਾਂ ਦਾ ਇੰਤਜ਼ਾਮ ਕਰਨਾ। ਇਸ ਲਈ, ਵਿਅਕਤੀਆਂ, ਕਲੀਸਿਯਾਵਾਂ, ਅਤੇ ਸਰਕਟਾਂ ਵੱਲੋਂ ਭੇਜੇ ਗਏ ਆਮ ਚੰਦੇ ਦਾ ਵੀ ਸੁਆਗਤ ਕੀਤਾ ਜਾਂਦਾ ਹੈ। ਇਸ ਉੱਤੇ ਕੇਵਲ “ਵਿਸ਼ਵ-ਵਿਆਪੀ ਪ੍ਰਚਾਰ ਕਾਰਜ ਲਈ” ਲਿਖਿਆ ਜਾ ਸਕਦਾ ਹੈ, ਤਾਂਕਿ ਸੰਸਥਾ ਆਪਣੀ ਇੱਛਾ ਨਾਲ ਇਸ ਨੂੰ ਕਿਸੇ ਵੀ ਖ਼ਾਸ ਕੰਮ ਲਈ ਵਰਤ ਸਕੇ।
ਅਸੀਂ ਜਾਣਦੇ ਹਾਂ ਕਿ ਯਹੋਵਾਹ ਦੇ ਸੇਵਕ ਉਸ ਦੇ ਮਕਸਦ ਦੀ ਪੂਰਤੀ ਲਈ ਉਦਾਰਤਾ ਨਾਲ ਆਪਣਾ ਸਮਾਂ, ਆਪਣੀ ਤਾਕਤ, ਅਤੇ ਆਪਣਾ ਪੈਸਾ ਲਗਾਉਂਦੇ ਰਹਿਣਗੇ। ਅਤੇ ਇਸ ਦੇ ਬਦਲੇ ਯਹੋਵਾਹ ਉਨ੍ਹਾਂ ਨੂੰ ਉਦਾਰਤਾ ਨਾਲ ਬਰਕਤਾਂ ਦੇਵੇਗਾ।—ਮਲਾ. 3:10.