ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/98 ਸਫ਼ਾ 1
  • ਅਸੀਂ ਹੋਰ ਵੱਡੇ ਕੰਮ ਕਰ ਸਕਦੇ ਹਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਸੀਂ ਹੋਰ ਵੱਡੇ ਕੰਮ ਕਰ ਸਕਦੇ ਹਾਂ
  • ਸਾਡੀ ਰਾਜ ਸੇਵਕਾਈ—1998
  • ਮਿਲਦੀ-ਜੁਲਦੀ ਜਾਣਕਾਰੀ
  • ‘ਜਾਓ ਅਤੇ ਚੇਲੇ ਬਣਾਓ’
    ‘ਆਓ ਮੇਰੇ ਚੇਲੇ ਬਣੋ’
  • “ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
ਸਾਡੀ ਰਾਜ ਸੇਵਕਾਈ—1998
km 9/98 ਸਫ਼ਾ 1

ਅਸੀਂ ਹੋਰ ਵੱਡੇ ਕੰਮ ਕਰ ਸਕਦੇ ਹਾਂ

1 ਅਦਭੁਤ ਕੰਮ ਯਿਸੂ ਮਸੀਹ ਦੀ ਸੇਵਕਾਈ ਦੀ ਵਿਸ਼ੇਸ਼ਤਾ ਸਨ। ਉਸ ਨੇ ਚਮਤਕਾਰੀ ਢੰਗ ਨਾਲ ਹਜ਼ਾਰਾਂ ਨੂੰ ਖੁਆਇਆ, ਅਨੇਕਾਂ ਨੂੰ ਚੰਗਾ ਕੀਤਾ, ਅਤੇ ਮਰੇ ਹੋਇਆਂ ਵਿੱਚੋਂ ਕੁਝ ਲੋਕਾਂ ਨੂੰ ਜੀ ਉਠਾਇਆ। (ਮੱਤੀ 8:1-17; 14:14-21; ਯੂਹੰ. 11:38-44) ਉਸ ਦੇ ਕੰਮਾਂ ਨੇ ਪੂਰੀ ਕੌਮ ਦਾ ਧਿਆਨ ਖਿੱਚਿਆ। ਫਿਰ ਵੀ, ਆਪਣੀ ਮੌਤ ਤੋਂ ਪਹਿਲਾਂ ਦੀ ਸ਼ਾਮ ਨੂੰ ਉਸ ਨੇ ਆਪਣੇ ਵਫ਼ਾਦਾਰ ਪੈਰੋਕਾਰਾਂ ਨੂੰ ਦੱਸਿਆ: “ਜੋ ਮੇਰੇ ਉੱਤੇ ਨਿਹਚਾ ਕਰਦਾ ਹੈ ਸੋ ਏਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਭੀ ਕਰੇਗਾ ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ।” (ਯੂਹੰ. 14:12) ਅਸੀਂ ਕਿਵੇਂ ਹੋਰ “ਵੱਡੇ” ਕੰਮ ਕਰ ਸਕਦੇ ਹਾਂ?

2 ਹੋਰ ਜ਼ਿਆਦਾ ਖੇਤਰ ਪੂਰਾ ਕਰਨ ਦੁਆਰਾ: ਜਦ ਕਿ ਯਿਸੂ ਦਾ ਪ੍ਰਚਾਰ ਖੇਤਰ ਫਲਸਤੀਨ ਤਕ ਸੀਮਿਤ ਸੀ, ਉਸ ਦੇ ਮੁਢਲੇ ਚੇਲਿਆਂ ਨੂੰ “ਧਰਤੀ ਦੇ ਬੰਨੇ ਤੀਕੁਰ,” ਅਰਥਾਤ ਉਸ ਖੇਤਰ ਵਿਚ ਗਵਾਹੀ ਦੇਣ ਲਈ ਕਿਹਾ ਗਿਆ ਸੀ ਜਿੱਥੇ ਖ਼ੁਦ ਯਿਸੂ ਨੇ ਪ੍ਰਚਾਰ ਨਹੀਂ ਕੀਤਾ ਸੀ। (ਰਸੂ. 1:8) ਉਸ ਵੱਲੋਂ ਸ਼ੁਰੂ ਕੀਤਾ ਗਿਆ ਪ੍ਰਚਾਰ ਕੰਮ ਹੁਣ ਸੰਸਾਰ ਭਰ ਵਿਚ 232 ਦੇਸ਼ਾਂ ਵਿਚ ਕੀਤਾ ਜਾ ਰਿਹਾ ਹੈ। (ਮੱਤੀ 24:14) ਕੀ ਤੁਸੀਂ ਆਪਣੀ ਕਲੀਸਿਯਾ ਦੇ ਨਿਯੁਕਤ ਖੇਤਰ ਵਿਚ ਪ੍ਰਚਾਰ ਕੰਮ ਕਰਨ ਵਿਚ ਪੂਰਾ ਭਾਗ ਲੈ ਰਹੇ ਹੋ?

3 ਹੋਰ ਜ਼ਿਆਦਾ ਲੋਕਾਂ ਤਕ ਪਹੁੰਚਣ ਦੁਆਰਾ: ਯਿਸੂ ਪ੍ਰਚਾਰ ਕੰਮ ਨੂੰ ਜਾਰੀ ਰੱਖਣ ਲਈ ਆਪਣੇ ਪਿੱਛੇ ਤੁਲਨਾਤਮਕ ਤੌਰ ਤੇ ਥੋੜ੍ਹੇ ਚੇਲੇ ਛੱਡ ਗਿਆ ਸੀ। ਪਰੰਤੂ, 33 ਸਾ.ਯੁ. ਦੇ ਪੰਤੇਕੁਸਤ ਤੇ ਉਨ੍ਹਾਂ ਦੀ ਜੋਸ਼ੀਲੀ ਗਵਾਹੀ ਦੇ ਸਿੱਟੇ ਵਜੋਂ, ਉਸੇ ਦਿਨ ਤਿੰਨ ਕੁ ਹਜ਼ਾਰ ਲੋਕਾਂ ਨੇ ਸੱਚਾਈ ਨੂੰ ਸਵੀਕਾਰ ਕੀਤਾ ਅਤੇ ਬਪਤਿਸਮਾ ਲਿਆ। (ਰਸੂ. 2:1-11, 37-41) “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ” ਰੱਖਣ ਵਾਲਿਆਂ ਨੂੰ ਇਕੱਠਾ ਕਰਨ ਦਾ ਕੰਮ ਸਾਡੇ ਸਮੇਂ ਵਿਚ ਵੀ ਜਾਰੀ ਹੈ, ਜਦੋਂ ਅਸੀਂ ਇਕ ਦਿਨ ਵਿਚ ਔਸਤਨ 1,000 ਤੋਂ ਜ਼ਿਆਦਾ ਲੋਕਾਂ ਨੂੰ ਬਪਤਿਸਮਾ ਦੇ ਰਹੇ ਹਾਂ। (ਰਸੂ. 13:48, ਨਿ ਵ) ਕੀ ਤੁਸੀਂ ਨੇਕਦਿਲ ਲੋਕਾਂ ਤਕ, ਭਾਵੇਂ ਉਹ ਜਿੱਥੇ ਮਰਜ਼ੀ ਹੋਣ, ਪਹੁੰਚਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹੋ ਅਤੇ ਰੁਚੀ ਦਿਖਾਉਣ ਵਾਲਿਆਂ ਨਾਲ ਜਲਦੀ ਤੋਂ ਜਲਦੀ ਪੁਨਰ-ਮੁਲਾਕਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ?

4 ਹੋਰ ਜ਼ਿਆਦਾ ਸਮੇਂ ਲਈ ਪ੍ਰਚਾਰ ਕਰਨ ਦੁਆਰਾ: ਯਿਸੂ ਦੀ ਜ਼ਮੀਨੀ ਸੇਵਕਾਈ ਕੇਵਲ ਸਾਢੇ ਤਿੰਨ ਸਾਲ ਦੀ ਸੀ। ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਇਸ ਤੋਂ ਜ਼ਿਆਦਾ ਸਮੇਂ ਲਈ ਪ੍ਰਚਾਰ ਕੀਤਾ ਹੈ। ਭਾਵੇਂ ਸਾਨੂੰ ਇਹ ਕੰਮ ਜਿੰਨੇ ਮਰਜ਼ੀ ਸਮੇਂ ਤਕ ਕਰਨਾ ਪਵੇ, ਅਸੀਂ ਹਰੇਕ ਨਵੇਂ ਚੇਲੇ ਨੂੰ ਜੀਵਨ ਦੇ ਰਾਹ ਉੱਤੇ ਚੱਲਣ ਵਿਚ ਮਦਦ ਦੇਣ ਲਈ ਧੰਨਵਾਦੀ ਹਾਂ। (ਮੱਤੀ 7:14) ਕੀ ਤੁਸੀਂ ਹਰ ਮਹੀਨੇ ਪ੍ਰਭੂ ਦੇ ਕੰਮ ਵਿਚ ਰੁੱਝੇ ਰਹਿੰਦੇ ਹੋ?—1 ਕੁਰਿੰ. 15:58.

5 ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਿਸੂ ਦੇ ਸਮਰਥਨ ਨਾਲ, ਅਸੀਂ ਉਸ ਦੇ ਸੱਚੇ ਚੇਲੇ ਹੋਣ ਦੇ ਨਾਤੇ ਹੋਰ ਵੀ ਵੱਡੇ ਕੰਮ ਕਰਾਂਗੇ।—ਮੱਤੀ 28:19, 20.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ