ਗਿਆਨ ਪੁਸਤਕ ਦੇ ਨਾਲ ਕਿਵੇਂ ਚੇਲੇ ਬਣਾਉਣਾ
1 ਸਾਰੇ ਮਸੀਹੀਆਂ ਦੇ ਲਈ ਇਕ ਉਚਿਤ ਟੀਚਾ ਹੈ ਦੂਜਿਆਂ ਨੂੰ ਸੱਚਾਈ ਸਿਖਾਉਣਾ ਅਤੇ ਉਨ੍ਹਾਂ ਲੋਕਾਂ ਨੂੰ ਚੇਲੇ ਬਣਾਉਣਾ ਜੋ ‘ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਦੇ’ ਹਨ। (ਰਸੂ. 13:48, ਨਿ ਵ; ਮੱਤੀ 28:19, 20) ਯਹੋਵਾਹ ਦੇ ਸੰਗਠਨ ਨੇ ਇਹ ਸੰਪੰਨ ਕਰਨ ਲਈ ਸਾਡੇ ਹੱਥਾਂ ਵਿਚ ਇਕ ਸ਼ਾਨਦਾਰ ਔਜ਼ਾਰ ਦਿੱਤਾ ਹੈ—ਪੁਸਤਕ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ। ਇਸ ਦਾ ਸ਼ੀਰਸ਼ਕ, ਗ੍ਰਹਿ ਬਾਈਬਲ ਅਧਿਐਨ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ, ਕਿਉਂਕਿ ਸਦੀਪਕ ਜੀਵਨ, ਉਸ ਸੱਚੇ ਵਾਹਿਦ ਪਰਮੇਸ਼ੁਰ ਯਹੋਵਾਹ, ਅਤੇ ਉਸ ਦੇ ਪੁੱਤਰ, ਯਿਸੂ ਮਸੀਹ ਬਾਰੇ ਗਿਆਨ ਲੈਣ ਉੱਤੇ ਨਿਰਭਰ ਕਰਦਾ ਹੈ।—ਯੂਹੰ. 17:3.
2 ਹੁਣ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰਨ ਦੇ ਲਈ ਗਿਆਨ ਪੁਸਤਕ ਹੀ ਸੋਸਾਇਟੀ ਦਾ ਮੁੱਖ ਪ੍ਰਕਾਸ਼ਨ ਹੈ। ਇਸ ਨੂੰ ਵਰਤਦੇ ਹੋਏ, ਅਸੀਂ ਸਰਲਤਾ, ਸਪੱਸ਼ਟਤਾ, ਅਤੇ ਸੰਖੇਪ ਵਿਚ ਸੱਚਾਈ ਸਿਖਾ ਸਕਦੇ ਹਾਂ। ਇਹ ਸਿਖਾਏ ਜਾ ਰਹੇ ਵਿਅਕਤੀਆਂ ਦੇ ਦਿਲ ਤਕ ਪਹੁੰਚਣ ਵਿਚ ਮਦਦ ਕਰੇਗਾ। (ਲੂਕਾ 24:32) ਬੇਸ਼ੱਕ, ਸੰਚਾਲਕ ਵੱਲੋਂ ਜ਼ਰੂਰੀ ਹੈ ਕਿ ਉਹ ਸਿਖਾਉਣ ਦੇ ਵਧੀਆ ਤਰੀਕੇ ਇਸਤੇਮਾਲ ਕਰੇ। ਉਸ ਉਦੇਸ਼ ਨਾਲ, ਇਹ ਅੰਤਰ-ਪੱਤਰ, ਸਿਖਾਉਣ ਦੇ ਉਨ੍ਹਾਂ ਤਰੀਕਿਆਂ ਬਾਰੇ ਸੁਝਾਵਾਂ ਅਤੇ ਯਾਦ-ਦਹਾਨੀਆਂ ਦੇਣ ਲਈ ਤਿਆਰ ਕੀਤਾ ਗਿਆ ਹੈ ਜੋ ਪ੍ਰਭਾਵੀ ਸਾਬਤ ਹੋਏ ਹਨ। ਸੂਝ ਨਾਲ, ਅਤੇ ਵਿਅਕਤੀਗਤ ਹਾਲਾਤ ਅਨੁਸਾਰ, ਤੁਸੀਂ ਹੌਲੀ-ਹੌਲੀ ਸ਼ਾਇਦ ਇੱਥੇ ਪੇਸ਼ ਕੀਤੇ ਗਏ ਕੁਝ ਜਾਂ ਸਾਰੇ ਹੀ ਸੁਝਾਵਾਂ ਨੂੰ ਲਾਗੂ ਕਰ ਸਕੋਗੇ। ਇਹ ਅੰਤਰ-ਪੱਤਰ ਸਾਂਭ ਕੇ ਰੱਖੋ, ਅਤੇ ਇਸ ਤੋਂ ਅਕਸਰ ਮਸ਼ਵਰੇ ਲਓ। ਇਸ ਵਿਚ ਵਿਭਿੰਨ ਨੁਕਤੇ ਸ਼ਾਇਦ ਤੁਹਾਨੂੰ ਗਿਆਨ ਪੁਸਤਕ ਇਸਤੇਮਾਲ ਕਰਦੇ ਹੋਏ, ਚੇਲੇ ਬਣਾਉਣ ਵਿਚ ਜ਼ਿਆਦਾ ਪ੍ਰਭਾਵੀ ਹੋਣ ਲਈ ਮਦਦ ਕਰਨ।
3 ਪ੍ਰਗਤੀਸ਼ੀਲ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰੋ: ਵਿਦਿਆਰਥੀ ਵਿਚ ਇਕ ਸੰਭਾਵੀ ਮਸੀਹੀ ਚੇਲੇ ਅਤੇ ਅਧਿਆਤਮਿਕ ਭਰਾ ਜਾਂ ਭੈਣ ਵਜੋਂ ਅਸਲੀ ਨਿੱਜੀ ਰੁਚੀ ਰੱਖੋ। ਨਿੱਘੇ, ਦੋਸਤਾਨਾ, ਅਤੇ ਜੋਸ਼ੀਲੇ ਹੋਵੋ। ਇਕ ਚੰਗਾ ਸੁਣਨ ਵਾਲਾ ਬਣਨ ਨਾਲ, ਤੁਸੀਂ ਅਗਲੇ ਵਿਅਕਤੀ ਨੂੰ—ਉਸ ਦੇ ਪਿਛੋਕੜ ਅਤੇ ਜੀਵਨ ਸਥਿਤੀ ਨੂੰ—ਜਾਣ ਸਕਦੇ ਹੋ, ਜੋ ਤੁਹਾਨੂੰ ਸਮਝਣ ਵਿਚ ਮਦਦ ਕਰੇਗਾ ਕਿ ਅਧਿਆਤਮਿਕ ਤੌਰ ਤੇ ਉਸ ਦੀ ਸਭ ਤੋਂ ਬਿਹਤਰ ਮਦਦ ਕਿਵੇਂ ਕੀਤੀ ਜਾਵੇ। ਵਿਦਿਆਰਥੀ ਦੀ ਖ਼ਾਤਰ ਆਪਣਾ ਸਮਾਂ ਤੇ ਜਤਨ ਲਗਾਉਣ ਲਈ ਤਿਆਰ ਰਹੋ।—1 ਥੱਸ. 2:8.
4 ਅਧਿਐਨ ਸਥਾਪਿਤ ਹੋਣ ਤੇ, ਤਰਜੀਹ ਦਿੱਤੀ ਜਾਂਦੀ ਹੈ ਕਿ ਗਿਆਨ ਪੁਸਤਕ ਵਿਚ ਅਧਿਆਵਾਂ ਦਾ ਸੰਖਿਆਤਮਕ ਤਰਤੀਬ ਵਿਚ ਅਧਿਐਨ ਕੀਤਾ ਜਾਵੇ। ਇਹ ਵਿਦਿਆਰਥੀ ਨੂੰ ਸੱਚਾਈ ਦੀ ਇਕ ਪ੍ਰਗਤੀਸ਼ੀਲ ਸਮਝ ਹਾਸਲ ਕਰਨ ਦਾ ਮੌਕਾ ਦੇਵੇਗਾ, ਕਿਉਂਕਿ ਇਹ ਪੁਸਤਕ ਬਾਈਬਲ ਵਿਸ਼ਿਆਂ ਨੂੰ ਸਭ ਤੋਂ ਉਚਿਤ ਕ੍ਰਮ ਵਿਚ ਪੇਸ਼ ਕਰਦੀ ਹੈ। ਅਧਿਐਨ ਨੂੰ ਸਰਲ ਅਤੇ ਦਿਲਚਸਪ ਰੱਖੋ ਤਾਂ ਜੋ ਇਹ ਰੋਚਕ ਹੋਵੇ ਅਤੇ ਅੱਗੇ ਵਧੇ। (ਰੋਮੀ. 12:11) ਵਿਦਿਆਰਥੀ ਦੇ ਹਾਲਾਤ ਅਤੇ ਯੋਗਤਾ ਉੱਤੇ ਨਿਰਭਰ ਕਰਦੇ ਹੋਏ, ਅਧਿਐਨ ਵਿਚ ਕਾਹਲੀ ਕੀਤੇ ਬਿਨਾਂ, ਸ਼ਾਇਦ ਤੁਹਾਡੇ ਲਈ ਅਧਿਕਤਰ ਅਧਿਆਵਾਂ ਨੂੰ ਇਕ-ਕੁ ਘੰਟੇ ਦੀ ਇਕ ਬੈਠਕ ਵਿਚ ਪੂਰਾ ਕਰਨਾ ਸੰਭਵ ਹੋਵੇ। ਵਿਦਿਆਰਥੀ ਬਿਹਤਰ ਉੱਨਤੀ ਕਰਨਗੇ ਜੇਕਰ ਸਿੱਖਿਅਕ ਅਤੇ ਵਿਦਿਆਰਥੀ ਦੋਵੇਂ ਹੀ ਹਰ ਹਫ਼ਤੇ ਇਕਰਾਰ ਅਨੁਸਾਰ ਅਧਿਐਨ ਦੇ ਲਈ ਹਾਜ਼ਰ ਹੋਣ। ਇਸ ਤਰ੍ਹਾਂ, ਅਧਿਕਤਰ ਵਿਅਕਤੀਆਂ ਦੇ ਨਾਲ, ਇਸ ਪੁਸਤਕ ਦੇ 19 ਅਧਿਆਵਾਂ ਨੂੰ ਲਗਭਗ ਛੇ-ਕੁ ਮਹੀਨਿਆਂ ਵਿਚ ਪੂਰਾ ਕਰਨਾ ਸ਼ਾਇਦ ਸੰਭਵ ਹੋਵੇ।
5 ਹਰ ਬੈਠਕ ਨੂੰ ਸੰਖੇਪ ਟਿੱਪਣੀ ਦੇ ਨਾਲ ਆਰੰਭ ਕਰੋ ਜੋ ਸਾਮੱਗਰੀ ਵਿਚ ਦਿਲਚਸਪੀ ਜਗਾਏ। ਤੁਸੀਂ ਦੇਖੋਗੇ ਕਿ ਹਰ ਅਧਿਆਇ ਦਾ ਸ਼ੀਰਸ਼ਕ ਹੀ ਉਸ ਦਾ ਵਿਸ਼ਾ ਹੈ, ਜਿਸ ਉੱਤੇ ਜ਼ੋਰ ਦੇਣ ਦੀ ਲੋੜ ਹੈ। ਹਰ ਉਪ-ਸਿਰਲੇਖ ਇਕ ਮੁੱਖ ਨੁਕਤੇ ਨੂੰ ਵੱਖ ਕਰਦੇ ਹੋਏ, ਤੁਹਾਨੂੰ ਅਧਿਆਇ ਦੇ ਵਿਸ਼ੇ ਨੂੰ ਧਿਆਨ ਵਿਚ ਰੱਖਣ ਲਈ ਮਦਦ ਕਰਦਾ ਹੈ। ਤੁਸੀਂ ਜ਼ਿਆਦਾ ਗੱਲਾਂ ਕਰਨ ਤੋਂ ਚੌਕਸ ਰਹੋ। ਇਸ ਦੀ ਬਜਾਇ, ਵਿਦਿਆਰਥੀ ਦੀਆਂ ਅਭਿਵਿਅਕਤੀਆਂ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰੋ। ਵਿਦਿਆਰਥੀ ਜਿਨ੍ਹਾਂ ਗੱਲਾਂ ਨੂੰ ਪਹਿਲਾਂ ਹੀ ਜਾਣਦਾ ਹੈ, ਉਸ ਤੇ ਆਧਾਰਿਤ ਵਿਸ਼ਿਸ਼ਟ ਅਗਵਾਈ ਸਵਾਲ ਪੁੱਛਣਾ ਉਸ ਨੂੰ ਤਰਕ ਕਰਨ ਅਤੇ ਸਹੀ ਸਿੱਟਿਆਂ ਤੇ ਪਹੁੰਚਣ ਵਿਚ ਮਦਦ ਕਰੇਗਾ। (ਮੱਤੀ 17:24-26; ਲੂਕਾ 10:25-37; ਦੇਖੋ ਸਕੂਲ ਗਾਈਡਬੁੱਕ [ਅੰਗ੍ਰੇਜ਼ੀ], ਸਫ਼ਾ 51, ਪੈਰਾ 10.) ਗਿਆਨ ਪੁਸਤਕ ਵਿਚ ਛਪੀ ਜਾਣਕਾਰੀ ਉੱਤੇ ਧਿਆਨਪੂਰਵਕ ਕਾਇਮ ਰਹੋ। ਅਤਿਰਿਕਤ ਵੇਰਵੇ ਸ਼ਾਮਲ ਕਰਨਾ, ਮੁੱਖ ਨੁਕਤਿਆਂ ਤੋਂ ਧਿਆਨ ਹਟਾ ਕੇ ਜਾਂ ਧੁੰਦਲਾ ਕਰ ਕੇ, ਅਧਿਐਨ ਨੂੰ ਲੰਬਾ ਖਿੱਚ ਸਕਦਾ ਹੈ। (ਯੂਹੰ. 16:12) ਜੇਕਰ ਅਜਿਹਾ ਸਵਾਲ ਪੁੱਛਿਆ ਜਾਂਦਾ ਹੈ ਜੋ ਅਧਿਐਨ ਕੀਤੇ ਜਾ ਰਹੇ ਵਿਸ਼ੇ ਨਾਲ ਸੰਬੰਧਿਤ ਨਹੀਂ ਹੈ, ਤਾਂ ਤੁਸੀਂ ਇਸ ਦਾ ਜਵਾਬ ਅਕਸਰ ਬੈਠਕ ਦੇ ਅੰਤ ਵਿਚ ਦੇ ਸਕਦੇ ਹੋ। ਇਸ ਤਰ੍ਹਾਂ ਕਰਨਾ ਤੁਹਾਨੂੰ ਬਿਨਾਂ ਲਾਂਭੇ ਪਏ, ਹਫ਼ਤੇ ਦੇ ਪਾਠ ਨੂੰ ਪੂਰਾ ਕਰਨ ਦੇਵੇਗਾ। ਵਿਦਿਆਰਥੀ ਨੂੰ ਸਮਝਾਓ ਕਿ ਆਖ਼ਰਕਾਰ ਉਸ ਦੇ ਅਧਿਕਤਰ ਨਿੱਜੀ ਸਵਾਲਾਂ ਦੇ ਜਵਾਬ ਅਧਿਐਨ ਦੀ ਲੜੀ ਦੌਰਾਨ ਮਿਲ ਜਾਣਗੇ।—ਦੇਖੋ ਸਕੂਲ ਗਾਈਡਬੁੱਕ, ਸਫ਼ਾ 94, ਪੈਰਾ 14.
6 ਜੇਕਰ ਵਿਦਿਆਰਥੀ ਤ੍ਰਿਏਕ, ਪ੍ਰਾਣ ਦੀ ਅਮਰਤਾ, ਨਰਕ ਦੀ ਅੱਗ, ਜਾਂ ਅਜਿਹੇ ਹੋਰ ਝੂਠੇ ਸਿਧਾਂਤਾਂ ਉੱਤੇ ਦ੍ਰਿੜ੍ਹ ਵਿਸ਼ਵਾਸ ਰੱਖਦਾ ਹੈ, ਅਤੇ ਗਿਆਨ ਪੁਸਤਕ ਵਿਚ ਪੇਸ਼ ਕੀਤੇ ਗਏ ਤਰਕ ਤੋਂ ਉਹ ਸੰਤੁਸ਼ਟ ਨਹੀਂ ਹੈ, ਤਾਂ ਤੁਸੀਂ ਉਸ ਨੂੰ ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਜਾਂ ਕੋਈ ਦੂਜਾ ਪ੍ਰਕਾਸ਼ਨ ਦੇ ਸਕਦੇ ਹੋ ਜੋ ਉਸ ਵਿਸ਼ੇ ਉੱਤੇ ਚਰਚਾ ਕਰਦਾ ਹੈ। ਉਸ ਨੂੰ ਕਹੋ ਕਿ ਉਸ ਦੇ ਪੜ੍ਹਨ ਅਤੇ ਵਿਚਾਰ ਕਰਨ ਮਗਰੋਂ, ਤੁਸੀਂ ਉਸ ਦੇ ਨਾਲ ਉਸ ਵਿਸ਼ੇ ਉੱਤੇ ਚਰਚਾ ਕਰੋਗੇ।
7 ਯਹੋਵਾਹ ਦੇ ਮਾਰਗ-ਦਰਸ਼ਨ ਅਤੇ ਬਰਕਤ ਦੇ ਲਈ ਪ੍ਰਾਰਥਨਾ ਦੇ ਨਾਲ ਅਧਿਐਨ ਨੂੰ ਆਰੰਭ ਅਤੇ ਅੰਤ ਕਰਨਾ ਇਸ ਅਵਸਰ ਲਈ ਸਤਿਕਾਰ ਵਧਾਉਂਦਾ ਹੈ, ਇਕ ਵਿਅਕਤੀ ਨੂੰ ਆਦਰਮਈ ਮਨ ਦੀ ਸਥਿਤੀ ਵਿਚ ਪਾਉਂਦਾ ਹੈ, ਅਤੇ ਯਹੋਵਾਹ ਵੱਲ ਸੱਚੇ ਸਿੱਖਿਅਕ ਵਜੋਂ ਧਿਆਨ ਆਕਰਸ਼ਿਤ ਕਰਦਾ ਹੈ। (ਯੂਹੰ. 6:45) ਜੇਕਰ ਵਿਦਿਆਰਥੀ ਅਜੇ ਵੀ ਤਮਾਖੂ ਦੀ ਵਰਤੋਂ ਕਰਦਾ ਹੈ, ਤਾਂ ਸ਼ਾਇਦ ਤੁਹਾਨੂੰ ਆਖ਼ਰਕਾਰ ਉਸ ਨੂੰ ਅਧਿਐਨ ਦੇ ਦੌਰਾਨ ਇਸ ਤੋਂ ਪਰਹੇਜ਼ ਕਰਨ ਲਈ ਆਖਣ ਦੀ ਲੋੜ ਪਵੇ।—ਰਸੂ. 24:16; ਯਾਕੂ. 4:3.
8 ਸ਼ਾਸਤਰਵਚਨਾਂ, ਦ੍ਰਿਸ਼ਟਾਂਤਾਂ, ਅਤੇ ਪੁਨਰ-ਵਿਚਾਰ ਸਵਾਲਾਂ ਦੇ ਨਾਲ ਪ੍ਰਭਾਵਕ ਤੌਰ ਤੇ ਸਿਖਾਓ: ਭਾਵੇਂ ਕਿ ਉਸ ਨੇ ਸਾਮੱਗਰੀ ਨੂੰ ਪਹਿਲਾਂ ਕਿੰਨੀ ਹੀ ਵਾਰੀ ਕਿਉਂ ਨਾ ਪੜ੍ਹਿਆ ਹੋਵੇ, ਇਕ ਹੁਨਰੀ ਸਿੱਖਿਅਕ ਖ਼ਾਸ ਵਿਦਿਆਰਥੀ ਨੂੰ ਮਨ ਵਿਚ ਰੱਖਦੇ ਹੋਏ ਹਰ ਪਾਠ ਦੀ ਤਿਆਰੀ ਕਰੇਗਾ। ਇਹ ਵਿਦਿਆਰਥੀ ਦੇ ਕੁਝ ਸਵਾਲਾਂ ਦਾ ਪੂਰਵਅਨੁਮਾਨ ਲਗਾਉਣ ਵਿਚ ਮਦਦ ਕਰਦਾ ਹੈ। ਪ੍ਰਭਾਵਕ ਤੌਰ ਤੇ ਸਿਖਾਉਣ ਦੇ ਲਈ, ਅਧਿਆਇ ਵਿਚ ਮੁੱਖ ਨੁਕਤਿਆਂ ਨੂੰ ਚੰਗੀ ਤਰ੍ਹਾਂ ਨਾਲ ਸਮਝੋ। ਸ਼ਾਸਤਰਵਚਨਾਂ ਨੂੰ ਪੜ੍ਹੋ ਅਤੇ ਦੇਖੋ ਕਿ ਉਹ ਕਿਵੇਂ ਸਾਮੱਗਰੀ ਨੂੰ ਲਾਗੂ ਹੁੰਦੇ ਹਨ, ਅਤੇ ਨਿਸ਼ਚਿਤ ਕਰੋ ਕਿ ਅਧਿਐਨ ਦੇ ਦੌਰਾਨ ਕਿਹੜੇ ਪੜ੍ਹੇ ਜਾਣੇ ਚਾਹੀਦੇ ਹਨ। ਇਸ ਉੱਤੇ ਵਿਚਾਰ ਕਰੋ ਕਿ ਸਿਖਾਉਣ ਲਈ ਤੁਸੀਂ ਦ੍ਰਿਸ਼ਟਾਂਤਾਂ ਅਤੇ ਅਧਿਆਇ ਦੇ ਅੰਤ ਵਿਚ ਦਿੱਤੇ ਗਏ ਪੁਨਰ-ਵਿਚਾਰ ਸਵਾਲਾਂ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹੋ।
9 ਸ਼ਾਸਤਰਵਚਨਾਂ ਦੀ ਪ੍ਰਭਾਵੀ ਵਰਤੋਂ ਕਰਨ ਨਾਲ, ਤੁਸੀਂ ਵਿਦਿਆਰਥੀ ਨੂੰ ਇਸ ਗੱਲ ਦੀ ਕਦਰ ਪਾਉਣ ਲਈ ਮਦਦ ਕਰੋਗੇ ਕਿ ਉਹ ਵਾਕਈ ਬਾਈਬਲ ਦਾ ਹੀ ਅਧਿਐਨ ਕਰ ਰਿਹਾ ਹੈ। (ਰਸੂ. 17:11) ਗਿਆਨ ਪੁਸਤਕ ਦੇ ਸਫ਼ੇ 14 ਉੱਤੇ “ਆਪਣੀ ਬਾਈਬਲ ਦਾ ਅੱਛਾ ਪ੍ਰਯੋਗ ਕਰੋ” ਡੱਬੀ ਨੂੰ ਇਸਤੇਮਾਲ ਕਰਦੇ ਹੋਏ, ਉਸ ਨੂੰ ਸ਼ਾਸਤਰਵਚਨ ਲੱਭਣਾ ਸਿਖਾਓ। ਉਸ ਨੂੰ ਦਿਖਾਓ ਕਿ ਪਾਠ ਵਿਚ ਉਤਕਥਿਤ ਆਇਤਾਂ ਕਿਵੇਂ ਪਛਾਣੀਦੀਆਂ ਹਨ। ਜਿਵੇਂ ਸਮਾਂ ਅਨੁਮਤੀ ਦੇਵੇ, ਉਲਿਖਤ ਸ਼ਾਸਤਰਵਚਨ ਜੋ ਉਤਕਥਿਤ ਨਹੀਂ ਹਨ, ਨੂੰ ਖੋਲ੍ਹ ਕੇ ਪੜ੍ਹੋ। ਵਿਦਿਆਰਥੀ ਨੂੰ ਟਿੱਪਣੀ ਕਰਨ ਲਈ ਆਖੋ ਕਿ ਇਹ ਪੈਰੇ ਵਿਚ ਦੱਸੀ ਗਈ ਗੱਲ ਨੂੰ ਕਿਵੇਂ ਸਮਰਥਨ ਦਿੰਦੇ ਹਨ ਜਾਂ ਸਪੱਸ਼ਟ ਕਰਦੇ ਹਨ। ਸ਼ਾਸਤਰਵਚਨਾਂ ਦੇ ਮੁੱਖ ਹਿੱਸਿਆਂ ਉੱਤੇ ਜ਼ੋਰ ਦਿਓ ਤਾਂ ਜੋ ਉਹ ਪਾਠ ਦੇ ਮੁੱਖ ਨੁਕਤਿਆਂ ਦੇ ਲਈ ਕਾਰਨਾਂ ਨੂੰ ਸਮਝ ਸਕੇ। (ਨਹ. 8:8) ਆਮ ਤੌਰ ਤੇ, ਸਿੱਖਿਅਕ ਨੂੰ ਪੁਸਤਕ ਵਿਚ ਦਿੱਤੇ ਸ਼ਾਸਤਰਵਚਨਾਂ ਤੋਂ ਅਤਿਰਿਕਤ ਸ਼ਾਸਤਰਵਚਨ ਚਰਚੇ ਵਿਚ ਸ਼ਾਮਲ ਕਰਨ ਦੀ ਲੋੜ ਨਹੀਂ ਹੈ। ਬਾਈਬਲ ਪੋਥੀਆਂ ਦੇ ਨਾਂ ਅਤੇ ਤਰਤੀਬ ਨੂੰ ਜਾਣਨ ਦੀ ਮਹੱਤਤਾ ਉੱਤੇ ਟਿੱਪਣੀ ਕਰੋ। ਵਿਦਿਆਰਥੀ ਲਈ ਸ਼ਾਇਦ ਜੂਨ 15, 1991, ਪਹਿਰਾਬੁਰਜ (ਅੰਗ੍ਰੇਜ਼ੀ) ਦੇ ਸਫ਼ੇ 27-30 ਪੜ੍ਹਨੇ ਸਹਾਇਕ ਹੋਵੇ। ਜਦੋਂ ਉਪਯੁਕਤ ਹੋਵੇ, ਨਿਊ ਵਰਲਡ ਟ੍ਰਾਂਸਲੇਸ਼ਨ ਦੀ ਵਰਤੋਂ ਨੂੰ ਉਤਸ਼ਾਹਿਤ ਕਰੋ। ਤੁਸੀਂ ਪ੍ਰਗਤੀਸ਼ੀਲ ਢੰਗ ਨਾਲ ਪ੍ਰਦਰਸ਼ਿਤ ਕਰ ਸਕਦੇ ਹੋ ਕਿ ਇਸ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ, ਜਿਵੇਂ ਕਿ ਹਾਸ਼ੀਏ ਵਿਚ ਦਿੱਤੇ ਹਵਾਲੇ ਅਤੇ ਬਾਈਬਲ ਸ਼ਬਦਾਂ ਦਾ ਇੰਡੈਕਸ, ਕਿਵੇਂ ਇਸਤੇਮਾਲ ਕਰਨੀਆਂ ਹਨ।
10 ਦੈਵ-ਸ਼ਾਸਕੀ ਸੇਵਕਾਈ ਸਕੂਲ ਗਾਈਡਬੁੱਕ ਵਿਚ ਅਧਿਐਨ 34 ਸਮਝਾਉਂਦਾ ਹੈ ਕਿ ਦ੍ਰਿਸ਼ਟਾਂਤ ਇਕ ਵਿਅਕਤੀ ਦੀਆਂ ਸੋਚ ਪ੍ਰਕ੍ਰਿਆਵਾਂ ਨੂੰ ਉਤੇਜਿਤ ਕਰਦੇ ਹਨ ਅਤੇ ਨਵੇਂ ਵਿਚਾਰਾਂ ਨੂੰ ਸਮਝਣਾ ਆਸਾਨ ਬਣਾਉਂਦੇ ਹਨ। ਉਹ ਬੌਧਿਕ ਖਿੱਚ ਦੇ ਨਾਲ-ਨਾਲ ਭਾਵਾਤਮਕ ਪ੍ਰਭਾਵ ਵੀ ਪਾਉਂਦੇ ਹਨ, ਤਾਂ ਜੋ ਸੰਦੇਸ਼ ਨੂੰ ਜ਼ੋਰਦਾਰ ਤਰੀਕੇ ਵਿਚ ਸੰਚਾਰਿਤ ਕੀਤਾ ਜਾਂਦਾ ਹੈ ਜੋ ਕੇਵਲ ਤੱਥ ਬਿਆਨ ਕਰਨ ਨਾਲ ਅਕਸਰ ਸੰਭਵ ਨਹੀਂ ਹੁੰਦਾ ਹੈ। (ਮੱਤੀ 13:34) ਗਿਆਨ ਪੁਸਤਕ ਵਿਚ ਅਨੇਕ ਸਿੱਖਿਅਕ ਦ੍ਰਿਸ਼ਟਾਂਤ ਹਨ ਜੋ ਸਰਲ ਪਰੰਤੂ ਪ੍ਰਭਾਵਸ਼ਾਲੀ ਹਨ। ਉਦਾਹਰਣ ਵਜੋਂ, ਅਧਿਆਇ 17 ਵਿਚ ਵਰਤਿਆ ਗਿਆ ਇਕ ਦ੍ਰਿਸ਼ਟਾਂਤ ਕਦਰ ਵਧਾਉਂਦਾ ਹੈ ਕਿ ਕਿਵੇਂ, ਇਕ ਅਧਿਆਤਮਿਕ ਭਾਵ ਵਿਚ, ਯਹੋਵਾਹ ਮਸੀਹੀ ਕਲੀਸਿਯਾ ਦੇ ਰਾਹੀਂ ਰੋਟੀ, ਕੱਪੜਾ, ਅਤੇ ਮਕਾਨ ਮੁਹੱਈਆ ਕਰਦਾ ਹੈ। ਗਿਆਨ ਪੁਸਤਕ ਦੇ ਸੁੰਦਰ ਤਸਵੀਰੀ ਦ੍ਰਿਸ਼ਟਾਂਤ, ਭਾਵਨਾਵਾਂ ਨੂੰ ਉਤੇਜਿਤ ਕਰਨ ਲਈ ਪ੍ਰਭਾਵਕਾਰੀ ਢੰਗ ਨਾਲ ਵਰਤੇ ਜਾ ਸਕਦੇ ਹਨ। ਸਫ਼ਾ 185 ਉੱਤੇ “ਆਨੰਦਮਈ ਪੁਨਰ-ਉਥਾਨ” ਉਪ-ਸਿਰਲੇਖ ਹੇਠ, ਪੈਰਾ 18 ਦੇ ਪ੍ਰਭਾਵ ਨੂੰ ਹੋਰ ਮਜ਼ਬੂਤ ਬਣਾਏਗਾ ਜਦੋਂ ਵਿਦਿਆਰਥੀ ਨੂੰ ਪਿੱਛੇ ਸਫ਼ੇ 86 ਉੱਤੇ ਤਸਵੀਰ ਦਿਖਾਈ ਜਾਂਦੀ ਹੈ। ਇਹ ਸ਼ਾਇਦ ਉਸ ਨੂੰ ਪਰਮੇਸ਼ੁਰ ਦੇ ਰਾਜ ਹੇਠ ਪੁਨਰ-ਉਥਾਨ ਨੂੰ ਇਕ ਹਕੀਕਤ ਦੇ ਤੌਰ ਤੇ ਵਿਚਾਰਨ ਲਈ ਪ੍ਰੇਰਿਤ ਕਰੇ।
11 ਬਾਈਬਲ ਵਿਦਿਆਰਥੀਆਂ ਨੂੰ ਹਰ ਪਾਠ ਦੇ ਨਾਲ ਅਧਿਆਤਮਿਕ ਉੱਨਤੀ ਕਰਨ ਦੀ ਲੋੜ ਹੈ। ਇਸੇ ਕਾਰਨ, ਹਰ ਅਧਿਆਇ ਦੇ ਅੰਤ ਵਿਚ ਦਿੱਤੀ ਗਈ “ਆਪਣੇ ਗਿਆਨ ਨੂੰ ਪਰਖੋ” ਡੱਬੀ ਵਿਚ ਪੁਨਰ-ਵਿਚਾਰ ਸਵਾਲਾਂ ਨੂੰ ਪੁੱਛਣ ਤੋਂ ਨਾ ਚੂਕੋ। ਅਧਿਐਨ ਕੀਤੀਆਂ ਗਈਆਂ ਗੱਲਾਂ ਦੇ ਕੇਵਲ ਇਕ ਦਿਮਾਗ਼ੀ ਸਪੱਸ਼ਟੀਕਰਣ ਤੋਂ ਅਧਿਕ ਦੀ ਮੰਗ ਕਰੋ। ਇਨ੍ਹਾਂ ਵਿੱਚੋਂ ਕਈ ਸਵਾਲ ਦਿਲ ਤੋਂ ਨਿੱਜੀ ਪ੍ਰਤਿਕ੍ਰਿਆ ਨੂੰ ਬਾਹਰ ਲਿਆਉਣ ਲਈ ਡੀਜ਼ਾਈਨ ਕੀਤੇ ਗਏ ਹਨ। ਉਦਾਹਰਣ ਵਜੋਂ, ਸਫ਼ਾ 31 ਦੇਖੋ, ਜਿੱਥੇ ਵਿਦਿਆਰਥੀ ਨੂੰ ਪੁੱਛਿਆ ਜਾਂਦਾ ਹੈ: “ਯਹੋਵਾਹ ਪਰਮੇਸ਼ੁਰ ਦੇ ਕਿਹੜੇ ਗੁਣ ਤੁਹਾਨੂੰ ਖ਼ਾਸ ਤੌਰ ਤੇ ਆਕਰਸ਼ਿਤ ਕਰਦੇ ਹਨ?”—2 ਕੁਰਿੰ. 13:5.
12 ਵਿਦਿਆਰਥੀਆਂ ਨੂੰ ਅਧਿਐਨ ਦੇ ਲਈ ਤਿਆਰੀ ਕਰਨੀ ਸਿਖਾਓ: ਇਕ ਵਿਦਿਆਰਥੀ ਜੋ ਅਗਾਹਾਂ ਹੀ ਪਾਠ ਨੂੰ ਪੜ੍ਹਦਾ, ਜਵਾਬ ਨੂੰ ਨਿਸ਼ਾਨ ਲਗਾਉਂਦਾ, ਅਤੇ ਵਿਚਾਰਦਾ ਹੈ ਕਿ ਇਨ੍ਹਾਂ ਨੂੰ ਆਪਣੇ ਸ਼ਬਦਾਂ ਵਿਚ ਕਿਵੇਂ ਅਭਿਵਿਅਕਤ ਕਰੇ, ਛੇਤੀ ਅਧਿਆਤਮਿਕ ਉੱਨਤੀ ਕਰੇਗਾ। ਤੁਸੀਂ ਆਪਣੀ ਮਿਸਾਲ ਅਤੇ ਹੌਸਲਾ-ਅਫ਼ਜ਼ਾਈ ਨਾਲ ਉਸ ਨੂੰ ਅਧਿਐਨ ਦੇ ਲਈ ਤਿਆਰੀ ਕਰਨੀ ਸਿਖਾ ਸਕਦੇ ਹੋ। ਉਸ ਨੂੰ ਆਪਣੀ ਪੁਸਤਕ ਦਿਖਾਓ, ਜਿਸ ਵਿਚ ਤੁਸੀਂ ਮੁੱਖ ਸ਼ਬਦਾਂ ਅਤੇ ਵਾਕਾਂ ਨੂੰ ਉਜਾਗਰ ਕੀਤਾ ਹੈ ਜਾਂ ਲਕੀਰ ਲਾਈ ਹੋਈ ਹੈ। ਸਮਝਾਓ ਕਿ ਛਪੇ ਸਵਾਲਾਂ ਦੇ ਸਿੱਧੇ ਜਵਾਬ ਕਿਵੇਂ ਲੱਭੀਦੇ ਹਨ। ਇਕੱਠੇ ਮਿਲ ਕੇ ਇਕ ਅਧਿਆਇ ਨੂੰ ਤਿਆਰ ਕਰਨਾ ਸ਼ਾਇਦ ਵਿਦਿਆਰਥੀ ਲਈ ਸਹਾਇਕ ਹੋਵੇ। ਉਸ ਨੂੰ ਆਪਣੇ ਸ਼ਬਦਾਂ ਵਿਚ ਵਿਚਾਰ ਪ੍ਰਗਟ ਕਰਨ ਲਈ ਉਤਸ਼ਾਹਿਤ ਕਰੋ। ਕੇਵਲ ਉਦੋਂ ਹੀ ਸਪੱਸ਼ਟ ਹੁੰਦਾ ਹੈ ਕਿ ਉਹ ਸਾਮੱਗਰੀ ਨੂੰ ਸਮਝਦਾ ਹੈ ਜਾਂ ਨਹੀਂ। ਜੇ ਉਹ ਆਪਣਾ ਜਵਾਬ ਪੁਸਤਕ ਵਿੱਚੋਂ ਪੜ੍ਹਦਾ ਹੈ, ਤਾਂ ਤੁਸੀਂ ਇਹ ਪੁੱਛਣ ਨਾਲ ਉਸ ਦੀ ਸੋਚ-ਸ਼ਕਤੀ ਨੂੰ ਉਤੇਜਿਤ ਕਰ ਸਕਦੇ ਹੋ ਕਿ ਉਹ ਅਗਲੇ ਨੂੰ ਇਹ ਨੁਕਤਾ ਆਪਣੇ ਸ਼ਬਦਾਂ ਵਿਚ ਕਿਵੇਂ ਸਮਝਾਵੇਗਾ।
13 ਵਿਦਿਆਰਥੀ ਨੂੰ ਉਹ ਸ਼ਾਸਤਰਵਚਨਾਂ ਜੋ ਉਤਕਥਿਤ ਨਹੀਂ ਹਨ, ਨੂੰ ਆਪਣੀ ਸਪਤਾਹਕ ਤਿਆਰੀ ਵਿਚ ਪੜ੍ਹਨ ਲਈ ਉਤਸ਼ਾਹਿਤ ਕਰੋ, ਕਿਉਂ ਜੋ ਇਨ੍ਹਾਂ ਸਾਰਿਆਂ ਨੂੰ ਅਧਿਐਨ ਦੇ ਦੌਰਾਨ ਪੜ੍ਹਨ ਲਈ ਸ਼ਾਇਦ ਸਮਾਂ ਨਾ ਹੋਵੇ। ਆਪਣੀ ਪੜ੍ਹਾਈ ਵਿਚ ਉਸ ਵੱਲੋਂ ਕੀਤੇ ਗਏ ਜਤਨਾਂ ਲਈ ਉਸ ਦੀ ਸ਼ਲਾਘਾ ਕਰੋ। (2 ਪਤ. 1:5; ਬਾਈਬਲ ਅਧਿਐਨ ਦੌਰਾਨ ਸਿੱਖਿਆ ਵਧਾਉਣ ਲਈ ਸਿੱਖਿਅਕ ਅਤੇ ਵਿਦਿਆਰਥੀ ਦੋਵੇਂ ਕੀ ਕਰ ਸਕਦੇ ਹਨ, ਉੱਤੇ ਅਤਿਰਿਕਤ ਸੁਝਾਉ ਦੇ ਲਈ, ਅਗਸਤ 15, 1993, ਪਹਿਰਾਬੁਰਜ [ਅੰਗ੍ਰੇਜ਼ੀ], ਸਫ਼ੇ 13-14 ਦੇਖੋ।) ਇਸ ਤਰੀਕੇ ਨਾਲ, ਵਿਦਿਆਰਥੀ ਨੂੰ ਕਲੀਸਿਯਾ ਸਭਾਵਾਂ ਲਈ ਤਿਆਰੀ ਕਰਨ ਅਤੇ ਅਰਥਪੂਰਣ ਟਿੱਪਣੀ ਕਰਨ ਦੇ ਲਈ ਸਿਖਲਾਈ ਮਿਲਦੀ ਹੈ। ਉਹ ਨਿੱਜੀ ਅਧਿਐਨ ਦੀਆਂ ਚੰਗੀਆਂ ਆਦਤਾਂ ਨੂੰ ਵਿਕਸਿਤ ਕਰਨਾ ਸਿੱਖ ਰਿਹਾ ਹੋਵੇਗਾ ਜੋ ਕਿ ਗਿਆਨ ਪੁਸਤਕ ਵਿੱਚੋਂ ਉਸ ਦੇ ਨਿੱਜੀ ਬਾਈਬਲ ਅਧਿਐਨ ਦੇ ਸਮਾਪਤ ਹੋਣ ਮਗਰੋਂ ਉਸ ਨੂੰ ਸੱਚਾਈ ਵਿਚ ਪ੍ਰਗਤੀ ਕਰਦੇ ਰਹਿਣ ਲਈ ਲੈਸ ਕਰੇਗਾ।—1 ਤਿਮੋ. 4:15; 1 ਪਤ. 2:2.
14 ਵਿਦਿਆਰਥੀਆਂ ਨੂੰ ਯਹੋਵਾਹ ਦੇ ਸੰਗਠਨ ਵੱਲ ਨਿਰਦੇਸ਼ਿਤ ਕਰੋ: ਇਹ ਚੇਲੇ ਬਣਾਉਣ ਵਾਲੇ ਦੀ ਜ਼ਿੰਮੇਵਾਰੀ ਹੈ ਕਿ ਉਹ ਵਿਦਿਆਰਥੀ ਦੀ ਰੁਚੀ ਨੂੰ ਯਹੋਵਾਹ ਦੇ ਸੰਗਠਨ ਵੱਲ ਨਿਰਦੇਸ਼ਿਤ ਕਰੇ। ਵਿਦਿਆਰਥੀ ਹੋਰ ਛੇਤੀ ਨਾਲ ਅਧਿਆਤਮਿਕ ਪ੍ਰੌੜ੍ਹਤਾ ਵੱਲ ਪ੍ਰਗਤੀ ਕਰੇਗਾ ਜੇਕਰ ਉਹ ਇਸ ਸੰਗਠਨ ਨੂੰ ਮਾਨਤਾ ਦਿੰਦਾ ਹੈ ਅਤੇ ਕਦਰ ਕਰਦਾ ਹੈ ਅਤੇ ਇਸ ਦਾ ਭਾਗ ਬਣਨ ਦੀ ਲੋੜ ਨੂੰ ਮਹਿਸੂਸ ਕਰਦਾ ਹੈ। ਅਸੀਂ ਚਾਹੁੰਦੇ ਹਾਂ ਕਿ ਉਹ ਪਰਮੇਸ਼ੁਰ ਦੇ ਲੋਕਾਂ ਨਾਲ ਸੰਗਤ ਕਰਨ ਵਿਚ ਆਨੰਦ ਹਾਸਲ ਕਰੇ ਅਤੇ ਸਾਡੇ ਨਾਲ ਰਾਜ ਗ੍ਰਹਿ ਵਿਖੇ ਹਾਜ਼ਰ ਹੋਣ ਲਈ ਉਤਾਵਲਾ ਹੋਵੇ, ਜਿੱਥੇ ਉਹ ਮਸੀਹੀ ਕਲੀਸਿਯਾ ਦੁਆਰਾ ਮੁਹੱਈਆ ਕੀਤਾ ਗਿਆ ਅਧਿਆਤਮਿਕ ਅਤੇ ਭਾਵਾਤਮਕ ਸਮਰਥਨ ਹਾਸਲ ਕਰ ਸਕਦਾ ਹੈ।—1 ਤਿਮੋ. 3:15.
15 ਯਹੋਵਾਹ ਦੇ ਗਵਾਹ—ਸੰਯੁਕਤ ਰੂਪ ਵਿਚ ਪਰਮੇਸ਼ੁਰ ਦੀ ਇੱਛਾ ਵਿਸ਼ਵ-ਵਿਆਪੀ ਪੂਰੀ ਕਰ ਰਹੇ ਵੱਡੀ ਪੁਸਤਿਕਾ ਵਿਅਕਤੀਆਂ ਨੂੰ ਉਸ ਇੱਕੋ-ਇਕ ਦ੍ਰਿਸ਼ਟ ਸੰਗਠਨ ਜੋ ਯਹੋਵਾਹ ਅੱਜ ਆਪਣੀ ਇੱਛਾ ਸੰਪੰਨ ਕਰਨ ਲਈ ਇਸਤੇਮਾਲ ਕਰ ਰਿਹਾ ਹੈ, ਦੇ ਨਾਲ ਪਰਿਚਿਤ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਅਧਿਐਨ ਸਥਾਪਿਤ ਹੋਣ ਤੇ, ਕਿਉਂ ਨਾ ਵਿਦਿਆਰਥੀ ਨੂੰ ਇਕ ਕਾਪੀ ਪੇਸ਼ ਕਰੋ? ਸ਼ੁਰੂ ਤੋਂ ਹੀ, ਵਿਦਿਆਰਥੀ ਨੂੰ ਸਭਾਵਾਂ ਵਿਚ ਆਉਣ ਲਈ ਸੱਦਾ ਦਿੰਦੇ ਰਹੋ। ਸਮਝਾਓ ਕਿ ਇਹ ਕਿਵੇਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਤੁਸੀਂ ਉਸ ਨੂੰ ਅਗਲੇ ਭਾਸ਼ਣ ਦਾ ਸ਼ੀਰਸ਼ਕ ਦੱਸ ਸਕਦੇ ਹੋ ਜਾਂ ਉਸ ਨੂੰ ਪਹਿਰਾਬੁਰਜ ਅਧਿਐਨ ਵਿਚ ਚਰਚਾ ਕੀਤਾ ਜਾਣ ਵਾਲਾ ਲੇਖ ਦਿਖਾ ਸਕਦੇ ਹੋ। ਸ਼ਾਇਦ ਤੁਸੀਂ ਉਸ ਨੂੰ ਰਾਜ ਗ੍ਰਹਿ ਦਿਖਾਉਣ ਲਈ ਲੈ ਜਾ ਸਕਦੇ ਹੋ ਜਦੋਂ ਸਭਾਵਾਂ ਨਹੀਂ ਹੋ ਰਹੀਆਂ ਹਨ ਤਾਂ ਜੋ ਇਕ ਨਵੇਂ ਥਾਂ ਤੇ ਪਹਿਲੀ ਵਾਰੀ ਜਾਣ ਤੇ ਉਸ ਦੀ ਕਿਸੇ ਪ੍ਰਕਾਰ ਦੀ ਚਿੰਤਾ ਦੂਰ ਕੀਤੀ ਜਾ ਸਕੇ। ਤੁਸੀਂ ਸ਼ਾਇਦ ਸਭਾਵਾਂ ਵਿਚ ਆਉਣ ਲਈ ਪਰਿਵਹਿਣ ਪੇਸ਼ ਕਰ ਸਕੋ। ਜਦੋਂ ਉਹ ਹਾਜ਼ਰ ਹੁੰਦਾ ਹੈ, ਤਾਂ ਉਸ ਨੂੰ ਨਿੱਘਾ ਸੁਆਗਤ ਅਤੇ ਆਰਾਮ ਮਹਿਸੂਸ ਕਰਵਾਓ। (ਮੱਤੀ 7:12) ਉਸ ਦਾ ਦੂਸਰੇ ਗਵਾਹਾਂ ਦੇ ਨਾਲ-ਨਾਲ, ਬਜ਼ੁਰਗਾਂ ਦੇ ਨਾਲ ਵੀ ਪਰਿਚੈ ਕਰਵਾਓ। ਉਮੀਦ ਰੱਖਦੇ ਹਾਂ ਕਿ ਉਹ ਕਲੀਸਿਯਾ ਨੂੰ ਆਪਣੇ ਅਧਿਆਤਮਿਕ ਪਰਿਵਾਰ ਵਜੋਂ ਵਿਚਾਰਨ ਲੱਗ ਪਵੇਗਾ। (ਮੱਤੀ 12:49, 50; ਮਰ. 10:29, 30) ਤੁਸੀਂ ਸ਼ਾਇਦ ਉਸ ਲਈ ਇਕ ਟੀਚਾ ਰੱਖੋ, ਜਿਵੇਂ ਕਿ ਹਰ ਹਫ਼ਤੇ ਇਕ ਸਭਾ ਲਈ ਹਾਜ਼ਰ ਹੋਣਾ, ਅਤੇ ਫਿਰ ਇਸ ਟੀਚੇ ਨੂੰ ਪ੍ਰਗਤੀਸ਼ੀਲ ਢੰਗ ਨਾਲ ਵਧਾਓ।—ਇਬ. 10:24, 25.
16 ਜਿਉਂ-ਜਿਉਂ ਗ੍ਰਹਿ ਬਾਈਬਲ ਅਧਿਐਨ ਗਿਆਨ ਪੁਸਤਕ ਵਿਚ ਅੱਗੇ ਵਧਦਾ ਹੈ, ਉਨ੍ਹਾਂ ਭਾਗਾਂ ਉੱਤੇ ਜ਼ੋਰ ਦਿਓ ਜੋ ਸਭਾਵਾਂ ਵਿਚ ਕਲੀਸਿਯਾ ਦੇ ਨਾਲ ਨਿਯਮਿਤ ਸੰਗਤ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹਨ। ਖ਼ਾਸ ਕਰਕੇ ਸਫ਼ੇ 52, 115, 137-9, 159, ਅਤੇ ਨਾਲ ਹੀ ਅਧਿਆਇ 17 ਉੱਤੇ ਧਿਆਨ ਦਿਓ। ਯਹੋਵਾਹ ਦੇ ਸੰਗਠਨ ਦੇ ਲਈ ਤੁਹਾਡੀ ਆਪਣੀ ਕਦਰ ਦੀਆਂ ਗਹਿਰੀਆਂ ਭਾਵਨਾਵਾਂ ਨੂੰ ਪ੍ਰਗਟ ਕਰੋ। (ਮੱਤੀ 24:45-47) ਸਥਾਨਕ ਕਲੀਸਿਯਾ ਦੇ ਬਾਰੇ ਅਤੇ ਸਭਾਵਾਂ ਵਿਖੇ ਤੁਸੀਂ ਕੀ ਸਿੱਖਦੇ ਹੋ, ਦੇ ਬਾਰੇ ਸਕਾਰਾਤਮਕ ਤੌਰ ਤੇ ਗੱਲਾਂ ਕਰੋ। (ਜ਼ਬੂ. 84:10; 133:1-3) ਚੰਗਾ ਹੋਵੇਗਾ ਜੇਕਰ ਵਿਦਿਆਰਥੀ, ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਤੋਂ ਸ਼ੁਰੂ ਕਰਦੇ ਹੋਏ, ਸੋਸਾਇਟੀ ਦੀ ਹਰੇਕ ਵਿਡਿਓ ਨੂੰ ਦੇਖ ਸਕੇ। ਸੰਗਠਨ ਦੇ ਵੱਲ ਹੋਰ ਕਿਵੇਂ ਰੁਚੀ ਨਿਰਦੇਸ਼ਿਤ ਕੀਤੀ ਜਾਵੇ, ਇਸ ਬਾਰੇ ਅਤਿਰਿਕਤ ਸੁਝਾਅ ਦੇ ਲਈ, ਦੇਖੋ ਨਵੰਬਰ 1, 1984, ਪਹਿਰਾਬੁਰਜ (ਅੰਗ੍ਰੇਜ਼ੀ), ਸਫ਼ੇ 14-18, ਅਤੇ ਅਪ੍ਰੈਲ 1993 ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਅੰਤਰ-ਪੱਤਰ।
17 ਵਿਦਿਆਰਥੀ ਨੂੰ ਦੂਜਿਆਂ ਨੂੰ ਗਵਾਹੀ ਦੇਣ ਲਈ ਉਤਸ਼ਾਹਿਤ ਕਰੋ: ਲੋਕਾਂ ਨਾਲ ਅਧਿਐਨ ਕਰਨ ਵਿਚ ਸਾਡਾ ਟੀਚਾ ਅਜਿਹੇ ਚੇਲੇ ਬਣਾਉਣਾ ਹੈ ਜੋ ਯਹੋਵਾਹ ਲਈ ਗਵਾਹੀ ਦਿੰਦੇ ਹਨ। (ਯਸਾ. 43:10-12) ਇਸ ਦਾ ਇਹ ਅਰਥ ਹੈ ਕਿ ਸਿੱਖਿਅਕ ਨੂੰ ਵਿਦਿਆਰਥੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਉਹ ਜੋ ਕੁਝ ਬਾਈਬਲ ਤੋਂ ਸਿੱਖ ਰਿਹਾ ਹੈ, ਉਸ ਬਾਰੇ ਦੂਜਿਆਂ ਨਾਲ ਗੱਲਾਂ ਕਰੇ। ਇਹ ਕੇਵਲ ਇੰਜ ਪੁੱਛਣ ਦੇ ਨਾਲ ਸੌਖਿਆਂ ਹੀ ਕੀਤਾ ਜਾ ਸਕਦਾ ਹੈ: “ਤੁਸੀਂ ਇਹ ਸੱਚਾਈ ਆਪਣੇ ਪਰਿਵਾਰ ਨੂੰ ਕਿਵੇਂ ਸਮਝਾਓਗੇ?” ਜਾਂ “ਤੁਸੀਂ ਇਹ ਗੱਲ ਇਕ ਮਿੱਤਰ ਨੂੰ ਸਾਬਤ ਕਰਨ ਲਈ ਕਿਹੜਾ ਸ਼ਾਸਤਰਵਚਨ ਇਸਤੇਮਾਲ ਕਰੋਗੇ?” ਗਿਆਨ ਪੁਸਤਕ ਵਿਚ ਮੁੱਖ ਥਾਵਾਂ ਉੱਤੇ ਜ਼ੋਰ ਦਿਓ ਜਿੱਥੇ ਗਵਾਹੀ ਕਾਰਜ ਨੂੰ ਉਤਸ਼ਾਹਿਤ ਕੀਤਾ ਗਿਆ ਹੈ, ਜਿਵੇਂ ਕਿ ਸਫ਼ੇ 22, 93-5, 105-6, ਅਤੇ ਨਾਲ ਹੀ ਅਧਿਆਇ 18. ਜਦੋਂ ਉਪਯੁਕਤ ਹੋਵੇ, ਵਿਦਿਆਰਥੀ ਨੂੰ ਗ਼ੈਰ-ਰਸਮੀ ਤੌਰ ਤੇ ਦੂਜਿਆਂ ਨੂੰ ਗਵਾਹੀ ਦੇਣ ਵਿਚ ਵਰਤੋਂ ਲਈ ਕੁਝ ਟ੍ਰੈਕਟ ਦਿੱਤੇ ਜਾ ਸਕਦੇ ਹਨ। ਸੁਝਾਅ ਦਿਓ ਕਿ ਉਹ ਆਪਣੇ ਪਰਿਵਾਰ ਦੇ ਸਦੱਸਾਂ ਨੂੰ ਆਪਣੇ ਅਧਿਐਨ ਵਿਚ ਬੈਠਣ ਲਈ ਸੱਦਾ ਦੇਵੇ। ਕੀ ਉਸ ਦੇ ਕੋਈ ਮਿੱਤਰ ਵੀ ਅਧਿਐਨ ਕਰਨਾ ਚਾਹੁਣਗੇ? ਉਸ ਨੂੰ ਕਹੋ ਕਿ ਉਹ ਤੁਹਾਨੂੰ ਉਨ੍ਹਾਂ ਦਾ ਪਤਾ ਦੇਵੇ ਜੋ ਰੁਚੀ ਰੱਖਦੇ ਹਨ।
18 ਦੈਵ-ਸ਼ਾਸਕੀ ਸੇਵਕਾਈ ਸਕੂਲ ਅਤੇ ਸੇਵਾ ਸਭਾ ਵਿਚ ਹਾਜ਼ਰ ਹੋਣ ਨਾਲ, ਸੰਭਾਵੀ ਚੇਲਾ ਅਤਿਰਿਕਤ ਸਿਖਲਾਈ ਅਤੇ ਪ੍ਰੇਰਣਾ ਹਾਸਲ ਕਰ ਸਕਦਾ ਹੈ ਜੋ ਉਸ ਨੂੰ ਖ਼ੁਸ਼ ਖ਼ਬਰੀ ਦਾ ਪ੍ਰਕਾਸ਼ਕ ਬਣਨ ਲਈ ਮਦਦ ਕਰਨਗੀਆਂ। ਜਦੋਂ ਉਹ ਸਕੂਲ ਵਿਚ ਭਰਤੀ ਹੋਣ ਜਾਂ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਬਣਨ ਵਿਚ ਰੁਚੀ ਪ੍ਰਗਟ ਕਰਦਾ ਹੈ, ਤਾਂ ਆਪਣੀ ਸੇਵਕਾਈ (ਅੰਗ੍ਰੇਜ਼ੀ) ਪੁਸਤਕ ਦੇ ਸਫ਼ੇ 98 ਅਤੇ 99 ਉੱਤੇ ਦਿੱਤੇ ਗਏ ਸਿਧਾਂਤ ਲਾਗੂ ਹੋਣਗੇ। ਜੇਕਰ ਉਸ ਦੇ ਜੀਵਨ ਦੇ ਕਿਸੇ ਪਹਿਲੂ ਦੇ ਕਾਰਨ ਉਹ ਯੋਗ ਨਹੀਂ ਹੁੰਦਾ ਹੈ, ਤਾਂ ਤੁਸੀਂ ਸੋਸਾਇਟੀ ਦੇ ਪ੍ਰਕਾਸ਼ਨਾਂ ਵਿੱਚੋਂ ਉਸ ਮਾਮਲੇ ਉੱਤੇ ਚਰਚਾ ਕਰਨ ਵਾਲੀ ਸਹਾਇਕ ਸਾਮੱਗਰੀ ਦੇ ਲਈ ਛਾਣ-ਬੀਣ ਕਰ ਕੇ ਉਸ ਨਾਲ ਸਾਂਝਾ ਕਰ ਸਕਦੇ ਹੋ। ਉਦਾਹਰਣ ਵਜੋਂ, ਇਕ ਵਿਦਿਆਰਥੀ ਨੂੰ ਸ਼ਾਇਦ ਤਮਾਖੂ ਜਾਂ ਹੋਰ ਕਿਸੇ ਨਸ਼ੀਲੀਆਂ ਦਵਾਈਆਂ ਦੇ ਅਮਲ ਉੱਤੇ ਹਾਵੀ ਹੋਣਾ ਮੁਸ਼ਕਲ ਲੱਗ ਰਿਹਾ ਹੋਵੇ। ਤਰਕ ਕਰਨਾ ਪੁਸਤਕ ਠੋਸ ਸ਼ਾਸਤਰ ਸੰਬੰਧੀ ਕਾਰਨ ਦਿਖਾਉਂਦੀ ਹੈ ਕਿ ਕਿਉਂ ਮਸੀਹੀ ਅਜਿਹੀਆਂ ਹਾਨੀਕਾਰਕ ਆਦਤਾਂ ਤੋਂ ਪਰਹੇਜ਼ ਕਰਦੇ ਹਨ, ਅਤੇ ਸਫ਼ਾ 112 ਉੱਤੇ ਇਹ ਇਕ ਤਰੀਕਾ ਦੱਸਦੀ ਹੈ ਜੋ ਦੂਜਿਆਂ ਨੂੰ ਇਹ ਆਦਤ ਤੋੜਨ ਦੇ ਲਈ ਮਦਦ ਕਰਨ ਵਿਚ ਸਫ਼ਲ ਸਾਬਤ ਹੋਇਆ ਹੈ। ਉਸ ਨਾਲ ਇਸ ਮਾਮਲੇ ਬਾਰੇ ਪ੍ਰਾਰਥਨਾ ਕਰਦੇ ਹੋਏ, ਉਸ ਨੂੰ ਮਦਦ ਲਈ ਯਹੋਵਾਹ ਉੱਤੇ ਨਿਰਭਰਤਾ ਨੂੰ ਵਧਾਉਣਾ ਸਿਖਾਓ।—ਯਾਕੂ. 4:8.
19 ਇਹ ਨਿਸ਼ਚਿਤ ਕਰਨ ਲਈ ਕਿ ਇਕ ਵਿਅਕਤੀ ਪਬਲਿਕ ਸੇਵਕਾਈ ਵਿਚ ਹਿੱਸਾ ਲੈਣ ਦੇ ਯੋਗ ਹੈ ਜਾਂ ਨਹੀਂ, ਪੈਰਵੀ ਕਰਨ ਦੀ ਕਾਰਵਾਈ ਜਨਵਰੀ 1, 1996, ਪਹਿਰਾਬੁਰਜ, ਸਫ਼ਾ 25, ਪੈਰਾ 6 ਵਿਚ ਦੱਸੀ ਗਈ ਹੈ। ਜਦੋਂ ਵਿਦਿਆਰਥੀ ਯੋਗ ਹੁੰਦਾ ਹੈ, ਉਦੋਂ ਖੇਤਰ ਸੇਵਾ ਵਿਚ ਉਸ ਦੇ ਪਹਿਲੇ ਦਿਨ ਲਈ ਉਸ ਨੂੰ ਤਿਆਰ ਕਰਨ ਦੇ ਲਈ ਇਕ ਅਭਿਆਸ ਬੈਠਕ ਸੰਚਾਲਿਤ ਕਰਨਾ ਸਹਾਇਕ ਹੋਵੇਗਾ। ਇਕ ਸਕਾਰਾਤਮਕ ਤਰੀਕੇ ਵਿਚ, ਆਪਣੇ ਖੇਤਰ ਵਿਚ ਲੋਕਾਂ ਦੀਆਂ ਆਮ ਪ੍ਰਤਿਕ੍ਰਿਆਵਾਂ ਅਤੇ ਉਜ਼ਰਾਂ ਬਾਰੇ ਚਰਚਾ ਕਰੋ। ਜੇਕਰ ਸੰਭਵ ਹੋਵੇ ਤਾਂ ਉਸ ਨੂੰ ਪਹਿਲਾਂ ਘਰ-ਘਰ ਦੇ ਕਾਰਜ ਵਿਚ ਸ਼ੁਰੂ ਕਰਵਾਓ, ਅਤੇ ਫਿਰ ਪ੍ਰਗਤੀਸ਼ੀਲ ਢੰਗ ਨਾਲ ਉਸ ਨੂੰ ਸੇਵਕਾਈ ਦੇ ਦੂਜੇ ਪਹਿਲੂਆਂ ਵਿਚ ਸਿਖਲਾਈ ਦਿਓ। ਜੇ ਤੁਸੀਂ ਆਪਣੀ ਪੇਸ਼ਕਸ਼ ਨੂੰ ਸੰਖੇਪ ਅਤੇ ਸਰਲ ਰੱਖੋਗੇ, ਤਾਂ ਉਸ ਲਈ ਅਨੁਕਰਣ ਕਰਨਾ ਆਸਾਨ ਹੋਵੇਗਾ। ਉਸਾਰੂ ਅਤੇ ਉਤਸ਼ਾਹਜਨਕ ਹੋਵੋ, ਕੰਮ ਵਿਚ ਆਨੰਦ ਪ੍ਰਗਟ ਕਰੋ, ਤਾਂਕਿ ਉਹ ਤੁਹਾਡੀ ਮਨੋਬਿਰਤੀ ਨੂੰ ਭਾਂਪ ਕੇ ਪ੍ਰਤਿਬਿੰਬਤ ਕਰੇ। (ਰਸੂ. 18:25) ਇਕ ਨਵੇਂ ਚੇਲੇ ਦਾ ਟੀਚਾ ਖ਼ੁਸ਼ ਖ਼ਬਰੀ ਦਾ ਇਕ ਨਿਯਮਿਤ, ਸਰਗਰਮ ਪ੍ਰਕਾਸ਼ਕ ਬਣਨਾ ਹੋਣਾ ਚਾਹੀਦਾ ਹੈ। ਸ਼ਾਇਦ ਤੁਸੀਂ ਉਸ ਨੂੰ ਸੇਵਾ ਲਈ ਇਕ ਵਿਵਹਾਰਕ ਅਨੁਸੂਚੀ ਬਣਾਉਣ ਵਿਚ ਮਦਦ ਕਰ ਸਕਦੇ ਹੋ। ਇਸ ਪੱਖੋਂ ਕਿ ਉਹ ਦੂਜਿਆਂ ਨੂੰ ਗਵਾਹੀ ਦੇਣ ਦੀ ਆਪਣੀ ਯੋਗਤਾ ਵਿਚ ਉੱਨਤੀ ਕਰ ਸਕੇ, ਤੁਸੀਂ ਸ਼ਾਇਦ ਉਸ ਨੂੰ ਸੁਝਾਅ ਦਿਓ ਕਿ ਉਹ ਪਹਿਰਾਬੁਰਜ (ਅੰਗ੍ਰੇਜ਼ੀ) ਦੇ ਅੰਕਾਂ ਵਿਚ ਅਗਸਤ 15, 1984, ਸਫ਼ੇ 15-25; ਜੁਲਾਈ 15, 1988, ਸਫ਼ੇ 9-20; ਜਨਵਰੀ 15, 1991, ਸਫ਼ੇ 15-20; ਅਤੇ ਜਨਵਰੀ 1, 1994, ਸਫ਼ੇ 20-5, ਨੂੰ ਪੜ੍ਹੇ।
20 ਵਿਦਿਆਰਥੀਆਂ ਨੂੰ ਸਮਰਪਣ ਅਤੇ ਬਪਤਿਸਮਾ ਵੱਲ ਪ੍ਰੇਰਿਤ ਕਰੋ: ਇਕ ਨੇਕਦਿਲ ਵਿਦਿਆਰਥੀ ਨੂੰ ਗਿਆਨ ਪੁਸਤਕ ਦੇ ਅਧਿਐਨ ਦੁਆਰਾ ਇੰਨਾ ਸਿੱਖ ਲੈਣਾ ਚਾਹੀਦਾ ਹੈ ਕਿ ਉਹ ਪਰਮੇਸ਼ੁਰ ਨੂੰ ਸਮਰਪਿਤ ਹੋਵੇ ਅਤੇ ਬਪਤਿਸਮੇ ਦੇ ਯੋਗ ਬਣੇ। (ਤੁਲਨਾ ਕਰੋ ਰਸੂ. 8:27-39; 16:25-34.) ਪਰੰਤੂ, ਇਸ ਤੋਂ ਪਹਿਲਾਂ ਕਿ ਇਕ ਵਿਅਕਤੀ ਸਮਰਪਣ ਕਰਨ ਲਈ ਪ੍ਰੇਰਿਤ ਹੋਵੇ, ਉਸ ਨੂੰ ਯਹੋਵਾਹ ਦੇ ਪ੍ਰਤੀ ਭਗਤੀ ਵਿਕਸਿਤ ਕਰਨ ਦੀ ਲੋੜ ਹੈ। (ਜ਼ਬੂ. 73:25-28) ਅਧਿਐਨ ਦੀ ਪੂਰੀ ਲੜੀ ਦੌਰਾਨ, ਯਹੋਵਾਹ ਦੇ ਗੁਣਾਂ ਲਈ ਕਦਰ ਵਧਾਉਣ ਦੇ ਮੌਕਿਆਂ ਦੀ ਭਾਲ ਕਰੋ। ਪਰਮੇਸ਼ੁਰ ਲਈ ਆਪਣੀ ਖ਼ੁਦ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰੋ। ਵਿਦਿਆਰਥੀ ਨੂੰ ਯਹੋਵਾਹ ਦੇ ਨਾਲ ਇਕ ਨਿੱਘਾ, ਨਿੱਜੀ ਰਿਸ਼ਤਾ ਵਿਕਸਿਤ ਕਰਨ ਦੇ ਸੰਬੰਧ ਵਿਚ ਸੋਚਣ ਲਈ ਮਦਦ ਕਰੋ। ਜੇ ਉਹ ਅਸਲ ਵਿਚ ਪਰਮੇਸ਼ੁਰ ਨੂੰ ਜਾਣ ਜਾਵੇ ਅਤੇ ਪ੍ਰੇਮ ਕਰਨ ਲੱਗ ਪਵੇ, ਤਾਂ ਉਹ ਉਸ ਦੀ ਵਫ਼ਾਦਾਰੀ ਨਾਲ ਸੇਵਾ ਕਰੇਗਾ, ਕਿਉਂਕਿ ਈਸ਼ਵਰੀ ਭਗਤੀ ਇਸ ਨਾਲ ਸੰਬੰਧ ਰੱਖਦੀ ਹੈ ਕਿ ਅਸੀਂ ਯਹੋਵਾਹ ਦੇ ਬਾਰੇ ਇਕ ਵਿਅਕਤੀ ਵਜੋਂ ਕਿਵੇਂ ਮਹਿਸੂਸ ਕਰਦੇ ਹਾਂ।—1 ਤਿਮੋ. 4:7, 8; ਦੇਖੋ ਸਕੂਲ ਗਾਈਡਬੁੱਕ, ਸਫ਼ਾ 76, ਪੈਰਾ 11.
21 ਵਿਦਿਆਰਥੀ ਦੇ ਦਿਲ ਤਕ ਪਹੁੰਚਣ ਦਾ ਜਤਨ ਕਰੋ। (ਜ਼ਬੂ. 119:11; ਰਸੂ. 16:14; ਰੋਮੀ. 10:10) ਉਸ ਲਈ ਸਮਝਣਾ ਜ਼ਰੂਰੀ ਹੈ ਕਿ ਸੱਚਾਈ ਉਸ ਨੂੰ ਨਿੱਜੀ ਤੌਰ ਤੇ ਕਿਵੇਂ ਪ੍ਰਭਾਵਿਤ ਕਰਦੀ ਹੈ ਅਤੇ ਉਸ ਨੂੰ ਨਿਰਣਾ ਕਰਨਾ ਚਾਹੀਦਾ ਹੈ ਕਿ ਸਿੱਖੀਆਂ ਹੋਈਆਂ ਗੱਲਾਂ ਨਾਲ ਉਸ ਨੂੰ ਕੀ ਕਰਨਾ ਚਾਹੀਦਾ ਹੈ। (ਰੋਮੀ. 12:2) ਕੀ ਉਹ ਸੱਚ-ਮੁੱਚ ਉਸ ਸੱਚਾਈ ਵਿਚ ਵਿਸ਼ਵਾਸ ਕਰਦਾ ਹੈ ਜੋ ਉਸ ਨੂੰ ਹਫ਼ਤੇ-ਬ-ਹਫ਼ਤੇ ਪੇਸ਼ ਕੀਤੀ ਜਾਂਦੀ ਹੈ? (1 ਥੱਸ. 2:13) ਇਸ ਉਦੇਸ਼ ਨਾਲ, ਤੁਸੀਂ ਵਿਦਿਆਰਥੀ ਦੀਆਂ ਭਾਵਨਾਵਾਂ ਨੂੰ ਬਾਹਰ ਲਿਆਉਣ ਦੇ ਲਈ ਅਜਿਹੇ ਸੂਝਵਾਨ ਦ੍ਰਿਸ਼ਟੀਕੋਣ ਸਵਾਲ ਪੁੱਛ ਸਕਦੇ ਹੋ, ਜਿਵੇਂ ਕਿ: ਤੁਸੀਂ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ? ਤੁਸੀਂ ਇਸ ਨੂੰ ਆਪਣੇ ਜੀਵਨ ਵਿਚ ਕਿਵੇਂ ਲਾਗੂ ਕਰ ਸਕਦੇ ਹੋ? ਉਸ ਦੀਆਂ ਟਿੱਪਣੀਆਂ ਦੁਆਰਾ ਤੁਸੀਂ ਸ਼ਾਇਦ ਸਮਝ ਸਕੋ ਕਿ ਉਸ ਦੇ ਦਿਲ ਤਕ ਪਹੁੰਚਣ ਦੇ ਲਈ ਕਿੱਥੇ ਹੋਰ ਮਦਦ ਦੀ ਲੋੜ ਹੈ। (ਲੂਕਾ 8:15; ਦੇਖੋ ਸਕੂਲ ਗਾਈਡਬੁੱਕ, ਸਫ਼ਾ 52, ਪੈਰਾ 11.) ਗਿਆਨ ਪੁਸਤਕ ਦੇ ਸਫ਼ੇ 172 ਅਤੇ 174 ਉੱਤੇ ਤਸਵੀਰਾਂ ਦੇ ਸਿਰਲੇਖ ਪੁੱਛਦੇ ਹਨ: “ਕੀ ਤੁਸੀਂ ਪ੍ਰਾਰਥਨਾ ਵਿਚ ਪਰਮੇਸ਼ੁਰ ਨੂੰ ਸਮਰਪਿਤ ਹੋਏ ਹੋ?” ਅਤੇ “ਬਪਤਿਸਮਾ ਪ੍ਰਾਪਤ ਕਰਨ ਤੋਂ ਤੁਹਾਨੂੰ ਕਿਹੜੀ ਚੀਜ਼ ਰੋਕਦੀ ਹੈ?” ਇਹ ਸ਼ਾਇਦ ਵਿਦਿਆਰਥੀ ਨੂੰ ਪ੍ਰਭਾਵਕ ਤੌਰ ਤੇ ਕਦਮ ਚੁੱਕਣ ਲਈ ਪ੍ਰੇਰਿਤ ਕਰੇ।
22 ਜਦੋਂ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਬਪਤਿਸਮਾ ਲੈਣ ਲਈ ਇੱਛੁਕ ਹੁੰਦਾ ਹੈ, ਤਾਂ ਜਿਸ ਕਾਰਵਾਈ ਦੀ ਪੈਰਵੀ ਕੀਤੀ ਜਾਣੀ ਚਾਹੀਦੀ ਹੈ, ਉਹ ਜਨਵਰੀ 1, 1996, ਪਹਿਰਾਬੁਰਜ, ਸਫ਼ਾ 26, ਪੈਰਾ 9, ਵਿਚ ਦੱਸੀ ਗਈ ਹੈ। ਗਿਆਨ ਪੁਸਤਕ ਇਸ ਉਦੇਸ਼ ਨਾਲ ਲਿਖੀ ਗਈ ਸੀ ਕਿ ਇਹ ਇਕ ਵਿਅਕਤੀ ਨੂੰ ਆਪਣੀ ਸੇਵਕਾਈ ਪੁਸਤਕ ਦੀ ਅੰਤਿਕਾ ਵਿਚ ਪਾਏ ਜਾਂਦੇ “ਉਨ੍ਹਾਂ ਲਈ ਸਵਾਲ ਜਿਹੜੇ ਬਪਤਿਸਮਾ ਲੈਣ ਦੀ ਇੱਛਾ ਰੱਖਦੇ ਹਨ” ਦੇ ਜਵਾਬ ਦੇਣ ਲਈ ਲੈਸ ਕਰੇ, ਜਿਨ੍ਹਾਂ ਸਵਾਲਾਂ ਉੱਤੇ ਬਜ਼ੁਰਗ ਉਸ ਨਾਲ ਪੁਨਰ-ਵਿਚਾਰ ਕਰਨਗੇ। ਜੇਕਰ ਤੁਸੀਂ ਗਿਆਨ ਪੁਸਤਕ ਵਿਚ ਛਪੇ ਸਵਾਲਾਂ ਦੇ ਜਵਾਬ ਉੱਤੇ ਜ਼ੋਰ ਪਾਇਆ ਹੈ, ਤਾਂ ਵਿਦਿਆਰਥੀ ਉਨ੍ਹਾਂ ਪ੍ਰਸ਼ਨ ਬੈਠਕਾਂ ਲਈ ਚੰਗੀ ਤਰ੍ਹਾਂ ਨਾਲ ਲੈਸ ਹੋਵੇਗਾ ਜੋ ਬਜ਼ੁਰਗ ਉਸ ਦੇ ਬਪਤਿਸਮੇ ਦੀ ਤਿਆਰੀ ਵਿਚ ਸੰਚਾਲਿਤ ਕਰਨਗੇ।
23 ਗ੍ਰਹਿ ਬਾਈਬਲ ਅਧਿਐਨ ਪੂਰਾ ਕਰਨ ਵਾਲਿਆਂ ਦੀ ਮਦਦ ਕਰੋ: ਇਹ ਆਸ ਰੱਖੀ ਜਾਣੀ ਚਾਹੀਦੀ ਹੈ ਕਿ ਜਦੋਂ ਇਕ ਵਿਅਕਤੀ ਗਿਆਨ ਪੁਸਤਕ ਦਾ ਅਧਿਐਨ ਸਮਾਪਤ ਕਰਦਾ ਹੈ, ਉਦੋਂ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉਸ ਦੀ ਸੁਹਿਰਦਤਾ ਅਤੇ ਰੁਚੀ ਦੀ ਗਹਿਰਾਈ ਸਪੱਸ਼ਟ ਹੋ ਚੁੱਕੀ ਹੋਵੇਗੀ। (ਮੱਤੀ 13:23) ਇਸੇ ਲਈ ਪੁਸਤਕ ਦਾ ਆਖ਼ਰੀ ਉਪ-ਸਿਰਲੇਖ ਪੁੱਛਦਾ ਹੈ, “ਤੁਸੀਂ ਕੀ ਕਰੋਗੇ?” ਸਮਾਪਤੀ ਪੈਰੇ ਵਿਦਿਆਰਥੀ ਤੋਂ ਬੇਨਤੀ ਕਰਦੇ ਹਨ ਕਿ ਉਹ ਉਸ ਰਿਸ਼ਤੇ ਉੱਤੇ ਜੋ ਉਸ ਨੂੰ ਪਰਮੇਸ਼ੁਰ ਦੇ ਨਾਲ ਵਿਕਸਿਤ ਕਰ ਚੁੱਕਣਾ ਚਾਹੀਦਾ ਸੀ, ਸਿੱਖੇ ਹੋਏ ਗਿਆਨ ਨੂੰ ਲਾਗੂ ਕਰਨ ਦੀ ਲੋੜ ਉੱਤੇ, ਅਤੇ ਯਹੋਵਾਹ ਦੇ ਪ੍ਰਤੀ ਆਪਣੇ ਪ੍ਰੇਮ ਨੂੰ ਪ੍ਰਦਰਸ਼ਿਤ ਕਰਨ ਲਈ ਛੇਤੀ ਕਦਮ ਚੁੱਕਣ ਦੀ ਲੋੜ ਉੱਤੇ ਧਿਆਨ ਕੇਂਦ੍ਰਿਤ ਕਰੇ। ਗਿਆਨ ਪੁਸਤਕ ਖ਼ਤਮ ਕਰਨ ਵਾਲਿਆਂ ਦੇ ਲਈ ਅਤਿਰਿਕਤ ਪ੍ਰਕਾਸ਼ਨਾਂ ਦਾ ਅਧਿਐਨ ਕਰਨ ਲਈ ਕੋਈ ਪ੍ਰਬੰਧ ਨਹੀਂ ਹੈ। ਪਰਮੇਸ਼ੁਰ ਦੇ ਗਿਆਨ ਨੂੰ ਪ੍ਰਤਿਕ੍ਰਿਆ ਨਾ ਦਿਖਾਉਣ ਵਾਲੇ ਵਿਦਿਆਰਥੀ ਨੂੰ ਦਿਆਲੂ ਅਤੇ ਸਪੱਸ਼ਟ ਤਰੀਕੇ ਤੋਂ ਸਮਝਾਓ ਕਿ ਉਸ ਨੂੰ ਅਧਿਆਤਮਿਕ ਤੌਰ ਤੇ ਉੱਨਤੀ ਕਰਨ ਲਈ ਕੀ ਕਰਨਾ ਪਵੇਗਾ। ਤੁਸੀਂ ਸ਼ਾਇਦ ਸਮੇਂ-ਸਮੇਂ ਤੇ ਸੰਪਰਕ ਕਰੋ, ਅਤੇ ਇਸ ਤਰ੍ਹਾਂ ਉਸ ਲਈ ਉਹ ਕਦਮ ਚੁੱਕਣ ਦਾ ਰਾਹ ਖੁੱਲ੍ਹਾ ਛੱਡੋ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।—ਉਪ. 12:13.
24 ਸੱਚਾਈ ਨੂੰ ਅਪਣਾ ਕੇ ਬਪਤਿਸਮਾ ਲੈਣ ਵਾਲੇ ਇਕ ਨਵੇਂ ਚੇਲੇ ਨੂੰ ਨਿਹਚਾ ਵਿਚ ਪੂਰੀ ਤਰ੍ਹਾਂ ਨਾਲ ਸਥਿਰ ਹੋਣ ਲਈ ਆਪਣੇ ਗਿਆਨ ਅਤੇ ਸਮਝ ਵਿਚ ਹੋਰ ਅਧਿਕ ਵਧਣ ਦੀ ਲੋੜ ਹੋਵੇਗੀ। (ਕੁਲੁ. 2:6, 7) ਗਿਆਨ ਪੁਸਤਕ ਖ਼ਤਮ ਕਰਨ ਮਗਰੋਂ ਉਸ ਦਾ ਗ੍ਰਹਿ ਬਾਈਬਲ ਅਧਿਐਨ ਜਾਰੀ ਰੱਖਣ ਦੀ ਬਜਾਇ, ਤੁਸੀਂ ਉਸ ਨੂੰ ਅਧਿਆਤਮਿਕ ਤੌਰ ਤੇ ਪ੍ਰੌੜ੍ਹ ਬਣਨ ਲਈ ਲੋੜੀਂਦੀ ਕੋਈ ਵੀ ਨਿੱਜੀ ਸਹਾਇਤਾ ਪ੍ਰਦਾਨ ਕਰਨ ਲਈ ਖ਼ੁਦ ਨੂੰ ਉਪਲਬਧ ਕਰ ਸਕਦੇ ਹੋ। (ਗਲਾ. 6:10; ਇਬ. 6:1) ਉਹ ਆਪਣੀ ਤਰਫ਼ ਤੋਂ, ਪ੍ਰਤਿ ਦਿਨ ਬਾਈਬਲ ਨੂੰ ਪੜ੍ਹਨ, ਨਿੱਜੀ ਤੌਰ ਤੇ ਪਹਿਰਾਬੁਰਜ ਅਤੇ ‘ਮਾਤਬਰ ਨੌਕਰ’ ਦੇ ਦੂਜੇ ਪ੍ਰਕਾਸ਼ਨਾਂ ਦਾ ਅਧਿਐਨ ਕਰਨ, ਸਭਾਵਾਂ ਲਈ ਤਿਆਰੀ ਕਰਨ ਅਤੇ ਹਾਜ਼ਰ ਹੋਣ, ਅਤੇ ਸੰਗੀ ਵਿਸ਼ਵਾਸੀਆਂ ਦੇ ਨਾਲ ਸੱਚਾਈ ਦੀ ਚਰਚਾ ਕਰਨ ਦੇ ਦੁਆਰਾ ਆਪਣੀ ਸਮਝ ਨੂੰ ਪੂਰਾ ਕਰ ਸਕਦਾ ਹੈ। (ਮੱਤੀ 24:45-47; ਜ਼ਬੂ. 1:2; ਰਸੂ. 2:41, 42; ਕੁਲੁ. 1:9, 10) ਆਪਣੀ ਸੇਵਕਾਈ ਨੂੰ ਪੂਰਾ ਕਰਨ ਦੇ ਲਈ ਦੈਵ-ਸ਼ਾਸਕੀ ਤੌਰ ਤੇ ਵਿਵਸਥਿਤ ਹੋਣ ਵਿਚ, ਉਸ ਦਾ ਆਪਣੀ ਸੇਵਕਾਈ ਪੁਸਤਕ ਨੂੰ ਪੜ੍ਹਨਾ ਅਤੇ ਇਸ ਦੀਆਂ ਗੱਲਾਂ ਨੂੰ ਲਾਗੂ ਕਰਨਾ ਇਕ ਅਤਿ-ਮਹੱਤਵਪੂਰਣ ਭੂਮਿਕਾ ਅਦਾ ਕਰੇਗਾ।—2 ਤਿਮੋ. 2:2; 4:5.
25 ਸਿਖਾਉਣ ਦੀ ਕਲਾ ਨੂੰ ਵਿਕਸਿਤ ਕਰੋ: ਸਾਨੂੰ ਲੋਕਾਂ ਨੂੰ ‘ਚੇਲੇ ਬਣਾਉਣ ਅਤੇ ਉਨ੍ਹਾਂ ਨੂੰ ਸਿਖਾਉਣ’ ਦਾ ਆਦੇਸ਼ ਦਿੱਤਾ ਗਿਆ ਹੈ। (ਮੱਤੀ 28:19, 20) ਕਿਉਂ ਜੋ ਸਿਖਾਉਣ ਦੀ ਕਲਾ ਅਟੁੱਟ ਤਰੀਕੇ ਤੋਂ ਚੇਲੇ ਬਣਾਉਣ ਦੇ ਕੰਮ ਨਾਲ ਜੁੜੀ ਹੋਈ ਹੈ, ਅਸੀਂ ਸਿੱਖਿਅਕਾਂ ਵਜੋਂ ਸੁਧਾਰ ਕਰਨ ਦਾ ਜਤਨ ਕਰਨਾ ਚਾਹੁੰਦੇ ਹਾਂ। (1 ਤਿਮੋ. 4:16; 2 ਤਿਮੋ. 4:2) ਸਿਖਾਉਣ ਦੀ ਕਲਾ ਨੂੰ ਕਿਵੇਂ ਵਿਕਸਿਤ ਕਰਨਾ ਹੈ ਦੇ ਬਾਰੇ ਅਤਿਰਿਕਤ ਸੁਝਾਅ ਲਈ, ਤੁਸੀਂ ਸ਼ਾਇਦ ਇਹ ਪੜ੍ਹਨਾ ਚਾਹੋਗੇ: ਸਕੂਲ ਗਾਈਡਬੁੱਕ, ਅਧਿਐਨ 10 ਅਤੇ 15 ਵਿਚ “ਸਿਖਾਉਣ ਦੀ ਕਲਾ ਨੂੰ ਵਿਕਸਿਤ ਕਰਨਾ” ਅਤੇ “ਆਪਣੇ ਸ੍ਰੋਤਿਆਂ ਦੇ ਦਿਲ ਤਕ ਪਹੁੰਚਣਾ”; ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਵਿਚ “ਸਿੱਖਿਅਕ, ਸਿਖਾਉਣਾ”; ਅਤੇ ਪਹਿਰਾਬੁਰਜ (ਅੰਗ੍ਰੇਜ਼ੀ) ਲੇਖ “ਅੱਗ-ਰੋਕੂ ਸਾਮੱਗਰੀ ਦੇ ਨਾਲ ਉਸਾਰਨਾ” ਅਤੇ “ਜਦੋਂ ਤੁਸੀਂ ਸਿਖਾਉਂਦੇ ਹੋ, ਤਾਂ ਦਿਲ ਤਕ ਪਹੁੰਚੋ,” ਅਗਸਤ 1, 1984; “ਕੀ ਤੁਸੀਂ ਸ਼ਾਸਤਰ ਵਿੱਚੋਂ ਪ੍ਰਭਾਵਕ ਤੌਰ ਤੇ ਤਰਕ ਕਰਦੇ ਹੋ?” ਮਾਰਚ 1, 1986; ਅਤੇ “ਚੇਲੇ ਬਣਾਉਣ ਦੇ ਕੰਮ ਵਿਚ ਕਿਵੇਂ ਆਨੰਦ ਭਾਲੀਏ,” ਫਰਵਰੀ 15, 1996.
26 ਜਿਉਂ-ਜਿਉਂ ਤੁਸੀਂ ਗਿਆਨ ਪੁਸਤਕ ਇਸਤੇਮਾਲ ਕਰਦੇ ਹੋਏ, ਚੇਲੇ ਬਣਾਉਣ ਦਾ ਜਤਨ ਕਰਦੇ ਹੋ, ਤਾਂ ਹਮੇਸ਼ਾ ਪ੍ਰਾਰਥਨਾ ਕਰੋ ਕਿ ਯਹੋਵਾਹ, ਜੋ “ਵਧਾਉਣ ਵਾਲਾ ਹੈ,” ਰਾਜ ਦੀ ਖ਼ੁਸ਼ ਖ਼ਬਰੀ ਨਾਲ ਮਾਨਵ ਦਿਲਾਂ ਤਕ ਪਹੁੰਚਣ ਵਿਚ ਤੁਹਾਡੇ ਜਤਨਾਂ ਨੂੰ ਬਰਕਤ ਦੇਵੇਗਾ। (1 ਕੁਰਿੰ. 3:5-7) ਇਉਂ ਹੋਵੇ ਕਿ ਤੁਸੀਂ ਦੂਜਿਆਂ ਨੂੰ ਉਹ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਨੂੰ ਸਮਝਣ, ਕਦਰ ਕਰਨ, ਅਤੇ ਉਸ ਉੱਤੇ ਅਮਲ ਕਰਨ ਲਈ ਸਿਖਾਉਣ ਦਾ ਆਨੰਦ ਅਨੁਭਵ ਕਰੋ!