ਗੀਤ 20 (162)
ਬਚਨ ਦਾ ਪ੍ਰਚਾਰ ਕਰੋ
1 ਹੇ ਯਹੋਵਾਹ ਤੇਰਾ ਅੰਮਰਿਤ
ਸਭ ਨੂੰ ਇਹ ਪਿਲਾਉਣਾ ਹੈ
ਇਹੀ ਜੀਵਨ ਦਾ ਜਲ ਮਿੱਠਾ
ਤਰੋ-ਤਾਜ਼ਾ ਜੋ ਕਰੇ
ਹੇ ਯਹੋਵਾਹ ਤੇਰਾ ਅੰਮਰਿਤ
ਸਭ ਨੂੰ ਜਾ ਕੇ ਦੇਣਾ ਹੈ
ਇਹੀ ਜੀਵਨ ਦਾ ਫੁਹਾਰਾ
ਸਭ ਦੀ ਜਾਨ ਬਹਾਲ ਕਰੇ
2 ਹੇ ਯਹੋਵਾਹ ਤੇਰਾ ਅੰਮਰਿਤ
ਸਭ ਨੂੰ ਇਹ ਪਿਲਾਉਣਾ ਹੈ
ਰੇਗਿਸਤਾਨ ਇਹ ਜਗ ਹੈ ਸਾਰਾ
ਸਾਰੇ ਲੋਕ ਇਸ ਵਿਚ ਪਿਆਸੇ
ਹੇ ਯਹੋਵਾਹ ਤੇਰਾ ਅੰਮਰਿਤ
ਸਭ ਨੂੰ ਆਸ਼ਾ ਦਿੰਦਾ ਹੈ
ਦੇ ਕੇ ਜੀਵਨ ਦਾ ਇਹ ਪਾਣੀ
ਸਭ ਦੀ ਪਿਆਸ ਬੁਝਾਉਣੀ ਹੈ
3 ਹੇ ਯਹੋਵਾਹ ਤੇਰਾ ਅੰਮਰਿਤ
ਸਭ ਨੂੰ ਇਹ ਪਿਲਾਉਣਾ ਹੈ
ਤੇਰੇ ਨਾਂ ਦਾ ਐਲਾਨ ਕਰ ਕੇ
ਸਭ ਦੀ ਜਾਨ ਬਚਾਉਣੀ ਹੈ
ਹੇ ਯਹੋਵਾਹ ਤੇਰਾ ਅੰਮਰਿਤ
ਸਭ ਨੂੰ ਮੈਂ ਪਿਲਾਉਣਾ ਹੈ
ਹੋਵੇ ਸੰਝ, ਹੋਵੇ ਸਵੇਰਾ
ਤੇਰੀ ਸੇਵਾ ਕਰਨੀ ਹੈ