ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 9/12 ਸਫ਼ਾ 2
  • ਪੂਰੀ ਵਾਹ ਲਾ ਕੇ ਆਪਣਾ ਬਚਾਅ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪੂਰੀ ਵਾਹ ਲਾ ਕੇ ਆਪਣਾ ਬਚਾਅ ਕਰੋ
  • ਸਾਡੀ ਰਾਜ ਸੇਵਕਾਈ—2012
  • ਮਿਲਦੀ-ਜੁਲਦੀ ਜਾਣਕਾਰੀ
  • ਮਾਪਿਓ ਆਪਣੇ ਬੱਚਿਆਂ ਦੀ ਮਦਦ ਕਰਨ ਲਈ ਪਰਮੇਸ਼ੁਰੀ ਬੁੱਧ ਇਸਤੇਮਾਲ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਮਾਪਿਓ, ਆਪਣੇ ਬੱਚਿਆਂ ਨੂੰ ਯਹੋਵਾਹ ਨਾਲ ਪਿਆਰ ਕਰਨਾ ਸਿਖਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਮਾਪੇ ਅਤੇ ਬੱਚੇ ਕਿਵੇਂ ਖ਼ੁਸ਼ ਰਹਿ ਸਕਦੇ ਹਨ?
    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!—ਰੱਬ ਦੇ ਬਚਨ ਤੋਂ ਸਿੱਖੋ
  • ਮਾਪਿਓ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਹੋਰ ਦੇਖੋ
ਸਾਡੀ ਰਾਜ ਸੇਵਕਾਈ—2012
km 9/12 ਸਫ਼ਾ 2

ਪੂਰੀ ਵਾਹ ਲਾ ਕੇ ਆਪਣਾ ਬਚਾਅ ਕਰੋ

1 ਸ਼ੈਤਾਨ ਆਪਣੀ ਪੂਰੀ ਵਾਹ ਲਾ ਕੇ ਪਰਿਵਾਰਾਂ ਨੂੰ ਤਬਾਹ ਕਰਨ ਤੇ ਤੁਲਿਆ ਹੋਇਆ ਹੈ। ਮਸੀਹੀਆਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ। ਕਿੰਨੇ ਦੁੱਖ ਦੀ ਗੱਲ ਹੋਵੇਗੀ ਜੇ ਬੱਚੇ ਨਾਜਾਇਜ਼ ਸੰਬੰਧ ਰੱਖਣ ਲੱਗ ਪਏ, ਜ਼ਿਆਦਾ ਸ਼ਰਾਬ ਪੀਣ ਦੇ ਨਾਲ-ਨਾਲ ਨਸ਼ੇ ਜਾਂ ਹੋਰ ਗ਼ਲਤ ਕੰਮ ਕਰਨ ਲੱਗ ਪਏ! ਕੁਝ ਮਾਪਿਆਂ ਨੇ ਆਪਣੇ ਪੁੱਤਰਾਂ-ਧੀਆਂ ਨੂੰ ਹੌਲੀ-ਹੌਲੀ ਯਹੋਵਾਹ ਤੋਂ ਦੂਰ ਹੁੰਦੇ ਦੇਖਿਆ ਹੈ ਜਦੋਂ ਉਹ ਦੁਨਿਆਵੀ ਸੋਚ ਅਤੇ ਇੱਛਾਵਾਂ ਰੱਖਣ ਲੱਗ ਗਏ। (ਕਹਾ. 10:1; 17:21) ਪਰ ਕਈ ਬੱਚਿਆਂ ਨੇ ਆਪਣੇ ਚਾਲ-ਚਲਣ ਨੂੰ ਸਾਫ਼-ਸੁਥਰਾ ਰੱਖਿਆ ਅਤੇ ਯਹੋਵਾਹ ਦੀ ਸੇਵਾ ਵਿਚ ਰੁੱਝੇ ਰਹੇ। ਉਨ੍ਹਾਂ ਦੇ ਚੰਗੇ ਚਾਲ-ਚਲਣ ਕਰਕੇ ਯਹੋਵਾਹ ਦੀ ਵਡਿਆਈ ਹੋਈ ਤੇ ਉਨ੍ਹਾਂ ਦੇ ਮਾਪਿਆਂ ਅਤੇ ਹੋਰਨਾਂ ਨੂੰ ਖ਼ੁਸ਼ੀ ਵੀ ਹੋਈ। (3 ਯੂਹੰ. 3, 4) ਬੱਚਿਆਂ ਵਿਚ ਇਸ ਫ਼ਰਕ ਦੀ ਕੀ ਵਜ੍ਹਾ ਸੀ? ਕਈ ਮਾਮਲਿਆਂ ਵਿਚ ਮਾਪਿਆਂ ਨੇ ਆਪਣਾ ਇਰਾਦਾ ਪੱਕਾ ਰੱਖਿਆ ਅਤੇ ਬੱਚਿਆਂ ਨੇ ਵੀ ਆਪਣੇ ਬਚਾਅ ਲਈ ਉਹ ਸਭ ਕੀਤਾ ਜੋ ਉਹ ਕਰ ਸਕਦੇ ਸਨ।

2 ਮਾਪਿਆਂ ਦੀਆਂ ਜ਼ਿੰਮੇਵਾਰੀਆਂ: ਪਿਤਾਵਾਂ ਲਈ ਬਚਾਅ ਦਾ ਇਕ ਜ਼ਰੂਰੀ ਤਰੀਕਾ ਹੈ ਕਿ ਉਹ ਪਰਿਵਾਰ ਦੇ ਮੁਖੀ ਲਈ ਦੱਸੀਆਂ ਯਹੋਵਾਹ ਦੀਆਂ ਹਿਦਾਇਤਾਂ ਚੰਗੀ ਤਰ੍ਹਾਂ ਸਮਝੇ ਅਤੇ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਲੋੜ ਨੂੰ ਪਛਾਣੇ। ਜੇ ਪਰਿਵਾਰ ਦੇ ਮੁਖੀ ਨੇ ਪਰਿਵਾਰ ਨੂੰ ਬਾਈਬਲ ਦੇ ਅਸੂਲ ਸਿਖਾਉਣੇ ਹਨ, ਤਾਂ ਪਹਿਲਾਂ ਉਸ ਨੂੰ ਆਪ ਇਨ੍ਹਾਂ ਅਸੂਲਾਂ ਨੂੰ ਜਾਣਨਾ ਪਵੇਗਾ। ਪਰ ਜਾਣਨਾ ਹੀ ਕਾਫ਼ੀ ਨਹੀਂ। ਪਰਿਵਾਰ ਦੇ ਪੂਰੇ ਫ਼ਾਇਦੇ ਲਈ ਇਨ੍ਹਾਂ ਅਸੂਲਾਂ ਨੂੰ ਲਾਗੂ ਵੀ ਕਰਨਾ ਪੈਣਾ ਹੈ। ਸਮਰਪਿਤ ਪਿਤਾ ਨੂੰ ਪ੍ਰਾਰਥਨਾ, ਅਧਿਐਨ ਅਤੇ ਪਵਿੱਤਰ ਸੇਵਾ ਕਰਨ ਵਿਚ ਆਪਣੇ ਪਰਿਵਾਰ ਦੀ ਅਗਵਾਈ ਕਰਨੀ ਚਾਹੀਦੀ ਹੈ। (1 ਤਿਮੋ. 5:8) ਜੇ ਉਹ ਚਾਹੁੰਦਾ ਹੈ ਕਿ ਉਸ ਦੀ ਪਤਨੀ ਅਤੇ ਉਸ ਦੇ ਬੱਚੇ ਉਸ ਦੇ ਅਧਿਕਾਰ ਦਾ ਆਦਰ ਕਰਨ, ਤਾਂ ਉਸ ਨੂੰ ਆਪ ਪਰਮੇਸ਼ੁਰ ਅਤੇ ਉਸ ਦੇ ਸੰਗਠਨ ਦੀ ਖ਼ੁਸ਼ੀ ਨਾਲ ਆਗਿਆ ਮੰਨਣੀ ਪਵੇਗੀ। (1 ਯੂਹੰ. 5:3) ਜਦੋਂ ਯਹੋਵਾਹ ਦੀ ਨਕਲ ਕਰਦੇ ਹੋਏ ਪਿਤਾ ਆਪਣੇ ਪਰਿਵਾਰ ਨਾਲ ਹਮੇਸ਼ਾ ਪਿਆਰ ਨਾਲ ਪੇਸ਼ ਆਉਂਦਾ ਹੈ, ਤਾਂ ਪਰਿਵਾਰ ਉਸ ਦਾ ਆਦਰ ਕਰਦਾ ਹੈ ਤੇ ਉਸ ਦੀ ਮਿਸਾਲ ਉੱਤੇ ਚੱਲਣ ਲਈ ਹੋਰ ਵੀ ਤਿਆਰ ਹੁੰਦਾ ਹੈ। ਇਸ ਨਾਲ ਯਹੋਵਾਹ ਦੀ ਵਡਿਆਈ ਤੇ ਆਦਰ ਹੋਵੇਗਾ।

3 ਪਰਿਵਾਰਕ ਸਟੱਡੀ: ਹਰ ਬੱਚੇ ਨੂੰ ਧਿਆਨ ਵਿਚ ਰੱਖੋ ਕਿ ਉਹ ਕਿੰਨਾ ਕੁ ਸਿੱਖ ਸਕਦਾ ਹੈ। ਬੱਚਿਆਂ ਨੂੰ ਸਵਾਲ-ਜਵਾਬ ਕਰੀ ਜਾਣ ਦੀ ਬਜਾਇ, ਸੱਚਾਈ ਨੂੰ ਉਨ੍ਹਾਂ ਦੇ ਦਿਲਾਂ ਤਕ ਪਹੁੰਚਾਉਣ ਦਾ ਟੀਚਾ ਰੱਖੋ। ਜਦੋਂ ਪਤਨੀ ਆਪਣੇ ਪਤੀ ਦਾ ਸਾਥ ਦਿੰਦੀ ਹੈ, ਤਾਂ ਉਸ ਦੇ ਪ੍ਰਤੀ ਆਪਣੀ ਅਧੀਨਗੀ ਦਾ ਸਬੂਤ ਦਿੰਦੀ ਹੈ ਅਤੇ ਬੱਚਿਆਂ ਲਈ ਚੰਗੀ ਮਿਸਾਲ ਬਣਦੀ ਹੈ।—ਅਫ਼. 5:21-24.

4 ਬੱਚੇ: ਸ਼ੈਤਾਨ ਜਿਵੇਂ ਤੁਹਾਡੇ ਮਾਪਿਆਂ ʼਤੇ ਹਮਲੇ ਕਰਦਾ ਹੈ, ਉਵੇਂ ਤੁਹਾਡੇ ʼਤੇ ਵੀ ਕਰ ਸਕਦਾ ਹੈ। ਤੁਸੀਂ ਆਪਣਾ ਬਚਾਅ ਕਿਵੇਂ ਕਰੋਗੇ? ਯਹੋਵਾਹ ਅਤੇ ਆਪਣੇ ਮਾਪਿਆਂ ਦਾ ਕਹਿਣਾ ਮੰਨ ਕੇ। ਇਹ ਗੱਲ ਪੱਲੇ ਬੰਨ੍ਹ ਲਓ ਕਿ ਤੁਸੀਂ ਆਪਣੇ ਮਾਪਿਆਂ ਦੇ ਸਹਾਰੇ ਨਵੀਂ ਦੁਨੀਆਂ ਵਿਚ ਨਹੀਂ ਜਾ ਸਕਦੇ। ਕਹਿਣ ਦਾ ਮਤਲਬ ਹੈ ਕਿ ਤੁਹਾਨੂੰ ਆਪ ਸੱਚਾਈ ʼਤੇ ਚੱਲਣ ਦੀ ਲੋੜ ਹੈ। ਤੁਹਾਡੇ ਮਾਪੇ ਤੁਹਾਨੂੰ ਖਿਲਾਉਂਦੇ-ਪਿਲਾਉਂਦੇ ਹਨ ਤੇ ਤੁਹਾਡਾ ਸਾਥ ਦਿੰਦੇ ਹਨ। ਇਸ ਤਰ੍ਹਾਂ ਉਹ ਸਾਲਾਂ ਤੋਂ ਕਰ ਰਹੇ ਹਨ। ਤੁਸੀਂ ਜਿਉਂ-ਜਿਉਂ ਸਿਆਣੇ ਹੁੰਦੇ ਜਾਂਦੇ ਹੋ, ਤੁਹਾਡੇ ਤੋਂ ਉਮੀਦ ਰੱਖੀ ਜਾਂਦੀ ਹੈ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਆਪ ਸੰਭਾਲੋ। ਯਹੋਵਾਹ ਚਾਹੁੰਦਾ ਹੈ ਕਿ ਤੁਸੀਂ ਉਹੀ ਕਰੋ ਜੋ ਤੁਹਾਨੂੰ ਪਤਾ ਹੈ ਕਿ ਸਹੀ ਹੈ। (ਉਪ. 11:9) ਜੇ ਤੁਸੀਂ ਸਿੱਖਿਆ ਹੈ ਕਿ ਯਹੋਵਾਹ ਦੇ ਰਾਹਾਂ ʼਤੇ ਚੱਲਣਾ ਸਹੀ ਹੈ, ਤਾਂ ਤੁਹਾਨੂੰ ਇਸ ʼਤੇ ਚੱਲਣਾ ਚਾਹੀਦਾ ਹੈ।

5 ਜਿਉਂ-ਜਿਉਂ ਤੁਸੀਂ ਵੱਡੇ ਹੁੰਦੇ ਜਾਂਦੇ ਹੋ, ਤੁਹਾਡੇ ਲਈ ਆਪਣੇ ਚਾਲ-ਚਲਣ ਨੂੰ ਸ਼ੁੱਧ ਰੱਖਣਾ ਔਖਾ ਹੁੰਦਾ ਜਾਂਦਾ ਹੈ। ਬੁਰੇ ਅਸਰ ਦੀ ਮਹਾਂਮਾਰੀ ਹਰ ਪਾਸੇ ਫੈਲੀ ਹੋਈ ਹੈ ਤੇ ਤੁਸੀਂ ਹਰ ਰੋਜ਼ ਇਸ ਦਾ ਸਾਮ੍ਹਣਾ ਕਰਦੇ ਹੋ। ਤੁਸੀਂ ਆਪਣਾ ਬਚਾਅ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਭਲਾਈ ਨਾਲ ਪਿਆਰ ਅਤੇ ਬੁਰਾਈ ਨਾਲ ਨਫ਼ਰਤ ਕਰੋ। (ਜ਼ਬੂ. 52:3; 97:10) ਯਹੋਵਾਹ ਨੂੰ ਪਿਆਰ ਕਰਨ ਵਾਲਿਆਂ ਨਾਲ ਮਿਲੋ-ਗਿਲੋ। ਉਹ ਕੁਝ ਪੜ੍ਹੋ ਜਿਸ ਨਾਲ ਤੁਹਾਡਾ ਹੌਸਲਾ ਵਧੇ। ਚੰਗੇ ਪ੍ਰੋਗ੍ਰਾਮ ਦੇਖੋ। (ਫ਼ਿਲਿ. 4:8) ਜੇ ਤੁਹਾਡਾ ਦਿਲ ਗ਼ਲਤ ਕੰਮ ਕਰਨ ਨੂੰ ਕਰਦਾ ਹੈ, ਤਾਂ ਯਾਦ ਰੱਖੋ ਕਿ ਨਿਰਬੁੱਧ ਨੌਜਵਾਨ ਦਾ ਕੀ ਅੰਜਾਮ ਹੋਇਆ ਸੀ। (ਕਹਾ. 7:6-27) ਯਹੋਵਾਹ ਦੀ ਸੇਧ ਵਿਚ ਚੱਲ ਕੇ ਉਸੇ ਤਰ੍ਹਾਂ ਦੀ ਸੋਚ ਰੱਖੋ ਅਤੇ ਕੰਮ ਕਰੋ ਜੋ ਉਸ ਨੂੰ ਪਸੰਦ ਹਨ। ਇਸ ਤਰ੍ਹਾਂ ਕਰ ਕੇ ਤੁਸੀਂ ਸਹੀ-ਸਲਾਮਤ ਰਹੋਗੇ।

6 ਜੀ ਹਾਂ, ਮਾਪਿਆਂ ਅਤੇ ਬੱਚਿਆਂ ਨੂੰ ਉਨ੍ਹਾਂ ਖ਼ਤਰਿਆਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਜਿਨ੍ਹਾਂ ਦਾ ਅਸੀਂ ਸਾਰੇ ਸਾਮ੍ਹਣਾ ਕਰਦੇ ਹਾਂ। ਆਪਣੇ ਬਚਾਅ ਲਈ ਪੂਰੀ ਵਾਹ ਲਾਉਣ ਨਾਲ ਅਸੀਂ ਲੜਾਈ ਜਿੱਤ ਸਕਦੇ ਹਾਂ ਅਤੇ ਜੁੱਗੋ-ਜੁੱਗ ਯਹੋਵਾਹ ਦੀ ਵਡਿਆਈ ਕਰਨ ਦਾ ਸਨਮਾਨ ਪਾ ਸਕਦੇ ਹਾਂ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ