ਗੀਤ 149
ਰਿਹਾਈ ਲਈ ਅਹਿਸਾਨਮੰਦ
- ਤੇਰੇ ਅੱਗੇ ਨਿਵਾਉਂਦੇ ਸਿਰ, ਹੇ ਯਹੋਵਾਹ - ਤੇਰਾ ਪਿਆਰ ਅਥਾਹ, ਰਹਿਮਤ ਤੇਰੀ ਹੈ ਬੇਸ਼ੁਮਾਰ - ਤੂੰ ਪਿਆਰਾ ਬੇਟਾ ਦੇ, ਬਚਾ ਲਈ ਸਾਡੀ ਜਾਨ - ਦਿੱਤਾ ਹੈ ਤੂੰ ਯਹੋਵਾਹ ਸਾਨੂੰ ਇਹ ਜੀਵਨ-ਦਾਨ - (ਕੋਰਸ) - ਮਸੀਹ ਨੇ ਆਪਾ ਵਾਰਿਆ - ਲਹੂ ਵਹਾ ਕੇ ਤਾਰਿਆ - ਜਦ ਤੀਕ ਜਹਾਨ - ਭੁੱਲਾਂਗੇ ਨਾ ਕਦੇ ਤੇਰਾ ਅਹਿਸਾਨ 
- ਆਇਆ ਅੱਗੇ ਯਿਸੂ ਲਗਾਈ ਮੌਤ ਗਲ਼ੇ - ਮੰਨਿਆ ਅਜ਼ੀਜ਼ ਸਾਨੂੰ, ਸਾਹਾਂ ਤੋਂ ਵੀ ਪਿਆਰੇ - ਉਮੀਦ ਨਾ ਸੀ ਕੋਈ, ਨਾ ਸੀ ਕੋਈ ਪਤਵਾਰ - ਕਰਾਇਆ ਮੌਤ ਦਾ ਸਾਗਰ ਪਾਰ, ਇਹੀ ਤੇਰਾ ਪਿਆਰ - (ਕੋਰਸ) - ਮਸੀਹ ਨੇ ਆਪਾ ਵਾਰਿਆ - ਲਹੂ ਵਹਾ ਕੇ ਤਾਰਿਆ - ਜਦ ਤੀਕ ਜਹਾਨ - ਭੁੱਲਾਂਗੇ ਨਾ ਕਦੇ ਤੇਰਾ ਅਹਿਸਾਨ 
(ਇਬ. 9:13, 14; 1 ਪਤ. 1:18, 19 ਦੇਖੋ।)