ਰੱਬ ਦਾ ਬਚਨ ਖ਼ਜ਼ਾਨਾ ਹੈ | 2 ਕੁਰਿੰਥੀਆਂ 4-6
“ਅਸੀਂ ਹਾਰ ਨਹੀਂ ਮੰਨਦੇ”
ਕਲਪਨਾ ਕਰੋ ਕਿ ਦੋ ਪਰਿਵਾਰ ਇੱਕੋ ਮਕਾਨ ਵਿਚ ਰਹਿੰਦੇ ਹਨ। ਉਹ ਮਕਾਨ ਪੁਰਾਣਾ ਅਤੇ ਖ਼ਸਤਾ ਹਾਲਤ ਵਿਚ ਹੈ। ਇਕ ਪਰਿਵਾਰ ਨਿਰਾਸ਼ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਦੂਜਾ ਪਰਿਵਾਰ ਖ਼ੁਸ਼ ਹੈ। ਕਿਉਂ? ਕਿਉਂਕਿ ਦੂਜਾ ਪਰਿਵਾਰ ਛੇਤੀ ਹੀ ਨਵੇਂ ਤੇ ਸੋਹਣੇ ਘਰ ਵਿਚ ਚਲਾ ਜਾਵੇਗਾ।
ਚਾਹੇ “ਸਾਰੀ ਸ੍ਰਿਸ਼ਟੀ ਮਿਲ ਕੇ ਹਉਕੇ ਭਰ ਰਹੀ ਹੈ ਅਤੇ ਹੁਣ ਤਕ ਦੁੱਖ ਝੱਲ ਰਹੀ ਹੈ,” ਪਰ ਪਰਮੇਸ਼ੁਰ ਦੇ ਸੇਵਕਾਂ ਕੋਲ ਉਮੀਦ ਹੈ ਜਿਸ ਕਰਕੇ ਉਹ ਹਾਰ ਨਹੀਂ ਮੰਨਦੇ। (ਰੋਮੀ 8:22) ਅਸੀਂ ਜਾਣਦੇ ਹਾਂ ਕਿ ਸਾਡੀਆਂ ਮੌਜੂਦਾ ਸਮੱਸਿਆਵਾਂ, ਇੱਥੋਂ ਤਕ ਕਿ ਜਿਨ੍ਹਾਂ ਦਾ ਅਸੀਂ ਦਹਾਕਿਆਂ ਤਕ ਸਾਮ੍ਹਣਾ ਕੀਤਾ, ਉਹ ਨਵੀਂ ਦੁਨੀਆਂ ਵਿਚ ਹਮੇਸ਼ਾ ਦੀ ਜ਼ਿੰਦਗੀ ਸਾਮ੍ਹਣੇ “ਥੋੜ੍ਹੇ ਸਮੇਂ ਲਈ ਹਨ ਅਤੇ ਮਾਮੂਲੀ ਹਨ।” ਭਵਿੱਖ ਵਿਚ ਪਰਮੇਸ਼ੁਰ ਦੇ ਰਾਜ ਵਿਚ ਮਿਲਣ ਵਾਲੀਆਂ ਬਰਕਤਾਂ ʼਤੇ ਧਿਆਨ ਲਾਈ ਰੱਖਣ ਨਾਲ ਅਸੀਂ ਖ਼ੁਸ਼ ਰਹਿ ਸਕਾਂਗੇ ਅਤੇ ਹਾਰ ਨਹੀਂ ਮੰਨਾਂਗੇ।