ਸਾਡੀ ਮਸੀਹੀ ਜ਼ਿੰਦਗੀ
ਪਰਮੇਸ਼ੁਰ ਦੇ ਬਚਨ ʼਤੇ ਆਪਣੀ ਨਿਹਚਾ ਪੱਕੀ ਕਰੋ
ਪਰਮੇਸ਼ੁਰ ਦਾ ਬਚਨ ਸਾਡੀਆਂ ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ। (ਇਬ 4:12) ਪਰ ਬਾਈਬਲ ਵਿਚ ਦਿੱਤੀ ਅਗਵਾਈ, ਤਾੜਨਾ ਅਤੇ ਹਿਦਾਇਤਾਂ ਤੋਂ ਪੂਰਾ ਫ਼ਾਇਦਾ ਲੈਣ ਲਈ ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ ਕਿ ਇਹ “ਪਰਮੇਸ਼ੁਰ ਦਾ ਬਚਨ” ਹੈ। (1 ਥੱਸ 2:13) ਅਸੀਂ ਬਾਈਬਲ ʼਤੇ ਆਪਣੀ ਨਿਹਚਾ ਪੱਕੀ ਕਿਵੇਂ ਕਰ ਸਕਦੇ ਹਾਂ?
ਹਰ ਰੋਜ਼ ਬਾਈਬਲ ਦਾ ਕੁਝ ਹਿੱਸਾ ਪੜ੍ਹੋ। ਬਾਈਬਲ ਪੜ੍ਹਦਿਆਂ ਉਨ੍ਹਾਂ ਸਬੂਤਾਂ ʼਤੇ ਗੌਰ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਹੀ ਇਸ ਨੂੰ ਲਿਖਵਾਉਣ ਵਾਲਾ ਹੈ। ਉਦਾਹਰਣ ਲਈ, ਕਹਾਉਤਾਂ ਦੀ ਕਿਤਾਬ ਵਿਚ ਦਿੱਤੀਆਂ ਸਲਾਹਾਂ ʼਤੇ ਗੌਰ ਕਰੋ ਅਤੇ ਦੇਖੋ ਕਿ ਇਸ ਵਿਚ ਦਿੱਤੀਆਂ ਬੁੱਧ ਦੀਆਂ ਸਲਾਹਾਂ ਅੱਜ ਵੀ ਤੁਹਾਡੀ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਕਿਵੇਂ ਲਾਗੂ ਹੋ ਸਕਦੀਆਂ ਹਨ।—ਕਹਾ 13:20; 14:30.
ਕਿਸੇ ਵਿਸ਼ੇ ʼਤੇ ਅਧਿਐਨ ਕਰਨਾ ਸ਼ੁਰੂ ਕਰੋ। ਉਨ੍ਹਾਂ ਸਬੂਤਾਂ ਬਾਰੇ ਗਹਿਰਾਈ ਨਾਲ ਅਧਿਐਨ ਕਰੋ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਬਾਈਬਲ ਨੂੰ ਪਰਮੇਸ਼ੁਰ ਨੇ ਲਿਖਵਾਇਆ ਹੈ। ਯਹੋਵਾਹ ਦੇ ਗਵਾਹਾਂ ਲਈ ਰਿਸਰਚ ਬਰੋਸ਼ਰ ਵਿੱਚੋਂ “ਬਾਈਬਲ” ਹੇਠ “ਪਰਮੇਸ਼ੁਰ ਦੀ ਪ੍ਰੇਰਣਾ ਅਧੀਨ” ਦੇਖੋ। ਨਵੀਂ ਦੁਨੀਆਂ ਅਨੁਵਾਦ ਬਾਈਬਲ ਵਿਚ “ਵਧੇਰੇ ਜਾਣਕਾਰੀ” ਹੇਠ 1.3 ਵਿਚ ਦਿੱਤੀ ਜਾਣਕਾਰੀ ਬਾਰੇ ਅਧਿਐਨ ਕਰ ਕੇ ਵੀ ਤੁਹਾਡੀ ਨਿਹਚਾ ਹੋਰ ਪੱਕੀ ਹੋ ਸਕਦੀ ਹੈ ਕਿ ਬਾਈਬਲ ਦਾ ਸੰਦੇਸ਼ ਬਦਲਿਆ ਨਹੀਂ ਹੈ।
ਅਸੀਂ ਹੇਠ ਲਿਖੀਆਂ ਚੀਜ਼ਾਂ ʼਤੇ ਨਿਹਚਾ ਕਿਉਂ ਕਰਦੇ ਹਾਂ . . . ਪਰਮੇਸ਼ੁਰ ਦੇ ਬਚਨ ʼਤੇ? ਨਾਂ ਦੀ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦਿਓ:
ਮਿਸਰ ਦੇ ਕਾਰਨਕ ਸ਼ਹਿਰ ਵਿਚ ਇਕ ਮੰਦਰ ਦੀ ਕੰਧ ਦੀ ਖੋਜ ਹੋਣ ਤੇ ਕਿਵੇਂ ਪਤਾ ਲੱਗਾ ਕਿ ਪਰਮੇਸ਼ੁਰ ਦੇ ਬਚਨ ਵਿਚ ਲਿਖੀਆਂ ਗੱਲਾਂ ਸੱਚੀਆਂ ਹਨ?
ਸਾਨੂੰ ਕਿੱਦਾਂ ਪਤਾ ਹੈ ਕਿ ਬਾਈਬਲ ਦਾ ਸੰਦੇਸ਼ ਬਦਲਿਆ ਨਹੀਂ ਹੈ?
ਬਾਈਬਲ ਅੱਜ ਵੀ ਹੋਂਦ ਵਿਚ ਹੈ, ਇਸ ਤੋਂ ਤੁਹਾਨੂੰ ਕਿਵੇਂ ਸਬੂਤ ਮਿਲਦਾ ਹੈ ਕਿ ਇਹ ਪਰਮੇਸ਼ੁਰ ਦਾ ਬਚਨ ਹੈ?—ਯਸਾਯਾਹ 40:8 ਪੜ੍ਹੋ