ਗੀਤ 89
ਸੁਣੋ, ਅਮਲ ਕਰੋ, ਸਫ਼ਲ ਹੋਵੋ
- 1. ਬਚਨ ਮਸੀਹ ਦੇ ਜੇ ਰੀਝ ਲਾ ਸੁਣਾਂਗੇ - ਸਾਡੇ ਮਨਾਂ ਨੂੰ ਮਿਲੇ ਤਾਜ਼ਗੀ - ਉਸ ਨਾਲ ਕਦਮ ਜੇ ਮਿਲਾ ਕੇ ਚੱਲਾਂਗੇ - ਸੁੰਨੇ ਰਾਹਾਂ ਵਿਚ ਹੋਵੇ ਰੌਸ਼ਨੀ - (ਕੋਰਸ) - ਸੁਣੀਂ ਤੇ ਕਰੀਂ ਅਮਲ - ਮੰਨੀਂ ਤੂੰ ਰੱਬ ਦੀ ਹਰ ਗੱਲ - ਸ਼ਾਂਤੀ ਵਧੇ, ਤੇਰਾ ਹਰ ਕੰਮ ਸਫ਼ਲ - ਸੁਣੀਂ ਤੇ ਕਰੀਂ ਅਮਲ 
- 2. ਸਾਗਰ ਦੀਆਂ ਛੱਲਾਂ ਨਾਲ ਵੀ ਨਾ ਹਿੱਲੇ - ਹੋਵੇ ਚਟਾਨ ’ਤੇ ਮਜ਼ਬੂਤ ਸਾਡਾ ਘਰ - ਮਸੀਹ ਦੀ ਸੇਧ ਵਿਚ ਅਸੀਂ ਚੱਲਦੇ ਰਹੀਏ - ਖ਼ੁਸ਼ੀ ਦੀ ਹੋਵੇ ਬਹਾਰ ਹਰ ਤਰਫ਼ - (ਕੋਰਸ) - ਸੁਣੀਂ ਤੇ ਕਰੀਂ ਅਮਲ - ਮੰਨੀਂ ਤੂੰ ਰੱਬ ਦੀ ਹਰ ਗੱਲ - ਸ਼ਾਂਤੀ ਵਧੇ, ਤੇਰਾ ਹਰ ਕੰਮ ਸਫ਼ਲ - ਸੁਣੀਂ ਤੇ ਕਰੀਂ ਅਮਲ 
- 3. ਹਮੇਸ਼ਾ ਫਲ ਦੇਵੇ, ਰੁੱਖ ਰਹੇ ਤਾਜ਼ਾ - ਜਿਸ ਦੇ ਨੇੜੇ ਵਗੇ ਠੰਢੀ ਨਹਿਰ - ਬਣ ਕੇ ਯਹੋਵਾਹ ਦੇ ਪਿਆਰੇ ਰਹਾਂਗੇ - ਮਿਲੇ ਖ਼ੁਸ਼ੀ ਤੇ ਸਦਾ ਦਾ ਜੀਵਨ - (ਕੋਰਸ) - ਸੁਣੀਂ ਤੇ ਕਰੀਂ ਅਮਲ - ਮੰਨੀਂ ਤੂੰ ਰੱਬ ਦੀ ਹਰ ਗੱਲ - ਸ਼ਾਂਤੀ ਵਧੇ, ਤੇਰਾ ਹਰ ਕੰਮ ਸਫ਼ਲ - ਸੁਣੀਂ ਤੇ ਕਰੀਂ ਅਮਲ 
(ਬਿਵ. 28:2; ਜ਼ਬੂ. 1:3; ਕਹਾ. 10:22; ਮੱਤੀ 7:24-27; ਲੂਕਾ 6:47-49 ਵੀ ਦੇਖੋ।)