ਗੀਤ 42
ਪਰਮੇਸ਼ੁਰ ਦੇ ਦਾਸ ਦੀ ਦੁਆ
- 1. ਹੇ ਯਹੋਵਾਹ, ਪਿਤਾ ਅੱਤ ਮਹਾਨ - ਤੂੰ ਹੀ ਮਾਲਕ, ਜਾਣੇ ਸਾਰਾ ਜਹਾਨ - ਜੋ ਤੂੰ ਚਾਹੇਂ, ਪੂਰੀ ਹੋ ਰਜ਼ਾ - ਰਾਜ ਤੇਰਾ ਆਵੇ, ਦਿਲੀ ਅਰਦਾਸ - ਕਰ ਐਲਾਨ, ਦੇ ਤੂੰ ਫ਼ਰਮਾਨ - ਦੇ ਅਸੀਸਾਂ ਦੀ ਬਹਾਰ 
- 2. ਹੇ ਯਹੋਵਾਹ, ਵਰਦਾਨ ਹੈ ਜੀਵਨ - ਹੱਥ ਖੋਲ੍ਹ ਦੇਵੇਂ, ਰਜਾਇਆ ਤੂੰ ਤਨ-ਮਨ - ਤੇਰੀ ਸਮਝ ਦਾ ਦਾਇਰਾ ਵਿਸ਼ਾਲ - ਕਰੇਂ ਤੂੰ ਜੀਵਨ ਸਾਡਾ ਬਹਾਲ - ਮੰਨਦੇ ਹਾਂ ਦਿਲੋਂ ਅਹਿਸਾਨ - ਕਰਾਂਗੇ ਤੇਰਾ ਗੁਣਗਾਨ 
- 3. ਹੇ ਯਹੋਵਾਹ, ਆਸਮਾਨੀ ਪਿਤਾ - ਸਾਡੀ ਉਮੀਦ, ਦਿੰਦਾ ਤੂੰ ਹੌਸਲਾ - ਦਿਲ ਦਾ ਉਠਾਵੇਂ ਬੋਝ ਤੂੰ ਖ਼ੁਦਾ - ਦੇਵੇਂ ਤੂੰ ਰਾਹਤ, ਮਨ ਹੋਵੇ ਹੌਲਾ - ਦੇ ਹਿੰਮਤ, ਦਿਲ ਦੀ ਪੁਕਾਰ - ਤੇਰੇ ਰਹਿਣਾ ਵਫ਼ਾਦਾਰ 
(ਜ਼ਬੂ. 36:9; 50:14; ਯੂਹੰ. 16:33; ਯਾਕੂ. 1:5 ਵੀ ਦੇਖੋ।)