ਗੀਤ 127
ਮੈਨੂੰ ਕਿਹੋ ਜਿਹਾ ਇਨਸਾਨ ਬਣਨਾ ਚਾਹੀਦਾ ਹੈ?
- 1. ਤੋਹਫ਼ਾ ਜ਼ਿੰਦਗੀ ਦਾ ਰੱਬ ਮੈਨੂੰ ਦਿੱਤਾ - ਮੈਂ ਕਿਵੇਂ ਚੁਕਾਵਾਂ ਅਹਿਸਾਨ ਇਹ ਤੇਰਾ? - ਬਾਣੀ ਤੇਰੀ ਪੜ੍ਹ, ਦਿਲ ਦਾ ਸ਼ੀਸ਼ਾ ਸਵਾਰਾਂ - ਖ਼ਾਮੀ ʼਤੇ ਨਜ਼ਰ ਜੋ ਪਵੇ, ਮੈਂ ਸੁਧਾਰਾਂ - (ਬਰਿੱਜ) - ਵਾਅਦਾ ਹੈ ਯਹੋਵਾਹ ਜੀਣਾ ਤੇਰੇ ਨਾਲ - ਰਹਿੰਦੀ ਦੁਨੀਆਂ ਤਕ ਤੇਰਾ ਨਾਂ ਮੈਂ ਲਵਾਂ - ਇਬਾਦਤ ਵਿਚ ਬੀਤੇ ਮੇਰਾ ਹਰ ਲਮਹਾ - ਤੈਨੂੰ ਖ਼ੁਸ਼ ਕਰਾਂ, ਤੇਰਾ ਦਿਲ ਜਿੱਤਾਂ - ਦਿਲੀ ਫ਼ਰਿਆਦ ਹੈ, ਮਦਦ ਤੂੰ ਕਰੀਂ - ਮੈਂ ਬਣ ਸਕਾਂ ਉਹੀ ਜੋ ਹੈ ਖ਼ਾਹਸ਼ ਤੇਰੀ - ਵਫ਼ਾ ਦਾ ਸਿਲਾ ਤੂੰ ਵਫ਼ਾ ਨਾਲ ਹੈ ਦਿੰਦਾ - ਬਣ ਕੇ ਰਹਾਂ ਸਦਾ ਤੇਰੇ ਦਿਲ ਦਾ ਹੀਰਾ 
(ਜ਼ਬੂ. 18:25; 116:12; ਕਹਾ. 11:20 ਵੀ ਦੇਖੋ।)