ਗੀਤ 107
ਪਰਮੇਸ਼ੁਰ ਦੇ ਪਿਆਰ ਦੀ ਮਿਸਾਲ
- 1. ਸੱਚਾ ਤੇਰਾ ਪਿਆਰ ਹੈ ਪਿਤਾ ਯਹੋਵਾਹ - ਬੇਮਿਸਾਲ, ਲਾਜਵਾਬ - ਚੱਲਦੇ ਹਾਂ ਅਸੀਂ ਮਿਲ ਕੇ ਤੇਰੇ ਰਾਹ ʼਤੇ - ਸੱਚ ਦੇ ਰਾਹ ʼਤੇ, ਪਿਆਰ ਦੇ ਰਾਹ ʼਤੇ - ਮੁਹੱਬਤ ਤੇਰੀ ਹੈ ਗਹਿਰੀ ਯਹੋਵਾਹ - ਬੇਟਾ ਵਾਰਿਆ, ਦਿਲ ਨੂੰ ਸੀ ਜੋ ਪਿਆਰਾ - ਮਿਟਾਏ ਨੇ ਪਾਪ, ਤੂੰ ਸਾਨੂੰ ਅਪਣਾਇਆ - ਹੈ ਸੱਚਾ ਪਿਆਰ, ਯਹੋਵਾਹ ਹੈ ਪਿਆਰ 
- 2. ਰਾਹ ਤੇਰੇ ਚੱਲ ਕੇ ਕਰਦੇ ਪਿਆਰ ਯਹੋਵਾਹ - ਦਿਲੋਂ ਪਿਆਰ, ਹੈ ਇਜ਼ਹਾਰ - ਇਕ-ਦੂਜੇ ਦਾ ਸਾਥ ਹਮੇਸ਼ਾ ਨਿਭਾਉਂਦੇ - ਹਰੇਕ ਨਾਲ ਪਿਆਰ, ਹੈ ਬੇਸ਼ੁਮਾਰ - ਪਿਤਾ ਦੀ ਮਹਿਮਾ ਅਸੀਂ ਹਾਂ ਝਲਕਾਉਂਦੇ - ਦਿਲੋਂ ਹਰ ਗਿਲਾ ਸਦਾ ਲਈ ਭੁਲਾਉਂਦੇ - ਅਮਰ ਸਾਡਾ ਪਿਆਰ, ਨਾ ਕਦੇ ਮਿਟੇਗਾ - ਹੈ ਸੱਚਾ ਪਿਆਰ, ਭਾਈਚਾਰੇ ਦਾ ਪਿਆਰ 
- 3. ਸਜਾਈ ਏਕਤਾ ਤੂੰ ਸਾਡੀ ਯਹੋਵਾਹ - ਸੱਚੀ ਪ੍ਰੀਤ, ਸਾਡੀ ਰੀਤ - ਹੈ ਸਾਡੀ ਅਰਦਾਸ ਮਹਿਕੇ ਜੱਗ ਇਹ ਸਾਰਾ - ਖਿੜੇ ਹਰ ਦਿਲ, ਗਾਵੇ ਹਰ ਦਿਲ - ਸੁਣੇ ਹਰ ਇਨਸਾਨ, ਚੱਲੇ ਸੱਚੇ ਰਾਹ ʼਤੇ - ਬਾਣੀ ਸੁਣ ਅਸਾਂ ਇਬਾਦਤ ਕਰਾਂਗੇ - ਗੂੜ੍ਹਾ ਸਾਡਾ ਪਿਆਰ, ਇਹ ਡੋਰੀ ਟੁੱਟੇ ਨਾ - ਹੈ ਸੱਚਾ ਪਿਆਰ, ਯਹੋਵਾਹ ਹੈ ਪਿਆਰ 
(ਰੋਮੀ. 12:10; ਅਫ਼. 4:3; 2 ਪਤ. 1:7 ਵੀ ਦੇਖੋ।)