ਗੀਤ 98
ਪਰਮੇਸ਼ੁਰ ਦਾ ਬਚਨ
- 1. ਹੈ ਮਸ਼ਾਲ ਰੱਬ ਦਾ ਬਚਨ - ਰਾਹ ਕਰੇ ਸਾਡਾ ਰੌਸ਼ਨ - ਮੈਂ ਰੱਖਾਂ ਵਫ਼ਾ ਹਰਦਮ - ਡੋਲਣਗੇ ਨਾ ਮੇਰੇ ਕਦਮ 
- 2. ਬੋਲ ਤੇਰੇ ਕਰਦੇ ਨਿਹਾਲ - ਪਿਆਸ ਮਿਟੀ, ਜਿੰਦ-ਜਾਨ ਬਹਾਲ - ਜੋਸ਼ ਦਿੰਦਾ ਬਚਨ ਤੇਰਾ - ਫ਼ੈਸਲਾ ਹੈ ਖ਼ਿਦਮਤ ਕਰਾਂ 
- 3. ਹੈ ਅੰਮ੍ਰਿਤ ਤੇਰਾ ਬਚਨ - ਦੇਵੇ ਮੈਨੂੰ ਇਹ ਜੀਵਨ - ਪਿਆਰ ਸਿਖਾਏ ਤੇਰਾ ਬਚਨ - ਕਰੇ ਰੋਜ਼ ਇਹ ਤਾਜ਼ਾ ਮਨ 
(ਜ਼ਬੂ. 119:105; ਕਹਾ. 4:13 ਵੀ ਦੇਖੋ।)