ਗੀਤ 88
ਮੈਨੂੰ ਆਪਣੇ ਰਾਹਾਂ ਬਾਰੇ ਸਮਝਾ
- 1. ਯਹੋਵਾਹ ਤੇਰਾ ਜਦ ਬੁਲਾਵਾ ਮਿਲਿਆ - ਤਾਲੀਮ ਲੈਣ ਹੋਏ ਅਸੀਂ ਹਾਜ਼ਰ - ਦੀਪਕ ਦੀ ਤਰ੍ਹਾਂ ਖ਼ੁਦਾ ਤੇਰਾ ਬਚਨ - ਕਰੇ ਸਾਡਾ ਤਨ-ਮਨ ਇਹ ਰੌਸ਼ਨ - (ਕੋਰਸ) - ਮੈਨੂੰ ਸਿਖਾ, ਆਪਣੇ ਰਾਹ ਤੂੰ ਸਮਝਾ - ਆਦੇਸ਼ ਮੈਂ ਤੇਰੇ ਤਹਿ ਦਿਲੋਂ ਮੰਨਾਂ - ਸੱਚ ਤੇ ਨੇਕੀ ਦੀ ਡਗਰ ਮੈਂ ਚੱਲਾਂ - ਮੁਸਕਾਨ ਤੇਰੇ ਚਿਹਰੇ ʼਤੇ ਲੈ ਆਵਾਂ 
- 2. ਸਾਗਰ ਤੋਂ ਵੀ ਗਹਿਰੇ ਹਨ ਤੇਰੇ ਵਿਚਾਰ - ਇਤਬਾਰ ਦੇ ਲਾਇਕ ਤੇਰੇ ਫ਼ੈਸਲੇ - ਸੋਨੇ ਰੰਗੇ ਬੋਲ ਹੈਰਾਨ ਕਰਦੇ ਸਾਨੂੰ - ਸੱਚਾਈ ਕਦੇ ਨਾ ਬਦਲੇਗੀ - (ਕੋਰਸ) - ਮੈਨੂੰ ਸਿਖਾ, ਆਪਣੇ ਰਾਹ ਤੂੰ ਸਮਝਾ - ਆਦੇਸ਼ ਮੈਂ ਤੇਰੇ ਤਹਿ ਦਿਲੋਂ ਮੰਨਾਂ - ਸੱਚ ਤੇ ਨੇਕੀ ਦੀ ਡਗਰ ਮੈਂ ਚੱਲਾਂ - ਮੁਸਕਾਨ ਤੇਰੇ ਚਿਹਰੇ ʼਤੇ ਲੈ ਆਵਾਂ 
(ਕੂਚ 33:13; ਜ਼ਬੂ. 1:2; 119:27, 35, 73, 105 ਵੀ ਦੇਖੋ।)