ਪਹਿਰਾਬੁਰਜ ਵਿਚ ਹੋਰ ਲੇਖ
ਬਹੁਤ ਸਾਰੇ ਭੈਣ-ਭਰਾ ਮੀਟਿੰਗਾਂ ਦੀ ਤਿਆਰੀ ਕਰਨ ਲਈ JW ਲਾਇਬ੍ਰੇਰੀ ਵਰਤਦੇ ਹਨ ਅਤੇ ਇਸ ਗੱਲ ਦੀ ਕਦਰ ਕਰਦੇ ਹਨ ਕਿ ਉਹ ਬੜੀ ਆਸਾਨੀ ਨਾਲ ਪਹਿਰਾਬੁਰਜ ਦੇ ਅਧਿਐਨ ਲੇਖ ਖੋਲ੍ਹ ਸਕਦੇ ਹਨ। ਪਰ ਪਹਿਰਾਬੁਰਜ ਦੇ ਸਟੱਡੀ ਐਡੀਸ਼ਨ ਵਿਚ ਅਕਸਰ ਹੋਰ ਲੇਖ ਵੀ ਹੁੰਦੇ ਹਨ। ਇਨ੍ਹਾਂ ਵਿਚ ਵੀ ਬਾਈਬਲ-ਆਧਾਰਿਤ ਵਧੀਆ ਜਾਣਕਾਰੀ ਦਿੱਤੀ ਹੁੰਦੀ ਹੈ। ਤੁਸੀਂ JW ਲਾਇਬ੍ਰੇਰੀ ਵਿਚ ਇਨ੍ਹਾਂ ਲੇਖਾਂ ਨੂੰ ਕਿਵੇਂ ਲੱਭ ਸਕਦੇ ਹੋ ਅਤੇ ਇਨ੍ਹਾਂ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹੋ?
ਪਹਿਰਾਬੁਰਜ ਦੇ ਹਰ ਅਧਿਐਨ ਲੇਖ ਹੇਠਾਂ “ਹੋਰ ਪੜ੍ਹੋ” ਉਪ-ਸਿਰਲੇਖ ਹੁੰਦਾ ਹੈ। ਇਸ ਸਿਰਲੇਖ ਹੇਠਾਂ “ਇਸ ਅੰਕ ਵਿਚ ਦੂਸਰੇ ਲੇਖ” ਲਿੰਕ ʼਤੇ ਕਲਿੱਕ ਕਰੋ। ਵਿਸ਼ਾ-ਸੂਚੀ ਵਿਚ ਤੁਸੀਂ ਹਰ ਅਧਿਐਨ ਲੇਖ ਦਾ ਨੰਬਰ ਅਤੇ ਵਿਸ਼ਾ ਦੇਖ ਸਕਦੇ ਹੋ। ਅਧਿਐਨ ਲੇਖਾਂ ਤੋਂ ਇਲਾਵਾ ਤੁਸੀਂ ਹੋਰ ਜਿਹੜਾ ਵੀ ਲੇਖ ਪੜ੍ਹਨਾ ਚਾਹੁੰਦੇ ਹੋ, ਉਸ ਲੇਖ ʼਤੇ ਕਲਿੱਕ ਕਰੋ।
JW ਲਾਇਬ੍ਰੇਰੀ ਦੇ ਮੁੱਖ ਪੰਨੇ ʼਤੇ “ਨਵਾਂ ਕੀ ਹੈ” ਸੈਕਸ਼ਨ ਵਿਚ ਜਾ ਕੇ ਪਹਿਰਾਬੁਰਜ ਦੇ ਨਵੇਂ ਅੰਕ ਡਾਊਨਲੋਡ ਕਰੋ। ਡਾਊਨਲੋਡ ਕੀਤਾ ਰਸਾਲਾ ਖੋਲ੍ਹੋ ਅਤੇ ਵਿਸ਼ਾ-ਸੂਚੀ ਵਿਚ ਜਾ ਕੇ ਸਾਰੇ ਲੇਖ ਦੇਖੋ। ਹਰ ਲੇਖ ਨੂੰ ਪੜ੍ਹ ਕੇ ਉਸ ਤੋਂ ਫ਼ਾਇਦਾ ਲਓ।